LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਿਹਨਤ ਦੀ ਮਿਸਾਲ ਹੈ ਇਹ ਔਰਤ! ਨੌਕਰੀ ਛੱਡ ਬਣੀ ਆਟੋ ਡਰਾਈਵਰ

23june auto

ਨਵੀਂ ਦਿੱਲੀ- ਇੱਕ ਔਰਤ ਨੇ ਓਲਾ ਆਟੋ ਬੁੱਕ ਕੀਤਾ। ਕੁਝ ਸਮੇਂ ਬਾਅਦ ਇਕ ਮਹਿਲਾ ਆਟੋ ਚਾਲਕ ਉਸ ਕੋਲ ਪਹੁੰਚੀ। ਆਟੋ ਬੁੱਕ ਕਰਨ ਵਾਲੀ ਔਰਤ ਨੇ ਆਟੋ ਡਰਾਈਵਰ ਨਾਲ ਗੱਲ ਕੀਤੀ ਅਤੇ ਲਿੰਕਡਇਨ ਪੋਸਟ 'ਚ ਉਸ ਦੇ ਸੰਘਰਸ਼ ਦੀ ਕਹਾਣੀ ਦੱਸੀ। ਮਹਿਲਾ ਆਟੋ ਡਰਾਈਵਰ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ।

Also Read: ਵਿਰਾਟ ਕੋਹਲੀ ਦੀ ਖਰਾਬ ਫਾਰਮ 'ਤੇ ਕਪਿਲ ਦੇਵ ਦਾ ਦਰਦ, ਕਿਹਾ-'ਜੇ ਤੁਸੀਂ ਦੌੜਾਂ ਨਹੀਂ ਬਣਾਈਆਂ ਤਾਂ...'

ਨੰਦਨੀ ਚੋਲਾਰਾਜੂ ਨੇ ਲਿੰਕਡਇਨ ਪੋਸਟ ਵਿੱਚ ਆਟੋ ਡਰਾਈਵਰ ਛਾਇਆ ਦੀ ਕਹਾਣੀ ਦੱਸੀ ਹੈ। ਨੰਦਿਨੀ OLLIT EXPEDITIONS ਦੀ ਸੰਸਥਾਪਕ ਅਤੇ ਨਿਰਦੇਸ਼ਕ ਹੈ। ਨੰਦਿਨੀ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਉਸਨੇ ਛਾਇਆ ਨਾਲ ਆਟੋ ਚਲਾਉਣ ਦੇ ਆਪਣੇ ਤਜ਼ਰਬੇ ਬਾਰੇ ਕਈ ਗੱਲਾਂ ਕੀਤੀਆਂ। ਇਸ ਪੋਸਟ ਨੂੰ 36 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ। ਇਸ ਦੇ ਨਾਲ ਹੀ ਸੈਂਕੜੇ ਯੂਜ਼ਰਸ ਨੇ ਇਸ ਸਟੋਰੀ ਨੂੰ ਸ਼ੇਅਰ ਕੀਤਾ ਹੈ। ਛਾਇਆ ਨੇ ਦੱਸਿਆ ਉਹ ਪਹਿਲਾਂ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ, ਪਰ ਉੱਥੇ ਦਾ ਮਾਹੌਲ ਬਹੁਤ ਖਰਾਬ ਸੀ। ਇਸ ਕਾਰਨ ਉਸ ਨੇ ਨੌਕਰੀ ਛੱਡ ਦਿੱਤੀ। ਫਿਰ ਉਸਨੇ ਖਾਣਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕੁਝ ਸਮਾਂ ਤਾਂ ਕੰਮ ਠੀਕ ਚੱਲਿਆ ਪਰ ਫਿਰ ਉਨ੍ਹਾਂ ਨੂੰ ਤਕਲੀਫ਼ ਹੋਣੀ ਸ਼ੁਰੂ ਹੋ ਗਈ।

Also Read: ਹਨੀਮੂਨ 'ਤੇ ਪਤੀ ਤੋਂ ਹੋਈ 'ਗਲਤੀ', ਲਾੜੀ ਦੀ ਹੋਈ ਦਰਦਨਾਕ ਮੌਤ

ਛਾਇਆ ਨੇ ਦੱਸਿਆ ਕਿ ਉਸਦਾ ਭਰਾ ਇੱਕ ਆਟੋ ਚਾਲਕ ਹੈ, ਉਸਦੇ ਭਰਾ ਨੇ ਉਸਨੂੰ ਸਲਾਹ ਦਿੱਤੀ ਸੀ ਕਿ ਤੁਹਾਨੂੰ ਇਲੈਕਟ੍ਰਿਕ ਆਟੋ ਚਲਾਉਣਾ ਚਾਹੀਦਾ ਹੈ। ਇਹ ਸੁਣ ਕੇ ਛਾਇਆ ਬਹੁਤ ਉਤਸੁਕ ਹੋ ਗਈ। ਪਰ ਛਾਇਆ ਦੇ ਪਤੀ ਦੀ ਰਾਏ ਵੱਖਰੀ ਸੀ। ਅਜਿਹੇ 'ਚ ਉਹ ਆਪਣੇ ਪਤੀ ਦੀ ਮਰਜ਼ੀ ਦੇ ਖਿਲਾਫ ਨਹੀਂ ਜਾਣਾ ਚਾਹੁੰਦੀ ਸੀ। ਇਸ ਤੋਂ ਬਾਅਦ ਛਾਇਆ ਨੇ ਆਪਣੇ ਪਤੀ ਨੂੰ ਕਿਹਾ, 'ਮੈਨੂੰ ਕੁਝ ਦਿਨ ਕੋਸ਼ਿਸ਼ ਕਰਨ ਦਿਓ'। ਇਸ ਤੋਂ ਬਾਅਦ ਛਾਇਆ ਦਾ ਪਤੀ ਮੰਨ ਗਿਆ। ਛਾਇਆ ਨੇ ਦੱਸਿਆ ਕਿ ਉਹ ਕਰੀਬ 100 ਕਿਲੋਮੀਟਰ ਆਟੋ ਚਲਾਉਂਦੀ ਹੈ। ਉਹ ਸ਼ਾਮ ਨੂੰ 6 ਵਜੇ ਤੱਕ ਆਪਣੀ ਰਾਈਡ ਖਤਮ ਕਰ ਲੈਂਦੀ ਹੈ, ਜਿਸ ਤੋਂ ਬਾਅਦ ਉਹ ਬੱਚਿਆਂ ਨੂੰ ਸਮਾਂ ਦਿੰਦੀ ਹੈ।

Also Read: ਮੂਸੇਵਾਲਾ ਕਤਲਕਾਂਡ 'ਚ ਫਤਿਹਾਬਾਦ ਤੋਂ 2 ਗ੍ਰਿਫਤਾਰ, ਦਿੱਲੀ ਕ੍ਰਾਈਮ ਬ੍ਰਾਂਚ ਨੇ ਹੋਟਲ ਮਾਲਕ ਤੇ ਦੋਸਤ ਨੂੰ ਕੀਤਾ ਕਾਬੂ

ਕਿੰਨੀ ਕਮਾਈ ਹੁੰਦੀ ਹੈ?
ਛਾਇਆ ਨੇ ਕਿਹਾ- 'ਮੈਂ ਪਹਿਲੀ ਵਾਰ ਆਟੋ ਚਲਾਇਆ, ਉਸ ਤੋਂ ਬਾਅਦ ਮੈਂ ਕਦੇ ਨਹੀਂ ਰੁਕੀ। ਮੈਂ ਹਰ ਰੋਜ਼ 800-1000 ਰੁਪਏ ਕਮਾਉਣ ਲੱਗੀ। ਹਰ ਮਹੀਨੇ 25 ਹਜ਼ਾਰ ਰੁਪਏ ਕਮਾ ਰਹੀ ਹਾਂ। ਮੇਰੇ ਪਤੀ ਅਤੇ ਬੱਚੇ ਮੇਰੇ ਉੱਤੇ ਮਾਣ ਮਹਿਸੂਸ ਕਰ ਰਹੇ ਹਨ, ਮੈਂ ਇਸ ਗੱਲ ਤੋਂ ਵੀ ਖੁਸ਼ ਹਾਂ ਕਿ ਮੈਂ ਪਰਿਵਾਰ ਦਾ ਸਹਿਯੋਗ ਕਰ ਰਹੀ ਹਾਂ।

ਨੰਦਿਨੀ ਨੇ ਇਹ ਵੀ ਕਿਹਾ ਕਿ ਉਹ ਛਾਇਆ ਨੂੰ ਮਿਲ ਕੇ ਮਾਣ ਮਹਿਸੂਸ ਕਰ ਰਹੀ ਹੈ। ਛਾਇਆ ਨੇ ਇਹ ਵੀ ਕਿਹਾ ਕਿ ਜ਼ਿੰਦਗੀ ਹਮੇਸ਼ਾ ਆਸਾਨ ਨਹੀਂ ਹੁੰਦੀ, ਇਹੀ ਕਾਰਨ ਸੀ ਕਿ ਉਸ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ।

In The Market