LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਕਰਨ ਹਰੀਸ਼ ਰਾਵਤ ਪਹੁੰਚੇ ਚੰਡੀਗੜ੍ਹ, ਕੈਪਟਨ ਤੇ ਸਿੱਧੂ ਨਾਲ ਕਰਨਗੇ ਬੈਠਕ (ਵੀਡੀਓ)

31 harish

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਮਚੇ ਘਮਾਸਾਣ ਦੇ ਹੱਲ ਲਈ ਪੰਜਾਬ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚ ਹਏ ਹਨ। ਰਾਵਤ ਪੰਜਾਬ ਦੇ ਚਾਰ ਮੰਤਰੀਆਂ ਤੇ ਤਕਰੀਬਨ 2 ਦਰਜਨ ਵਿਧਾਇਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਕਰਨ ਕਾਰਨ ਪੈਦਾ ਹੋਏ ਹਾਲਾਤ ਉੱਤੇ ਚਰਚਾ ਕਰਨਗੇ।

ਪੜੋ ਹੋਰ ਖਬਰਾਂ: ਰਾਖੀ ਸਾਵੰਤ ਨੇ ਵਿਚਾਲੇ ਸੜਕ 'ਨਾਗਿਨ' ਫੇਮ ਅਭਿਨੇਤਰੀ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਹਰੀਸ਼ ਰਾਵਤ ਮੁੱਖ ਰੂਪ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਦੋਵਾਂ ਨੇਤਾਵਾਂ ਦੇ ਨਾਲ ਬੈਠਕ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਰਾਵਤ ਪਿਛਲੇ ਦਿਨੀਂ ਸਿੱਧੂ ਦੇ ਇੱਟ ਨਾਲ ਇੱਟ ਵਾਲੇ ਬਿਆਨ ਉੱਤੇ ਵੀ ਉਨ੍ਹਾਂ ਤੋਂ ਜਵਾਬ ਮੰਗਣਗੇ।

ਪੜੋ ਹੋਰ ਖਬਰਾਂ: ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਗੁਰਦਾਸਪੁਰ ਹਲਕੇ ਤੋਂ ਲੜਨਗੇ 2022 ਵਿਧਾਨਸਭਾ ਚੋਣ

ਚੰਡੀਗੜ੍ਹ ਪਹੁੰਚਣ ਉੱਤੇ ਹਰੀਸ਼ ਰਾਵਤ ਨੇ ਕਿਹਾ ਕਿ ਥੋੜਾ ਬਹੁਤ ਵਿਵਾਦ ਹੈ। ਇਸੇ ਕਾਰਨ ਮੈਂ ਇਥੇ ਆਇਆ ਹਾਂ। ਪਰ ਕਾਂਗਰਸ ਵਿਚ ਕੋਈ ਗਰੁੱਪ ਨਹੀਂ ਹੈ ਤੇ ਪੰਜਾਬ ਵਿਚ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਜਲਦ ਹੀ ਸਾਰੇ ਪੱਖਾਂ ਨਾਲ ਮੁਲਾਕਾਤ ਕਰ ਕੇ ਸਾਰਿਆਂ ਦੀ ਗੱਲ ਸੁਣ ਲਵਾਂਗਾ ਤੇ ਸਾਰਿਆਂ ਦੀ ਰਾਏ ਦਾ ਵੀ ਸਵਾਗਤ ਕਰਾਂਗਾ। ਅਜੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰ ਨੇਤਾਵਾਂ ਨੂੰ ਬੁਲਾਇਆ ਗਿਆ ਹੈ। ਕਈ ਵਾਰ ਕੈਪਟਨ ਤੇ ਸਿੱਧੂ ਇਕ ਟੇਬਲ ਉੱਤੇ ਬੈਠ ਕੇ ਗੱਲਬਾਤ ਕਰ ਚੁੱਕੇ ਹਨ ਤੇ ਜੇਕਰ ਲੋੜ ਹੋਵੇਗੀ ਤਾਂ ਵੀ ਉਨ੍ਹਾਂ ਨੂੰ ਇਕੱਠਿਆਂ ਬਿਠਾ ਕੇ ਗੱਲਬਾਤ ਕੀਤੀ ਜਾ ਸਕਦੀ ਹੈ। 

ਪੜੋ ਹੋਰ ਖਬਰਾਂ: Tokyo paralympics: ਉੱਚੀ ਛਾਲ ਵਿਚ ਭਾਰਤ ਹਿੱਸੇ ਆਇਆ ਦੋਹਰਾ ਤਮਗਾ

In The Market