LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਕਰਜ਼ ਵਸੂਲੀ ਲਈ ਪਰੇਸ਼ਾਨ ਨਹੀਂ ਕਰਨਗੇ ਬੈਂਕ ਏਜੰਟ! RBI ਦਾ ਸਖਤ ਹੁਕਮ ਜਾਰੀ

17j rbi

ਨਵੀਂ ਦਿੱਲੀ- ਬੈਂਕ ਏਜੰਟ ਹੁਣ ਕਰਜ਼ੇ ਦੀ ਵਸੂਲੀ (Recovery of Loan) ਲਈ ਗਾਹਕਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਣਗੇ। ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਇਸ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸਖ਼ਤ ਰੁਖ ਅਪਣਾਇਆ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਏਜੰਟਾਂ (Bank Agent) ਵੱਲੋਂ ਗਾਹਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Also Read: Elon Musk ਨੂੰ ਟਵੀਟ ਕਰਨਾ ਪਿਆ ਮਹਿੰਗਾ, ਠੁਕਿਆ 258 ਬਿਲੀਅਨ ਡਾਲਰ ਦਾ ਕੇਸ

ਗਵਰਨਰ ਦਾਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਰਜ਼ਿਆਂ ਦੀ ਵਸੂਲੀ ਲਈ ਏਜੰਟਾਂ ਵੱਲੋਂ ਸਮੇਂ-ਸਮੇਂ 'ਤੇ ਗਾਹਕ ਨੂੰ ਫ਼ੋਨ ਕਰਨਾ, ਮਾੜੀ ਭਾਸ਼ਾ ਵਿੱਚ ਗੱਲ ਕਰਨਾ ਆਦਿ ਸਮੇਤ ਹੋਰ ਸਖ਼ਤ ਤਰੀਕਿਆਂ ਦੀ ਵਰਤੋਂ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ। ਬੈਂਕਾਂ ਨੂੰ ਕਰਜ਼ੇ ਦੀ ਵਸੂਲੀ ਕਰਨ ਦਾ ਅਧਿਕਾਰ ਹੈ ਪਰ ਇਸ ਨਾਲ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਬੈਂਕਾਂ ਨੂੰ ਉਚਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਫ਼ੋਨ ਕਾਲਾਂ, ਖਾਸ ਤੌਰ 'ਤੇ ਏਜੰਟਾਂ ਦੇ ਸਬੰਧ ਵਿੱਚ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾਣੇ ਚਾਹੀਦੇ ਹਨ।

ਡਿਜੀਟਲ ਲੋਨ ਵੰਡਣ ਦੀ ਪ੍ਰਕਿਰਿਆ ਨੂੰ ਬਣਾਏਗਾ ਹੋਰ ਸੁਰੱਖਿਅਤ 
ਗਵਰਨਰ ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਜਲਦੀ ਹੀ ਡਿਜੀਟਲ ਲੋਨ ਪ੍ਰਣਾਲੀ ਨੂੰ ਸੁਰੱਖਿਅਤ ਅਤੇ ਮਜ਼ਬੂਤ ​​ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਉਨ੍ਹਾਂ ਇਸ ਗੱਲ 'ਤੇ ਵੀ ਚਿੰਤਾ ਪ੍ਰਗਟਾਈ ਕਿ ਕਿਸ ਤਰ੍ਹਾਂ ਡਿਜੀਟਲ ਪਲੇਟਫਾਰਮ 'ਤੇ ਲੋਕਾਂ ਨਾਲ ਕਰਜ਼ੇ ਵੰਡਣ ਦੇ ਨਾਂ 'ਤੇ ਧੋਖਾਧੜੀ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ RBI ਸਮੇਂ-ਸਮੇਂ 'ਤੇ ਦਿਸ਼ਾ-ਨਿਰਦੇਸ਼ ਵੀ ਜਾਰੀ ਕਰਦਾ ਹੈ।

Also Read: ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹੈ ਇਹ ਅਸਤੀਫਾ! ਲੋਕ ਕਰ ਰਹੇ ਦੱਬ ਕੇ ਸ਼ੇਅਰ 

ਮਹਿੰਗਾਈ ਨੂੰ ਬਰਦਾਸ਼ਤ ਕਰਨਾ ਸਮੇਂ ਦੀ ਲੋੜ
ਗਵਰਨਰ ਨੇ ਵਧਦੀ ਮਹਿੰਗਾਈ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੀ ਨਹੀਂ, ਅਮਰੀਕਾ-ਯੂਰਪ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿੱਚ ਵੀ ਮਹਿੰਗਾਈ ਦਾ ਦਬਾਅ ਹੈ। ਇਸ ਨੂੰ ਅਚਾਨਕ ਰੋਕਣਾ ਕਿਸੇ ਦੇ ਵੱਸ ਦੀ ਗੱਲ ਨਹੀਂ, ਇਸ ਲਿਹਾਜ਼ ਨਾਲ ਮਹਿੰਗਾਈ ਨੂੰ ਬਰਦਾਸ਼ਤ ਕਰਨਾ ਸਮੇਂ ਦੀ ਲੋੜ ਹੈ। ਅਸੀਂ ਹੁਣ ਤੱਕ ਚੁੱਕੇ ਗਏ ਕਦਮਾਂ ਅਤੇ ਇਸ ਸੰਬੰਧੀ ਆਪਣੇ ਫੈਸਲਿਆਂ 'ਤੇ ਕਾਇਮ ਹਾਂ। ਉਨ੍ਹਾਂ ਕਿਹਾ ਕਿ ਆਰਬੀਆਈ ਮਹਾਮਾਰੀ ਨਾਲ ਨਜਿੱਠਣ ਅਤੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਨੀਤੀਗਤ ਕਦਮ ਚੁੱਕਣ ਵਿੱਚ ਪਿੱਛੇ ਨਹੀਂ ਰਿਹਾ। ਅਸੀਂ ਸਮੇਂ ਦੀ ਲੋੜ ਅਨੁਸਾਰ ਚੱਲ ਰਹੇ ਹਾਂ।

ਹੁਣ 15 ਹਜ਼ਾਰ ਤੱਕ ਦੇ ਭੁਗਤਾਨ 'ਤੇ ਵਾਧੂ ਵੈਰੀਫਿਕੇਸ਼ਨ ਦੀ ਲੋੜ ਨਹੀਂ
ਆਰਬੀਆਈ ਨੇ ਵੀਰਵਾਰ ਨੂੰ ਕਾਰਡਾਂ, ਪ੍ਰੀਪੇਡ ਭੁਗਤਾਨ ਉਤਪਾਦਾਂ ਅਤੇ ਯੂਪੀਆਈ ਦੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਕਿਸੇ ਵੀ ਸੇਵਾ ਜਾਂ ਉਤਪਾਦ ਲਈ ਆਟੋ ਡੈਬਿਟ ਲਈ ਤਸਦੀਕ ਸੀਮਾ 5,000 ਰੁਪਏ ਤੋਂ ਵਧਾ ਕੇ 15,000 ਰੁਪਏ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ 15,000 ਰੁਪਏ ਤੱਕ ਦੇ ਆਟੋ ਡੈਬਿਟ ਲਈ ਵਾਧੂ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੋਵੇਗੀ। ਇਸ ਸਹੂਲਤ ਨਾਲ ਗਾਹਕਾਂ ਨੂੰ ਕਾਫੀ ਸਹੂਲਤ ਮਿਲੇਗੀ ਅਤੇ ਹੁਣ ਉਹ ਤਿੰਨ ਗੁਣਾ ਤੱਕ ਆਟੋ ਪੇਮੈਂਟ ਕਰ ਸਕਣਗੇ।

In The Market