LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਤੋਂ ਅੱਜ ਵਿਦਾ ਹੋ ਜਾਣਗੇ ਪ੍ਰਸ਼ਾਸਕ ਬਦਨੌਰ, ਸ਼ਹਿਰਵਾਸੀਆਂ ਕੋਲੋਂ ਨੀਤੀਆਂ ਤੇ ਫੈਸਲਿਆਂ 'ਤੇ ਲੈਂਦੇ ਸਨ ਫੀਡਬੈਕ

badnore

ਚੰਡੀਗੜ੍ਹ (ਇੰਟ.)- ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਐਤਵਾਰ ਯਾਨੀ ਅੱਜ ਨੂੰ ਸ਼ਹਿਰ ਤੋਂ ਵਿਦਾ ਹੋ ਜਾਣਗੇ। ਅਜਿਹੇ ਵਿਚ ਉਨ੍ਹਾਂ ਦਾ ਕਾਰਜਕਾਲ ਹਰ ਸ਼ਹਿਰਵਾਸੀ ਨੂੰ ਯਾਦ ਰਹੇਗਾ। ਇਸ ਦਾ ਇਕ ਵੱਡਾ ਕਾਰਣ ਇਹ ਹੈ ਕਿ ਬਦਨੌਰ ਦੇ ਕਾਰਜਕਾਲ ਵਿਚ ਗਵਰਨਰ ਹਾਊਸ ਦੇ ਦਰਵਾਜ਼ੇ ਹਮੇਸ਼ਾ ਹੀ ਪ੍ਰਸ਼ਾਸਕ ਨੂੰ ਮਿਲਣ ਵਾਲਿਆਂ ਲਈ ਖੁੱਲ੍ਹੇ ਰਹੇ। ਰਾਜਭਵਨ ਫੋਨ ਕਰਨ 'ਤੇ ਇਕ ਦਿਨ ਬਾਅਦ ਹੀ ਮਿਲਣ ਦਾ ਸਮਾਂ ਮਿਲ ਜਾਂਦਾ ਸੀ। ਇਹੀ ਕਾਰਣ ਰਿਹਾ ਕਿ ਬਦਨੌਰ ਦੇ ਕਾਰਜਕਾਲ ਵਿਚ ਪਿਛਲੇ ਪ੍ਰਸ਼ਾਸਕਾਂ ਦੇ ਮੁਕਾਬਲੇ ਵਿਚ ਸਭ ਤੋਂ ਜ਼ਿਆਦਾ ਲੋਕ ਰਾਜਭਵਨ ਗਏ। ਪ੍ਰਸ਼ਾਸਕ ਨੂੰ ਮਿਲਣਾ ਕਾਫੀ ਸੌਖਾ ਰਿਹਾ ਸੀ।

VP Singh Badnore tests –ve, Principal Secy, 4 others +ve

Read more- ਭਾਵਿਨਾ ਪਟੇਲ ਨੇ ਜਿੱਤਿਆ ਪੈਰਾਲੰਪਿਕ ਵਿਚ ਸਿਲਵਰ ਤਮਗਾ, ਕੀਤਾ ਦੇਸ਼ਵਾਸੀਆਂ ਨੂੰ ਸਮਰਪਿਤ

ਇਸ ਦੇ ਨਾਲ ਹੀ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੀ ਵੱਖ-ਵੱਖ ਮਾਮਲਿਆਂ ਵਿਚ ਪੂਰੀ ਤਰ੍ਹਾਂ ਨਾਲ ਅਧਿਕਾਰੀਆਂ 'ਤੇ ਨਿਰਭਰ ਨਹੀਂ ਸਨ। ਉਹ ਸਮੇਂ-ਸਮੇਂ 'ਤੇ ਸ਼ਹਿਰਵਾਸੀਆਂ ਕੋਲੋਂ ਨੀਤੀਆਂ ਅਤੇ ਫੈਸਲਿਆਂ 'ਤੇ ਫੀਡਬੈਕ ਲੈਂਦੇ ਰਹਿੰਦੇ ਸਨ। ਇਥੋਂ ਤੱਕ ਕਿ ਪ੍ਰਸ਼ਾਸਕ ਵੀ ਗਵਰਨਰ ਹਾਊਸ ਤੋਂ ਬਾਹਰ ਨਿਕਲ ਕੇ ਸ਼ਹਿਰ ਵਿਚ ਸਰਗਰਮ ਰਹੇ। ਉਹ ਅਧਿਕਾਰੀਆਂ ਨੂੰ ਗਵਰਨਰ ਹਾਊਸ ਮਿਲਣ ਦੀ ਬਜਾਏ ਸਕੱਤਰੇਤ ਵੀ ਬੈਠਕ ਲਈ ਆ ਜਾਂਦੇ ਸਨ। ਉਨ੍ਹਾਂ ਦੇ ਕਾਰਜਕਾਲ ਵਿਚ ਅਫਸਰਸ਼ਾਹੀ 'ਤੇ ਵੀ ਲਗਾਮ ਲੱਗੀ। ਇਥੋਂ ਤੱਕ ਕਿ ਉਨ੍ਹਾਂ ਦੇ ਪੰਜ ਸਾਲ ਦੇ ਕਾਰਜਕਾਲ ਵਿਚ ਕਿਸੇ ਵਿਸ਼ੇਸ਼ ਦਸਤੇ ਦੇ ਨੇਤਾਵਾਂ ਨੂੰ ਤਵੱਜੋ ਨਹੀਂ ਸਗੋਂ ਉਹ ਹਰ ਪਾਰਟੀ ਦੇ ਨੇਤਾ ਨੂੰ ਬਰਾਬਰ ਸਨਮਾਨ ਦਿੰਦੇ ਸਨ। ਇਸ ਗੱਲ ਦਾ ਕੁਝ ਹੱਦ ਤੱਕ ਭਾਜਪਾ ਨੇਤਾਵਾਂ ਵਿਚ ਗਮ ਵੀ ਰਿਹਾ।

Application of technology was 'evident' in Ramayana: Punjab Governor VP  Singh Badnore - The Statesman

Read more-ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ 45,000 ਤੋਂ ਵਧੇਰੇ ਆਏ ਕੋਰੋਨਾ ਮਾਮਲੇ, 460 ਹੋਈਆਂ ਮੌਤਾਂ

ਬਦਨੌਰ ਨੇ ਰਾਜਨੀਤੀ ਤੋਂ ਉਪਰ ਉਠ ਕੇ ਜ਼ਿਆਦਾਤਰ ਉਹ ਕੰਮ ਕੀਤੇ ਜੋ ਕਿ ਜਨਤਾ ਲਈ ਫਾਇਦੇਮੰਦ ਰਹੇ। ਭਾਜਪਾ ਨੇਤਾਵਾਂ ਨੇ ਇਕ ਵਾਰ ਪਿਛਲੇ ਕਮਿਸ਼ਨਰ ਕੇ.ਕੇ. ਯਾਦਵ  ਨੂੰ ਚੰਡੀਗੜ੍ਹ ਤੋਂ ਪੰਜਾਬ ਵਾਪਸ ਭੇਜਣ ਦੀ ਮੰਗ ਕੀਤੀ, ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਮੰਨੀ। ਵਿਰੋਧੀ ਧਿਰ ਵਲੋਂ ਚੁੱਕੇ ਗਏ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਜੋ ਕੰਮ ਹੋ ਸਕਦੇ ਸਨ ਉਨ੍ਹਾਂ ਨੂੰ ਰੋਕਿਆ ਨਹੀਂ ਗਿਆ। ਇਹੀ ਕਾਰਣ ਰਿਹਾ ਕਿ ਸੰਸਦ ਮੈਂਬਰ ਕਿਰਣ ਖੇਰ ਲੰਬੇ ਸਮੇਂ ਤੋਂ ਆਪਣੀ ਬੀਮਾਰੀ ਕਾਰਣ ਸ਼ਹਿਰ ਵਿਚ ਨਹੀਂ ਹੈ, ਪਰ ਲੋਕਾਂ ਦੇ ਕੰਮ ਹੁੰਦੇ ਰਹੇ। ਪ੍ਰਸ਼ਾਸਕ ਬਦਨੌਰ ਦੇ ਕਾਰਜਕਾਲ ਵਿਚ ਜ਼ਿਆਦਤਰ ਸਮਾਰਟ ਸਿਟੀ ਦੇ ਪ੍ਰਾਜੈਕਟ ਸਿਰੇ ਚੜ੍ਹੇ। ਇਨ੍ਹਾਂ ਵਿਚ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਾ ਪ੍ਰਾਜੈਕਟ ਹੈ ਜਿਸ 'ਤੇ ਅਗਲੇ ਮਹੀਨੇ ਕੰਮ ਸ਼ੁਰੂ ਹੋਣ ਵਾਲਾ ਹੈ। ਕੋਰੋਨਾ ਨਾਲ ਨਜਿੱਠਣ ਲਈ ਬਦਨੌਰ ਨੇ ਅਹਿਮ ਭੂਮਿਕਾ ਨਿਭਾਈ। 

In The Market