LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Elon Musk ਨੂੰ ਟਵੀਟ ਕਰਨਾ ਪਿਆ ਮਹਿੰਗਾ, ਠੁਕਿਆ 258 ਬਿਲੀਅਨ ਡਾਲਰ ਦਾ ਕੇਸ

17j elon

ਨਵੀਂ ਦਿੱਲੀ- Cryptocurrency ਮਾਰਕੀਟ ਇਸ ਸਮੇਂ ਇੱਕ ਵੱਖਰੇ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ। ਕ੍ਰਿਪਟੋ ਵਿਚ ਦਿਲਚਸਪੀ ਦਿਖਾਉਣ ਵਾਲੇ Dogecoin ਬਾਰੇ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਇਕ ਮਜ਼ਾਕ ਦੇ ਤੌਰ 'ਤੇ ਸ਼ੁਰੂ ਹੋਈ ਇਸ ਕਰੰਸੀ ਦੀ ਕੀਮਤ ਤੇਜ਼ੀ ਨਾਲ ਵਧੀ ਅਤੇ ਘਟੀ ਹੈ। ਖਾਸ ਤੌਰ 'ਤੇ ਟੇਸਲਾ ਦੇ ਸੀਈਓ ਐਲੋਨ ਮਸਕ ਦੇ ਪ੍ਰਮੋਸ਼ਨ ਤੋਂ ਬਾਅਦ ਇਸਦੀ ਕੀਮਤ ਵਧ ਗਈ ਸੀ।

Also Read: ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹੈ ਇਹ ਅਸਤੀਫਾ! ਲੋਕ ਕਰ ਰਹੇ ਦੱਬ ਕੇ ਸ਼ੇਅਰ 

ਇੱਕ Dogecoin ਨਿਵੇਸ਼ਕ ਨੇ ਮਸਕ ਅਤੇ ਉਸ ਦੀਆਂ ਕੰਪਨੀਆਂ 'ਤੇ $258 ਬਿਲੀਅਨ (ਲਗਭਗ 20,136 ਬਿਲੀਅਨ ਰੁਪਏ) ਦਾ ਮੁਕੱਦਮਾ ਕੀਤਾ ਹੈ। ਕੀਥ ਜਾਨਸਨ ਨਾਂ ਦੇ ਵਿਅਕਤੀ ਨੇ ਵੀਰਵਾਰ ਨੂੰ ਟੇਸਲਾ ਅਤੇ ਸਪੇਸਐਕਸ ਦੇ ਨਾਲ ਮਸਕ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ Dogecoin ਵਿੱਚ ਨਿਵੇਸ਼ ਕਰਨ ਤੋਂ ਬਾਅਦ ਪੈਸੇ ਗੁਆ ਦਿੱਤੇ ਹਨ। ਕੀਥ ਜੌਹਨਸਨ ਨੇ ਆਪਣੇ ਆਪ ਨੂੰ 'ਅਮਰੀਕੀ ਨਾਗਰਿਕ ਜਿਸ ਨਾਲ ਧੋਖਾਧੜੀ ਹੋਈ' ਦੱਸਿਆ ਹੈ। ਜੇਕਰ ਉਨ੍ਹਾਂ ਦੀ ਮੰਨੀਏ ਤਾਂ ਕ੍ਰਿਪਟੋਕਰੰਸੀ 'ਚ ਨਿਵੇਸ਼ ਦੇ ਨਾਂ 'ਤੇ 'ਡੋਜਕੋਇਨ ਕ੍ਰਿਪਟੋ ਪਿਰਾਮਿਡ ਸਕੀਮ' 'ਚ ਉਸ ਨਾਲ ਧੋਖਾਧੜੀ ਕੀਤੀ ਗਈ ਹੈ।

ਕ੍ਰਿਪਟੋ ਵਿੱਚ ਨਿਵੇਸ਼ 'ਤੇ ਹੋਇਆ ਨੁਕਸਾਨ
ਦਰਅਸਲ ਨਿਵੇਸ਼ਕ ਨੇ Dogecoin cryptocurrency ਵਿੱਚ ਆਪਣੇ ਨਿਵੇਸ਼ ਅਤੇ ਉਸ ਪੈਸੇ ਦੇ ਡੁੱਬਣ ਨੂੰ ਧੋਖਾਧੜੀ ਕਿਹਾ ਹੈ। ਇਸ ਮਾਮਲੇ 'ਚ ਉਨ੍ਹਾਂ ਨੇ ਨਿਊਯਾਰਕ ਕੋਰਟ 'ਚ ਮਸਕ ਖਿਲਾਫ ਕੇਸ ਦਾਇਰ ਕੀਤਾ ਹੈ। ਜੌਹਨਸਨ ਦੇ ਅਨੁਸਾਰ ਉਹ ਸਾਲ 2019 ਤੋਂ ਡੋਗੇਕੋਇਨ ਵਿੱਚ ਨਿਵੇਸ਼ ਕਰ ਰਿਹਾ ਹੈ ਅਤੇ ਉਸਨੂੰ ਨੁਕਸਾਨ ਹੋਇਆ ਹੈ। ਨਿਵੇਸ਼ਕ ਦੇ ਅਨੁਸਾਰ ਮਸਕ ਦੇ ਪ੍ਰਮੋਟ ਕਰਨ ਤੋਂ ਲੈ ਕੇ ਉਨ੍ਹਾਂ ਨੂੰ 86 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਉਹ ਇਹ ਪੈਸਾ ਮਸਕ ਤੋਂ ਵਾਪਸ ਚਾਹੁੰਦਾ ਹੈ। ਉਹ ਨੁਕਸਾਨ ਹੀ ਨਹੀਂ ਬਲਕਿ ਜੌਨਸਨ ਨੁਕਸਾਨ ਵਾਲੀ ਰਾਸ਼ੀ ਤੋਂ ਦੁੱਗਣੇ ਪੈਸੇ ਅਲੱਗ ਤੋਂ ਵੀ ਮੰਗ ਰਹੇ ਹਨ ਜੋ ਕਿ ਵਾਧੂ 172 ਬਿਲੀਅਨ ਡਾਲਰ ਹੈ। ਯਾਨੀ ਕੁੱਲ 258 ਬਿਲੀਅਨ ਡਾਲਰ।

Also Read: ਅਗਨੀਪਥ 'ਤੇ ਫੌਜ ਦਾ ਵੱਡਾ ਅਪਡੇਟ, ਇਸ ਤਰੀਕ ਤੋਂ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ

Dogecoin ਦੀ ਡਿੱਗੀ ਵੈਲਿਊ
Dogecoin ਨੂੰ 2013 ਵਿੱਚ ਲਾਂਚ ਕੀਤਾ ਗਿਆ ਸੀ। ਨਿਰਮਾਤਾਵਾਂ ਨੇ ਇਸਨੂੰ ਬਿਟਕੋਇਨ ਕ੍ਰਿਪਟੋਕਰੰਸੀ ਅਤੇ ਸ਼ਿਬਾ ਇਨੂ ਡੌਗ ਮੀਮ ਨੂੰ ਮਿਲਾ ਕੇ ਬਣਾਇਆ ਹੈ। ਸਾਲ 2021 ਵਿੱਚ ਮੁਦਰਾ ਦੀ ਕੀਮਤ ਵਿੱਚ ਕਾਫ਼ੀ ਵਾਧਾ ਹੋਇਆ ਸੀ। ਹਾਲਾਂਕਿ ਫਿਲਹਾਲ ਇਸ ਕ੍ਰਿਪਟੋਕਰੰਸੀ ਦੀ ਕੀਮਤ 6 ਸੈਂਟ ਤੱਕ ਪਹੁੰਚ ਗਈ ਹੈ।

ਜੌਹਨਸਨ ਦਾ ਕਹਿਣਾ ਹੈ ਕਿ ਮਸਕ ਨੇ ਆਪਣੇ ਪ੍ਰਚਾਰ ਰਾਹੀਂ ਡੋਗੇਕੋਇਨ ਕ੍ਰਿਪਟੋਕੁਰੰਸੀ ਦੀ ਕੀਮਤ, ਮਾਰਕੀਟ ਕੈਪ ਅਤੇ ਵਪਾਰਕ ਮੁੱਲ ਵਿੱਚ ਵਾਧਾ ਕੀਤਾ ਹੈ। ਨਿਵੇਸ਼ਕ ਨੇ ਆਪਣੀ ਸ਼ਿਕਾਇਤ ਵਿੱਚ ਮਸਕ ਦੇ ਟਵੀਟਸ ਨੂੰ ਰੱਖਿਆ ਹੈ। ਮਸਕ ਨੇ Dogecoin ਬਾਰੇ ਇਹ ਟਵੀਟ ਕੀਤੇ ਹਨ। ਨਿਵੇਸ਼ਕ ਨੇ Dogecoin ਨੂੰ ਇੱਕ ਪਿਰਾਮਿਡ ਸਕੀਮ ਵਜੋਂ ਦਰਸਾਇਆ ਹੈ।

In The Market