LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹੈ ਇਹ ਅਸਤੀਫਾ! ਲੋਕ ਕਰ ਰਹੇ ਦੱਬ ਕੇ ਸ਼ੇਅਰ 

17j viral

ਨਵੀਂ ਦਿੱਲੀ- ਕਈ ਵਾਰ ਇੰਟਰਨੈੱਟ 'ਤੇ ਅਜਿਹੀਆਂ ਗੱਲਾਂ ਵਾਇਰਲ ਹੋਣ ਲੱਗਦੀਆਂ ਹਨ, ਜਿਨ੍ਹਾਂ ਨੂੰ ਇਕ ਨਜ਼ਰ 'ਚ ਦੇਖਣ 'ਚ ਮਜ਼ਾ ਆਉਂਦਾ ਹੈ। ਅਜਿਹਾ ਹੀ ਇਕ ਅਸਤੀਫਾ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਸਿਰਫ ਤਿੰਨ ਸ਼ਬਦਾਂ 'ਚ ਸਾਰੀ ਗੱਲ ਕਹੀ ਗਈ ਹੈ।

Also Read: ਅਗਨੀਪਥ 'ਤੇ ਫੌਜ ਦਾ ਵੱਡਾ ਅਪਡੇਟ, ਇਸ ਤਰੀਕ ਤੋਂ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ

ਕਈ ਵਾਰ ਇੰਟਰਨੈੱਟ 'ਤੇ ਅਜੀਬੋ-ਗਰੀਬ ਐਪਲੀਕੇਸ਼ਨ ਜਾਂ ਚਿੱਠੀਆਂ ਵਾਇਰਲ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪੜ੍ਹਨਾ ਪੂਰੀ ਤਰ੍ਹਾਂ ਮਜ਼ੇਦਾਰ ਹੁੰਦਾ ਹੈ। ਹੁਣ ਇੱਕ ਅਜਿਹਾ ਰੈਜ਼ਿਗਨੇਸ਼ਨ ਲੈਟਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪੜ੍ਹਨ ਲਈ ਬਹੁਤ ਕੁਝ ਨਹੀਂ ਹੈ ਪਰ ਲੋਕ ਇਸ ਦਾ ਖੂਬ ਆਨੰਦ ਲੈ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਅਸਤੀਫ਼ੇ ਨੂੰ ਪੜ੍ਹ ਕੇ ਲੋਕ ਖੂਬ ਮਜ਼ੇ ਲੈ ਰਹੇ ਹਨ। ਇਸ ਵਿਅਕਤੀ ਨੇ ਸਿਰਫ਼ ਤਿੰਨ ਸ਼ਬਦਾਂ ਵਿੱਚ ਆਪਣਾ ਅਸਤੀਫ਼ਾ ਬੌਸ ਨੂੰ ਸੌਂਪ ਦਿੱਤਾ।

ਜਦੋਂ ਲੋਕ ਅਸਤੀਫ਼ੇ ਦਿੰਦੇ ਹਨ ਤਾਂ ਉਹ ਮਾਮਲੇ ਨੂੰ ਆਪਣੇ ਅੰਦਾਜ਼ ਵਿੱਚ ਤਿਆਰ ਕਰਦੇ ਹਨ। ਇਸ ਵਿੱਚ ਘੱਟ ਤੋਂ ਘੱਟ ਲੋਕ ਆਪਣੇ ਬੌਸ ਜਾਂ ਕੰਪਨੀ ਦਾ ਧੰਨਵਾਦ ਕਰਦੇ ਹਨ। ਆਪਣਾ ਅਨੁਭਵ ਵੀ ਸਾਂਝਾ ਕਰਦੇ ਹਨ। ਕਈ ਵਾਰ ਅਸਤੀਫਾ ਦੇਣ ਦਾ ਕਾਰਨ ਵੀ ਦੱਸਿਆ ਜਾਂਦਾ ਹੈ। ਪਰ ਇਸ ਚਿੱਠੀ ਵਿੱਚ ਡੀਅਰ ਸਰ ਤੋਂ ਬਾਅਦ ਸਿਰਫ 'ਬਾਏ-ਬਾਏ ਸਰ' ਹੀ ਲਿਖਿਆ ਗਿਆ। ਕਾਵੇਰੀ ਨਾਂ ਦੇ ਯੂਜ਼ਰ ਨੇ ਇਸ ਚਿੱਠੀ ਦੀ ਤਸਵੀਰ ਟਵਿਟਰ 'ਤੇ ਸ਼ੇਅਰ ਕੀਤੀ ਹੈ।

Also Read: ਇਸ ਦੇਸ਼ 'ਚ ਕਿਸਾਨ ਮੁਰਗੀਆਂ ਨੂੰ ਖਵਾ ਰਹੇ ਭੰਗ! ਕਾਰਣ ਜਾਣ ਰਹਿ ਜਾਓਗੇ ਹੈਰਾਨ

ਇਸ ਲੈਟਰ ਨੂੰ ਪੜ੍ਹ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦਿੱਤੀਆਂ। ਲੋਕਾਂ ਨੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਸੁਭਾਸ਼ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, ਮੇਰੇ ਦਫ਼ਤਰ ਵਿੱਚ ਵੀ ਅਜਿਹਾ ਹੀ ਹੋਇਆ। ਇੱਕ ਵਿਅਕਤੀ ਨੇ ਲਿਖਿਆ, 'ਆਈ ਏਮ ਰਿਜ਼ਾਈਨ'। ਇਸ ਤੋਂ ਬਾਅਦ ਉਹ ਸਾਈਨ ਕਰਕੇ ਚਲਾ ਗਿਆ।

In The Market