LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ CM ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਫੈਸਲਿਆਂ ਲਈ ਬਣਾਈ 4 ਮੈਂਬਰੀ ਕਮੇਟੀ

10s amrinder

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਮਾਮਲਿਆਂ ਉੱਤੇ ਫੈਸਲਾ ਤੇ ਸਿਆਸੀ ਸਮੱਸਿਆਵਾਂ ਦੇ ਹੱਲ ਦੇ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੀ ਕਮਾਨ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਸੌਂਪੀ ਗਈ ਹੈ, ਜਦਕਿ ਇਸ ਕਮੇਟੀ ਵਿਚ ਉਨ੍ਹਾਂ ਤੋਂ ਇਲਾਵਾ ਲੁਧਿਆਣਾ ਸੈਂਟਰਲ ਦੇ ਵਿਧਾਇਕ ਸੁਰੇਂਦਰ ਡਾਬਰ, ਚੱਬੇਵਾਲ ਦੇ ਵਿਧਾਇਕ ਡਾ. ਰਾਜਕੁਮਾਰ ਚੱਬੇਵਾਲ ਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਹੋਣਗੇ। ਇਹ ਮੈਂਬਰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਚ ਬੈਠਣਗੇ ਤੇ ਸਿਆਸੀ ਸਮੱਸਿਆਵਾਂ ਦਾ ਹੱਲ ਕੱਢਣਗੇ।

ਪੜੋ ਹੋਰ ਖਬਰਾਂ: ਸਿਸਵਾਂ ਫਾਰਮ ਵੱਲ ਰੋਡਵੇਜ਼ ਮੁਲਾਜ਼ਮਾਂ ਦਾ ਕੂਚ, CM ਰਿਹਾਇਸ਼ ਦਾ ਕਰਨਗੇ ਘੇਰਾਓ

ਅਹਿਮ ਗੱਲ ਇਹ ਹੈ ਕਿ ਕਮੇਟੀ ਦੇ ਗਠਨ ਦੇ ਨਾਲ ਕੁਸ਼ਲਦੀਪ ਢਿੱਲੋ ਦੀ ਕੈਂਪ ਵਿਚ ਵਾਪਸੀ ਹੋ ਗਈ ਹੈ। ਢਿੱਲੋਂ ਕਈ ਦਿਨਾਂ ਤੋਂ ਸਿੱਧੂ ਕੈਂਪ ਵਿਚ ਦਿਖਾਈ ਦੇ ਰਹੇ ਸਨ। ਮੁੱਖ ਮੰਤਰੀ ਦੇ ਨਾਲ ਚਾਹੇ ਹੀ 15 ਸਲਾਹਕਾਰ ਤੇ ਓਐੱਸਡੀ ਜੁੜੇ ਹੋਏ ਹੋਣ ਪਰ ਇਨ੍ਹਾਂ ਵਿਚੋਂ ਕੋਈ ਵੀ ਸਿਆਸੀ ਪਿੱਠਭੂਮੀ ਤੋਂ ਨਹੀਂ ਹੈ, ਇਸ ਲਈ ਪਾਰਟੀ ਦੇ ਨੇਤਾਵਾਂ, ਵਿਧਾਇਕਾਂ ਤੇ ਵਰਕਰਾਂ ਦੀ ਹਮੇਸ਼ਾ ਹੀ ਇਹ ਸ਼ਿਕਾਇਤ ਰਹਿੰਦੀ ਸੀ ਕਿ ਮੁੱਖ ਮੰਤਰੀ ਤੱਕ ਉਹ ਨਹੀਂ ਪਹੁੰਚ ਸਕਦੇ। ਕਾਂਗਰਸ ਦੇ ਕਲੇਸ਼ ਨੂੰ ਸੁਲਝਾਉਣ ਲਈ ਪਾਰਟੀ ਹਾਈਕਮਾਨ ਵਲੋਂ ਬਣਾਈ ਗਈ ਕਮੇਟੀ ਦੇ ਸਾਹਮਣੇ ਵੀ ਇਹ ਮੁੱਦਾ ਨਿਕਲਕੇ ਸਾਹਮਣੇ ਆ ਗਿਆ ਸੀ।

ਪੜੋ ਹੋਰ ਖਬਰਾਂ: US 'ਚ ਸਕੂਲ ਖੋਲਣ ਸਾਰ ਕੋਰੋਨਾ ਦਾ ਕਹਿਰ, ਇਕ ਹਫਤੇ 'ਚ 2.5 ਲੱਖ ਤੋਂ ਵਧੇਰੇ ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ

In The Market