LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Cloudflare ਆਊਟੇਜ ਕਾਰਨ ਕਈ ਵੱਡੀਆਂ ਵੈੱਬਸਾਈਟਾਂ ਬੰਦ, ਦਿਖਾਈ ਦਿੱਤਾ 'Internal Server Error'

21june error

ਨਵੀਂ ਦਿੱਲੀ- ਮਸ਼ਹੂਰ ਕੰਟੈਂਟ ਡਲਿਵਰੀ ਨੈੱਟਵਰਕ (CDN) Cloudflare ਇਕ ਆਉਟੇਜ ਦਾ ਅਨੁਭਵ ਕਰ ਰਿਹਾ ਹੈ ਜਿਸ ਕਾਰਨ ਜ਼ੇਰੋਧਾ, ਗ੍ਰੋ, ਅਪਸਟਾਕਸ, ਓਮੇਗਲ ਤੇ ਡਿਸਕਾਰਡ ਵਰਗੀਆਂ ਕਈ ਸੇਵਾਵਾਂ ਡਾਊਨਲ ਜਾ ਰਹੀਆਂ ਹਨ। ਕੰਪਨੀ ਸਟਾਫ ਇਸ ਨੂੰ ਠੀਕ ਕਰਨ 'ਤੇ ਕੰਮ ਕਰ ਰਿਹਾ ਹੈ। ਇੰਟਰਨੈੱਟ 'ਤੇ ਕਈ ਯੂਜ਼ਰਜ਼ 'Internal Server Error' ਸੰਦੇਸ਼ ਦੇਖ ਰਹੇ ਹਨ। ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵੈੱਬ ਸਰਵਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੁਪੰਦਾ ਹੈ। ਮੀਡੀਅਮ ਡਾਟ ਕਾਮ, ਜ਼ੇਰੋਧਾ, ਗ੍ਰੋ, ਅਪਸਟਾਕਸ, ਡਿਸਕਾਰਡ ਆਦਿ ਵਰਗੇ ਕਈ ਪਲਟੇਫਾਰਮ ਤੇ ਐਪ ਵੈੱਬ ਸੇਵਾਵਾਂ ਮੁਹੱਈਆ ਕਰਨ ਲਈ ਕਲਾਉਡਫਲੇਅਰ ਦੇ ਨੈੱਟਵਰਕ ਇਨਫਰਾਸਟ੍ਰਕਚਰ 'ਤੇ ਭਰੋਸਾ ਕਰਦੇ ਹਨ।

Also Read: ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਸਮੂਹ ਬੱਸ ਅੱਡੇ ਬੰਦ, ਦੱਸਿਆ ਇਹ ਕਾਰਨ

ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਵੈੱਬਸਾਈਟ 'ਤੇ ਅਪਡੇਟ ਤੋਂ ਪਤਾ ਚੱਲਿਆ ਕਿ ਇਕ ਮਹੱਤਵਪੂਰਨ P0 ਐਲਾਨੀ ਗਈ ਸੀ ਜਿਸ ਨੇ ਵਿਆਪਕ ਖੇਤਰਾਂ 'ਚ Cloudflare ਦੇ ਨੈੱਟਵਰਕ ਨੂੰ ਬਾਧਤ ਕਰ ਦਿੱਤਾ। ਕੁਝ ਹੀ ਮਿੰਟਾਂ 'ਚ ਕੰਪਨੀ ਨੇ ਕਿਹਾ ਕਿ ਸਮੱਸਿਆ ਦੀ ਪਛਾਣ ਕਰ ਲਈ ਗਈ ਹੈ ਤੇ ਇਸ ਨੂੰ ਠੀਕ ਕੀਤਾ ਜਾ ਰਿਹਾ ਹੈ। ਕਈ ਐਪ ਤੇ ਵੈੱਬਸਾਈਟ ਜਿਨ੍ਹਾਂ ਦੀਆਂ ਸੇਵਾਵਾਂ ਆਉਟੇਜ ਕਾਰਨ ਬੰਦ ਹੋ ਗਈਆਂ ਸਨ, ਨੇ ਵੀ ਇਸ ਬਾਰੇ ਯੂਜ਼ਰਜ਼ ਨੂੰ ਸੂਚਿਤ ਕੀਤਾ।

Also Read: ਪੰਜਾਬ ਦੇ ਬਰਖਾਸਤ ਸਿਹਤ ਮੰਤਰੀ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਨਹੀਂ ਦਿੱਤੀ ਜ਼ਮਾਨਤ

ਇਹ ਇਕ ਹਫ਼ਤੇ ਦੇ ਅੰਦਰ ਇਸ ਤਰ੍ਹਾਂ ਦਾ ਦੂਸਰਾ ਕਲਾਉਡਫਲੇਅਰ ਆਉਟੇਜ ਹੈ। ਪਿਛਲੇ ਹਫ਼ਤੇ, ਆਉਟੇਜ ਭਾਰਤ ਤਕ ਸੀਮਤ ਸੀ ਜਿਸ ਕਾਰਨ ਕਈ ਸੇਵਾਵਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਭਾਰਤ 'ਚ ਮਸ਼ਹੂਰ ਸੇਵਾਵਾਂ Shopify, Udemy, Zerodha, Canva, Discord, Acko, Insurance ਆਦਿ ਜੋ Cloudflare ਦੇ ਨੈੱਟਵਰਕ 'ਤੇ ਆਪਣੇ ਸੰਚਾਲਨ ਨੂੰ ਅਨੁਭਵੀ ਮੁੱਦਿਆਂ 'ਤੇ ਚਲਾਉਂਦੇ ਹਨ। Cloudflare ਨੇ ਉਸ ਵੇਲੇ ਇਸ ਮੁੱਦੇ ਦੇ ਸਟੀਕ ਕਾਰਨ ਜਾਂ ਕਿਸੇ ਹੋਰ ਵੇਰਵੇ ਦਾ ਖੁਲਾਸਾ ਨਹੀਂ ਕੀਤਾ। ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸੇਵਾਵਾਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਸਨ।

In The Market