ਰਾਤੀ ਗਲਤੀ ਨਾਲ TV ਰਹਿ ਗਿਆ ਚਾਲੂ, ਪਤੀ ਨੇ ਕਰ ਦਿੱਤਾ ਪਤਨੀ ਦਾ ਕਤਲ

ਪੁਣੇ- ਮਹਾਰਾਸ਼ਟਪਰ ਦੇ ਪੁਣੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਕਤਲ ਵੀ ਸਿਰਫ ਇਸ ਲਈ ਕਿਉਂਕਿ ਪਤਨੀ ਨੇ ਰਾਤਭਰ ਟੀਵੀ ਚਾਲੂ…

ਪੁਣੇ- ਮਹਾਰਾਸ਼ਟਪਰ ਦੇ ਪੁਣੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਕਤਲ ਵੀ ਸਿਰਫ ਇਸ ਲਈ ਕਿਉਂਕਿ ਪਤਨੀ ਨੇ ਰਾਤਭਰ ਟੀਵੀ ਚਾਲੂ ਰੱਖਿਆ ਸੀ। ਬੱਸ ਇਸੇ ਗੱਲ ਉੱਤੇ ਪਤੀ ਨਾਰਾਜ਼ ਹੋ ਗਿਆ ਤੇ ਉਸ ਨੇ ਗਲਾ ਦਬਾ ਕੇ ਪਤਨੀ ਦਾ ਕਤਲ ਕਰ ਦਿੱਤਾ। ਫਿਲਹਾਲ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਚੰਡੀਗੜ੍ਹ ‘ਚ ਹਰਿਆਣਾ ਮੁੱਖ ਮੰਤਰੀ ਦਾ ਵਿਰੋਧ, ਪੁਲਿਸ ਨੇ ਸੰਭਾਲਿਆ ਮੋਰਚਾ

ਮਾਮਲਾ ਮਾਵਲ ਤਹਿਸੀਲ ਦੇ ਚਾਂਡੀਵੜੀ ਵਿਚ ਸਾਹਮਣੇ ਆਇਆ ਹੈ, ਜਿਥੇ 26 ਸਾਲਾ ਵਿਅਕਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਾ ਕਿ ਕੁਝ ਮਹੀਨੇ ਪਹਿਲਾਂ ਹੀ ਕਪਲ ਦੇ ਘਰ ਬੇਟੀ ਹੋਈ ਸੀ। ਬੇਟੀ ਹੋਣ ਤੋਂ ਨਾਰਾਜ਼ ਪਤੀ ਪਿਛਲੇ ਕੁਝ ਮਹੀਨਿਆਂ ਤੋਂ ਪਤਨੀ ਨੂੰ ਸਰੀਰਕ ਤੇ ਮਾਨਸਿਕ ਰੂਪ ਨਾਲ ਪਰੇਸ਼ਾਨ ਕਰ ਰਿਹਾ ਸੀ। ਇਸ ਦੇ ਬਾਅਦ ਜਦੋਂ ਇਕ ਰਾਤ ਟੀਵੀ ਚਾਲੂ ਰਹਿ ਗਿਆ ਤਾਂ ਗੁੱਸੇ ਵਿਚ ਆ ਕੇ ਪਤੀ ਨੇ ਪਤਨੀ ਦਾ ਕਤਲ ਹੀ ਕਰ ਦਿੱਤਾ।

ਸ਼ਿਰਗਾਂਵ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯੋਗੇਸ਼ ਜਾਧਵ ਨਾਂ ਦਾ ਵਿਅਕਤੀ ਆਪਣੀ 20 ਸਾਲ ਦੀ ਪਤਨੀ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ। 7 ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਸੀ ਤੇ ਲੜਕੀ ਪੈਦਾ ਹੋਣ ਕਾਰਨ ਦੋਸ਼ੀ ਪਤੀ ਪਤਨੀ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ। ਉਸ ਤੋਂ ਬਾਅਦ ਦੋਸ਼ੀ ਯੋਗੇਸ਼ ਨੇ ਰਾਤਭਰ ਟੀਵੀ ਆਨ ਰੱਖਣ ਉੱਤੇ ਆਪਣੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। 

ਪੜੋ ਹੋਰ ਖਬਰਾਂ: ਨਸ਼ੇ ‘ਚ ਟੱਲੀ ਕਾਰ ਸਵਾਰ ਨੇ ਮਾਸੂਮ ਬੱਚੀ ਦੀ ਲਈ ਜਾਨ, 3 ਨੂੰ ਕੀਤਾ ਜ਼ਖ਼ਮੀ

ਪੁਲਿਸ ਨੇ ਦੱਸਿਆ ਕਿ ਪਤਨੀ ਦੇ ਕਤਲ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਿਆ ਸੀ। ਹਾਲਾਂਕਿ ਜਾਂਚ ਦੇ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *