ਚੰਡੀਗੜ੍ਹ (ਇੰਟ.)- ਸੁਮੇਧ ਸੈਣੀ ਨੂੰ ਹਾਈਕੋਰਟ ਮੰਗਲਵਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੀਆਂ ਸਾਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਸੈਣੀ ਨੇ ਉਨ੍ਹਾਂ ਦੀ ਪਟੀਸ਼ਨ 'ਤੇ 9 ਸਤੰਬਰ ਦੀ ਬਜਾਏ ਅੱਜ ਸੁਣਵਾਈ ਕਰਨ ਅਤੇ ਇਕ ਪੈਨ ਡਰਾਈਵ ਸੌਂਪ ਵਿਜੀਲੈਂਸ ਅਧਿਕਾਰੀ ਅਤੇ ਹੋਰ 'ਤੇ ਉਲੰਘਣਾ ਦੀ ਜੋ ਮੰਗ ਕੀਤੀ ਸੀ, ਉਹ ਸਾਰੇ ਅਰਜ਼ੀਆਂ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ। ਹਾਈਕੋਰਟ ਨੇ ਪਟੀਸ਼ਨ 'ਤੇ 9 ਸਤੰਬਰ ਨੂੰ ਤੈਅ ਤਰੀਕ 'ਤੇ ਹੀ ਸੁਣਵਾਈ ਦੀ ਲੋੜ ਨਹੀਂ ਹੈ। ਉਥੇ ਹੀ ਵਿਜੀਲੈਂਸ ਨੇ ਸੈਣੀ ਨੂੰ ਦਿੱਤੀ ਗਈ ਰਿਹਾਈ ਖਿਲਾਫ ਜੋ ਅਰਜ਼ੀ ਦਾਇਰ ਕੀਤੀ ਸੀ ਉਸ 'ਤੇ ਸੁਣਵਾਈ ਨਹੀਂ ਹੋ ਸਕੀ ਹੈ। ਪੜੋ ਹੋਰ ਖਬਰਾਂ: ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅੱਜ ਆਉਣਗੇ ਚੰਡੀਗੜ੍ਹ ਦੱਸਣਯੋਗ ਹੈ ਕਿ ਗੋਲੀਕਾਂਡ ਮਾਮਲੇ ਵਿਚ ਸੁਮੈਧ ਸੈਣੀ ਨੂੰ ਨੋਟਿਸ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਸੁਮੇਧ ਸੈਣੀ ਨੇ ਹਾਈਕੋਰਟ ਦਾ ਰੁਖ ਕੀਤਾ ਸੀ। ਮਿਲੀ ਜਾਣਕਾਰੀ ਮੁਤਾਬਕ ਸੁਮੇਧ ਸੈਣੀ ਨੂੰ ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਸਿੱਟ ਵਲੋਂ ਨੋਟਿਸ ਭੇਜਿਆ ਗਿਆ ਸੀ। ਇਸ ਨੋਟਿਸ ਵਿਚ ਸੈਣੀ ਨੂੰ 6 ਸਤੰਬਰ ਨੂੰ ਦਿੱਲੀ ਦੀ ਸੀ.ਐੱਫ.ਐੱਲ. ਲੈਬ ਵਿਚ ਬੁਲਾਇਆ ਗਿਆ। ਇਸ ਨੋਟਿਸ ਦੇ ਵਿਰੋਧ ਵਿਚ ਸੁਮੇਧ ਸੈਣੀ ਨੇ ਹਾਈਕੋਰਟ ਦਾ ਰੁਖ ਕੀਤਾ। ਇਸ ਦੌਰਾਨ ਸੁਮੇਧ ਸੈਣੀ ਨੇ ਕਿਸੇ ਹੋਰ ਮਾਮਲੇ ਵਿਚ ਗ੍ਰਿਫਤਾਰੀ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਪੜੋ ਹੋਰ ਖਬਰਾਂ: ਸਾਡੇ ਕੋਲ ਸੋਨੀਆ ਅਤੇ ਰਾਹੁਲ ਗਾਂਧੀ ਸਮੇਤ ਬਹੁਤ ਸਾਰੇ ਰਾਸ਼ਟਰੀ ਚਿਹਰੇ - ਹਰੀਸ਼ ਰਾਵਤ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਲਈ ਪਹੁੰਚੇ ਹਨ। ਉਹ ਤਕਰੀਬਨ ਸਾਢੇ 11 ਵਜੇ ਇਥੇ ਪਹੁੰਚੇ। ਮੁੱਖ ਮੰਤਰੀ ਦੇ ਇਥੇ ਆਉਣ ਉੱਤੇ ਕਿਸਾਨ ਸੰਗਠਨਾਂ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ, ਜਿਸ ਦੇ ਚੱਲਦੇ ਚੰਡੀਗੜ੍ਹ ਪੁਲਿਸ ਅਲਰਟ ਹੋ ਗਈ ਹੈ। ਪੁਲਿਸ ਨੇ ਪ੍ਰੈੱਸ ਕਲੱਬ ਦੇ ਨੇੜੇ ਦਾ ਇਕ ਕਿਲੋਮੀਟਰ ਦਾ ਇਲਾਕਾ ਸੀਲ ਕਰ ਦਿੱਤਾ ਹੈ। ਪੜੋ ਹੋਰ ਖਬਰਾਂ: ਭਾਰਤ ਵਿਚ ਕੋਰੋਨਾ ਦੇ ਬੀਤੇ 24 ਘੰਟਿਆਂ ਵਿਚ ਆਏ 42 ਹਜ਼ਾਰ ਮਾਮਲੇ, 380 ਦੀ ਗਈ ਜਾਨ ਉਥੇ ਹੀ ਕਿਸਾਨ ਸਮਰਥਕ ਦੀ ਵਿਰੋਧ ਦੇ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਹਰਿਆਣਾ ਮੁੱਖ ਮੰਤਰੀ ਦੇ ਵਿਰੋਧ ਦੇ ਲਈ ਕਈ ਕਿਸਾਨ ਸੰਗਠਨ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿਚ ਆ ਕੇ ਪ੍ਰੈੱਸ ਕਲੱਬ ਵੱਲ ਵਧ ਰਹੇ ਹਨ। ਹਾਲਾਂਕਿ ਪੁਲਿਸ ਨੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਹੈ। ਪ੍ਰੈੱਸ ਕਲੱਬ ਦੇ ਨੇੜੇ ਦੇ ਚੌਕ ਤੇ ਚੁਰਾਹਿਆਂ ਉੱਤੇ ਪੁਲਿਸ ਦੀ ਤਾਇਨਾਤੀ ਹੈ। ਉਥੇ ਹੀ ਪ੍ਰੈੱਸ ਕਲੱਬ ਵਿਚ ਮਨੋਹਰ ਲਾਲ ਖੱਟੜ ਦੀ ਪ੍ਰੈੱਸ ਕਾਨਫਰੰਸ ਚੱਲ ਰਹੀ ਹੈ। ਪੜੋ ਹੋਰ ਖਬਰਾਂ: ਨਸ਼ੇ 'ਚ ਟੱਲੀ ਕਾਰ ਸਵਾਰ ਨੇ ਮਾਸੂਮ ਬੱਚੀ ਦੀ ਲਈ ਜਾਨ, 3 ਨੂੰ ਕੀਤਾ ਜ਼ਖ਼ਮੀ
ਚੰਡੀਗੜ੍ਹ (ਇੰਟ.)- ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਐਤਵਾਰ ਯਾਨੀ ਅੱਜ ਨੂੰ ਸ਼ਹਿਰ ਤੋਂ ਵਿਦਾ ਹੋ ਜਾਣਗੇ। ਅਜਿਹੇ ਵਿਚ ਉਨ੍ਹਾਂ ਦਾ ਕਾਰਜਕਾਲ ਹਰ ਸ਼ਹਿਰਵਾਸੀ ਨੂੰ ਯਾਦ ਰਹੇਗਾ। ਇਸ ਦਾ ਇਕ ਵੱਡਾ ਕਾਰਣ ਇਹ ਹੈ ਕਿ ਬਦਨੌਰ ਦੇ ਕਾਰਜਕਾਲ ਵਿਚ ਗਵਰਨਰ ਹਾਊਸ ਦੇ ਦਰਵਾਜ਼ੇ ਹਮੇਸ਼ਾ ਹੀ ਪ੍ਰਸ਼ਾਸਕ ਨੂੰ ਮਿਲਣ ਵਾਲਿਆਂ ਲਈ ਖੁੱਲ੍ਹੇ ਰਹੇ। ਰਾਜਭਵਨ ਫੋਨ ਕਰਨ 'ਤੇ ਇਕ ਦਿਨ ਬਾਅਦ ਹੀ ਮਿਲਣ ਦਾ ਸਮਾਂ ਮਿਲ ਜਾਂਦਾ ਸੀ। ਇਹੀ ਕਾਰਣ ਰਿਹਾ ਕਿ ਬਦਨੌਰ ਦੇ ਕਾਰਜਕਾਲ ਵਿਚ ਪਿਛਲੇ ਪ੍ਰਸ਼ਾਸਕਾਂ ਦੇ ਮੁਕਾਬਲੇ ਵਿਚ ਸਭ ਤੋਂ ਜ਼ਿਆਦਾ ਲੋਕ ਰਾਜਭਵਨ ਗਏ। ਪ੍ਰਸ਼ਾਸਕ ਨੂੰ ਮਿਲਣਾ ਕਾਫੀ ਸੌਖਾ ਰਿਹਾ ਸੀ। Read more- ਭਾਵਿਨਾ ਪਟੇਲ ਨੇ ਜਿੱਤਿਆ ਪੈਰਾਲੰਪਿਕ ਵਿਚ ਸਿਲਵਰ ਤਮਗਾ, ਕੀਤਾ ਦੇਸ਼ਵਾਸੀਆਂ ਨੂੰ ਸਮਰਪਿਤ ਇਸ ਦੇ ਨਾਲ ਹੀ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੀ ਵੱਖ-ਵੱਖ ਮਾਮਲਿਆਂ ਵਿਚ ਪੂਰੀ ਤਰ੍ਹਾਂ ਨਾਲ ਅਧਿਕਾਰੀਆਂ 'ਤੇ ਨਿਰਭਰ ਨਹੀਂ ਸਨ। ਉਹ ਸਮੇਂ-ਸਮੇਂ 'ਤੇ ਸ਼ਹਿਰਵਾਸੀਆਂ ਕੋਲੋਂ ਨੀਤੀਆਂ ਅਤੇ ਫੈਸਲਿਆਂ 'ਤੇ ਫੀਡਬੈਕ ਲੈਂਦੇ ਰਹਿੰਦੇ ਸਨ। ਇਥੋਂ ਤੱਕ ਕਿ ਪ੍ਰਸ਼ਾਸਕ ਵੀ ਗਵਰਨਰ ਹਾਊਸ ਤੋਂ ਬਾਹਰ ਨਿਕਲ ਕੇ ਸ਼ਹਿਰ ਵਿਚ ਸਰਗਰਮ ਰਹੇ। ਉਹ ਅਧਿਕਾਰੀਆਂ ਨੂੰ ਗਵਰਨਰ ਹਾਊਸ ਮਿਲਣ ਦੀ ਬਜਾਏ ਸਕੱਤਰੇਤ ਵੀ ਬੈਠਕ ਲਈ ਆ ਜਾਂਦੇ ਸਨ। ਉਨ੍ਹਾਂ ਦੇ ਕਾਰਜਕਾਲ ਵਿਚ ਅਫਸਰਸ਼ਾਹੀ 'ਤੇ ਵੀ ਲਗਾਮ ਲੱਗੀ। ਇਥੋਂ ਤੱਕ ਕਿ ਉਨ੍ਹਾਂ ਦੇ ਪੰਜ ਸਾਲ ਦੇ ਕਾਰਜਕਾਲ ਵਿਚ ਕਿਸੇ ਵਿਸ਼ੇਸ਼ ਦਸਤੇ ਦੇ ਨੇਤਾਵਾਂ ਨੂੰ ਤਵੱਜੋ ਨਹੀਂ ਸਗੋਂ ਉਹ ਹਰ ਪਾਰਟੀ ਦੇ ਨੇਤਾ ਨੂੰ ਬਰਾਬਰ ਸਨਮਾਨ ਦਿੰਦੇ ਸਨ। ਇਸ ਗੱਲ ਦਾ ਕੁਝ ਹੱਦ ਤੱਕ ਭਾਜਪਾ ਨੇਤਾਵਾਂ ਵਿਚ ਗਮ ਵੀ ਰਿਹਾ। Read more-ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ 45,000 ਤੋਂ ਵਧੇਰੇ ਆਏ ਕੋਰੋਨਾ ਮਾਮਲੇ, 460 ਹੋਈਆਂ ਮੌਤਾਂ ਬਦਨੌਰ ਨੇ ਰਾਜਨੀਤੀ ਤੋਂ ਉਪਰ ਉਠ ਕੇ ਜ਼ਿਆਦਾਤਰ ਉਹ ਕੰਮ ਕੀਤੇ ਜੋ ਕਿ ਜਨਤਾ ਲਈ ਫਾਇਦੇਮੰਦ ਰਹੇ। ਭਾਜਪਾ ਨੇਤਾਵਾਂ ਨੇ ਇਕ ਵਾਰ ਪਿਛਲੇ ਕਮਿਸ਼ਨਰ ਕੇ.ਕੇ. ਯਾਦਵ ਨੂੰ ਚੰਡੀਗੜ੍ਹ ਤੋਂ ਪੰਜਾਬ ਵਾਪਸ ਭੇਜਣ ਦੀ ਮੰਗ ਕੀਤੀ, ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਮੰਨੀ। ਵਿਰੋਧੀ ਧਿਰ ਵਲੋਂ ਚੁੱਕੇ ਗਏ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਜੋ ਕੰਮ ਹੋ ਸਕਦੇ ਸਨ ਉਨ੍ਹਾਂ ਨੂੰ ਰੋਕਿਆ ਨਹੀਂ ਗਿਆ। ਇਹੀ ਕਾਰਣ ਰਿਹਾ ਕਿ ਸੰਸਦ ਮੈਂਬਰ ਕਿਰਣ ਖੇਰ ਲੰਬੇ ਸਮੇਂ ਤੋਂ ਆਪਣੀ ਬੀਮਾਰੀ ਕਾਰਣ ਸ਼ਹਿਰ ਵਿਚ ਨਹੀਂ ਹੈ, ਪਰ ਲੋਕਾਂ ਦੇ ਕੰਮ ਹੁੰਦੇ ਰਹੇ। ਪ੍ਰਸ਼ਾਸਕ ਬਦਨੌਰ ਦੇ ਕਾਰਜਕਾਲ ਵਿਚ ਜ਼ਿਆਦਤਰ ਸਮਾਰਟ ਸਿਟੀ ਦੇ ਪ੍ਰਾਜੈਕਟ ਸਿਰੇ ਚੜ੍ਹੇ। ਇਨ੍ਹਾਂ ਵਿਚ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਾ ਪ੍ਰਾਜੈਕਟ ਹੈ ਜਿਸ 'ਤੇ ਅਗਲੇ ਮਹੀਨੇ ਕੰਮ ਸ਼ੁਰੂ ਹੋਣ ਵਾਲਾ ਹੈ। ਕੋਰੋਨਾ ਨਾਲ ਨਜਿੱਠਣ ਲਈ ਬਦਨੌਰ ਨੇ ਅਹਿਮ ਭੂਮਿਕਾ ਨਿਭਾਈ। ...
ਚੰਡੀਗੜ੍ਹ (ਬਿਊਰੋ)- ਹਰਿਆਣਾ (Haryana) ਦੇ ਕਰਨਾਲ (Karnal) ਵਿਚ ਸ਼ਾਂਤਮਈ ਪ੍ਰਦਰਸ਼ਨ (Peacfully protest) ਕਰ ਰਹੇ ਕਿਸਾਨਾਂ ਉੱਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ (Manohar Lal Khattar) ਦੀ ਅਗਵਾਈ ਵਾਲੀ ਭਾਜਪਾ ਸਰਕਾਰ (BJP government) ਵਲੋਂ ਕੀਤੇ ਗਏ ਲਾਠੀਚਾਰਜ ਕਰਨ ਦੇ ਵਿਰੋਧ ਵਿਚ ਜਿੱਥੇ ਕਿਸਾਨਾਂ ਵਿਚ ਰੋਹ ਪਾਇਆ ਜਾ ਰਿਹਾ ਹੈ। ਇਸ ਕਾਰਵਾਈ ਮਗਰੋਂ ਕਿਸਾਨ ਜਥੇਬੰਦੀਆਂ ਦਾ ਪਾਰਾ ਚੜ੍ਹ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਬਸਤਾੜਾ ਟੋਲ ਪਲਾਜ਼ਾ (Bastara Toll...
ਚੰਡੀਗੜ੍ਹ- ਹਰਿਆਣਾ ਵਿਚ ਪੁਲਿਸ ਵਲੋਂ ਕਿਸਾਨਾਂ ਉੱਤੇ ਲਾਠੀਚਾਰਜ ਤੋਂ ਬਾਅਦ ਕਈ ਕਿਸਾਨ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ ਦੀ ਅਪੀਲ ਉੱਤੇ ਕਿਸਾਨਾਂ ਵਲੋਂ ਹਰਿਆਣਾ ਵਿਚ ਕਈ ਥਾਈਂ ਜਾਨ ਲਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਫਿਰ ਗੁਰਨਾਮ ਸਿੰਘ ਚਢੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੜੋ ਹੋਰ ਖਬਰਾਂ: ਲਾਠੀਚਾਰਜ ਮਗਰੋਂ ਗੁਰਨਾਮ ਸਿੰਘ ਚਢੂਨੀ ਦੀ ਅਪੀਲ, ਕਿਹਾ- 'ਟੋਲ ਪਲਾਜ਼ਾ ਤੇ ਰੋਡ ਕਰ ਦਿਓ ਜਾਮ' ਗੁਰਨਾਮ ਸਿੰਘ ਚਢੂਨੀ ਨੇ ਫਿਲਹਾਲ ਕਿਸਾਨਾਂ ਨੂੰ ਜਾਮ ਨਾ ਖੋਲਣ ਦੀ ਅਪੀਲ ਕੀਤੀ ਹੈ। ਚਢੂਨੀ ਦਾ ਕਹਿਣਾ ਹੈ ਕਿ ਅਜੇ ਪੁਲਿਸ ਦੀ ਹਿਰਾਸਤ ਵਿਚ ਉਨ੍ਹਾਂ ਦੇ ਕਈ ਸਾਥੀ ਹਨ। ਜਦੋਂ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਜਾਮ ਨਾ ਖੋਲਿਆ ਜਾਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚਢੂਨੀ ਨੇ ਸ਼ਾਮ 5 ਵਜੇ ਤੱਕ ਹਾਈਵੇਅ ਜਾਮ ਕਰਨ ਦੀ ਅਪੀਲ ਕੀਤੀ ਹੈ। ਪੜੋ ਹੋਰ ਖਬਰਾਂ: ਸੰਗਰੂਰ ਦੇ ਭਵਾਨੀਗੜ੍ਹ 'ਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਬੇਰੁਜ਼ਗਾਰ ਅਧਿਆਪਕਾਂ ਵਲੋਂ ਵਿਰੋਧ ਹਰਿਆਣਾ ਹੋਇਆ 'ਜਾਮ'ਗੁਰਨਾਮ ਸਿੰਘ ਚਢੂਨੀ ਦੇ ਐਲਾਨ ਤੋਂ ਬਾਅਦ ਹਰਿਆਣਾ 'ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਕਿਸਾਨਾਂ ਨੇ ਕਈ ਥਾਈਂ ਜਾਮ ਲਾਇਆ ਹੋਇਆ ਹੈ। ਦੱਸ ਦਈਏ ਕਿ ਫਤਿਹਾਬਾਦ-ਬੁਢਲਾਡਾ ਹਾਈਵੇਅ, ਜੀਂਦ ਵਿਚ ਕਈ ਥਾਈਂ ਸਟੇਟ ਹਾਈਵੇਅ, ਦਿੱਲੀ-ਜੰਮੂ ਹਾਈਵੇਅ, ਚੰਡੀਗੜ੍ਹ-ਸ਼ਿਮਲਾ ਹਾਈਵੇਅ ਤੇ ਸ਼ੰਭੂ ਬਾਰਡਰ ਉੱਤੇ ਵੀ ਕਈ ਥਾਈਂ ਜਾਮ ਲਾਇਆ ਗਿਆ ਹੈ। ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ 'ਚ ਹੋ ਸਕਦਾ ਹੈ ਅੱਤਵਾਦੀ ਹਮਲਾ, ਖੂਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ...
ਚੰਡੀਗੜ੍ਹ (ਇੰਟ.)- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਫੈਸਲਾ ਸੁਣਾਇਆ ਜਾਵੇਗਾ। ਇਸ ਮਾਮਲੇ ਦੀ ਸੁਣਵਾਈ ਜਸਟਿਸ ਅਰਵਿੰਦ ਸਾਂਗਵਾਨ ਦੇ ਸਿੰਗਲ ਬੈਂਚ ਵਿਚ 27 ਅਗਸਤ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀਬੀਆਈ ਦੇ ਵਿਸ਼ੇਸ਼ ਜੱਜ, ਪੰਚਕੂਲਾ ਨੂੰ ਰਣਜੀਤ ਸਿੰਘ ਕਤਲ ਕੇਸ ਵਿਚ ਫ਼ੈਸਲਾ ਅੱਜ ਸੁਣਾਇਆ ਜਾਵੇਗਾ। ਜਿਸ ਵਿਚ ਡੇਰਾ ਗੁਰਮੀਤ ਰਾਮ ਰਹੀਮ ਇਕ ਦੋਸ਼ੀ ਹੈ। ਮ੍ਰਿਤਕ ਦੇ ਪੁੱਤਰ ਜਗਸੀਰ ਸਿੰਘ ਨੇ ਸੀ.ਬੀ.ਆਈ. ਜੱਜ ਪੰਚਕੂਲਾ 'ਤੇ ਸਵਾਲ ਖੜ੍ਹੇ ਕੀਤੇ ਸਨ। ਅਦਾਲਤ ਨੇ ਸੀ.ਬੀ.ਆਈ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪਟੀਸ਼ਨ ਵਿਚ ਉੱਤਰਦਾਤਾਵਾਂ ਦੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦਾ ਆਪਣਾ ਜਵਾਬ ਦਾਖ਼ਲ ਕਰੇ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਫ਼ੈਸਲਾ ਸੁਣਾਉਣ ਲਈ 26 ਅਗਸਤ ਦੀ ਤਰੀਕ ਤੈਅ ਕੀਤੀ ਸੀ। Read more- ਦਿੱਲੀ ਸਰਕਾਰ ਦੇ 'ਦੇਸ਼ ਦੇ ਮੈਂਟਰਸ' ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਬਣੇ ਸੋਨੂੰ ਸੂਦ ਦੱਸਣਯੋਗ ਹੈ ਕਿ 2002 ਵਿੱਚ ਕੁਰੂਕਸ਼ੇਤਰ ਦੇ ਰਹਿਣ ਵਾਲੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਬਾ ਰਾਮ ਰਹੀਮ ‘ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ, ਜਦਕਿ ਕਈ ਡੇਰਾ ਪ੍ਰੇਮੀ ਵੀ ਇਸ ਮਾਮਲੇ ‘ਚ ਦੋਸ਼ੀ ਹਨ। ਸੀਬੀਆਈ ਨੇ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਰਾਮ ਰਹੀਮ ਨੂੰ ਚਾਰਜਸ਼ੀਟ ਕੀਤਾ ਹੈ। ਰਾਮ ਰਹੀਮ ਸਾਧਵੀਆਂ ਦੇ ਸ਼ੋਸ਼ਣ ਅਤੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਪਟੀਸ਼ਨਕਰਤਾ ਦੇ ਅਨੁਸਾਰ, ਉਸਨੂੰ ਖਦਸ਼ਾ ਹੈ ਕਿ ਸੀਬੀਆਈ ਜੱਜ ਕਿਸੇ ਹੋਰ ਸੀਬੀਆਈ ਦੇ ਸਰਕਾਰੀ ਵਕੀਲ ਦੇ ਮਾਮਲੇ ਨੂੰ ਪ੍ਰਭਾਵਿਤ ਕਰ ਰਹੇ ਹਨ। ਇਹ ਵਕੀਲ ਇਸ ਮਾਮਲੇ ਵਿੱਚ ਸੀਬੀਆਈ ਦਾ ਵਕੀਲ ਨਹੀਂ ਹੈ। ਉਹ ਹੋਰ ਮਾਮਲਿਆਂ ਵਿੱਚ ਸੀਬੀਆਈ ਦੀ ਪ੍ਰਤੀਨਿਧਤਾ ਕਰਦਾ ਹੈ, ਫਿਰ ਵੀ ਉਹ ਇਸ ਮਾਮਲੇ ਵਿੱਚ ਬੇਲੋੜੀ ਦਿਲਚਸਪੀ ਲੈਂਦਾ ਹੈ ਅਤੇ ਜੱਜ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਦਰਮਿਆਨ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਕੀਤੀ ਗਈ। ਇਹ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਾਅਦ ਦੁਪਹਿਰ 3.30 ਹੋਈ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਬੈਠਕ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕੀਓ ਉਲੰਪਿਕ ਵਿਚ ਸੂਬੇ ਦਾ ਨਾਂਅ ਚਮਕਾਉਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਖਿਡਾਰੀਆਂ ਦੀਆਂ ਉਪਲਬਧੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਨਿਯਮਾਂ ਵਿਚ ਸੋਧ ਕਰਨ ਦਾ ਫ਼ੈਸਲਾ ਲਿਆ ਹੈ।ਓਲੰਪਿਕਸ, ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੇ ਨਾਲ ਨਾਲ ਵਿਸ਼ਵ ਕੱਪ ਟੂਰਨਾਮੈਂਟਾਂ ਵਿੱਚ ਉੱਤਮਤਾ ਪ੍ਰਦਰਸ਼ਿਤ ਕਰਨ ਵਾਲੇ ਖਿਡਾਰੀਆਂ ਨੂੰ ਨਿਯਮਾਂ 3 ਏ ਦੇ ਰਾਹੀਂ ਪੰਜਾਬ ਭਰਤੀ ਨਿਯਮਾਂ, 1988 ਦੇ ਨਿਯਮ 3 ਵਿੱਚ ਸੋਧ ਦੇ ਬਾਅਦ, ਖੇਡ ਕੋਟੇ ਦੇ ਅਧੀਨ ਵੱਖ -ਵੱਖ ਵਿਭਾਗਾਂ ਵਿੱਚ ਭਰਤੀ ਕੀਤਾ ਜਾਵੇਗਾ। Read more- ਪੰਜਾਬ ਕੈਬਨਿਟ ਨੇ ਗ੍ਰਾਮ ਸੇਵਕਾਂ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਕਰਨ ਨੂੰ ਦਿੱਤੀ ਮਨਜ਼ੂਰੀ ਇੱਕ ਸਰਕਾਰੀ ਬੁਲਾਰੇ ਦੇ ਅਨੁਸਾਰ, ਨਵੇਂ ਨਿਯਮ ਦੇ ਸ਼ਾਮਲ ਹੋਣ ਨਾਲ, ਅੰਤਰਰਾਸ਼ਟਰੀ ਖੇਡ ਸਮਾਗਮਾਂ (ਜਿਵੇਂ ਕਿ ਫੀਫਾ ਵਿਸ਼ਵ ਕੱਪ ਫੁੱਟਬਾਲ, ਆਈਏਏਐਫ ਵਿਸ਼ਵ ਕੱਪ) ਵਿੱਚ ਓਲੰਪਿਕ ਖੇਡਾਂ ਅਤੇ ਵਿਸ਼ਵ ਕੱਪ/ਚੈਂਪੀਅਨਸ਼ਿਪ (4 ਸਾਲਾ) ਦੇ ਤਮਗਾ ਜੇਤੂਆਂ ਨੂੰ ਤਰਜੀਹ ਦਿੱਤੀ ਜਾਵੇਗੀ। ਐਥਲੈਟਿਕਸ, ਐਫਆਈਬੀਏ ਬਾਸਕਟਬਾਲ ਵਿਸ਼ਵ ਕੱਪ, ਵਾਲੀਬਾਲ ਵਿਸ਼ਵ ਕੱਪ ਅਤੇ ਹਾਕੀ ਵਿਸ਼ਵ ਕੱਪ), ਨਾਲ ਹੀ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੋਵਾਂ ਦੇ ਖਿਡਾਰੀਆਂ ਨੂੰ ਵੀ ਰਾਜ ਸਿਵਲ ਸੇਵਾਵਾਂ ਅਤੇ ਰਾਜ ਦੇ ਮਾਮਲਿਆਂ ਨਾਲ ਜੁੜੇ ਅਹੁਦਿਆਂ ਲਈ ਨਿਯੁਕਤੀ ਕੀਤੀ ਜਾਏਗੀ। ਮੁੱਖ ਮੰਤਰੀ ਨੂੰ ਕੈਬਨਿਟ ਵੱਲੋਂ ਹੋਰ ਸ਼੍ਰੇਣੀਆਂ ਦੇ ਖਿਡਾਰੀਆਂ ਨੂੰ ਸ਼ਾਮਲ ਕਰਨ ਦੀ ਨੀਤੀ ਵਿੱਚ ਕੋਈ ਤਬਦੀਲੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਫੈਸਲੇ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨੂੰ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਨਾ ਵੀ ਹੈ।
ਚੰਡੀਗੜ੍ਹ (ਇੰਟ.)- 6ਵਾਂ ਪੇ ਕਮਿਸ਼ਨ (6th Pay Commission) ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (Punjab Subordinate Service Federation) ਦੇ ਮੈਂਬਰਾਂ ਨੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਮੈਂਬਰ ਚੰਡੀਗੜ੍ਹ ਦੇ ਸੈਕਟਰ 39 (Sector 39 of Chandigarh) ਦੇ ਸਰਕਟ ਹਾਊਸ (Circuit House) ਵੱਲ ਨਿਕਲੇ ਪਰ ਪੁਲਿਸ ਨੇ ਪਹਿਲਾਂ ਤੋਂ ਹੀ ਬੈਰੀਕੇਡਿੰਗ (Barricading) ਕੀਤੀ ਹੋਈ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਬੈਰੀਕੇਡਿੰਗ ਤੋਂ ਬਾਅਦ ਮਿੱਟੀ ਦੇ ਟਿੱਪਰ ਅਤੇ ਵਾਟਰ ਕੈਨਨ (Water Cannon) ਨੂੰ ਵੀ ਉਥੇ ਤਾਇਨਾਤ ਕੀਤਾ ਗਿਆ ਸੀ। ਇਸ ਵਿਚਾਲੇ ਪੁਲਿਸ ਅਤੇ ਫੈਡਰੇਸ਼ਨ ਦੇ ਮੈਂਬਰਾਂ ਵਿਚਾਲੇ ਥੋੜ੍ਹੀ...
ਚੰਡੀਗੜ੍ਹ (ਇੰਟ.)- ਇਕ ਮਹੀਨੇ ਪਹਿਲਾਂ ਭਾਜਪਾ ਤੋਂ ਕੱਢੇ ਗਏ ਅਨਿਲ ਜੋਸ਼ੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ (ਐੱਸ.ਏ.ਡੀ.) ਵਿਚ ਸ਼ਾਮਲ ਹੋ ਗਏ। ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਅਨਿਲ ਜੋਸ਼ੀ ਅੱਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਅਨਿਲ ਜੋਸ਼ੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀ ਹਾਜ਼ਰੀ 'ਚ ਅਕਾਲੀ ਦਲ ਦਾ ਪੱਲਾ ਫੜ੍ਹਿਆ। ਅਨਿਲ ਜੋਸ਼ੀ ਦੇ ਨਾਲ ਭਾਜਪਾ ਦੇ ਹੋਰ ਵੀ ਕਈ ਵੱਡੇ ਆਗੂ ਅਕਾਲੀ ਦਲ 'ਚ ਸ਼ਾਮਲ ਹੋਏ। Read more- ਸੁਮੇਧ ਸੈਣੀ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਵਲੋਂ ਕੀਤੇ ਟਵੀਟ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਨੇ ਕੀਤਾ ਟਵੀਟ, ਦਿੱਤੀ ਸਲਾਹ ਇਨ੍ਹਾਂ ਆਗੂਆਂ 'ਚ ਸੁਖਜੀਤ ਕੌਰ ਸਾਹੀ ਪਤਨੀ ਅਮਰਜੀਤ ਸਿੰਘ ਸਾਹੀ, ਦਸੂਹਾ, ਮੋਹਿਤ ਗੁਪਤਾ ਬਠਿੰਡਾ, ਕਮਲ ਚੇਟਲੀ ਲੁਧਿਆਣਾ, ਆਰ. ਡੀ. ਸ਼ਰਮਾ ਲੁਧਿਆਣਾ ਕਾਰਪੋਰੇਸ਼ਨ ਕੌਂਸਲਰ, ਰਾਜ ਕੁਮਾਰ ਬਿੱਟੂ, ਸੁਰਿੰਦਰ ਛਿੰਦੀ, ਫਤਿਹਗੜ੍ਹ ਸਾਹਿਬ ਸ਼ਾਮਲ ਹਨ। ਬਿਕਰਮ ਮਜੀਠੀਆ ਵੱਲੋਂ ਇਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ 'ਚ ਜੀ ਆਇਆਂ ਕਿਹਾ ਗਿਆ। ਮਜੀਠੀਆ ਨੇ ਕਿਹਾ ਕਿ ਅਨਿਲ ਜੋਸ਼ੀ ਨੇ ਆਪਣੇ ਹਲਕੇ 'ਚ ਜੋ ਵੀ ਕਿਹਾ, ਉਹ ਕੰਮ ਕਰ ਦੇ ਦਿਖਾਇਆ ਅਤੇ ਉਹ ਪਾਰਟੀ 'ਚ ਸ਼ਾਮਲ ਹੋਣ ਲਈ ਵਧਾਈ ਦਿੰਦੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਜੁਲਾਈ ਮਹੀਨੇ 'ਚ ਭਾਜਪਾ ਨੇ ਪਾਰਟੀ 'ਚੋਂ 6 ਸਾਲਾਂ ਲਈ ਬਾਹਰ ਕੱਢ ਦਿੱਤਾ ਸੀ। Read more- ਜਲੰਧਰ ਜਾਣ ਵਾਲੇ ਯਾਤਰੀ ਪਹਿਲਾਂ ਜਾਣ ਲੈਣ ਇਹ ਰੂਟ ਮੈਪ, ਕਿਸਾਨਾਂ ਵਲੋਂ ਦਿੱਤਾ ਜੈ ਰਿਹੈ ਧਰਨਾਭਾਜਪਾ ਦਾ ਕਹਿਣਾ ਸੀ ਕਿ ਅਨਿਲ ਜੋਸ਼ੀ ਲਗਾਤਾਰ ਕਿਸਾਨਾਂ ਦੇ ਮਸਲੇ 'ਤੇ ਬੋਲ ਰਹੇ ਸਨ ਅਤੇ ਕਹਿ ਰਹੇ ਸਨ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਹੋਰ ਆਗੂ ਕਿਸਾਨਾਂ ਦੀ ਆਵਾਜ਼ ਨੂੰ ਪਾਰਟੀ ਹਾਈਕਮਾਨ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਾ ਰਹੇ, ਜਿਸ ਤੋਂ ਬਾਅਦ ਪਾਰਟੀ ਵੱਲੋਂ ਉਕਤ ਫ਼ੈਸਲਾ ਲਿਆ ਗਿਆ ਸੀ। ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਦੋ ਦਿਨ ਤੱਕ ਉਹ ਚੰਡੀਗੜ੍ਹ ਵਿਚ ਹੀ ਰੁਕਣ ਵਾਲੇ ਹਨ। 23 ਨੂੰ ਉਹ ਅੰਮ੍ਰਿਤਸਰ ਪਰਤਣਗੇ ਅਤੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਵਿਚ ਨਤਮਸਤਕ ਹੋਣਗੇ। ਇਸ ਤੋਂ ਬਾਅਦ ਉਹ ਨਾਰਥ ਵਿਚ ਆਪਣੇ ਹਮਾਇਤੀਆਂ ਨੂੰ ਇਕੱਠਾ ਕਰਨਗੇ। ਉਥੇ ਹੀ ਜੋਸ਼ੀ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਉਹ ਚੋਣਾਂ ਲੜਣਗੇ ਤਾਂ ਨਾਰਥ ਤੋਂ ਹੀ ਲੜਣਗੇ। ...
ਚੰਡੀਗੜ੍ਹ (ਇੰਟ.)- ਚੰਡੀਗੜ੍ਹ (Chandigarh) ਵਿਚ ਸ਼ੁਰੂ ਕੀਤੇ ਗਏ ਸਾਈਕਲ ਸ਼ੇਅਰਿੰਗ ਪ੍ਰਾਜੈਕਟ (Bicycle Sharing Project) ਦੇ ਤਹਿਤ ਹੁਣ ਇਕ ਮਹੀਨੇ ਤੱਕ ਸਮਾਰਟ ਸਿਟੀ ਚੰਡੀਗੜ੍ਹ (Smart City Chandigarh) ਵਿਚ ਸਾਈਕਲ ਚਲਾਉਣ 'ਤੇ ਕੋਈ ਫੀਸ ਨਹੀਂ ਲੱਗੇਗੀ। ਇਸ ਵੇਲੇ ਸ਼ਹਿਰ ਵਿਚ 155 ਡਾਕਿੰਗ ਸਟੇਸ਼ਨ (Docking station) 'ਤੇ ਸਾਈਕਲ ਚਲਾਉਣ ਤੋਂ ਬਾਅਦ ਵਾਪਸ ਛੱਡਣ ਤੋਂ ਬਾਅਦ ਲਾਕਿੰਗ ਸਿਸਟਮ ਕੰਮ ਨਹੀਂ ਕਰ ਰਿਹਾ ਹੈ। ਜਿਸ ਕਾਰਣ ਲੋਕਆਂ ਨੂੰ ਫੀਸ ਸਟੇਸ਼ਨ 'ਤੇ ਖੜ੍ਹੀ ਕਰਨ ਤੋਂ ਬਾਅਦ ਵੀ ਕੱਟ ਰਿਹਾ ਸੀ।ਬੁੱਧਵਾਰ ਨੂੰ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਇਸ ਸਮੱਸਿਆ ਦਾ ਜਾਇਜ਼ਾ ਲਿਆ ਤਾਂ ਪਾਇਆ ਗਿਆ ਕਿ ਸਾਈਕਲ ਲਾਕ ਕਰਨ ਤੋਂ ਬਾਅਦ ਵੀ ਐਪ ਵਿਚੋਂ ਪੈਸੇ ਕੱਟ ਰਹੇ ਹਨ ਜਿਸ ਕ...
ਚੰਡੀਗੜ੍ਹ (ਇੰਟ.)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ (Union Information and Broadcasting Minister Anurag Thakur) ਵਲੋਂ ਵੀਰਵਾਰ ਨੂੰ ਚੰਡੀਗੜ੍ਹ ਦੇ ਹਿਮਾਚਲ ਭਵਨ (Himachal Bhawan in Chandigarh) ਤੋਂ ਜਨ ਆਸ਼ੀਰਵਾਦ ਯਾਤਰਾ (Jan Aashirvad yatra) ਦੀ ਸ਼ੁਰੂਆਤ ਕੀਤੀ ਗਈ। ਯਾਤਰਾ ਜਿਵੇਂ ਹੀ ਸ਼ਹਿਰ ਦੇ ਅੱਧ ਵਿਚਾਲੇ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਖੜ੍ਹੇ ਕਿਸਾਨ ਹਮਾਇਤੀਆਂ (...
ਖਰੜ- CIA ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੰਬੀਹਾ ਗੈਂਗ ਦੇ ਤਿੰਨ ਸਾਥੀਆਂ ਹਥਿਆਰਾਂ ਸਣੇ ਗ੍ਰਿਫਫਤਾਰ ਕਰ ਲਿਆ ਗਿਆ ਹੈ। ਇੰਨਾਂ ਤਿੰਨੋਂ ਦੋਸ਼ੀਆਂ ਨੂੰ ਅੱਜ ਦੁਬਾਰਾ ਖਰੜ ਦੀ ਮਾਨਯੋਗ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ, ਜਿੱਥੇ ਖਰੜ ਦੀ ਮਾਨ ਯੋਗ ਅਦਾਲਤ ਨੇ ਤਿੰਨੋਂ ਦੋਸ਼ੀਆਂ ਨੂੰ ਇਕ ਦਿਨ ਦੇ ਪੁਲਿਸ ਰਿਮਾੰਡ ਤੇ ਭੇਜਣ ਦੇ ਹੁਕਮ ਸੁਣਾਏ ਹਨ। ਪੜੋ ਹੋਰ ਖਬਰਾਂ: ਨਵਜੋਤ ਸਿੰਘ ਸਿੱਧੂ ਨੇ 2 ਮੀਡੀਆ ਸਲਾਹਕਾਰ ਕੀਤੇ ਨਿਯੁਕਤ ਇਸ ਸੰਬੰਧੀ CIA ਸਟਾਫ ਦੇ ASI ਗੁਰਪ੍ਰਤਾਪ ਨੇ ਦੱਸਿਆ ਕਿ ਤਿੰਨਾਂ ਨੂੰ ਖਰੜ ਤੋ ਹੀ ਗ੍ਰਿਫਤਾਰ ਕੀਤਾ ਹੈ ਅਤੇ ਇੰਨਾਂ ਦੇ ਖਿਲਾਫ ਪਹਿਲਾ ਵੀ ਮੁਕਦਮੇ ਦਰਜ ਹਨ ਅਤੇ ਇੰਨਾਂ ਕੋਲੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੜੋ ਹੋਰ ਖਬਰਾਂ: ਕਾਂਗਰਸ ਵਰਕਰਾਂ ਨੇ ਫ੍ਰਾਈ ਕੀਤਾ 'ਟਵਿੱਟਰ ਬਰਡ', ਕਿਹਾ- ਪਸੰਦ ਆਵੇਗਾ ਸਵਾਦ (Video)
ਚੰਡੀਗੜ੍ਹ (ਇੰਟ.)- ਕੋਰੋਨਾ (Corona) ਦੇ ਲਗਾਤਾਰ ਘੱਟ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਯੂ.ਟੀ. ਪ੍ਰਸ਼ਾਸਨ (UT Administration) ਨੇ ਰਾਤ ਦਾ ਕਰਫਿਊ (Night Curfew) ਹਟਾ ਦਿੱਤਾ ਹੈ। ਹੁਣ ਸ਼ਹਿਰ ਦੇ ਸਾਰੇ ਹੋਟਲ, ਰੈਸਟੋਰੈਂਟ, ਬਾਰ (Hotel, restaurant, bar) ਅਤੇ ਹੋਰ ਰਾਤ 12 ਵਜੇ ਤੱਕ ਖੁੱਲ੍ਹ ਸਕਣਗੇ। ਉਥੇ ਹੀ ਵਿਆਹ ਅਤੇ ਹੋਰ ਸਮਾਰੋਹਾਂ ਲਈ ਲੋਕਾਂ ਨੂੰ ਐੱਸ.ਡੀ.ਐੱਮ. ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੋਵੇਗੀ। ਹੁਣ ਸਿਰਫ ਉਨ੍ਹਾਂ ਨੂੰ ਪ੍ਰੋਗਰਾਮ ਦੀ ਜਾਣਕਾਰੀ ਅਤੇ ਕੋਰੋਨਾ ਦੇ ਨਿਯਮਾਂ ਦਾ ਪਾਲਨ ਕਰਨ ਦਾ ਸਹੁੰ ਪੱਤਰ ਦੇਣਾ ਹੋਵੇਗਾ। Read more- ਇਕ ਮਹੀਨੇ ਬਾਅਦ ਸਸਤਾ ਹੋਇਆ ਡੀਜ਼ਲ, ਜਾਣੋ ਕੀ ਹੈ ਪੈਟਰੋਲ-ਡੀਜ਼ਲ ਦੀ ਕੀਮਤ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਮੰਗਲਵਾਰ ਨੂੰ ਪੰਜਾਬ ਰਾਜ ਭਵਾਨ ਵਿਚ ਟ੍ਰਾਈਸਿਟੀ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿਚ ਰਾਤ ਦਾ ਕਰਫਿਊ ਹਟਾਉਣ ਦਾ ਫੈਸਲਾ ਲਿਆ ਗਿਆ। ਕਿਹਾ ਗਿਆ ਕਿ ਪੰਜਾਬ ਅਤੇ ਹਰਿਆਣਾ ਨੇ ਕਈ ਹਫਤੇ ਪਹਿਲਾਂ ਹੀ ਰਾਤ ਦਾ ਕਰਫਿਊ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਰਾਤ ਵਿਚ ਲੋਕਾਂ ਦੇ ਬਾਹਰ ਨਿਕਲਣ 'ਤੇ ਕੋਈ ਪਾਬੰਦੀ ਨਹੀਂ ਰਹੇਗੀ। Read more- ਕੈਨੇਡਾ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਨਵੀਂ ਸਰਕਾਰ ਵਜੋਂ ਮਾਨਤਾ ਦੇਣ ਤੋਂ ਕੀਤੀ ਨਾਂਹ ਸਵੇਰੇ 8 ਵਜੇ ਤੋਂ ਰਾਤ 12 ਵਜੇ ਤੱਕ 50 ਫੀਸਦੀ ਸਮਰੱਥਾ ਦੇ ਨਾਲ ਸ਼ਹਿਰ ਦੇ ਸਾਰੇ ਬਾਰ-ਰੈਸਟੋਰੈਂਟ ਖੁੱਲ ਸਕਣਗੇ। ਕੋਰੋਨਾ ਕਾ...
ਚੰਡੀਗੜ੍ਹ (ਇੰਟ.)- ਪੰਜਾਬ ਕੈਬਨਿਟ (Punjab Cabinet) ਵਿਚ ਫੇਰਬਦਲ ਤੈਅ ਹੋ ਗਈ ਹੈ। ਕੈਬਨਿਟ ਤੋਂ ਕੁਝ ਦਿੱਗਜ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਅਤੇ ਉਨ੍ਹਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਅਤੇ ਕਾਂਗਰਸ ਦੇ ਅੰਤਰਿਮ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ (Interim National President Sonia Gandhi) ਦੀ ਮੁਲਾਕਾਤ ਵਿਚ ਕੈਬਨਿਟ ਵਿਚ ਫੇਰਬਦਲ ਨੂੰ ਮਨਜ਼ੂਰੀ ਮਿਲ ਗਈ ਹੈ। ਕੈਪਟਨ ਨੇ ਮੰਗਲਵਾਰ ਨੂੰ ਸੋਨੀਆ ਗਾਂਧੀ (Sonia Gandhi) ਤੋਂ ਪੰਜਾਬ ਕਾਂਗਰਸ (Punjab Congress) ਦੇ ਮੁੱਦਿਆਂ ਅਤੇ ਕੈਬਨਿਟ ਫੇਰਬਦਲ ਨੂੰ ਲੈ ਕੇ ਚਰਚਾ ਕੀਤੀ। ਪਾਰਟੀ ਪ੍ਰਧਾਨ (Party President) ਦੇ ਨਾਲ ਤਕਰੀਬਨ ਇਕ ਘੰਟੇ ਤੱਕ ਹੋਈ ਮੀਟਿੰਗ ਉਪਰੰਤ ਕੈਪਟਨ ਨੇ ਕਿਹਾ ਕਿ ਪਾਰਟੀ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੱਲਬਾਤ ਤੋਂ ਉਹ ਸੰਤੁ...
ਚੰਡੀਗੜ੍ਹ: ਕੋਵਿਡ-19 ਦੀ ਮਹਾਮਾਰੀ ਤੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਚਾਉਣ ਵਾਸਤੇ (Punjab Government) ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ (Vijay Inder Singla) ਨੇ ਸਕੂਲ ਮੁਖੀਆਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਿੰਗਲਾ ਨੇ ਕਿਹਾ ਕਿ 2 ਅਗਸਤ ਤੋਂ ਸਰਕਾਰੀ, ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਸਕੂਲ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ, ਇਸ ਕਰਕੇ ਕੋਵਿਡ 19 ਦੀ ਸਥਿਤੀ ਨਾਲ ਨਜਿੱਠਣ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿੰਗਲਾ ਨੇ ਨਵੇਂ ਸਿਰੇ ਤੋਂ ਹਦਾਇਤਾਂ ਜਾਰੀ ਕੀਤੀਆਂ ਹਨ। Read more- ਚੰਡੀਗੜ੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵਧਣ 'ਤੇ ਖੋਲ੍ਹੇ ਗਏ ਫਲੱਡ ਗੇਟ ਸਿੰਗਲਾ ਨੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਰੋਜ਼ਾਨਾ ਲਗਾਉਣ ਲਈ ਆਖਿਆ ਹੈ ਤਾਂ ਜੋ ਬੋਰਡ ਦੀਆਂ ਦੀਆਂ ਇਨ੍ਹਾਂ ਕਲਾਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚੱਜੇ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਦੀ ਵੱਧ ਗਿਣਤੀ ਅਤੇ ਕਮਰਿਆਂ ਦੀ ਘਾਟ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖਰੇ ਵੱਖਰੇ ਤੌਰ ’ਤੇ ਬੁਲਾਉਣ ਲਈ ਸਕੂਲ ਮੁਖੀਆਂ ਨੂੰ ਖੁਲ੍ਹ ਦਿੱਤੀ ਹੈ। Read more- ਆਂਗਣਵਾੜੀ ਮੁਲਾਜ਼ਮਾਂ ਨੇ ਅੱਜ ਸਵੇਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਦਾ ਕੀਤਾ ਘਿਰਾਓ ਕੈਬਨਿਟ ਮੰਤਰੀ ਨੇ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਨਾਨ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਦੇ ਸਬੰਧ ਵਿੱਚ ਕਮਰਿਆਂ ਦੀ ਉਪਲਬਧਤਾ ਦੇ ਅਨੁਸਾਰ ਸਕੂਲ...
ਚੰਡੀਗੜ੍ਹ (ਇੰਟ.)-ਚੰਡੀਗੜ੍ਹ (Chandigarh) ਅਤੇ ਨੇੜਲੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰ ਕੇ ਚੰਡੀਗੜ੍ਹ ਸਥਿਤ ਸੁਖਨਾ ਝੀਲ (Lake Sukhna) ਵਿੱਚ ਪਾਣੀ ਦਾ ਪੱਧਰ ਅੱਜ ਖ਼ਤਰੇ ਦੇ ਨਿਸ਼ਾਨ ਨੂੰ ਟੱਪ ਗਿਆ। ਲਿਹਾਜ਼ਾ ਯੂਟੀ ਪ੍ਰਸ਼ਾਸਨ (UT Administration) ਨੇ ਇਹਤਿਆਤ ਵਜੋਂ ਵਿਚਕਾਰਲਾ ਫਲੱਡ ਗੇਟ (Flood Gate) ਖੋਲ੍ਹ ਦਿੱਤਾ ਹੈ। ਸੁਖਨਾ ਵਿੱਚ ਖ਼ਤਰੇ ਦਾ ਨਿਸ਼ਾਨ 1163 ਫੁੱਟ 'ਤੇ ਹੈ। ਪਾਣੀ ਉਸ ਦੇ ਨਜ਼ਦੀਕ ਪਹੁੰਚਣ ਕਰਕੇ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸਵੇਰੇ 11.20 ਵਜੇ ਫਲੱਡ ਗੇਟ ਖੋਲ੍ਹ ਦਿੱਤਾ ਹੈ। ਐਤਵਾਰ ਪਾਣੀ ਖਤਰੇ ਦੇ ਨਿਸ਼ਾਨ ਤੋਂ 9 ਇੰਚ ਹੇਠਾਂ ਸੀ, ਜੋ ਕਿ ਅੱਜ ਸਵੇਰੇ ਘੱਟ ਕੇ 6 ਇੰਚ ਰਹਿ ਗਿਆ। ਸੁਖਨਾ ਦਾ ਫਲੱਡ ਗੇਟ ਖੋਲ੍ਹੇ ਜਾਣ ਮਗਰੋਂ ਨੇੜਲੇ ਇਲਾਕਿਆਂ ਵਿੱਚ ਪਾਣੀ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਗੇਟ ਖੋਲ੍ਹਣ ਮੌਕੇ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦੇ ਐਕਸੀਅਨ ਅਤੇ ਐੱਸਡੀਓ ਮੌਕੇ 'ਤੇ ਹਾਜ਼ਰ ਸਨ। ਐਤਵਾਰ ਨੂੰ ਹੋਈ ਤੇਜ਼ ਬਰਸਾਤ ਨਾਲ ਲੇਕ ਦਾ ਪਾਣੀ ਤਕਰੀਬਨ ਇਕ ਫੁੱਟ ਵੱਧ ਗਿਆ। ਹੁਣ ਪ੍ਰਸ਼ਾਸਨ ਨੇ ਫਲੱਡ ਗੇਟ ਖੋਲਣ ਤੋਂ ਪਹਿਲਾਂ ਦੀਆਂ ਤਿਆਰੀਆਂ ਪੂਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪਾਣੀ ਸੁਖਨਾ ਚੋ ਦੇ ਰਾਸਤੇ ਤੋਂ ਘੱਗਰ ਨਦੀ ਵਿਚ ਪਹੁੰਚਦਾ ਹੈ। ਇਸ ਲਈ ਚੌਕ ਦੇ ਨਾਲ ਲੱਗਦੇ ਸਾਰੇ ਏਰੀਆ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਯੂ.ਟੀ. ਪ੍ਰਸ਼ਾਸਨ ਨੇ ਲੇਕ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚਦੇ ਹੀ ਹੁਣ ਫਲੱਡ ਗੇਟ ਖੋਲਣ ਦੀ ਪੂਰੀ ਤਿਆਰੀ ਕਰ ਲਈ ਹੈ। ਇੰਜੀਨੀਅਰਿੰਗ ਡਿਪਾਰਟਮੈਂਟ ਦੀ ਟੀਮ ਦਿਨ ਰਾਤ ਮਾਨੀਟਰਿੰਗ ਕਰ ਰਹੀ ਹੈ। ਪੰਚਕੂਲਾ ਅਤੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਅਲਰਟ ਭੇਜ ਦਿੱਤਾ ਗਿਆ ਹੈ। ਇਹ ਇਸ ਲਈ ਤਾਂ ਜੋ ਉਹ ਸੁਖਨਾ ਚੋ ਦੇ ਨਾਲ ਲੱਗਦੇ ਏਰੀਆ ਵਿਚ ਅਲਰਟ ਕਰ ਸਕਣ। ਮੋਹਾਲੀ ਦੇ ਬਲਟਾਨਾ ਜ਼ੀਰਕਪੁਰ ਤੋਂ ਹੁੰਦੇ ਹੋਏ ਪਾਣੀ ਘੱਗਰ ਵਿਚ ਪਹੁੰਚਦਾ ਹੈ। ਪੰਚਕੂਲਾ ਦਾ ਏਰੀਆ ਵੀ ਇਸ ਦੇ ਨਾਲ ਲੱਗਦਾ ਹੈ ਇਸ ਲਈ ਦੋਹਾਂ ਜ਼ਿਲਿਆਂ ਨੂੰ ਸੂਚਨਾ ਭੇਜੀ ਗਈ ਹੈ। ਸੁਖਨਾ ਦੇ ਪਾਣੀ ਪੱਧਰ ਦੇ ਨਿਸ਼ਾਨ 'ਤੇ ਪਹੁੰਚਦੇ ਹੀ ਕਿਸ਼ਨਗੜ੍ਹ ਅਤੇ ਬਾਪੂਥਾਮ ਮਨੀਮਾਜਰ...
ਚੰਡੀਗੜ੍ਹ - ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ (Dinkar gupta) ਵਲੋਂ ਸਰਹੱਦ ਪਾਸਿਉਂ ਹੋ ਰਹੀਆਂ ਅੱਤਵਾਦ ਦੀਆਂ ਘਟਨਾਵਾਂ 'ਤੇ ਪ੍ਰੈੱਸ ਵਾਰਤਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਇਕ (Tiffin bomb) ਟਿਫਨ ਬੰਬ ਬਰਾਮਦ ਹੋਇਆ ਹੈ। ਉਨਾਂ ਨੇ ਕਿਹਾ ਕਿ 15 ਅਗਸਤ ਨੂੰ ਪੰਜਾਬ ਵਿਚ ਵੱਡੇ ਹਮਲੇ ਦੀ ਸਾਜਿਸ਼ ਨੂੰ ਪੰਜਾਬ ਪੁਲਿਸ ਵਲੋਂ ਨਾਕਾਮ ਕਰ ਦਿੱਤਾ ਗਿਆ ਹੈ। ਇਸ ਦਾ ਖੁਲਾਸਾ ਡੀ.ਜੀ.ਪੀ. ਦਿਨਕਰ ਗੁਪਤਾ (Dinkar gupta) ਵਲੋਂ ਪ੍ਰੈੱਸ ਵਾਰਤਾ ਦੌਰਾਨ ਕੀਤਾ ਗਿਆ ਹੈ। Read this: ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮੰਤਰੀ ਰੰਧਾਵਾ, ਬਿਜਲੀ ਦੇ ਮੁੱਦੇ ’ਤੇ ਵਿਰੋਧੀਆਂ ਸਮੇਤ ਸਿੱਧੂ ਨੂੰ ਨਸੀਹਤ ! ਉਨ੍ਹਾਂ ਵਲੋਂ ਦੱਸਿਆ ਗਿਆ ਕਿ ਬੱਚਿਆਂ ਦੇ ਟਿਫ਼ਨ ਵਿਚੋਂ ਬੰਬ ਮਿਲੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚੋਂ ਵੀ ਹੈਂਡ ਗਰਨੇਡ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਹਥਿਆਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੇ ਗਏ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਦਾ ਕਹਿਣਾ ਸੀ ਕਿ 2-3 ਮਹੀਨਿਆਂ ਦੇ ਵਿਚ ਡਰੋਨ ਮਾਮਲੇ ਵਧੇ ਹਨ। ਇਸ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਏ. ਕੈਟਾਗਰੀ ਦੇ 20 ਤੋਂ ਵੱਧ ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ 7 ਗੈਂਗਸਟਰ ਹੁਣ ਤੱਕ ਮਾਰੇ ਗਏ ਹਨ। There is pressure from across the borde...
ਚੰਡੀਗੜ੍ਹ: ਹਰਿਆਣਾ ਕੇਡਰ (Haryana-cadre) ਸਾਲ 2000 ਦੇ ਇੱਕ ਆਈਏਐਸ ਅਧਿਕਾਰੀ ਦੀ ਪਤਨੀ ਦੀ (IAS officer’s wife) ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਖੁਦਕੁਸ਼ੀ ਚੰਡੀਗੜ੍ਹ ਦੇ ਸੈਕਟਰ 18 ਸਥਿਤ ਸਰਕਾਰੀ ਕੋਠੀ ਨੰਬਰ-208 'ਚ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਉਕਤ ਔਰਤ ਭਾਰਤੀ ਡਾਕ ਸੇਵਾ ਵਿੱਚ ਉੱਚ ਅਹੁਦੇ 'ਤੇ ਵੀ ਤਾਇਨਾਤ ਸੀ। Read this: ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮੰਤਰੀ ਰੰਧਾਵਾ, ਬਿਜਲੀ ਦੇ ਮੁੱਦੇ ’ਤੇ ਵਿਰੋਧੀਆਂ ਸਮੇਤ ਸਿੱਧੂ ਨੂੰ ਨਸੀਹਤ ! ਕੰਟਰੋਲ ਰੂਮ 'ਤੇ ਜਿਵੇਂ ਹੀ ਇਹ ਸੂਚਨਾ ਮਿਲੀ ਸੈਕਟਰ-19 ਥਾਣੇ ਦੇ ਇੰਚਾਰਜ ਇੰਸਪੈਕਟਰ ਮਲਕੀਤ ਸਿੰਘ, ਹੋਰ ਪੁਲਿਸ ਕਰਮਚਾਰੀ ਤੇ ਥਾਣੇ ਦੇ ਹੋਰ ਮਾਹਰ ਮੌਕੇ 'ਤੇ ਪਹੁੰਚੇ। ਮਹਿਲਾ ਅਧਿਕਾਰੀ ਨੂੰ ਜੀਐਮਐਸਐਚ-16 ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰੀ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। Read this: ਉੱਧੜੀ ਛੱਤ ਹੇਠ ਰਹਿਣ ਲਈ ਮ...
ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਨੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡਾ ਤੋਹਫ਼ਾ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ (Punjab Government) ਨੇ ਸਾਲ 2021-22 ਲਈ 8.50 ਲੱਖ ਕਿਸਾਨ ਪਰਿਵਾਰਾਂ ਨੂੰ ਆਯੁਸ਼ਮਾਨ ਭਾਰਤ ਬੀਮਾ ਯੋਜਨਾ (Ayushman Bharat Health Insurance) ਨਾਲ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਿਹਤ ਯੋਜਨਾ ਲਈ ਜੇ-ਫਾਰਮ ਤੇ ਗੰਨਾ ਤੋਲਣ ਵਾਲੀ ਪਰਚੀ ਵਾਲੇ ਸਾਰੇ ਕਿਸਾਨ ਅਰਜ਼ੀ ਦੇ ਸਕਣਗੇ। ਅਰਜ਼ੀਆਂ ਲਈ ਕਿਸਾਨ ਭਾਈਚਾਰੇ ਨੇ ਵਿਸ਼ੇਸ਼ ਪੋਰਟਲ ਸ਼ੁਰੂ ਕੀਤਾ ਹੈ। Read this: Tokoyo 'ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਅੱਜ ਭਾਰਤ ਵਾਪਸ ਆਉਣਗੇ ਐਥਲੀਟ, ਹੋਵੇਗਾ ਭਰਵਾਂ ਸਵਾਗਤ ਇਸ ਫੈਸਲੇ ਦੀ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਾਰੇ ਕਿਸਾਨਾਂ ਦੇ ਪੂਰੇ ਬੀਮੇ ਦੀ ਰਕਮ ਦਾ ਭੁਗਤ...
ਚੰਡੀਗੜ੍ਹ: ਟੋਕੀਓ ਓਲੰਪਿਕ ਵਿਚ (Neeraj chopra) ਨੀਰਜ ਚੋਪੜਾ ਨੇ ਅਖੀਰ ਇਤਿਹਾਸ ਰਚ ਦਿੱਤਾ ਹੈ। ਜੈਵਲਿਨ ਥ੍ਰੋਅ ਵਿਚ ਭਾਰਤ ਹਿੱਸੇ ਪਹਿਲਾ ਗੋਲਡ ਮੈਡਲ (Gold Medal) ਆ ਗਿਆ ਹੈ। ਇਸ ਦੌਰਾਨ ਨੀਰਜ ਨੇ 87.58 ਮੀਟਰ ਲੰਬੀ ਥ੍ਰੋਅ ਸੁੱਟ ਕੇ ਭਾਰਤ ਦੀ ਝੋਲੀ ਗੋਲਡ ਪਾ ਦਿੱਤਾ। ਇਸ ਦੌਰਾਨ ਨੀਰਜ ਚੋਪੜਾ ਨੇ ਆਪਣਾ ਉਲੰਪਿਕ ਸੋਨ ਤਮਗ਼ਾ ‘ਫ਼ਲਾਈਂਗ ਸਿੱਖ’ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਹੈ। ਪੜੋ ਹੋਰ ਖਬਰਾਂ: ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 39 ਹਜ਼ਾਰ ਨਵੇਂ ਮਾਮਲੇ, 491 ਲੋਕਾਂ ਦੀ ਮੌਤ ਦੱਸ ਦੇਈਏ ਕਿ ਇਸੇ ਵਰ੍ਹੇ ਜੂਨ ਮਹੀਨੇ (Milkha singh) ਮਿਲਖਾ ਸਿੰਘ ਦਾ ਕੋਵਿਡ-19 ਨਾਲ ਜੂਝਦਿਆਂ ਦਿਹਾਂਤ ਹੋ ਗਿਆ ਸੀ। ਨੀਰਜ ਚੋਪੜਾ ਨੇ ਆਪਣਾ ਸੋਨ ਤਮਗ਼ਾ ਮਿਲਖਾ ਸਿੰਘ ਹੁਰਾਂ ਨੂੰ ਸਮਰਪਿਤ ਕਰਦਿਆਂ ਕਿਹਾ, ‘ਮਿਲਖਾ ਸਟੇਡੀਅਮ ’ਚ ਭਾਰਤ ਦਾ ਰਾਸ਼ਟਰੀ ਗੀਤ ਸੁਣਨਾ ਚਾਹੁੰਦੇ ਸਨ। ਅੱਜ ਉਹ ਭਾਵੇਂ ਸਾਡੇ ਨਾਲ ਨਹੀਂ ਹਨ ਪਰ ਉਨ੍ਹਾਂ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ।’ ਮਿਲਖਾ ਸਿੰਘ ਦੇ ਪੁੱਤਰ ਤੇ ਸੀਨੀਅਰ ਗੌਲਫ਼ਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਨੀਰਜ ਚੋਪੜਾ ਦਾ ਧੰਨਵਾਦ ਕਰਦਾ ਹੈ। ਟਵਿਟਰ ’ਤੇ ਜੀਵ ਨੇ ਲਿਖਿਆ,‘ਤੁਸੀਂ ਟੋਕੀਓ ਉਲੰਪਿਕਸ ’ਚ ਐਥਲੈਟਿਕਸ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਹੈ ਤੇ ਤੁਸੀਂ ਇਹ ਮੇਰੇ ਪਿਤਾ ਨੂੰ ਸਮਰਪਿਤ ਕੀਤਾ ਹੈ। ਮਿਲਖਾ ਪਰਿਵਾਰ ਇਸ ਮਾਣ ਲਈ ਤੁਹਾਡਾ ਸਦੀਵੀ ਧੰਨਵਾਦੀ ਰਹੇਗਾ।’ Not only did you win us a first...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट
Punjab accident news: स्कूल बस ने बाइक को मारी टक्कर, 8 साल की बच्ची की मौत