LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਨੀਮੂਨ 'ਤੇ ਪਤੀ ਤੋਂ ਹੋਈ 'ਗਲਤੀ', ਲਾੜੀ ਦੀ ਹੋਈ ਦਰਦਨਾਕ ਮੌਤ

23june lada

ਸਿਡਨੀ- ਵਿਆਹ ਤੋਂ ਬਾਅਦ ਇੱਕ ਜੋੜਾ ਹਨੀਮੂਨ ਮਨਾਉਣ ਬੱਗੀ ਉੱਤੇ ਨਿਕਲਿਆ। ਦੋਵੇਂ ਗੋਲਫ ਬੱਗੀ 'ਤੇ ਸਵਾਰ ਹੋ ਕੇ ਇਕ ਟਾਪੂ 'ਤੇ ਜਾ ਰਹੇ ਸਨ। ਅਚਾਨਕ ਪਤੀ ਨੇ ਇਕ ਗਲਤੀ ਕਰ ਦਿੱਤੀ ਤੇ ਪਤਨੀ ਦੇ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ।

Also Read: ਵਿੱਤ ਮੰਤਰੀ ਚੀਮਾ ਤੇ ਸਿੱਖਿਆ ਮੰਤਰੀ ਮੀਤ ਹੇਅਰ ਸਣੇ ਵੱਡੇ ਲੀਡਰਾਂ ਨੇ ਪਾਈ ਵੋਟ, ਸਵੇਰੇ 11 ਵਜੇ ਤੱਕ 12.75 ਫੀਸਦੀ ਵੋਟਿੰਗ 

29 ਸਾਲਾ ਮਰੀਨਾ ਮੋਰਗਨ ਆਪਣੇ ਪਤੀ ਰੌਬੀ ਨਾਲ ਡ੍ਰੀਮ ਹਾਲੀਡੇਅ 'ਤੇ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਬੱਗੀ ਪਲਟ ਗਈ। ਰੌਬੀ ਖੁਦ ਇਸ ਨੂੰ ਚਲਾ ਰਿਹਾ ਸੀ, ਪਰ ਉਸ ਨੂੰ ਕੁਝ ਨਹੀਂ ਹੋਇਆ। ਜਦਕਿ ਇਸ ਘਟਨਾ 'ਚ ਉਸ ਦੀ ਪਤਨੀ ਦੀ ਮੌਤ ਹੋ ਗਈ। ਮਾਮਲਾ ਆਸਟ੍ਰੇਲੀਆ ਦਾ ਹੈ। ਇਹ ਘਟਨਾ ਕੁਈਨਜ਼ਲੈਂਡ ਦੇ ਹੈਮਿਲਟਨ ਟਾਪੂ ਦੇ ਵਿਟਸੰਡੇ ਬੁਲੇਵਾਰਡ 'ਤੇ ਵਾਪਰੀ। ਮਰੀਨਾ ਨੂੰ ਇੱਕ ਡਾਕਟਰ, ਇੱਕ ਆਫ ਡਿਊਟੀ ਡੈਂਟਿਸਟ ਅਤੇ ਇੱਕ ਆਫ ਡਿਊਟੀ ਫਾਇਰਫਾਈਟਰ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਔਰਤ ਨੂੰ 35 ਮਿੰਟ ਤੱਕ ਸੀਪੀਆਰ ਦਿੱਤਾ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਸਿਡਨੀ ਦੇ ਇਸ ਜੋੜੇ ਦਾ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਿਸ ਇੰਸਪੈਕਟਰ ਐਂਥਨੀ ਕੋਵਨ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹਾਦਸਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗਲਤ ਤਰੀਕੇ ਨਾਲ ਗੱਡੀ ਚਲਾਉਣ ਜਾਂ ਸ਼ਰਾਬ ਦੇ ਕੋਈ ਸਬੂਤ ਨਹੀਂ ਮਿਲੇ ਹਨ। ਪੁਲਿਸ ਇੰਸਪੈਕਟਰ ਨੇ ਅੱਗੇ ਕਿਹਾ- ਅਜਿਹਾ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਵਾਹਨ ਨੂੰ ਚਲਾਉਣ ਦਾ ਤਜਰਬਾ ਨਾ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਬੱਗੀ ਨੂੰ ਯੂ-ਟਰਨ ਲੈਣ ਲਈ ਬਹੁਤ ਜਲਦਬਾਜ਼ੀ ਵਿਚ ਮੋੜਿਆ ਗਿਆ ਅਤੇ ਇਹ ਪਲਟ ਗਈ।

Also Read: ਸੰਗਰੂਰ ਜ਼ਿਮਨੀ ਚੋਣ ਦਰਮਿਆਨ CM ਮਾਨ ਦੀ ਲੋਕਾਂ ਨੂੰ ਅਪੀਲ, ਕਿਹਾ-ਵੋਟ ਦੀ ਜ਼ਰੂਰ ਕਰੋ ਵਰਤੋਂ

ਇੰਸਪੈਕਟਰ ਐਂਥਨੀ ਨੇ ਦੱਸਿਆ ਕਿ ਘਟਨਾ ਸਮੇਂ ਔਰਤ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਰੌਬੀ ਨੇ ਯੂ-ਟਰਨ ਲਿਆ ਸੀ ਅਤੇ ਉਸ ਨੇ ਅਜਿਹਾ ਇਸ ਲਈ ਕੀਤਾ ਹੋਣਾ ਚਾਹੀਦਾ ਹੈ ਕਿਉਂਕਿ ਵਾਹਨ ਦੀ ਬੈਟਰੀ ਖਤਮ ਹੋ ਗਈ ਸੀ ਅਤੇ ਉਸ ਨੂੰ ਚਾਰਜਿੰਗ ਪੁਆਇੰਟ 'ਤੇ ਵਾਪਸ ਜਾਣਾ ਪਏਗਾ। ਮੈਕੇ ਡਿਸਟ੍ਰਿਕਟ ਲਈ ਕੁਈਨਜ਼ਲੈਂਡ ਐਂਬੂਲੈਂਸ ਸੇਵਾ ਦੇ ਕਾਰਜਕਾਰੀ ਨਿਰਦੇਸ਼ਕ ਗ੍ਰੀਮ ਮੈਕਿੰਟਾਇਰ ਨੇ ਕਿਹਾ ਕਿ ਪੈਰਾਮੈਡਿਕਸ ਮਿੰਟਾਂ ਦੇ ਅੰਦਰ ਉਥੇ ਸਨ। ਔਰਤ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਉਸ ਨੂੰ 35 ਮਿੰਟਾਂ ਲਈ ਸੀਪੀਆਰ ਦਿੱਤੀ ਗਈ ਪਰ ਉਹ ਅਸਫਲ ਰਿਹਾ। ਹੈਮਿਲਟਨ ਆਈਲੈਂਡ ਨੇ ਇਕ ਬਿਆਨ ਜਾਰੀ ਕਰਕੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਮ੍ਰਿਤਕ ਔਰਤ ਅਤੇ ਉਸ ਦੇ ਦੋਸਤਾਂ ਪ੍ਰਤੀ ਸੰਵੇਦਨਾ ਪ੍ਰਗਟਾਈ।

In The Market