LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
chandigarh news
19s amrinder

ਚੰਡੀਗੜ੍ਹ: ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਵਿਚ ਕਲੇਸ਼ ਤੋਂ ਬਾਅਦ ਬੀਤੇ ਦਿਨ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਦਾ ਨਿੱਜੀ ਸਟਾਫ ਵੀ ਉਨਾਂ ਦੇ ਨਾਲ ਹੀ ਸਿਸਵਾਂ ਫਾਰਮ ਹਾਊਸ ਸ਼ਿਫਟ ਹੋ ਗਿਆ ਹੈ।  ਪੜੋ ਹੋਰ ਖਬਰਾਂ: ਕੋਰੋਨਾ ਮਾਮਲੇ ਇਕ ਦਿਨ ਵਿਚ ਫਿਰ 30 ਹਜ਼ਾਰ ਪਾਰ, ਇੰਨੇ ਲੋਕਾਂ ਦੀ ਹੋਈ ਮੌਤ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕਾਂਗਰਸ ਵਿਚ ਮੀਟਿੰਗਾਂ ਦਾ ਦੌਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਇਕ ਨਿੱਜੀ ਹੋਟਲ ਵਿਚ ਵੀ ਕਾਂਗਰਸ ਦੀ ਮੀਟਿੰਗ ਜਾਰੀ ਹੈ। ਇਸ ਮੀਟਿੰਗ ਵਿਚ ਅਜੇ ਮਕਾਨ ਤੇ ਹਰੀਸ਼ ਚੌਧਰੀ ਵੀ ਮੌਜੂਦ ਹਨ। ਇਸ ਮੀਟਿੰਗ ਵਿਚ ਨਵਜੋਤ ਸਿੰਘ ਸਿੱਧੂ ਦੇ ਵੀ ਸ਼ਾਮਲ ਹੋਣ ਦੀਆਂ ਖਬਰਾਂ ਹਨ। ਹਾਲਾਂਕਿ ਕੈਪਟਨ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਹਾਈ ਕਮਾਨ ਵਲੋਂ ਸਿੱਧੇ ਤੌਰ ਉੱਤੇ ਪੰਜਾਬ ਮੁੱਖ ਮੰਤਰੀ ਦਾ ਐਲਾਨ ਕੀਤਾ ਜਾਵੇਗਾ। ਪੜੋ ਹੋਰ ਖਬਰਾਂ: CM ਦੀ ਚੋਣ ਤੋਂ ਪਹਿਲਾਂ ਬੈਠਕਾਂ ਦਾ ਦੌਰ ਜਾਰੀ, ਸੁਨੀਲ ਜਾਖੜ ਦੇ ਘਰ ਦੇ ਬਾਹਰ ਹਲਚਲ

18s kisan

ਚੰਡੀਗੜ੍ਹ: ਆਵਾਜਾਈ ਦੀ ਸਮੱਸਿਆ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਸਰਕਾਰ ਵਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਲਈ ਇਕ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕੋਰ ਕਮੇਟੀ ਨੇ ਭਲਕੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਪਰ ਕਿਸਾਨ ਜਥੇਬੰਦੀਆਂ ਵਲੋਂ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪੜੋ ਹੋਰ ਖਬਰਾਂ: ਕੈਪਟਨ ਦੇ ਅਸਤੀਫੇ ਤੋਂ ਬਾਅਦ CLP ਮੀਟਿੰਗ ਸ਼ੁਰੂ, ਅਗਲੇ CM ਬਾਰੇ ਹੋ ਸਕਦੈ ਐਲਾਨ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਹਰਿਆਣਾ ਦੀ ਕੋਰ ਕਮੇਟੀ ਵਲੋਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਅੱਜ 32 ਕਿਸਾਨ ਜਥੇਬੰਦੀਆਂ ਦੀ ਕਈ ਘੰਟਿਆਂ ਤੱਕ ਮੀਟਿੰਗ ਚੱਲੀ। ਇਸ ਬੈਠਕ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਰਹੇਗਾ ਤੇ ਕੱਲ ਹਰਿਆਣਾ ਸਰਕਾਰ ਦੀ ਕੋਰ ਕਮੇਟੀ ਦੇ ਨਾਲ ਹੋਣ ਵਾਲੀ ਕਿਸਾਨਾਂ ਦੀ ਮੀਟਿੰਗ ਵਿਚ ਕਿਸਾਨ ਨੇਤਾ ਨਹੀਂ ਜਾਣਗੇ। ਇਸ ਦੌਰਾਨ ਕਿਸਾਨਾਂ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਵਿਚ ਉਹ ਪਾਰਟੀ ਨਹੀਂ ਹਨ ਇਸ ਲਈ ਵੀ ਉਹ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। ਪੜੋ ਹੋਰ ਖਬਰਾਂ: ਕਾਂਗਰਸ CLP ਮੀਟਿੰਗ ਖਤਮ, ਨਵੇਂ CM ਚਿਹਰੇ ਲਈ ਮਤਾ ਪਾਸ

18s7

ਚੰਡੀਗੜ੍ਹ: ਹਰਿਆਣਾ ਸਰਕਾਰ ਵਲੋਂ ਸੂਬੇ ਵਿਚ ਰਸਤੇ ਖੋਲਣ ਨੂੰ ਲੈ ਕੇ ਉੱਚ ਪੱਧਰੀ ਕਮੇਟੀ ਦੇ ਗਠਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੂੰ ਗੱਲਬਾਦ ਦਾ ਸੱਦਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਤੇ ਹਰਿਆਣਾ ਸਰਕਾਰ ਦੀ ਉੱਚ ਪੱਧਰੀ ਕਮੇਟੀ ਵਿਚਾਲੇ 19 ਸਤੰਬਰ ਨੂੰ ਗੱਲਬਾਤ ਹੋਵੇਗੀ। ਪੜੋ ਹੋਰ ਖਬਰਾਂ: ਅੱਜ ਵਿਧਾਇਕਾਂ ਕੋਲ CM ਚੁਣਨ ਦਾ ਮੌਕਾ: ਮੁਹੰਮਦ ਮੁਸਤਫਾ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਵਲੋਂ ਆਵਾਜਾਈ ਵਿਚ ਆ ਰਹੀਆਂ ਦਿੱਕਤਾਂ ਦੇ ਚੱਲਦਿਆਂ ਰਸਤੇ ਖੋਲਣ ਨੂੰ ਲੈ ਕੇ ਕਦਮ ਚੁੱਕਣ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਹਰਿਆਣਾ ਸਰਕਾਰ ਦੀ ਇਸ ਕਮੇਟੀ ਦੀ ਕਿਸਾਨਾਂ ਨਾਲ ਮੀਟਿੰਗ ਐਤਵਾਰ ਨੂੰ ਮੂਰਥਲ ਯੂਨੀਵਰਸਿਟੀ ਵਿਚ ਹੋਵੇਗੀ। ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਗੱਲਬਾਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਸਣੇ 43 ਕਿਸਾਨ ਆਗੂਆਂ ਨੂੰ ਸੱਦਾ ਭੇਜਿਆ ਗਿਆ ਹੈ ਪਰ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਨਾਂ ਇਸ ਲਿਸਟ ਵਿਚ ਸ਼ਾਮਲ ਨਹੀਂ ਹੈ। ਪੜੋ ਹੋਰ ਖਬਰਾਂ: ਪਿਛਲੇ 24 ਘੰਟਿਆਂ 'ਚ ਦੇਸ਼ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ 35 ਹਜ਼ਾਰ ਤੋਂ ਵਧੇਰੇ ਮਾਮਲੇ

18s3

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਕਲੇਸ਼ ਦਰਮਿਆਨ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਇਕਾਈ ਦੀ ਸ਼ਨੀਵਾਰ ਨੂੰ ਸੂਬੇ ਦੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਏਆਈਸੀਸੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ੁੱਕਰਵਾਰ ਰਾਤ ਨੂੰ ਇਸ ਸਬੰਧ ਵਿਚ ਐਲਾਨ ਕੀਤਾ। ਇਸ ਵਿਚਾਲੇ ਸਾਬਕਾ ਆਈਪੀਐੱਸ ਮੁਹੰਮਦ ਮੁਸਤਫਾ ਦਾ ਟਵੀਟ ਵਾਇਰਲ ਹੋਣ ਲੱਗਿਆ ਹੈ। ਪੜੋ ਹੋਰ ਖਬਰਾਂ: ਪੰਜਾਬ ਕਾਂਗਰਸ ਕਲੇਸ਼ ਵਿਚਾਲੇ ਸ਼ਾਮ 5 ਵਜੇ ਹੋਵੇਗੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ 2017,PUNJAB GVE CONG 80 MLAs. SADLY, PARADOXICALLY CONGMEN DIDN'T GET A CONG CM AS YET. TIME TO HVE ONE AFTER A LONG AGONIZING WAIT OF 4 AND HALF YRS WITH AN OPPORTUNITY TO CHOOSE ONE AND RELCT CONG AGAIN TO HVE PARTY CM WITH PAIN OF PUNJAB AND PUNJABIES AT HEART FOR 5 YRS 1/N — MOHD MUSTAFA, FORMER IPS (@MohdMustafaips) September 18, 2021 ਇਸ ਮੀਟਿੰਗ ਤੋਂ ਪਹਿਲਾਂ ਹੀ ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ ਨੇ ਇੱਕ ਟਵੀਟ ਕੀਤਾ ਹੈ। ਦੱਸ ਦਈਏ ਕਿ ਮੁਸਤਫਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ ਹਨ। ਉਨ੍ਹਾਂ ਨੇ ਅੱਜ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੀ ਮੀਟਿੰਗ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ। ਪੜੋ ਹੋਰ ਖਬਰਾਂ: ਭਾਰਤ-ਪਾਕਿ ਸਰਹੱਦ ਤੋਂ 8.5 ਕਿਲੋ ਹੈਰੋਇਨ ਬਰਾਮਦ, ਇੱਕ ਗ੍ਰਿਫ਼ਤਾਰ ਦੱਸ ਦਈਏ ਕਿ ਸਾਬਕਾ ਆਈਪੀਐੱਸ ਅਧਿਕਾਰੀ ਮੁਹੰਮਦ ਮ...

16s 6

ਚੰਡੀਗੜ੍ਹ: ਟਿਕਰੀ ਬਾਰਡਰ ਉੱਤੇ ਕਿਸਾਨਾਂ ਨਾਲ ਗੱਲਬਾਤ ਤੇ ਬੰਦ ਪਏ ਰਸਤਿਆਂ ਨੂੰ ਖੁਲਵਾਉਣ ਲਈ ਹਰਿਆਣਾ ਸਰਕਾਰ ਵਲੋਂ ਬੀਤੇ ਦਿਨ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਅੱਜ ਕਿਸਾਨਾਂ ਵਲੋਂ ਇਸ ਉੱਚ ਪੱਧਰੀ ਕਮੇਟੀ ਨਾਲ ਗੱਲਬਾਤ ਦੀ ਹਾਮੀ ਭਰ ਦਿੱਤੀ ਗਈ ਹੈ। ਪੜੋ ਹੋਰ ਖਬਰਾ: ਗੋਲਡਨ ਬੁਆਏ ਨੀਰਜ ਚੋਪੜਾ ਪਹੁੰਚੇ KBC, ਕੀਤੀ ਖੂਬ ਮਸਤੀ ਇਸ ਦੌਰਾਨ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਉੱਚ ਪੱਧਰੀ ਕਮੇਟੀ ਨਾਲ ਗੱਲਬਾਤ ਲਈ ਤਿਆਰ ਹਨ। ਰਾਸਤੇ ਉਨ੍ਹਾਂ ਵਲੋਂ ਨਹੀਂ ਬਲਕਿ ਸਰਕਾਰ ਵਲੋਂ ਬੰਦ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸਾਨ ਦਿੱਲੀ ਜਾਣ ਵਾਲੇ ਛੋਟੇ ਰਸਤਿਆਂ ਨੂੰ ਖੁਲਵਾਉਣ ਲਈ ਵੀ ਐੱਸਡੀਐੱਮ ਨਾਲ ਮਿਲ ਚੁੱਕੇ ਹਨ। ਦਿੱਲੀ ਬਾਰਡਰ ਉੱਤੇ ਪੁਲਿਸ ਵਲੋਂ ਕਿਲ੍ਹਾਬੰਦੀ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਬੰਦ ਰਸਤਿਆਂ ਦੀ ਇੰਨੀ ਫਿਕਰ ਹੈ ਤਾਂ ਉਹ ਖੇਤੀ ਕਾਨੂੰਨਾਂ ਬਾਰੇ ਗੱਲ ਕਿਉਂ ਨਹੀਂ ਕਰਦੀ। ਪੜੋ ਹੋਰ ਖਬਰਾ: ਕਿਸਾਨ ਜਥੇਬੰਦੀਆਂ ਦੇ ਜ਼ਾਬਤੇ ਵਿਚਾਲੇ ਗੁਰਨਾਮ ਸਿੰਘ ਚਢੂਨੀ ਦੀ ਤਰਨਤਾਰਨ 'ਚ 'ਵੱਡੀ ਰੈਲੀ' ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਜਾਨਾਂ ਬਹੁਤ ਸਸਤੀਆਂ ਲੱਗਦੀਆਂ ਹਨ ਪਰ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਮੰਨਣਗੇ। ਇਸ ਦੌਰਾਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਖੁਦ ਰਸਤੇ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਕਿਸਾਨ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ। ਉਹ ਸਿਰਫ ਆਪਣੇ ਮਸਲੇ ਦਾ ਹੱਲ ਚਾਹੁੰਦਾ ਹੈ। ਇਸ ਦੌਰਾਨ ਅੰਦੋਲਨ ਕਿਸੇ ਹੋਰ ਥਾਂ ਸ਼ਿਫਟ ਕਰਨ ਉੱਤੇ ਉਨ੍ਹਾਂ ਕਿਹਾ ਕਿ ਕਿਸੇ ਦੂਜੀ ਥਾਂ ਕਿਸਾਨ ਅੰਦੋਲਨ ਨੂੰ ਸ਼ਿਫਟ ਨਹੀਂ ਕੀਤਾ ਜਾਵੇਗਾ। ਮਰਦੇ ਦਮ ਤੱਕ ਇਥੇ ਹੀ ਚੱਲੇਗਾ ਅੰਦੋਲਨ। ਪੜੋ ਹੋਰ ਖਬਰਾ: ਸਾਊਦੀ ਅਰਬ ਨੇ ਯਮਨ 'ਤੇ ਵਰ੍ਹਾਏ ਬੰਬ, ਘੱਟੋ-ਘੱਟ 43 ਹੂਤੀ ਵਿਧਰੋਹੀਆਂ ਦੀ ਮੌਤ

16s 1

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਤਵਾਦੀਆਂ ਦੇ ਫੜੇ ਜਾਣ ਤੋਂ ਬਅਦ ਸਖਤੀ ਦੇ ਫੈਸਲੇ ਦੇ ਮੱਦੇਨਜ਼ਰ ਹੁਣ ਚੰਡੀਗੜ੍ਹ 'ਚ ਵੀ ਸਖ਼ਤੀ ਵਧਾ ਦਿੱਤੀ ਗਈ ਹੈ। ਸ਼ਹਿਰ ਵਿਚ ਧਾਰਾ-144 ਲਾਗੂ ਕਰਨ ਦੇ ਨਾਲ ਹੀ ਡਰੋਨ ਉਡਾਉਣ ’ਤੇ ਰੋਕ ਲਾਈ ਗਈ ਹੈ।  ਪੜੋ ਹੋਰ ਖਬਰਾ: 4 ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ 'ਚ ਹਾਈ ਅਰਲਟ ਦੇ ਹੁਕਮ ਡਿਸਟ੍ਰਿਕਟ ਮੈਜਿਸਟ੍ਰੇਟ ਮਨਦੀਪ ਸਿੰਘ ਬਰਾੜ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਾ ਸਿਰਫ਼ ਡਰੋਨ ਸਗੋਂ ਲੋਅ ਫਲਾਇੰਗ ਆਬਜੈਕਟਸ ’ਤੇ ਵੀ ਰੋਕ ਲਾਈ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਵੇਖਦਿਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਖ਼ਤਰਨਾਕ ਸਾਬਿਤ ਹੋ ਸਕਦੀਆਂ ਹਨ, ਜਿਸ ਕਾਰਨ ਹੀ ਡਿਸਟ੍ਰਿਕਟ ਮੈਜਿਸਟ੍ਰੇਟ ਮਨਦੀਪ ਸਿੰਘ ਬਰਾੜ ਨੇ ਧਾਰਾ-144 ਤਹਿਤ ਇਹ ਰੋਕ ਲਾਈ ਹੈ। ਨਿਰਦੇਸ਼ਾਂ ਵਿਚ ਲਿਖਿਆ ਗਿਆ ਹੈ ਕਿ ਲੋਕ ਡਰੋਨ ਦੀ ਦੁਰਵਰਤੋਂ ਕਰ ਸਕਦੇ ਹਨ, ਜਿਸ ਨਾਲ ਸਕਿਓਰਿਟੀ ਥਰੈੱਟ ਨੂੰ ਵੇਖਦਿਆਂ ਰੋਕ ਲਾਉਣੀ ਜ਼ਰੂਰੀ ਹੈ। ਇਹ ਰੋਕ 19 ਸਤੰਬਰ ਤੋਂ ਲਾਗੂ ਹੋ ਕੇ 17 ਨਵੰਬਰ ਤੱਕ ਲਾਗੂ ਰਹੇਗੀ, ਜਿਸ ਵਿਚ ਕਿਸੇ ਵੀ ਤਰ੍ਹਾਂ ਦੇ ਈਵੈਂਟ ਵਿਚ ਡਰੋਨ ਨੂੰ ਨਹੀਂ ਉਡਾਇਆ ਜਾ ਸਕੇਗਾ। ਹਾਲਾਂਕਿ ਇਹ ਹੁਕਮ ਪੁਲਸ ਮੁਲਾਜ਼ਮਾਂ ਅਤੇ ਹੋਰ ਸਰਕਾਰੀ ਏਜੰਸੀਆਂ ’ਤੇ ਲਾਗੂ ਨਹੀਂ ਹੋਣਗੇ ਜੇਕਰ ਉਹ ਆਪਣੀ ਡਿਊਟੀ ਸਬੰਧੀ ਡਰੋਨ ਉਡਾ ਰਹੇ ਹੋਣਗੇ। ਇਸ ਲਈ ਕੰਪੀਟੈਂਟ ਅਥਾਰਟੀ ਤੋਂ ਡਰੋਨ ਉਡਾਉਣ ਦੇ ਹੁਕਮਾਂ ਦੀ ਕਾਪੀ ਦੇ ਨਾਲ ਹੀ ਮੁਲਾਜ਼ਮ ਦਾ ਵਰਦੀ ਵਿਚ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸੋਸ਼ਲ ਈਵੈਂਟਸ ਵਿਚ ਪਹਿਲਾਂ ਤੋਂ ਇਜਾਜ਼ਤ ਲੈ ਕੇ ਫੋਟੋਗ੍ਰਾਫ਼ੀ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਈਵੈਂਟਸ ਵਿਚ ਰਿੰਗ ਸੈਰੇਮਨੀ, ਪ੍ਰੀ-ਵੈਡਿੰਗ ਫੋਟੋਸ਼ੂਟ ਅਤੇ ਵੈਡਿੰਗ ਸੈਰੇਮਨੀ ਸ਼ਾਮਲ ਹੈ। ਪੜੋ ਹੋਰ ਖਬਰਾ: 'ਸ਼ਰਾਬ' ਗਾਣੇ ਕਾਰਨ ਸਪੀਡ ਰਿਕਾਰਡ ਕੰਪਨੀ ਸਣੇ ਹਰਜੀਤ ਹਰਮਨ ਤੇ ਕਰਨ ਔਜਲਾ ਨੂੰ ਨੋਟਿਸ ਜਾਰੀ ਡੀ. ਸੀ. ਮਨਦੀਪ ਸਿੰਘ ਬਰਾੜ ਨੇ ਸ਼ਹਿਰ ਵਿਚ ਧਾਰਾ-144 ਲਾਗੂ ਕਰ ਕੇ ਧਰਨੇ-ਪ੍ਰਦਰਸ਼ਨਾਂ ’ਤੇ ਰੋਕ ਲਾ ਦਿੱਤੀ ਹੈ। ਇਸ ਦੇ ਤਹਿਤ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਕੋਈ ਵੀ ਸੰਗਠਨ ਜਾਂ ਯੂਨੀਅਨ ਧਰਨੇ-ਪ੍ਰਦਰਸ਼ਨ ਨਹੀਂ ਕਰ ਸਕੇਗੀ। ਪ੍ਰਦਰਸ਼ਨ, ਰੈਲੀ ਅਤੇ ਧਰਨੇ ਲਈ ਪ੍ਰਸ਼ਾਸਨ ਨੇ ਸੈਕਟਰ-25 ਰੈਲੀ ਗਰਾਊਂਡ ਦੀ ਜਗ੍ਹਾ ਤੈਅ ਕੀਤੀ ਹੈ। ਇੱਥੇ ਵੀ ਪ੍ਰਦਰਸ਼ਨ ਤੋਂ ਪਹਿਲਾਂ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਪ੍ਰਸ਼ਾਸਨ ਨੇ ਪਹਿਲਾਂ ਵੀ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ ਪਰ ਬਾਵਜੂਦ ਇਸ ਦੇ ਸ਼ਹਿਰ ਵਿਚ ਧਰਨੇ-ਪ੍ਰਦਰਸ਼ਨ ਜਾਰੀ ਰਹੇ ਅਤੇ ਹੁਣ ਫਿਰ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਧਾਰਾ-144 ਤਹਿਤ 5 ਜਾਂ ਉਸ ਤੋਂ ਜ਼ਿਆਦਾ ਲੋਕ ਜੇਕਰ ਸ਼ਹਿਰ ਦੀ ਜਨਤਕ ਥਾਂ ’ਤੇ ਕਾਨੂੰਨ ਵਿਵਸਥਾ ਭੰਗ ਕਰਦੇ ਹਨ, ਤਾਂ ਉਨ੍ਹਾਂ ’ਤੇ ਧਾਰਾ-144 ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ...

baljit

ਚੰਡੀਗੜ੍ਹ  (ਇੰਟ.)- ਅੱਜ ਚੰਡੀਗੜ੍ਹ ਵਿਖੇ ਕਿਸਾਨਾਂ ਦੀ ਕਚਿਹਰੀ ਵਿਚ ਸਿਆਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ, ਹਰੇਕ ਪਾਰਟੀ ਨੇ ਆਪਣੇ ਸਪੱਸ਼ਟ ਜਵਾਬ ਦਿੱਤੇ ਹਨ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਅਧਿਕਾਰਤ ਐਲਾਨ ਹੋਣ ਤੱਕ ਕੋਈ ਸਿਆਸੀ ਰੈਲੀਆਂ ਨਹੀਂ ਕਰਨਗੇ ਅਤੇ ਅਕਾਲੀ ਦਲ ਤੇ ਕਾਂਗਰਸ ਨੇ ਕਿਹਾ ਹੈ ਕਿ ਹਾਈ ਕਮਾਂਡ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਉਹ ਆਪਣਾ ਸਪਸ਼ਟ ਜਵਾਬ ਦੇ ਸਕਦੇ ਸਨ। ਸੁਮੇਧ ਸੈਣੀ ਦੀ ਗ੍ਰਿਫਤਾਰੀ 'ਤੇ ਹਾਈ ਕੋਰਟ ਨੇ ਲਗਾਈ 2022 ਤੱਕ ਰੋਕ ਰਾਜੇਵਾਲ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਸੰਸਦ ਦੇ ਘਿਰਾਓ ਦੁਆਰਾ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਲਈ ਕਿਹਾ ਹੈ। ਕਿਸਾਨ ਆਗੂਆਂ ਨੇ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਰੈਲੀਆਂ ਜਾਂ ਦੌਰਿਆਂ ਦੌਰਾਨ ਕਿਸੇ ਵੀ ਸਿਆਸੀ ਆਗੂ 'ਤੇ ਹਮਲਾ ਨਾ ਕਰਨ। ਉਨ੍ਹਾਂ ਕਿਹਾ ਕਿ ਸਿਰਫ ਸ਼ਾਂਤੀਪੂਰਨ ਵਿਰੋਧ ਹੀ ਲੋਕਤੰਤਰ ਵਿੱਚ ਗੁੱਸੇ ਨੂੰ ਜ਼ਾਹਰ ਕਰਨ ਦਾ ਇੱਕ ਤਰੀਕਾ ਹੈ।  

10s rahim

ਚੰਡੀਗੜ੍ਹ: ਬਲਾਤਕਾਰ ਦੇ ਦੋਸ਼ਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਇੱਕ ਵਾਰੀ ਮੁੜ ਚਰਚਾ ਵਿਚ ਹੈ, ਪਰੰਤੂ ਇਸ ਵਾਰੀ ਉਹ ਆਪਣੀ ਦਾੜੀ ਕਾਰਨ ਚਰਚਾ ਵਿਚ ਹੈ। ਇਸਤੋਂ ਪਹਿਲਾਂ ਦਿੱਲੀ ਵਿਚ ਚੈਕਅੱਪ ਲਈ ਜਾਂਦੇ ਸਮੇਂ ਲੋਕਾਂ ਨੂੰ ਮਿਲਣ ਦਾ ਮਾਮਲਾ ਵੀ ਬਹੁਤ ਵਿਵਾਦਾਂ ਵਿਚ ਰਿਹਾ ਸੀ। ਪੜੋ ਹੋਰ ਖਬਰਾਂ: ਕਰਨਾਲ 'ਚ 4 ਦਿਨਾਂ ਬਾਅਦ ਇੰਟਰਨੈੱਟ ਸੇਵਾ ਬਹਾਲ, ਸਥਾਨਕ ਨਿਵਾਸੀਆਂ ਤੇ ਵਪਾਰੀਆਂ ਨੂੰ ਰਾਹਤ ਹਰਿਆਣਾ ਦੀ ਰੋਹਤਕ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਚਿੱਟੀ ਹੁੰਦੀ ਦਾੜੀ ਸਤਾਉਣ ਲੱਗੀ ਹੈ। ਇਸ ਲਈ ਉਸ ਨੇ ਜੇਲ੍ਹ ਅਧਿਕਾਰੀਆ ਕੋਲੋਂ ਦਾੜੀ ਨੂੰ ਕਾਲੀ ਕਰਨ ਦੀ ਮੰਗ ਕੀਤੀ ਹੈ। ਪਰੰਤੂ ਅਧਿਕਾਰੀਆਂ ਵੱਲੋਂ ਇਨਕਾਰ ਕਰਨ 'ਤੇ ਮਾਮਲਾ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜ ਗਿਆ ਹੈ, ਜਿਸ 'ਤੇ ਫੈਸਲਾ ਬਾਕੀ ਹੈ। ਇਸਤੋਂ ਪਹਿਲਾਂ ਰੱਖੜੀ ਦੇ ਤਿਉਹਾਰ 'ਤੇ ਵੀ ਡੇਰਾ ਮੁਖੀ ਨੂੰ ਵੱਡੀ ਪੱਧਰ 'ਤੇ ਰੱਖੜੀਆਂ ਭੇਜੇ ਜਾਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਸੀ। ਪੜੋ ਹੋਰ ਖਬਰਾਂ: ਪੰਜਾਬ CM ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਫੈਸਲਿਆਂ ਲਈ ਬਣਾਈ 4 ਮੈਂਬਰੀ ਕਮੇਟੀ ਜ਼ਿਕਰਯੋਗ ਹੈ ਕਿ ਰਾਮ ਰਹੀਮ ਵੱਲੋਂ ਦਾੜੀ ਕਾਲੀ ਕਰਨ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਦੋਂ ਚੁੱਕਿਆ ਜਦੋਂ 3 ਸਤੰਬਰ ਨੂੰ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਸਕੇ ਮਿੱਤਲ ਨੇ ਇੱਥੇ ਜੇਲ੍ਹ ਦਾ ਨਿਰੀਖਣ ਕੀਤਾ। ਰਾਮ ਰਹੀਮ ਦਾ ਕਹਿਣਾ ਹੈ ਕਿ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮਜਬੂਰ ਹੋ ਕੇ ਹੁਣ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ਵਿਚ ਲਿਆਉਣਾ ਪਿਆ। ਪੜੋ ਹੋਰ ਖਬਰਾਂ: 'ਕਿਸਾਨਾਂ ਦੀ ਕਚਿਹਰੀ': ਕਿਸਾਨ ਜਥੇਬੰਦੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸ਼ੁਰੂ

chd accident

ਚੰਡੀਗੜ੍ਹ (ਇੰਟ.)- ਇਥੋਂ ਦੇ ਸੈਕਟਰ 28 ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ , ਜਿਸ ਕਾਰਣ 3 ਜਣੇ ਜ਼ਖਮੀ ਹੋ ਗਏ। ਜਿਨ੍ਹਾਂ ਟਰੱਕਾਂ ਵਿਚੋਂ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਮੱਧਿਆ ਮਾਰਗ ’ਤੇ ਸੈਕਟਰ-28 ਨਜ਼ਦੀਕ ਆਰਬੀਆਈ ਦੀ ਕਰੰਸੀ ਲੈ ਕੇ 3 ਟਰਾਲੇ ਜਾ ਰਹੇ ਸਨ ਅਤੇ ਇਸ ਦੌਰਾਨ 3 ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਗਈ। ਹਾਦਸੇ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਸਣੇ ਤਿੰਨ ਜਣੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਬੜੀ ਮੁਸ਼ੱਕਤ ਕਰ ਕੇ ਬਾਹਰ ਕੱਢਿਆ ਗਿਆ ਅਤੇ ਫਿਰ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੰਜਾਬ ਵਿਚ ਮੁੜ ਮੰਡਰਾ ਰਿਹੈ 'ਬਿਜਲੀ ਸੰਕਟ' ਬੰਦ ਹੋਣ ਕੰਢੇ ਥਰਮਲ ਪਲਾਂਟ  ਇਨ੍ਹਾਂ ਵਿੱਚੋਂ ਮਹਿਲਾ ਪੁਲਿਸ ਮੁਲਾਜ਼ਮ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-26 ਅਤੇ 19 ਦੀ ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਆਰਬੀਆਈ ਦੀ ਕਰੰਸੀ ਆਈ ਸੀ, ਜਿਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 5 ਟਰਾਲੇ ਰੇਲਵੇ ਸਟੇਸ਼ਨ ਤੋਂ ਸੈਕਟਰ-17 ਆਰਬੀਆਈ ਵਿੱਚ ਲੈ ਕੇ ਜਾ ਰਹੇ ਸਨ। ਜਦੋਂ ਟਰਾਲੇ ਮਧਿਆ ਮਾਰਗ ’ਤੇ ਸੈਕਟਰ-28 ਦੇ ਨਜ਼ਦੀਕ ਪਹੁੰਚੇ ਤਾਂ ਇਕ ਗੱਡੀ ਨੇ ਅੱਗੇ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਕਰੰਸੀ ਵਾਲੇ 3 ਟਰਾਲੇ ਆਪਸ ਵਿੱਚ ਭਿੜ ਗਏ। ਚੰਡੀਗੜ੍ਹ ਪੁਲੀਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।...

4s mansa

ਚੰਡੀਗੜ੍ਹ- ਕਿਸਾਨਾਂ ਵਲੋਂ 5 ਸਤੰਬਰ ਨੂੰ ਮੁਜ਼ੱਫਰਨਗਰ ਵਿਚ ਮਹਾਪੰਚਾਇਤ ਕੀਤੀ ਜਾਣੀ ਹੈ। ਇਸ ਨੂੰ ਦੇਖਦੇ ਹੋਏ ਦੇਸ਼ ਭਰ ਵਿਚੋਂ ਕਿਸਾਨ ਮੁਜ਼ੱਫਰਨਗਰ ਵੱਲ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਮਾਨਸਾ ਤੋਂ ਬੀਕੇਯੂ ਉਗਰਾਹਾਂ ਦੀ ਅਗਵਾਈ ਵਿਚ ਕਿਸਾਨਾਂ ਦਾ ਜਥਾ ਮੁਜ਼ੱਫਰਨਗਰ ਲਈ ਰਵਾਨਾ ਹੋਇਆ ਹੈ। ਪੜੋ ਹੋਰ ਖਬਰਾਂ: ਯੂਪੀ 'ਚ ਵਾਪਰਿਆ ਭਿਆਨਕ ਸੜਕੀ ਹਾਦਸਾ, 4 ਔਰਤਾਂ ਸਣੇ 5 ਹਲਾਕ ਦੱਸ ਦਈਏ ਕਿ ਕਿਸਾਨ ਨੇਤਾ ਰਾਕੇਸ਼ ਟਿਕੈਤ ਵਲੋਂ ਇਸ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਮੁਜ਼ੱਫਰਨਗਰ ਵਿਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਕਈ ਜ਼ਿਲਿਆਂ ਦੀ ਪੁਲਿਸ ਨੂੰ ਵੀ ਮੁਜ਼ੱਫਰਨਗਰ ਬੁਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨ ਨੇਤਾ ਨੇ ਐਲਾਨ ਕੀਤਾ ਹੈ ਕਿ ਕਿਸਾਨ ਹਰ ਹਾਲ ਵਿਚ ਮੁਜ਼ੱਫਰਨਗਰ ਮਹਾਪੰਚਾਇਤ ਲਈ ਪਹੁੰਚਣਗੇ। ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਤੋੜ ਦੇ ਅੱਗੇ ਨਿਕਲਣਗੇ। ਕਿਸਾਨਾਂ ਵਲੋਂ ਮੁਜ਼ੱਫਰਨਗਰ ਵਿਚ 18 ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਪੜੋ ਹੋਰ ਖਬਰਾਂ: ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 42 ਹਜ਼ਾਰ ਤੋਂ ਵਧੇਰੇ ਮਾਮਲੇ

3s sidhu

ਚੰਡੀਗੜ੍ਹ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸੱਦਿਆ ਗਿਆ ਸੀ। ਪਰ ਇਸ ਦੌਰਾਨ ਇਸ ਇਜਲਾਸ ਵਿਚ ਵੀ ਸਿਆਸੀ ਰੰਗ ਦਿਖਿਆ ਹੈ। ਜਿਥੇ ਇਕ ਪਾਸੇ ਇਜਲਾਸ ਦੌਰਾਨ ਵਿਰੋਧੀ ਧਿਰਾਂ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਉਥੇ ਹੀ ਇਜਲਾਸ ਤੋਂ ਬਾਅਦ ਪਰਗਟ ਸਿੰਘ ਦੇ ਘਰ ਸਿੱਧੂ ਖੇਮਾ ਮੀਟਿੰਗ ਲਈ ਪਹੁੰਚ ਗਿਆ ਹੈ। ਪੜੋ ਹੋਰ ਖਬਰਾਂ: '84 ਦੰਗਾ ਮਾਮਲਾ: ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਿਜ ਮਿਲੀ ਜਾਣਕਾਰੀ ਮੁਤਾਬਕ ਪਰਗਟ ਸਿੰਘ ਦੇ ਘਰ ਸਿੱਧੂ ਖੇਮੇ ਦੀ ਵਿਸ਼ੇਸ਼ ਬੈਠਕ ਜਾਰੀ ਹੈ। ਇਸ ਬੈਠਕ ਵਿਚ ਨਵਜੋਤ ਸਿੰਘ ਸਿੱਧੂ ਦੇ ਤਿੰਨ ਕਾਰਜਕਾਰੀ ਪ੍ਰਧਾਨ ਵੀ ਮੌਜੂਦ ਮੌਜੂਦ ਹਨ। ਇਸ ਦੇ ਨਾਲ ਕਈ ਕਈ ਮੰਤਰੀ ਤੇ ਵਿਧਾਇਕ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਏ ਹਨ। ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਵਿਰੋਧੀ ਧਿਰਾਂ ਨੇ ਸਰਕਾਰ ਉੱਤੇ ਤਿਖੇ ਹਮਲੇ ਬੋਲੇ ਸਨ। ਇਸ ਦੌਰਾਨ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾਉਣ ਦੀ ਵੀ ਮੰਗ ਉੱਠੀ। ਵਿਧਾਨ ਸਭਾ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪ੍ਰਦਰਸ਼ਨ ਵੀ ਕੀਤਾ ਤੇ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ। ਗੱਲ ਇਥੋਂ ਤੱਕ ਵਧ ਗਈ ਕਿ ਕਈ ਮੰਤਰੀ ਤਾਂ ਫਲੋਰ ਟੈਸਟ ਕਰਵਾਉਣ ਤੱਕ ਦੀ ਗੱਲ ਕਹਿ ਗਏ। ਪੜੋ ਹੋਰ ਖਬਰਾਂ: ਕਾਬੁਲ ਛੱਡਣ ਲਈ ਏਅਰਪੋਰਟ 'ਤੇ ਲੜਕੀਆਂ ਨੂੰ ਕਰਵਾਉਣਾ ਪਿਆ ਜ਼ਬਰੀ ਵਿਆਹ, ਰਿਪੋਰਟ 'ਚ ਖੁਲਾਸਾ

03vidhan sabha

ਚੰਡੀਗੜ੍ਹ (ਇੰਟ.)- ਪੰਜਾਬ ਵਿਧਾਨ ਸਭਾ ਦਾ ਇਜਲਾਸ ਦੁਬਾਰਾ ਸੱਦਣ ਦਾ ਸਪੀਕਰ ਵਲੋਂ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 15 ਦਿਨਾਂ ਵਿਚ ਵਿਧਾਨ ਸਭਾ ਦਾ ਇਜਲਾਸ ਦੁਬਾਰਾ ਸੱਦਿਆ ਜਾਵੇਗਾ। ਇਸ ਸਬੰਧੀ ਵਿਧਾਇਕ ਹਰਮਿੰਦਰ ਗਿੱਲ ਨੇ ਵੀ ਸੰਕੇਤ ਦਿੱਤੇ ਹਨ।  ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਸਦਨ ਨੂੰ ਮੁਲਤਵੀ ਕਰਨ ਦੇ ਪ੍ਰਸਤਾਵ 'ਤੇ ਵੋਟ ਦੀ ਮੰਗ ਕੀਤੀ, ਜਿਸ ਦੇ ਵਿਰੋਧ' 'ਚ ਕਈ ਕਾਂਗਰਸੀ ਵਿਧਾਇਕਾਂ ਨੇ ਮਜੀਠੀਆ ਨੂੰ ਬੈਠਣ ਲਈ ਕਿਹਾ, ਜਿਸ ਤੋਂ ਬਾਅਦ ਸਪੀਕਰ ਨੇ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਮਤਾ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਕੀਤੀ ਗਈ।

3s high court

ਚੰਡੀਗੜ੍ਹ: ਕਰਨਾਲ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਗਿਆ ਹੈ। ਇਸ ਦੌਰਾਨ ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਸਥਿਤੀ ਸਪੱਸ਼ਟ ਕਰਨ ਦੀ ਕਿਹਾ ਗਿਆ ਹੈ। ਪੜੋ ਹੋਰ ਖਬਰਾਂ: ਭਾਰਤ ਨਾਲ ਚੰਗੇ ਸਬੰਧਾਂ 'ਤੇ ਤਾਲਿਬਾਨ ਦਾ ਵੱਡਾ ਬਿਆਨ, ਕਿਹਾ-'ਨਹੀਂ ਦੇਵਾਂਗੇ ਕਸ਼ਮੀਰ ਵਿਚ ਦਖਲ' ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਦਾ ਵਿਰੋਧ ਕਰਦਿਆਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਕਰਨਾਲ ਵਿਚ ਇਕੱਠੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਖਿੰਡਾਉਣ ਲਈ ਹਰਿਆਣਾ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਇਸ ਕਾਰਵਾਈ ਵਿਚ ਕਈ ਕਿਸਾਨ ਜ਼ਖਮੀ ਹੋ ਗਏ ਤੇ ਇਕ ਕਿਸਾਨ ਦੀ ਮੌਤ ਵੀ ਹੋ ਗਈ। ਇਸੇ ਵਿਚਾਲੇ ਹਰਿਆਣਾ ਦੇ ਐੱਸ.ਡੀ.ਐੱਮ. ਆਯੂਸ਼ ਸਿਨ੍ਹਾਂ ਦੀ ਇਕ ਵੀਡੀਓ ਵੀ ਵਾਇਰਲ ਹੋ ਗਈ, ਜਿਸ ਵਿਚ ਉਹ ਪ੍ਰਦਰਸ਼ਨ ਕਰਨ ਵਾਲਿਆਂ ਦਾ ਸਿਰ ਪਾੜਨ ਦੀ ਗੱਲ ਕਹਿ ਰਹੇ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਜਿਹੇ ਅਧਿਕਾਰੀਆਂ ਉੱਤੇ ਕਾਰਵਾਈ ਦੀ ਮੰਗ ਵੀ ਉੱਠਣ ਲੱਗੀ। ਮਿਲੀ ਜਾਣਕਾਰੀ ਮੁਤਾਬਕ ਇਸੇ ਦੌਰਾਨ ਹਾਈਕੋਰਟ ਨੇ ਕਾਰਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪੜੋ ਹੋਰ ਖਬਰਾਂ: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਦੁਪਹਿਰੇ ਇਕ ਵਜੇ ਤੱਕ ਮੁਲਤਵੀ

spacial captain

ਚੰਡੀਗੜ੍ਹ (ਇੰਟ.)- ਪੰਜਾਬ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਪਹਿਲਾਂ ਸਦਨ ਦੀ ਕਾਰਵਾਈ 11 ਵਜੇ ਤੱਕ ਟਾਲ ਦਿੱਤੀ ਗਈ ਸੀ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਇਜਲਾਸ ਦਾ ਸਮਾਂ ਵਧਾਉਣ ਦੀ ਮੰਗ ਕੀਤੀ। ਇਜਲਾਸ ਦੀ ਸ਼ੁਰੂਆਤ ਵਿੱਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਗਈ। ਇਸ ਮੌਕੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਇਹ ਵਿਸ਼ੇਸ਼ ਇਜਲਾਸ ਸਮਰਪਿਤ ਹੈ। ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਕੀਤੀ ਗਈ। ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦੁਰ ਜੀ ਨਾਲ ਸਬੰਧਿਤ ਮੈਂਬਰਾਂ ਵਲੋਂ ਵਿਚਾਰ ਪ੍ਰਗਟ ਕੀਤੇ ਗਏ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਕੁਝ ਸਰਕਾਰੀ ਐਲਾਨ ਕੀਤੇ ਗਏ।   Read more- ਰੁਲਦੂ ਸਿੰਘ ਮਾਨਸਾ ਨੇ ਪੰਜਾਬ ਸਰਕਾਰ ਵਲੋਂ ਮਿਲੀ ਸੁਰੱਖਿਆ ਕੀਤੀ ਵਾਪਸ  ਜਿਸ ਦੇ ਨਾਲ ਇਹ ਵਿਸ਼ੇਸ਼ ਸੈਸ਼ਨ ਸੰਪੰਨ ਹੋਵੇਗਾ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਸਾਬਕਾ ਚੀਫ਼ ਜਸਟਿਸ ਜੇ. ਐੱਸ. ਖੈਹਰ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਸੰਬੋਧਨ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਗੁਰੂ ਸਾਹਿਬ ਦੇ ਹੁਕਮ ਅਤੇ ਸੰਦੇਸ਼ 'ਤੇ ਚੱਲੀਏ ਤਾਂ ਵੱਖਰੀ ਹੀ ਦੁਨੀਆਂ ਦੇਖਣ ਨੂੰ ਮਿਲੇਗੀ, ਸਾਨੂੰ ਉਨ੍ਹਾਂ ਵਲੋਂ ਦਿਖਾਏ ਰਸਤੇ ਅਤੇ ਵਿਚਾਰਧਾਰਾ ਅਨੁਸਾਰ ਚਲਣਾ ਚਾਹੀਦਾ ਹੈ।  Read more- ਟੋਕੀਓ ਪੈਰਾਲੰਪਿਕਸ: ਪ੍ਰਵੀਨ ਕੁਮਾਰ ਨੇ ਹਾਈ ਜੰਪ 'ਚ ਜਿੱਤਿਆ ਚਾਂਦੀ ਦਾ ਤਗਮਾਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਅਤੇ ਆਪ ਵਲੋਂ ਇਜਲਾਸ ਦਾ ਸਮਾਂ ਵਧਾਉਣ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਪਰ ਸਰਕਾਰ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਹੈ। ਮੁਲਤਵੀ ਹੋਣ ਤੋਂ ਬਾਅਦ ਦੁਬਾਰਾ ਸ਼ੁਰੂ ਹੋਈ ਵਿਧਾਨ ਸਭਾ ਦੀ ਕਾਰਵਾਈ। ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਪੀਕਰ ਰਾਣਾ ਕੇ. ਪੀ.ਸਿੰਘ ਵਲੋਂ ਸਵਾਗਤ ਕੀਤਾ ਗਿਆ।...

ruldu singh mansa

ਚੰਡੀਗੜ੍ਹ (ਇੰਟ.)- ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਆਪਣੀ ਪੁਲਿਸ ਸੁਰੱਖਿਆ ਵਾਪਸ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਐਲਾਨ ਵੀਰਵਾਰ ਨੂੰ ਮੋਗਾ ਵਿੱਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਕੀਤਾ ਹੈ। ਪੰਜਾਬ ਸਰਕਾਰ ਨੇ ਰੁਲਦੂ ਸਿੰਘ ਮਾਨਸਾ ਨੂੰ ਧਮਕੀਆਂ ਮਿਲਣ ਮਗਰੋਂ ਸੁਰੱਖਿਆ ਗਾਰਡ ਦਿੱਤੇ ਸਨ। ਦੱਸ ਦਈਏ ਕਿ ਤਿੱਖੀ ਬਿਆਨਬਾਜ਼ੀ ਕਰਕੇ ਰੁਲਦੂ ਸਿੰਘ ਮਾਨਸਾ ਵਿਵਾਦਾਂ ਵਿੱਚ ਘਿਰ ਗਏ ਸਨ। ਵਿਵਾਦਤ ਬਿਆਨਬਾਜ਼ੀ ਕਰਕੇ ਹੀ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ। ਇਸ ਕਰਕੇ ਪੰਜਾਬ ਸਰਕਾਰ ਨੇ ਰੁਲਦੂ ਸਿੰਘ ਮਾਨਸਾ ਨੂੰ ਸੁਰੱਖਿਆ ਗਾਰਡ ਮੁਹੱਈਆ ਕਰਵਾਈ ਸੀ। Read more- ਟੋਕੀਓ ਪੈਰਾਲੰਪਿਕਸ: ਪ੍ਰਵੀਨ ਕੁਮਾਰ ਨੇ ਹਾਈ ਜੰਪ 'ਚ ਜਿੱਤਿਆ ਚਾਂਦੀ ਦਾ ਤਗਮਾ ਉਧਰ ਸੋਸ਼ਲ ਮੀਡੀਆ ਉੱਪਰ ਸਵਾਲ ਉੱਠ ਰਹੇ ਸਨ ਕਿ ਜਿਨ੍ਹਾਂ ਸਰਕਾਰਾਂ ਖਿਲਾਫ ਲੜਾਈ ਵਿੱਢੀ ਹੈ, ਉਨ੍ਹਾਂ ਤੋਂ ਹੀ ਸੁਰੱਖਿਆ ਗਾਰਡ ਲੈਣਾ ਕਿੰਨਾ ਕੁ ਜਾਇਜ਼ ਹੈ। ਇਸ ਲਈ ਕਿਸਾਨ ਲੀਡਰ ਦੀ ਕਾਫੀ ਅਲੋਚਨਾ ਵੀ ਹੋ ਰਹੀ ਸੀ। ਮੋਗਾ ਵਿੱਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਮਗਰੋਂ ਅਲੋਚਨਾ ਹੋਰ ਵਧ ਗਈ ਸੀ। ਇਸ ਕਰਕੇ ਰੁਲਦੂ ਸਿੰਘ ਮਾਨਸਾ ਨੇ ਸੁਰੱਖਿਆ ਵਾਪਸ ਕਰ ਦਿੱਤੀ ਹੈ।  ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰੁਲਦੂ ਸਿੰਘ ਵੱਲੋਂ ਦਿੱਲੀ ਦੀ ਇੱਕ ਕਿਸਾਨ ਕਾਨਫਰੰਸ ਦੌਰਾਨ ਦਿੱਤੀ ਗਈ ਤਕਰੀਰ ਤੋਂ ਬਾਅਦ ਕੁਝ ਗਰਮ ਖਿਆਲੀਆਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਸਬਕ ਸਿਖਾਉਣ ਵਰਗੀਆਂ ਗੱਲਾਂ ਕਹੀਆਂ ਸਨ। ਇਸ ਮਗਰੋਂ ਰੁਲਦੂ ਸਿੰਘ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। 

positive

ਚੰਡੀਗੜ੍ਹ (ਇੰਟ.)-ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ, ਪੁਲਿਸ ਨੇ ਇੱਕ ਲੁਟੇਰੀ ਲਾੜੀ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੁਟੇਰੀ ਲਾੜੀ 8 ਵਿਆਹ ਕਰਕੇ ਆਪਣੇ ਸਹੁਰਿਆਂ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਈ ਸੀ। ਲਾੜੀ ਨੂੰ ਲੈ ਕੇ ਹੋਏ ਖੁਲਾਸਿਆਂ ਨੇ ਪੁਲਿਸ ਤੱਕ ਦੇ ਹੋਸ਼ ਉਡਾ ਦਿੱਤੇ ਹਨ। ਹਫ਼ਤਾ ਪਹਿਲਾਂ ਫੜੀ ਗਈ ਇਸ ਲੁਟੇਰਨ ਲਾੜੀ ਦਾ ਪੁਲਿਸ ਨੇ HIV ਜਾਂਚ ਕਰਵਾਈ, ਜਿਸ ਵਿੱਚ ਮੁਲਜ਼ਮ ਲਾੜੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਪੁਲਿਸ ਉਸ ਨਾਲ ਵਿਆਹ ਕਰਵਾਉਣ ਵਾਲੇ ਸਾਰੇ ਲਾੜਿਆਂ ਦੀ ਵੀ ਜਾਂਚ ਕਰਵਾਉਣ ਜਾ ਰਹੀ ਹੈ। Read more- ਅਭਿਨੇਤਾ ਤੇ ਬਿਗ ਬੌਸ ਵਿਨਰ ਰਹੇ ਸਿਧਾਰਥ ਸ਼ੁਕਲਾ ਦਾ ਹਾਰਟ ਅਟੈਕ ਨਾਲ ਦੇਹਾਂਤ  ਦੱਸ ਦੇਈਏ ਕਿ ਇਹ ਕੁੜੀ ਆਪਣੇ 3 ਸਾਥੀਆਂ ਨਾਲ ਗਿਰੋਹ ਬਣਾ ਕੇ ਨੌਜਵਾਨਾਂ ਨੂੰ ਫ਼ਸਾਉਂਦੀ ਸੀ। ਵਿਆਹ ਤੋਂ ਬਾਅਦ ਕੁੜੀ ਕੁੱਟਮਾਰ ਅਤੇ ਦਾਜ ਮੰਗਣ ਦਾ ਦੋਸ਼ ਲਾ ਕੇ ਝਗੜਾ ਕਰਦੀ ਸੀ ਅਤੇ ਫਿਰ ਪੰਚਾਇਤ ਸੱਦ ਲੈਂਦੀ ਸੀ। ਰਾਜੀਨਾਮੇ ਤੋਂ ਬਾਅਦ ਉਹ ਮੌਕਾ ਪਾ ਕੇ ਸਹੁਰੇ ਪਰਿਵਾਰ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਜਾਂਦੀ ਸੀ। ਇਸ ਕੰਮ ਵਿੱਚ ਉਸ ਦੀ ਮਾਂ ਵੀ ਸਾਥ ਦਿੰਦੀ ਸੀ। ਠੱਗੇ ਗਏ 8 ਵਿਚੋਂ 3 ਨੌਜਵਾਨਾਂ ਹਰਿਆਣਾ ਦੇ ਹਨ। ਪਟਿਆਲਾ ਦੇ ਜੁਲਕਾ ਇਲਾਕੇ ਵਿੱਚ 9ਵੇਂ ਲਾੜੇ ਦੀ ਤਲਾਸ਼ ਦੌਰਾਨ ਉਹ ਫੜੀ ਗਈ। ਜਿਥੇ ਵੀ ਉਸ ਨੇ ਵਿਆਹ ਕੀਤਾ, ਉਥੇ ਸੁਹਾਗਰਾਤ ਤੋਂ ਬਾਅਦ ਇੱਕ ਹਫ਼ਤਾ ਰਹਿ ਕੇ ਆਈ। ਅਜਿਹੇ ਵਿੱਚ ਉਸ ਵੱਲੋਂ ਠੱਗੇ ਲਾੜਿਆਂ 'ਤੇ ਵੀ ਏਡਜ਼ ਦਾ ਖਤਰਾ ਮੰਡਰਾਅ ਰਿਹਾ ਹੈ। Read more- ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ, ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਦੀ ਸੰਭਾਵਨਾ ਮੁਲਜ਼ਮ ਲਾੜੀ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ 30 ਸਾਲ ਹੈ। ਮੁਲਜ਼ਮ ਔਰਤ ਦਾ ਅਸਲੀ ਵਿਆਹ 2010 ਪਟਿਆਲਾ ਵਿੱਚ ਹੋਇਆ ਸੀ, ਜਿਸ ਤੋਂ ਉਸ ਦੇ 3 ਬੱਚੇ ਵੀ ਹੋਏ। ਉਨ੍ਹਾਂ ਦੀ ਉਮਰ ਹੁਣ 7 ਤੋਂ 9 ਸਾਲ ਵਿਚਕਾਰ ਹੈ। ਇਸ ਪਿਛੋਂ ਉਸ ਦਾ ਪਤੀ ਗਾਇਬ ਹੋ ਗਿਆ। ਇਸ ਲਾੜੀ ਨੇ ਪਤੀ ਤੋਂ ਤਲਾਕ ਵੀ ਨਹੀਂ ਲਿਆ। ਚਾਰ ਸਾਲ ਪਹਿਲਾਂ ਉਸ ਨੇ ਲੁੱਟ ਦਾ ਧੰਦਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਕੁਆਰੇ, ਤਲਾਕਸ਼ੁਦਾ ਅਤੇ ਜਿਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੋਵੇ, ਉਨ੍ਹਾਂ ਨੌਜਵਾਨਾਂ ਨੂੰ ਠੱਗਦੀ ਸੀ। Read more- ਕਪੂਰਥਲਾ 'ਚ ਐਸ.ਐਸ.ਪੀ ਦੀ ਰਿਹਾਇਸ਼ ਨੇੜੇ ਅਫ਼ਸਰ ਕਾਲੋਨੀ ਸਾਹਮਣੇ ਮੋਬਾਈਲ ਟਾਵਰ 'ਤੇ ਚੜ੍ਹਿਆ ਨੌਜਵਾਨਲੁਟੇਰੀ ਲਾੜੀ 8 ਵਿਆਹ ਕਰਨ ਤੋਂ ਬਾਅਦ ਹੁਣ 9ਵਾਂ ਵਿਆਹ ਕਰਨ ਦੀ ਤਿਆਰੀ ਵਿੱਚ ਸੀ। ਇਸ ਲਈ ਉਹ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਦੇਵੀਗੜ੍ਹ ਪੁੱਜੀ ਹੋਈ ਸੀ। ਇਥੇ ਉਹ ਸਾਰੇ ਜੁਲਕਾ ਥਾਣਾ ਪੁਲਿਸ ਦੇ ਹੱਥੇ ਚੜ੍ਹ ਗਏ। ਪੰਜ ਦਿਨ ਪਹਿਲਾਂ ਫੜੇ ਗਏ ਇਸ ਗਿਰੋਹ ਕੋਲੋਂ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਨੇ ਪੰਜਾਬ ਤੋਂ ਇਲਾਵਾ ਹਰਿਆਣਾ ਵਿੱਚ ਜਾਲ ਵਿਛਾ ਰੱਖਿਆ ਸੀ। ਉਹ ਉਥੇ ਤਲਾਕਸ਼ੁਦਾ ਤੇ 30 ਤੋਂ 40 ਸਾਲ ਦੇ ਕੁਆਰੇ ਨੌਜਵਾਨਾਂ ਨੂੰ ਲੱਭਦੇ ਸਨ।...

1 sep sdm

ਚੰਡੀਗੜ੍ਹ- ਕਰਨਾਲ ਵਿਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਮਾਮਲੇ ਵਿਚ ਹਰਿਆਣਾ ਸਰਕਾਰ ਵਲੋਂ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਕਿਸਾਨਾਂ ਦਾ ਸਿਰ ਪਾੜਨ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਆਯੁਸ਼ ਸਿਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਕਾਰਵਾਈ ਵਾਇਰਲ ਵੀਡੀਓ ਮਾਮਲੇ ਵਿਚ ਕੀਤੀ ਗਈ ਹੈ।  ਪੜੋ ਹੋਰ ਖਬਰਾਂ: ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, 'CM ਨੂੰ ਦੱਸ ਦਿੱਤੀ ਮੰਤਰੀਆਂ ਦੀ ਨਾਰਾਜ਼ਗੀ' ਦੱਸ ਦੀਏ ਕਿ ਬੀਤੇ ਦਿਨੀਂ ਕਿਸਾਨਾਂ ਵਲੋਂ ਕਰਨਾਲ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਉੱਤੇ ਕਾਰਵਾਈ ਕਰਦਿਆਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਤੇ ਇਕ ਕਿਸਾਨ ਦੀ ਇਸ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਪੰਜਾਬ ਸਣੇ ਹਰਿਆਣੇ ਦੇ ਕਿਸਾਨ ਭਾਈਚਾਰੇ ਵਲੋਂ ਐੱਸਡੀਐੱਮ ਨੂੰ ਸਸਪੈਂਡ ਕਰਨ ਦੀ ਮੰਗ ਉੱਠਣ ਲੱਗੀ। ਪਰ ਇਸ ਦੌਰਾਨ ਵੀ ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉਕਤ ਅਧਿਕਾਰੀ ਦਾ ਬਚਾਅ ਕਰ ਗਏ। ਇਸ ਤੋਂ ਬਾਅਦ ਹੁਣ ਐੱਸਡੀਐੱਮ ਆਯੁਸ਼ ਸਿਨ੍ਹਾ ਦੇ ਤਬਾਦਲੇ ਦੀ ਖਬਰ ਸਾਹਮਣੇ ਆਈ ਹੈ।  ਪੜੋ ਹੋਰ ਖਬਰਾਂ: Drug Case: 14 ਦਿਨ ਨਿਆਇਕ ਹਿਰਾਸਤ 'ਚ ਰਹਿਣਗੇ ਅਰਮਾਨ ਕੋਹਲੀ, ਘਰੋਂ ਮਿਲੀ ਸੀ ਕੋਕੇਨ

31 harish

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਮਚੇ ਘਮਾਸਾਣ ਦੇ ਹੱਲ ਲਈ ਪੰਜਾਬ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚ ਹਏ ਹਨ। ਰਾਵਤ ਪੰਜਾਬ ਦੇ ਚਾਰ ਮੰਤਰੀਆਂ ਤੇ ਤਕਰੀਬਨ 2 ਦਰਜਨ ਵਿਧਾਇਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਕਰਨ ਕਾਰਨ ਪੈਦਾ ਹੋਏ ਹਾਲਾਤ ਉੱਤੇ ਚਰਚਾ ਕਰਨਗੇ। ਪੜੋ ਹੋਰ ਖਬਰਾਂ: ਰਾਖੀ ਸਾਵੰਤ ਨੇ ਵਿਚਾਲੇ ਸੜਕ 'ਨਾਗਿਨ' ਫੇਮ ਅਭਿਨੇਤਰੀ ਨਾਲ ਕੀਤਾ ਡਾਂਸ, ਵੀਡੀਓ ਵਾਇਰਲ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਹਰੀਸ਼ ਰਾਵਤ ਮੁੱਖ ਰੂਪ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਦੋਵਾਂ ਨੇਤਾਵਾਂ ਦੇ ਨਾਲ ਬੈਠਕ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਰਾਵਤ ਪਿਛਲੇ ਦਿਨੀਂ ਸਿੱਧੂ ਦੇ ਇੱਟ ਨਾਲ ਇੱਟ ਵਾਲੇ ਬਿਆਨ ਉੱਤੇ ਵੀ ਉਨ੍ਹਾਂ ਤੋਂ ਜਵਾਬ ਮੰਗਣਗੇ। ਪੜੋ ਹੋਰ ਖਬਰਾਂ: ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਗੁਰਦਾਸਪੁਰ ਹਲਕੇ ਤੋਂ ਲੜਨਗੇ 2022 ਵਿਧਾਨਸਭਾ ਚੋਣ ਚੰਡੀਗੜ੍ਹ ਪਹੁੰਚਣ ਉੱਤੇ ਹਰੀਸ਼ ਰਾਵਤ ਨੇ ਕਿਹਾ ਕਿ ਥੋੜਾ ਬਹੁਤ ਵਿਵਾਦ ਹੈ। ਇਸੇ ਕਾਰਨ ਮੈਂ ਇਥੇ ਆਇਆ ਹਾਂ। ਪਰ ਕਾਂਗਰਸ ਵਿਚ ਕੋਈ ਗਰੁੱਪ ਨਹੀਂ ਹੈ ਤੇ ਪੰਜਾਬ ਵਿਚ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਜਲਦ ਹੀ ਸਾਰੇ ਪੱਖਾਂ ਨਾਲ ਮੁਲਾਕਾਤ ਕਰ ਕੇ ਸਾਰਿਆਂ ਦੀ ਗੱਲ ਸੁਣ ਲਵਾਂਗਾ ਤੇ ਸਾਰਿਆਂ ਦੀ ਰਾਏ ਦਾ ਵੀ ਸਵਾਗਤ ਕਰਾਂਗਾ। ਅਜੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰ ਨੇਤਾਵਾਂ ਨੂੰ ਬੁਲਾਇਆ ਗਿਆ ਹੈ। ਕਈ ਵਾਰ ਕੈਪਟਨ ਤੇ ਸਿੱਧੂ ਇਕ ਟੇਬਲ ਉੱਤੇ ਬੈਠ ਕੇ ਗੱਲਬਾਤ ਕਰ ਚੁੱਕੇ ਹਨ ਤੇ ਜੇਕਰ ਲੋੜ ਹੋਵੇਗੀ ਤਾਂ ਵੀ ਉਨ੍ਹਾਂ ਨੂੰ ਇਕੱਠਿਆਂ ਬਿਠਾ ਕੇ ਗੱਲਬਾਤ ਕੀਤੀ ਜਾ ਸਕਦੀ ਹੈ।  ਪੜੋ ਹੋਰ ਖਬਰਾਂ: Tokyo paralympics: ਉੱਚੀ ਛਾਲ ਵਿਚ ਭਾਰਤ ਹਿੱਸੇ ਆਇਆ ਦੋਹਰਾ ਤਮਗਾ

31 bhathal

ਚੰਡੀਗੜ੍ਹ- ਪੰਜਾਬ ਵਿਚ ਕਾਂਗਰਸ ਦਾ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਕਾਂਗਰਸ ਇੰਚਾਰਜ ਨੂੰ ਬਦਲਣ ਦੀ ਮੰਗ ਉੱਠੀ ਹੈ ਤੇ ਇਹ ਮੰਗ ਸਾਬਕਾ ਪੰਜਾਬ ਮੁੱਖ ਮੰਤਰੀ ਵਲੋਂ ਕੀਤੀ ਜਾ ਰਹੀ ਹੈ। ਪੜੋ ਹੋਰ ਖਬਰਾਂ: ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ਮੁੱਖ ਮੰਤਰੀ ਖੱਟਰ ਦਾ ਪੁਤਲਾ ਫੂਕ ਕੀਤਾ ਗਿਆ ਰੋਸ ਪ੍ਰਦਰਸ਼ਨ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵਲੋਂ ਇਹ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਰਾਜਿੰਦਰ ਕੌਰ ਭੱਠਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹਰੀਸ਼ ਰਾਵਤ ਉੱਤਰਾਖੰਡ ਵੱਲ ਧਿਆਨ ਦੇਣ। ਪੰਜਾਬ ਇੰਚਾਰਜ ਦੀ ਜ਼ਿੰਮੇਦਾਰੀ ਪੰਜਾਬ ਨੂੰ ਸਮਝਣ ਵਾਲੇ ਆਗੂ ਨੂੰ ਦੇਣੀ ਚਾਹੀਦੀ ਹੈ। ਇਸ ਦੌਰਾਨ ਭੱਠਲ ਨੇ ਇਹ ਵੀ ਕਿਹਾ ਕਿ ਦੋ ਦਿਨਾਂ ਵਿਚ ਇਸ ਕਲੇਸ਼ ਦਾ ਕੋਈ ਹੱਲ ਹੋ ਸਕਦਾ ਹੈ।  ਪੜੋ ਹੋਰ ਖਬਰਾਂ: ਕਪੂਰਥਲਾ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਜ਼ਬਤ, ਦੋ ਨਸ਼ਾ ਤਸਕਰ ਗ੍ਰਿਫ਼ਤਾਰ ਦੇਖੋ ਪੂਰਾ ਇੰਟਰਵਿਊ  

31cm

ਚੰਡੀਗੜ੍ਹ (ਇੰਟ.)- ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ' ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ 27 ਲੱਖ ਬਜ਼ੁਰਗ, ਵਿਧਵਾ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ 750 ਰੁਪਏ ਦੀ ਥਾਂ 1500 ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। ਜੁਲਾਈ ਤੱਕ ਹਰ ਵਾਰ ਪੈਨਸ਼ਨ ਖਾਤਿਆਂ ਵਿਚ ਹੀ ਜਮ੍ਹਾ ਹੁੰਦੀ ਰਹੀ ਪਰ ਇਸ ਵਾਰ ਇਹ ਅਜੇ ਤੱਕ ਲੋਕਾਂ ਨੂੰ ਨਸੀਬ ਨਹੀਂ ਹੋਈ । ਹਾਲਾਂਕਿ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਾਰੇ ਲੋਕਾਂ ਨੂੰ ਚੈੱਕ ਨਹੀਂ ਦਿੱਤੇ ਜਾਣਗੇ। ਪਰ ਫਿਰ ਵੀ ਵਿਭਾਗ ਵਲੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ। ਰਾਜਸਥਾਨ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ 11 ਲੋਕਾਂ ਦੀ ਮੌਤ ਦੂਜੇ ਪਾਸੇ ਬਠਿੰਡਾ ਜ਼ਿਲੇ ਵਿਚ 6 ਵਿਧਾਨ ਸਭਾ ਹਲਕੇ ਹਨ, ਜਿੱਥੇ ਹਰ ਹਲਕੇ ਵਿਚ ਘੱਟੋ-ਘੱਟ 15-15 ਚੈੱਕ ਦਿੱਤੇ ਜਾਣਗੇ। ਇਸ ਤੋਂ ਬਾਅਦ ਬਾਕੀ ਲੋਕਾਂ ਦੇ ਖਾਤਿਆਂ ਵਿਚ ਹੀ ਪੈਨਸ਼ਨ ਪਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵਿਚ ਇਕ ਸਮੱਸਿਆ ਇਹ ਵੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਚੈੱਕ ਦੇ ਬਾਰੇ ਵਿਚ ਪਤਾ ਹੀ ਨਹੀਂ ਹੁੰਦਾ ਕਿ ਇਸ ਨੂੰ ਬੈਂਕ ਤੋਂ ਕਿਵੇਂ ਕੱਢਿਆ ਜਾਵੇ। ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਨਸ਼ਨ ਦੀ ਰਾਸ਼ੀ 2 ਹਜ਼ਾਰ ਰੁਪਏ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਵੀ ਪੈਨਸ਼ਨ ਦੀ ਰਾਸ਼ੀ ਦੀ 1500 ਹੀ ਕੀਤਾ ਗਿਆ ਹੈ। ਜ਼ਿਲੇ ਵਿਚ ਇਸ ਸਮੇਂ ਕੁੱਲ 1,40,134 ਪੈਨਸ਼ਨਰ ਹਨ। ਇਸ ਵਿਚ 98,517 ਬਜ਼ੁਰਗ ਪੈਨਸ਼ਨਰ ਹਨ ਤਾਂ 24, 570 ਵਿਧਵਾ ਪੈਨਸ਼ਨਰ ਹਨ। ਇਸ ਤੋਂ ਇਲਾਵਾ 11,410 ਅਪਾਹਜ ਪੈਨਸ਼ਨਰ ਹਨ। ਜਦੋਂ ਕਿ 8407 ਪੈਨਸ਼ਨਰ ਯਕੀਨੀ ਹਨ।