LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਰਕਾਰੀ ਮੁਲਾਜ਼ਮਾਂ ਨੂੰ ਜਲਦੀ ਮਿਲੇਗਾ ਵੱਡਾ ਤੋਹਫਾ! ਖਾਤੇ 'ਚ ਆਉਣਗੇ ਇੰਨੇ ਪੈਸੇ

17j gft

ਨਵੀਂ ਦਿੱਲੀ- ਸਰਕਾਰੀ ਕਰਮਚਾਰੀ (Government Employee) ਲੰਬੇ ਸਮੇਂ ਤੋਂ ਆਪਣੇ ਡੀਏ (DA) ਦੇ ਬਕਾਏ ਦੀ ਉਡੀਕ ਕਰ ਰਹੇ ਹਨ। ਮੁਲਾਜ਼ਮਾਂ ਦਾ 18 ਮਹੀਨਿਆਂ ਦਾ ਡੀਏ ਦਾ ਬਕਾਇਆ ਹੈ। ਹੁਣ ਖ਼ਬਰ ਹੈ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਡੀਏ ਦੇਣ ਦਾ ਮਨ ਬਣਾ ਲਿਆ ਹੈ। ਮੁਲਾਜ਼ਮ ਜਨਵਰੀ 2020 ਤੋਂ ਜੂਨ 2021 ਤੱਕ ਦੇ ਰੁਕੇ ਹੋਏ ਡੀਏ ਦੀ ਅਦਾਇਗੀ ਦੀ ਮੰਗ ਕਰ ਰਹੇ ਹਨ। ਖ਼ਬਰਾਂ ਅਨੁਸਾਰ ਸਰਕਾਰ ਡੀਏ ਦੇ ਦੋ ਲੱਖ ਰੁਪਏ ਇਕੱਠੇ ਦੇਣ ਬਾਰੇ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਡੀਏ ਦੇ ਬਕਾਏ ਕਰਮਚਾਰੀਆਂ ਦੇ ਪੱਧਰ 'ਤੇ ਨਿਰਭਰ ਕਰਦੇ ਹਨ।

Also Read: ਸੰਗਰੂਰ, ਬਰਨਾਲਾ ਤੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ 'ਚ 23 ਜੂਨ ਨੂੰ ਸਥਾਨਕ ਛੁੱਟੀ ਦਾ ਐਲਾਨ

ਕੋਵਿਡ ਕਾਰਨ ਰੋਕ ਦਿੱਤਾ ਗਿਆ ਸੀ DA 
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ ਡੀਏ ਨੂੰ ਲੈ ਕੇ ਕਾਫੀ ਜੋੜ-ਘਟਾਓ ਚੱਲ ਰਿਹਾ ਹੈ। ਸਰਕਾਰ ਡੀਏ ਦੀ ਰਕਮ ਨੂੰ ਅੰਤਿਮ ਰੂਪ ਦੇਣ 'ਤੇ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੈਵਲ 1 ਦੇ ਕਰਮਚਾਰੀਆਂ ਦਾ ਡੀਏ ਦਾ ਬਕਾਇਆ 11880 ਰੁਪਏ ਤੋਂ 37000 ਰੁਪਏ ਤੱਕ ਹੋ ਸਕਦਾ ਹੈ। ਇਸ ਦੇ ਨਾਲ ਹੀ, ਸਰਕਾਰ ਲੈਵਲ 13 ਦੇ ਕਰਮਚਾਰੀਆਂ ਨੂੰ ਡੀਏ ਦੇ ਬਕਾਏ ਵਜੋਂ 1,44,200 ਤੋਂ 2,18,200 ਰੁਪਏ ਦੇ ਸਕਦੀ ਹੈ। ਸਰਕਾਰ ਨੇ ਕੋਵਿਡ ਦੀ ਮਹਾਂਮਾਰੀ (Covid-19 Pandemic) ਕਾਰਨ ਮੁਲਾਜ਼ਮਾਂ ਦਾ ਡੀਏ ਬੰਦ ਕਰ ਦਿੱਤਾ ਸੀ।

ਮਾਰਚ ਵਿੱਚ ਹੋਇਆ ਸੀ ਵਾਧਾ
ਮੁਲਾਜ਼ਮਾਂ ਦੇ ਡੀਏ ਵਿੱਚ ਵਾਧਾ ਏ.ਆਈ.ਸੀ.ਪੀ.ਆਈ. ਦੇ ਅੰਕੜਿਆਂ 'ਤੇ ਅਧਾਰਤ ਹੈ। 2022 ਵਿੱਚ AICPI ਦੇ ਅੰਕੜਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਕਾਰਨ ਸਰਕਾਰ ਮੁਲਾਜ਼ਮਾਂ ਦੇ ਡੀਏ ਵਿੱਚ 4-5 ਫੀਸਦੀ ਵਾਧਾ ਕਰ ਸਕਦੀ ਹੈ। ਮੌਜੂਦਾ ਸਮੇਂ ਵਿੱਚ ਡੀਏ 34 ਫੀਸਦੀ ਮਿਲ ਰਿਹਾ ਹੈ ਅਤੇ ਜੇਕਰ ਇਸ ਵਿੱਚ 4 ਫੀਸਦੀ ਵੀ ਵਾਧਾ ਕੀਤਾ ਜਾਵੇ ਤਾਂ ਇਹ 38 ਫੀਸਦੀ ਹੋ ਜਾਵੇਗਾ।

ਇਸ ਤੋਂ ਪਹਿਲਾਂ ਸਰਕਾਰ ਨੇ ਮਾਰਚ ਵਿੱਚ ਹੀ ਮੁਲਾਜ਼ਮਾਂ ਦੇ ਡੀਏ ਵਿੱਚ ਵਾਧਾ ਕੀਤਾ ਸੀ। ਇਹ ਵਿੱਤੀ ਸਹਾਇਤਾ ਤਨਖਾਹ ਢਾਂਚੇ ਦਾ ਹਿੱਸਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਮਹਿੰਗਾਈ ਵਧਣ ਦੇ ਬਾਵਜੂਦ ਮੁਲਾਜ਼ਮਾਂ ਦੇ ਜੀਵਨ ਪੱਧਰ 'ਤੇ ਕੋਈ ਅਸਰ ਨਾ ਪਵੇ।

Also Read: ਹੁਣ ਕਰਜ਼ ਵਸੂਲੀ ਲਈ ਪਰੇਸ਼ਾਨ ਨਹੀਂ ਕਰਨਗੇ ਬੈਂਕ ਏਜੰਟ! RBI ਦਾ ਸਖਤ ਹੁਕਮ ਜਾਰੀ

DA ਕਿੰਨਾ ਵਧੇਗਾ
ਕਿਹਾ ਜਾ ਰਿਹਾ ਹੈ ਕਿ ਸਰਕਾਰ 1 ਜੁਲਾਈ ਤੋਂ ਮਹਿੰਗਾਈ ਭੱਤੇ (DA) ਨੂੰ ਵਧਾ ਸਕਦੀ ਹੈ। ਵੈਸੇ ਵੀ ਮਹਿੰਗਾਈ ਨੇ ਦੇਸ਼ ਦਾ ਬੁਰਾ ਹਾਲ ਕਰ ਦਿੱਤਾ ਹੈ। ਦੇਸ਼ ਵਿੱਚ ਥੋਕ ਮਹਿੰਗਾਈ ਦਰ (WPI Inflation) 15.88 ਫੀਸਦੀ ਤੱਕ ਪਹੁੰਚ ਗਈ ਹੈ ਅਤੇ ਰੀਟੇਲ ਮਹਿੰਗਾਈ ਦਰ 7.04 ਫੀਸਦੀ ਹੈ। ਜੇਕਰ ਸਰਕਾਰ ਮਹਿੰਗਾਈ ਦੇ ਅੰਕੜਿਆਂ ਨੂੰ ਦੇਖਦੇ ਹੋਏ ਮੁਲਾਜ਼ਮਾਂ ਦਾ ਡੀਏ ਚਾਰ ਫੀਸਦੀ ਵੀ ਵਧਾ ਦਿੰਦੀ ਹੈ ਤਾਂ 50 ਲੱਖ ਮੁਲਾਜ਼ਮਾਂ ਅਤੇ 65 ਲੱਖ ਪੈਨਸ਼ਨਰਾਂ ਨੂੰ ਇਸ ਦਾ ਲਾਭ ਮਿਲੇਗਾ।

In The Market