ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਲਈ ਪਹੁੰਚੇ ਹਨ। ਉਹ ਤਕਰੀਬਨ ਸਾਢੇ 11 ਵਜੇ ਇਥੇ ਪਹੁੰਚੇ। ਮੁੱਖ ਮੰਤਰੀ ਦੇ ਇਥੇ ਆਉਣ ਉੱਤੇ ਕਿਸਾਨ ਸੰਗਠਨਾਂ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ, ਜਿਸ ਦੇ ਚੱਲਦੇ ਚੰਡੀਗੜ੍ਹ ਪੁਲਿਸ ਅਲਰਟ ਹੋ ਗਈ ਹੈ। ਪੁਲਿਸ ਨੇ ਪ੍ਰੈੱਸ ਕਲੱਬ ਦੇ ਨੇੜੇ ਦਾ ਇਕ ਕਿਲੋਮੀਟਰ ਦਾ ਇਲਾਕਾ ਸੀਲ ਕਰ ਦਿੱਤਾ ਹੈ।
ਪੜੋ ਹੋਰ ਖਬਰਾਂ: ਭਾਰਤ ਵਿਚ ਕੋਰੋਨਾ ਦੇ ਬੀਤੇ 24 ਘੰਟਿਆਂ ਵਿਚ ਆਏ 42 ਹਜ਼ਾਰ ਮਾਮਲੇ, 380 ਦੀ ਗਈ ਜਾਨ
ਉਥੇ ਹੀ ਕਿਸਾਨ ਸਮਰਥਕ ਦੀ ਵਿਰੋਧ ਦੇ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਹਰਿਆਣਾ ਮੁੱਖ ਮੰਤਰੀ ਦੇ ਵਿਰੋਧ ਦੇ ਲਈ ਕਈ ਕਿਸਾਨ ਸੰਗਠਨ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿਚ ਆ ਕੇ ਪ੍ਰੈੱਸ ਕਲੱਬ ਵੱਲ ਵਧ ਰਹੇ ਹਨ। ਹਾਲਾਂਕਿ ਪੁਲਿਸ ਨੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਹੈ। ਪ੍ਰੈੱਸ ਕਲੱਬ ਦੇ ਨੇੜੇ ਦੇ ਚੌਕ ਤੇ ਚੁਰਾਹਿਆਂ ਉੱਤੇ ਪੁਲਿਸ ਦੀ ਤਾਇਨਾਤੀ ਹੈ। ਉਥੇ ਹੀ ਪ੍ਰੈੱਸ ਕਲੱਬ ਵਿਚ ਮਨੋਹਰ ਲਾਲ ਖੱਟੜ ਦੀ ਪ੍ਰੈੱਸ ਕਾਨਫਰੰਸ ਚੱਲ ਰਹੀ ਹੈ।
ਪੜੋ ਹੋਰ ਖਬਰਾਂ: ਨਸ਼ੇ ‘ਚ ਟੱਲੀ ਕਾਰ ਸਵਾਰ ਨੇ ਮਾਸੂਮ ਬੱਚੀ ਦੀ ਲਈ ਜਾਨ, 3 ਨੂੰ ਕੀਤਾ ਜ਼ਖ਼ਮੀ



