LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਰਕਾਰ ਦਾ ਕਿਸਾਨਾਂ ਲਈ ਤੋਹਫ਼ਾ, ਮਿਲੇਗਾ 8.5 ਲੱਖ ਕਿਸਾਨ ਪਰਿਵਾਰਾਂ ਨੂੰ ਲਾਭ

bhrta yojna farmer

ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਨੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡਾ ਤੋਹਫ਼ਾ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ (Punjab Government) ਨੇ ਸਾਲ 2021-22 ਲਈ 8.50 ਲੱਖ ਕਿਸਾਨ ਪਰਿਵਾਰਾਂ ਨੂੰ ਆਯੁਸ਼ਮਾਨ ਭਾਰਤ ਬੀਮਾ ਯੋਜਨਾ (Ayushman Bharat Health Insurance) ਨਾਲ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਿਹਤ ਯੋਜਨਾ ਲਈ ਜੇ-ਫਾਰਮ ਤੇ ਗੰਨਾ ਤੋਲਣ ਵਾਲੀ ਪਰਚੀ ਵਾਲੇ ਸਾਰੇ ਕਿਸਾਨ ਅਰਜ਼ੀ ਦੇ ਸਕਣਗੇ।  ਅਰਜ਼ੀਆਂ ਲਈ ਕਿਸਾਨ ਭਾਈਚਾਰੇ ਨੇ ਵਿਸ਼ੇਸ਼ ਪੋਰਟਲ ਸ਼ੁਰੂ ਕੀਤਾ ਹੈ।



Read this: Tokoyo 'ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਅੱਜ ਭਾਰਤ ਵਾਪਸ ਆਉਣਗੇ ਐਥਲੀਟ, ਹੋਵੇਗਾ ਭਰਵਾਂ ਸਵਾਗਤ

ਇਸ ਫੈਸਲੇ ਦੀ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਾਰੇ ਕਿਸਾਨਾਂ ਦੇ ਪੂਰੇ ਬੀਮੇ ਦੀ ਰਕਮ ਦਾ ਭੁਗਤਾਨ ਮੰਡੀ ਬੋਰਡ ਵੱਲੋਂ ਕੀਤਾ ਜਾਵੇਗਾ। ਕਿਸਾਨ 5 ਲੱਖ ਰੁਪਏ ਤੱਕ ਦਾ ਨਕਦ ਰਹਿਤ (ਕੈਸ਼ਲੈੱਸ) ਇਲਾਜ ਕਰਵਾ ਸਕਣਗੇ।

ਇਹ ਸਾਰੇ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ 20 ਅਗਸਤ, 2021 ਤੋਂ ਸਿਹਤ ਸਹੂਲਤਾਂ ਦੇ ਲਾਭ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਗੇ। ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਇਸ ਵਿੱਚ 7.91 ਲੱਖ ਕਿਸਾਨ ਮੰਡੀ ਬੋਰਡ ਕੋਲ 'ਜੇ' ਫਾਰਮ ਨਾਲ ਰਜਿਸਟਰਡ ਹਨ, ਜਦੋਂਕਿ 55,000 ਗੰਨਾ ਉਤਪਾਦਕ ਹਨ।

ਪੜੋ ਹੋਰ ਖਬਰਾਂ: ਭਾਰਤੀ ਰੇਲਵੇ ਦਾ ਵੱਡਾ ਕਦਮ, ਹੁਣ 'ਹਾਈਡ੍ਰੋਜਨ ਈਂਧਨ ਨਾਲ ਚੱਲੇਗੀ ਟਰੇਨ'

ਇਹ ਮੈਂਬਰਾਂ ਨੂੰ ਮਿਲੇਗਾ ਲਾਭ
ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਪਰਿਵਾਰ ਦੇ ਮੁਖੀ ਤੋਂ ਇਲਾਵਾ ਪਤੀ, ਪਤਨੀ, ਪਿਤਾ, ਮਾਂ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਗ ਬੱਚੇ ਇਸ ਸਕੀਮ ਦੇ ਯੋਗ ਮੰਨੇ ਜਾਣਗੇ।  ਯੋਜਨਾ ਬਾਰੇ ਜਾਣਕਾਰੀ ਲਈ, ਟੋਲ ਫ਼੍ਰੀ ਨੰਬਰ 104 ਉੱਤੇ ਫ਼ੋਨ ਕੀਤਾ ਜਾ ਸਕਦਾ ਹੈ ਜਾਂ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਵੇਖਿਆ ਜਾ ਸਕਦਾ ਹੈ।

Read this:  ਰਾਣਾ ਕੰਦੋਵਾਲਿਆ ਕਤਲ ਮਾਮਲਾ: ​ਇਕ ਮੁਲਜ਼ਮ ਗ੍ਰਿਫ਼ਤਾਰ, ਬਾਕੀਆਂ ਦੀ ਹੋਈ ਸ਼ਨਾਖ਼ਤ

In The Market