LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਨੀਆ 'ਚ ਜਾ ਸਕਦੀਆਂ ਹਨ ਲੱਖਾਂ ਨੌਕਰੀਆਂ! ਵਧ ਰਿਹੈ ਗਲੋਬਲ ਮੰਦੀ ਦਾ ਖਤਰਾ

22june work

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਤੇ ਫਿਰ ਰੂਸ-ਯੂਕਰੇਨ ਕਾਰਨ ਵਧੀ ਮਹਿੰਗਾਈ ਦਾ ਅਸਰ ਸਿਰਫ ਭਾਰਤ ਉੱਤੇ ਹੀ ਨਹੀਂ ਪਿਆ ਹੈ ਬਲਕਿ ਦੁਨੀਆ ਦਾ ਇਕਲੌਤਾ ਮਹਾਸ਼ਕਤੀ ਕਿਹਾ ਜਾਣ ਵਾਲਾ ਅਮਰੀਕਾ ਵੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਉੱਥੇ ਇੰਨੀ ਦਿਨੀਂ ਮਹਿੰਗਾਈ ਦਾ ਪੱਧਰ ਪਿਛਲੇ 40 ਸਾਲਾਂ ਦੇ ਰਿਕਾਰਡ ਉੱਤੇ ਪਹੁੰਚ ਗਿਆ ਹੈ। ਹਾਲਾਤ ਨੂੰ ਵਿਗੜਨ ਤੋਂ ਬਚਾਉਣ ਦੇ ਲਈ ਬਾਈਡੇਨ ਪ੍ਰਸ਼ਾਸਨ ਨੇ ਵਿਆਜ ਦਰਾਂ ਵਧਾਉਣ ਦਾ ਕਦਮ ਚੁੱਕਿਆ ਹੈ। ਵੱਡੇ ਕਾਰੋਬਾਰੀਆਂ ਤੇ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਮਹਿੰਗਾਈ ਉੱਤੇ ਕੰਟਰੋਲ ਕਰਨ ਵਿਚ ਮਦਦ ਮਿਲੇਗੀ ਪਰ ਲੋਕਾਂ ਤੱਕ ਪੈਸੇ ਦੀ ਪਹੁੰਚ ਘੱਟ ਹੋਣ ਦੇ ਕਾਰਨ ਅਮਰੀਕਾ ਤੇ ਦੁਨੀਆ ਵਿਚ ਗਲੋਬਲ ਮੰਦੀ ਫੈਲਣ ਦਾ ਖਤਰਾ ਵੀ ਹੈ।

Also Read: ਵਿਦੇਸ਼ ਛੁੱਟੀਆਂ ਮਨਾਉਣ ਜਾਣ ਵਾਲੇ ਅਧਿਆਪਕਾਂ 'ਤੇ CM ਮਾਨ ਦੀ ਨਜ਼ਰ, ਨਵੇਂ ਹੁਕਮ ਜਾਰੀ

ਕੋਰੋਨਾ ਤੇ ਰੂਸ-ਯੂਕਰੇਨ ਜੰਗ ਕਾਰਨ ਮੰਦੀ ਦਾ ਖਤਰਾ
ਰਿਪੋਰਟ ਦੇ ਮੁਤਾਬਕ ਦੁਨੀਆ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਵਿਚੋਂ ਇਕ ਨੈਸਡੈੱਕ ਦੀ ਸੀਈਓ ਏਡੇਨਾ ਪ੍ਰੀਡਮੈਨ ਦਾ ਕਹਿਣਾ ਹੈ ਕਿ ਅਜੇ ਤਾਂ ਮੰਦੀ ਸ਼ੁਰੂ ਨਹੀਂ ਹੋਈ ਹੈ ਪਰ ਜਿਸ ਤਰ੍ਹਾਂ ਇਸ ਦੀ ਚਰਚਾ ਚੱਲ ਰਹੀ ਹੈ, ਉਸ ਨਾਲ ਲੋਕਾਂ ਦੇ ਮਨ ਵਿਚ ਡਰ ਪੈਦਾ ਹੋ ਸਕਦਾ ਹੈ। ਜਿਸ ਨਾਲ ਕਾਰੋਬਾਰੀ ਗਤੀਵਿਧੀਆਂ ਨੂੰ ਧੱਕਾ ਲੱਗੇਗਾ ਤੇ ਇਹ ਮੰਦੀ ਸ਼ੁਰੂ ਹੋਣ ਦਾ ਵੱਡਾ ਕਾਰਨ ਬਣ ਸਕਦਾ ਹੈ।

ਮਾਈਕਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਵੀ ਮੰਦੀ ਦੀ ਆਹਟ ਨਾਲ ਚਿੰਤਿਤ ਹਨ। ਉਹ ਕਹਿੰਦੇ ਹਨ ਕਿ ਕੋਰੋਨਾ ਦੇ ਕਾਰਨ ਦੁਨੀਆ ਭਰ ਦੀ ਇਕੋਨਾਮੀ ਪਿਛਲੇ 2 ਸਾਲ ਤੋਂ ਪਹਿਲਾਂ ਹੀ ਹੌਲੀ ਚੱਲ ਰਹੀ ਸੀ। ਹੁਣ ਰੂਸ-ਯੂਕਰੇਨ ਨੇ ਬਾਕੀ ਕਸਰ ਪੂਰੀ ਕਰ ਦਿੱਤੀ। ਇਸ ਜੰਗ ਦੇ ਚੱਲਦੇ ਦੁਨੀਆ ਵਿਚ ਕਈ ਜ਼ਰੂਰੀ ਚੀਜ਼ਾਂ ਦੀ ਕਮੀ ਹੋ ਗਈ, ਜਿਸ ਦੇ ਕਾਰਨ ਮਹਿੰਗਾਈ ਦਾ ਲੈਵਨ ਵਧਿਆ ਹੈ। ਇਸ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਦੁਨੀਆ ਦੇ ਕਈ ਦੇਸ਼ਾਂ ਨੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਦੇ ਕਾਰਨ ਦੁਨੀਆ ਵਿਚ ਗਲੋਬਲ ਮੰਦੀ ਦਾ ਖਤਰਾ ਵਧ ਗਿਆ ਹੈ।

Also Read: ਮੁੰਡਿਆਂ ਦਾ Loyalty test ਕਰਦੀ ਹੈ ਇਹ ਹਸੀਨਾ, ਕੁੜੀਆਂ ਖੁਦ ਕਰਦੀਆਂ ਨੇ ਰਿਕਵੈਸਟ

ਅਮਰੀਕਾ ਦੀ ਆਰਥਿਕ ਮੰਦੀ ਦਾ ਹੋਵੇਗਾ ਗਲੋਬਲ ਅਸਰ
ਅਮਰੀਕਾ ਦੇ ਸਾਬਕਾ ਵਿੱਤ ਮੰਤਰੀ ਰਹਿ ਚੁੱਕੇ ਲਾਰੇਂਸ ਸਮਰਸ ਵੀ ਅਜਿਹਾ ਹੀ ਖਦਸ਼ਾ ਜਤਾ ਰਹੇ ਹਨ। ਉਹ ਕਹਿੰਦੇ ਹਨ ਕਿ ਜਦੋਂ ਵੀ ਬੇਰੋਜ਼ਗਾਰੀ ਦਰ 4 ਫੀਸਦੀ ਤੋਂ ਘੱਟ ਤੇ ਮਹਿੰਗਾਈ 4 ਫੀਸਦੀ ਤੋਂ ਵਧੇਰੇ ਹੋਈ ਹੈ, ਉਦੋਂ-ਉਦੋਂ ਦੁਨੀਆ ਆਰਥਿਕ ਮੰਦੀ ਦੀ ਗ੍ਰਿਫਤ ਵਿਚ ਆਈ ਹੈ। ਇਸ ਵਾਰ ਵੀ ਹਾਲਾਤ ਕੁਝ ਅਜਿਹੇ ਹੀ ਬਣ ਰਹੇ ਹਨ। ਅਮਰੀਕਾ ਇਨ੍ਹਾਂ ਦੋਵਾਂ ਮਾਣਕਾਂ ਨੂੰ ਪਾਰ ਕਰ ਚੁੱਕਾ ਹੈ। ਅਜਿਹੇ ਵਿਚ ਅਮੀਰਕਾ ਵਿਚ ਅਗਲੇ 2 ਸਾਲਾਂ ਤੱਕ ਆਰਥਿਕ ਮੰਦੀ ਰਹਿ ਸਕਦੀ ਹੈ, ਜਿਸ ਦਾ ਅਸਰ ਪੂਰੀ ਦੁਨੀਆ ਉੱਤੇ ਪਵੇਗਾ।

In The Market