LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਰਕਾਰ ਨੇ ਕੀਤੀ ਸ਼ੁਰੂਆਤ, ਹੁਣ 750 ਰੁਪਏ ਦੀ ਥਾਂ 1500 ਰੁਪਏ ਮਿਲੇਗੀ ਪੈਨਸ਼ਨ

31cm

ਚੰਡੀਗੜ੍ਹ (ਇੰਟ.)- ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ' ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ 27 ਲੱਖ ਬਜ਼ੁਰਗ, ਵਿਧਵਾ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ 750 ਰੁਪਏ ਦੀ ਥਾਂ 1500 ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। ਜੁਲਾਈ ਤੱਕ ਹਰ ਵਾਰ ਪੈਨਸ਼ਨ ਖਾਤਿਆਂ ਵਿਚ ਹੀ ਜਮ੍ਹਾ ਹੁੰਦੀ ਰਹੀ ਪਰ ਇਸ ਵਾਰ ਇਹ ਅਜੇ ਤੱਕ ਲੋਕਾਂ ਨੂੰ ਨਸੀਬ ਨਹੀਂ ਹੋਈ । ਹਾਲਾਂਕਿ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਾਰੇ ਲੋਕਾਂ ਨੂੰ ਚੈੱਕ ਨਹੀਂ ਦਿੱਤੇ ਜਾਣਗੇ। ਪਰ ਫਿਰ ਵੀ ਵਿਭਾਗ ਵਲੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ।

Family Pension Modi govt announces massive hike details | Business News –  India TV

ਰਾਜਸਥਾਨ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ 11 ਲੋਕਾਂ ਦੀ ਮੌਤ

ਦੂਜੇ ਪਾਸੇ ਬਠਿੰਡਾ ਜ਼ਿਲੇ ਵਿਚ 6 ਵਿਧਾਨ ਸਭਾ ਹਲਕੇ ਹਨ, ਜਿੱਥੇ ਹਰ ਹਲਕੇ ਵਿਚ ਘੱਟੋ-ਘੱਟ 15-15 ਚੈੱਕ ਦਿੱਤੇ ਜਾਣਗੇ। ਇਸ ਤੋਂ ਬਾਅਦ ਬਾਕੀ ਲੋਕਾਂ ਦੇ ਖਾਤਿਆਂ ਵਿਚ ਹੀ ਪੈਨਸ਼ਨ ਪਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵਿਚ ਇਕ ਸਮੱਸਿਆ ਇਹ ਵੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਚੈੱਕ ਦੇ ਬਾਰੇ ਵਿਚ ਪਤਾ ਹੀ ਨਹੀਂ ਹੁੰਦਾ ਕਿ ਇਸ ਨੂੰ ਬੈਂਕ ਤੋਂ ਕਿਵੇਂ ਕੱਢਿਆ ਜਾਵੇ। ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਨਸ਼ਨ ਦੀ ਰਾਸ਼ੀ 2 ਹਜ਼ਾਰ ਰੁਪਏ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਵੀ ਪੈਨਸ਼ਨ ਦੀ ਰਾਸ਼ੀ ਦੀ 1500 ਹੀ ਕੀਤਾ ਗਿਆ ਹੈ। ਜ਼ਿਲੇ ਵਿਚ ਇਸ ਸਮੇਂ ਕੁੱਲ 1,40,134 ਪੈਨਸ਼ਨਰ ਹਨ। ਇਸ ਵਿਚ 98,517 ਬਜ਼ੁਰਗ ਪੈਨਸ਼ਨਰ ਹਨ ਤਾਂ 24, 570 ਵਿਧਵਾ ਪੈਨਸ਼ਨਰ ਹਨ। ਇਸ ਤੋਂ ਇਲਾਵਾ 11,410 ਅਪਾਹਜ ਪੈਨਸ਼ਨਰ ਹਨ। ਜਦੋਂ ਕਿ 8407 ਪੈਨਸ਼ਨਰ ਯਕੀਨੀ ਹਨ।

In The Market