ਚੰਡੀਗੜ੍ਹ: ਬਲਾਤਕਾਰ ਦੇ ਦੋਸ਼ਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਇੱਕ ਵਾਰੀ ਮੁੜ ਚਰਚਾ ਵਿਚ ਹੈ, ਪਰੰਤੂ ਇਸ ਵਾਰੀ ਉਹ ਆਪਣੀ ਦਾੜੀ ਕਾਰਨ ਚਰਚਾ ਵਿਚ ਹੈ। ਇਸਤੋਂ ਪਹਿਲਾਂ ਦਿੱਲੀ ਵਿਚ ਚੈਕਅੱਪ ਲਈ ਜਾਂਦੇ ਸਮੇਂ ਲੋਕਾਂ ਨੂੰ ਮਿਲਣ ਦਾ ਮਾਮਲਾ ਵੀ ਬਹੁਤ ਵਿਵਾਦਾਂ ਵਿਚ ਰਿਹਾ ਸੀ।
ਪੜੋ ਹੋਰ ਖਬਰਾਂ: ਕਰਨਾਲ ‘ਚ 4 ਦਿਨਾਂ ਬਾਅਦ ਇੰਟਰਨੈੱਟ ਸੇਵਾ ਬਹਾਲ, ਸਥਾਨਕ ਨਿਵਾਸੀਆਂ ਤੇ ਵਪਾਰੀਆਂ ਨੂੰ ਰਾਹਤ
ਹਰਿਆਣਾ ਦੀ ਰੋਹਤਕ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਚਿੱਟੀ ਹੁੰਦੀ ਦਾੜੀ ਸਤਾਉਣ ਲੱਗੀ ਹੈ। ਇਸ ਲਈ ਉਸ ਨੇ ਜੇਲ੍ਹ ਅਧਿਕਾਰੀਆ ਕੋਲੋਂ ਦਾੜੀ ਨੂੰ ਕਾਲੀ ਕਰਨ ਦੀ ਮੰਗ ਕੀਤੀ ਹੈ। ਪਰੰਤੂ ਅਧਿਕਾਰੀਆਂ ਵੱਲੋਂ ਇਨਕਾਰ ਕਰਨ ‘ਤੇ ਮਾਮਲਾ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜ ਗਿਆ ਹੈ, ਜਿਸ ‘ਤੇ ਫੈਸਲਾ ਬਾਕੀ ਹੈ। ਇਸਤੋਂ ਪਹਿਲਾਂ ਰੱਖੜੀ ਦੇ ਤਿਉਹਾਰ ‘ਤੇ ਵੀ ਡੇਰਾ ਮੁਖੀ ਨੂੰ ਵੱਡੀ ਪੱਧਰ ‘ਤੇ ਰੱਖੜੀਆਂ ਭੇਜੇ ਜਾਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਸੀ।
ਪੜੋ ਹੋਰ ਖਬਰਾਂ: ਪੰਜਾਬ CM ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਫੈਸਲਿਆਂ ਲਈ ਬਣਾਈ 4 ਮੈਂਬਰੀ ਕਮੇਟੀ
ਜ਼ਿਕਰਯੋਗ ਹੈ ਕਿ ਰਾਮ ਰਹੀਮ ਵੱਲੋਂ ਦਾੜੀ ਕਾਲੀ ਕਰਨ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਦੋਂ ਚੁੱਕਿਆ ਜਦੋਂ 3 ਸਤੰਬਰ ਨੂੰ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਸਕੇ ਮਿੱਤਲ ਨੇ ਇੱਥੇ ਜੇਲ੍ਹ ਦਾ ਨਿਰੀਖਣ ਕੀਤਾ। ਰਾਮ ਰਹੀਮ ਦਾ ਕਹਿਣਾ ਹੈ ਕਿ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮਜਬੂਰ ਹੋ ਕੇ ਹੁਣ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ਵਿਚ ਲਿਆਉਣਾ ਪਿਆ।
ਪੜੋ ਹੋਰ ਖਬਰਾਂ: ‘ਕਿਸਾਨਾਂ ਦੀ ਕਚਿਹਰੀ’: ਕਿਸਾਨ ਜਥੇਬੰਦੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸ਼ੁਰੂ



