LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਰ ਪਾੜਨ ਵਾਲੀ ਵਾਇਰਲ ਵੀਡੀਓ ਮਾਮਲੇ 'ਚ ਕਰਨਾਲ SDM 'ਤੇ ਕਾਰਵਾਈ, ਹੋਇਆ ਤਬਾਦਲਾ

1 sep sdm

ਚੰਡੀਗੜ੍ਹ- ਕਰਨਾਲ ਵਿਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਮਾਮਲੇ ਵਿਚ ਹਰਿਆਣਾ ਸਰਕਾਰ ਵਲੋਂ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਕਿਸਾਨਾਂ ਦਾ ਸਿਰ ਪਾੜਨ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਆਯੁਸ਼ ਸਿਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਕਾਰਵਾਈ ਵਾਇਰਲ ਵੀਡੀਓ ਮਾਮਲੇ ਵਿਚ ਕੀਤੀ ਗਈ ਹੈ। 

ਪੜੋ ਹੋਰ ਖਬਰਾਂ: ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, 'CM ਨੂੰ ਦੱਸ ਦਿੱਤੀ ਮੰਤਰੀਆਂ ਦੀ ਨਾਰਾਜ਼ਗੀ'

ਦੱਸ ਦੀਏ ਕਿ ਬੀਤੇ ਦਿਨੀਂ ਕਿਸਾਨਾਂ ਵਲੋਂ ਕਰਨਾਲ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਉੱਤੇ ਕਾਰਵਾਈ ਕਰਦਿਆਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਤੇ ਇਕ ਕਿਸਾਨ ਦੀ ਇਸ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਪੰਜਾਬ ਸਣੇ ਹਰਿਆਣੇ ਦੇ ਕਿਸਾਨ ਭਾਈਚਾਰੇ ਵਲੋਂ ਐੱਸਡੀਐੱਮ ਨੂੰ ਸਸਪੈਂਡ ਕਰਨ ਦੀ ਮੰਗ ਉੱਠਣ ਲੱਗੀ। ਪਰ ਇਸ ਦੌਰਾਨ ਵੀ ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉਕਤ ਅਧਿਕਾਰੀ ਦਾ ਬਚਾਅ ਕਰ ਗਏ। ਇਸ ਤੋਂ ਬਾਅਦ ਹੁਣ ਐੱਸਡੀਐੱਮ ਆਯੁਸ਼ ਸਿਨ੍ਹਾ ਦੇ ਤਬਾਦਲੇ ਦੀ ਖਬਰ ਸਾਹਮਣੇ ਆਈ ਹੈ। 

ਪੜੋ ਹੋਰ ਖਬਰਾਂ: Drug Case: 14 ਦਿਨ ਨਿਆਇਕ ਹਿਰਾਸਤ 'ਚ ਰਹਿਣਗੇ ਅਰਮਾਨ ਕੋਹਲੀ, ਘਰੋਂ ਮਿਲੀ ਸੀ ਕੋਕੇਨ

In The Market