LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IAS ਅਧਿਕਾਰੀ ਦੀ ਪਤਨੀ ਦੀ ਲਟਕਦੀ ਮਿਲੀ ਲਾਸ਼, ਡਿਪਰੈਸ਼ਨ ਨਾਲ ਸੀ ਪੀੜ੍ਹਤ

isd

ਚੰਡੀਗੜ੍ਹ: ਹਰਿਆਣਾ ਕੇਡਰ (Haryana-cadre) ਸਾਲ 2000 ਦੇ ਇੱਕ ਆਈਏਐਸ ਅਧਿਕਾਰੀ ਦੀ ਪਤਨੀ ਦੀ (IAS officer’s wife) ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਖੁਦਕੁਸ਼ੀ ਚੰਡੀਗੜ੍ਹ ਦੇ ਸੈਕਟਰ 18 ਸਥਿਤ ਸਰਕਾਰੀ ਕੋਠੀ ਨੰਬਰ-208 'ਚ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਉਕਤ ਔਰਤ ਭਾਰਤੀ ਡਾਕ ਸੇਵਾ ਵਿੱਚ ਉੱਚ ਅਹੁਦੇ 'ਤੇ ਵੀ ਤਾਇਨਾਤ ਸੀ।

Read this:  ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮੰਤਰੀ ਰੰਧਾਵਾ, ਬਿਜਲੀ ਦੇ ਮੁੱਦੇ ’ਤੇ ਵਿਰੋਧੀਆਂ ਸਮੇਤ ਸਿੱਧੂ ਨੂੰ ਨਸੀਹਤ !

ਕੰਟਰੋਲ ਰੂਮ 'ਤੇ ਜਿਵੇਂ ਹੀ ਇਹ ਸੂਚਨਾ ਮਿਲੀ ਸੈਕਟਰ-19 ਥਾਣੇ ਦੇ ਇੰਚਾਰਜ ਇੰਸਪੈਕਟਰ ਮਲਕੀਤ ਸਿੰਘ, ਹੋਰ ਪੁਲਿਸ ਕਰਮਚਾਰੀ ਤੇ ਥਾਣੇ ਦੇ ਹੋਰ ਮਾਹਰ ਮੌਕੇ 'ਤੇ ਪਹੁੰਚੇ। ਮਹਿਲਾ ਅਧਿਕਾਰੀ ਨੂੰ ਜੀਐਮਐਸਐਚ-16 ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰੀ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।  

Read this: ਉੱਧੜੀ ਛੱਤ ਹੇਠ ਰਹਿਣ ਲਈ ਮਜ਼ਬੂਰ ਨੈਸ਼ਲਨ ਗੋਲਡ ਮੈਡਲ ਹਾਸਿਲ ਕਰਨ ਵਾਲੀ ਖਿਡਾਰਣ!

ਦੱਸਿਆ ਜਾ ਰਿਹਾ ਹੈ ਕਿ ਮੀਨਾਕਸ਼ੀ ਯਾਦਵ ਲੰਮੇ ਸਮੇਂ ਤੋਂ ਡਿਪਰੈਸ਼ਨ ਤੋਂ ਗੁਜ਼ਰ ਰਹੀ ਸੀ। ਇਸ ਦੇ ਨਾਲ ਹੀ ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

In The Market