LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Drug Case: 14 ਦਿਨ ਨਿਆਇਕ ਹਿਰਾਸਤ 'ਚ ਰਹਿਣਗੇ ਅਰਮਾਨ ਕੋਹਲੀ, ਘਰੋਂ ਮਿਲੀ ਸੀ ਕੋਕੇਨ

1 sep arman

ਮੁੰਬਈ- ਡਰੱਗਸ ਮਾਮਲੇ ਵਿਚ ਚੱਲ ਰਹੀ ਪੜਤਾਲ ਦੇ ਵਿਚਾਲੇ ਕਈ ਪ੍ਰਸਿੱਧ ਹਸਤੀਆਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਉਥੇ ਹੀ ਬੀਤੇ ਦਿਨੀਂ ਇਸ ਕੇਸ ਵਿਚ ਐਕਟਰ ਅਰਮਾਨ ਕੋਹਲੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ। ਬੀਤੇ ਐਤਵਾਰ ਨੂੰ ਉਨ੍ਹਾਂ ਦੇ ਘਰੋਂ ਡਰੱਗਸ ਮਿਲਣ ਦੇ ਮਾਮਲੇ ਵਿਚ ਇਹ ਗ੍ਰਿਫਤਾਰੀ ਹੋਈ ਸੀ। ਜਿਸ ਤੋਂ ਬਾਅਦ ਤੋਂ ਲਗਾਤਾਰ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਹਾਲ ਹੀ ਵਿਚ ਇਸ ਕੇਸ ਵਿਚ ਮੁੰਬਈ ਦੀ ਇਕ ਅਦਾਲਤ ਨੇ ਅਰਮਾਨ ਕੋਹਲੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਪੜੋ ਹੋਰ ਖਬਰਾਂ: ਸਾਬਕਾ DGP ਸੁਮੇਧ ਸੈਣੀ ਨਾਲ ਜੁੜੀ ਵੱਡੀ ਖਬਰ, ਵਿਜੀਲੈਂਸ ਨੇ ਦਿੱਤਾ ਨਵਾਂ ਨੋਟਿਸ

ਸਾਹਮਣੇ ਆਈ ਇਹ ਜਾਣਕਾਰੀ
ਅਰਮਾਨ ਕੋਹਲੀ ਕੇਸ ਨੂੰ ਲੈ ਕੇ ਏਐੱਨਆਈ ਨੇ ਪੋਸਟ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮੁੰਬਈ ਦੀ ਇਕ ਅਦਾਲਤ ਨੇ ਅਰਮਾਨ ਕੋਹਲੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਮੁੰਬਈ ਸਥਿਤ ਘਰ ਵਿਚ ਡਰੱਗਸ ਮਿਲਣ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। 

ਪੜੋ ਹੋਰ ਖਬਰਾਂ: ਤਾਲਿਬਾਨ ਬੰਦੂਕ ਦੇ ਜ਼ੋਰ 'ਤੇ ਪੱਤਰਕਾਰਾਂ ਤੋਂ ਕਰਵਾ ਰਿਹੈ ਤਾਰੀਫ, ਵੀਡੀਓ ਵਾਇਰਲ

ਦੱਸ ਦਈਏ ਕਿ 28 ਅਗਸਤ ਨੂੰ ਅਰਮਾਨ ਦੇ ਘਰ ਐੱਨਸੀਬੀ ਨੇ ਰੇਡ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਲਿਜਾਇਆ ਗਿਆ ਸੀ। ਕਈ ਮੀਡੀਆ ਰਿਪੋਰਟਾਂ ਵਿਚ ਇਹ ਵੀ ਦੱਸਿਆ ਗਿਆ ਕਿ ਪੁੱਛਗਿੱਛ ਦੌਰਾਨ ਵੀ ਐਕਟਰ ਨਸ਼ੇ ਦੀ ਹਾਲਤ ਵਿਚ ਸੀ।

ਪੜੋ ਹੋਰ ਖਬਰਾਂ: ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, 'CM ਨੂੰ ਦੱਸ ਦਿੱਤੀ ਮੰਤਰੀਆਂ ਦੀ ਨਾਰਾਜ਼ਗੀ'

In The Market