LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokoyo 'ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਅੱਜ ਭਾਰਤ ਵਾਪਸ ਆਉਣਗੇ ਐਥਲੀਟ, ਹੋਵੇਗਾ ਭਰਵਾਂ ਸਵਾਗਤ

toko kidari

ਨਵੀਂ ਦਿੱਲੀ: ਟੋਕਿਓ ਓਲੰਪਿਕ  (Tokyo Olympic) 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਐਥਲੀਟ ਅੱਜ ਭਾਰਤ ਵਾਪਸ ਆਉਣਗੇ। ਇਸ ਦੇ ਨਾਲ ਹੀ ਦੇਸ਼ ਲਈ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਅੱਜ ਸ਼ਾਮ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਰੱਖੇ ਇਕ ਪ੍ਰੋਗਰਾਮ 'ਚ ਸਨਮਾਨਿਤ ਕੀਤਾ ਜਾਵੇਗਾ।

toky

 

ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਖਿਡਾਰੀਆਂ ਦੇ ਰੂਬਰੂ ਹੋਣਗੇ। ਭਾਰਤ ਨੇ ਟੋਕਿਓ ਓਲੰਪਿਕ 'ਚ ਕੁੱਲ 7 ਤਗਮੇ, ਜਿੰਨ੍ਹਾਂ 'ਚ ਇਕ ਗੋਲਡ, ਦੋ ਸਿਲਵਰ ਤੇ ਚਾਰ ਬ੍ਰੌਂਜ ਮੈਡਲ ਸ਼ਾਮਲ ਹਨ।

Read this:  ਰਾਣਾ ਕੰਦੋਵਾਲਿਆ ਕਤਲ ਮਾਮਲਾ: ​ਇਕ ਮੁਲਜ਼ਮ ਗ੍ਰਿਫ਼ਤਾਰ, ਬਾਕੀਆਂ ਦੀ ਹੋਈ ਸ਼ਨਾਖ਼ਤ

ਸਪੋਰਟਸ ਆਥਾਰਟੀ ਆਫ ਇੰਡੀਆ (SAI) ਨੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੈ ਜਿਸ 'ਚ ਟੋਕਿਓ ਓਲੰਪਿਕ (Tokyo Olympic) 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਸ਼ਾਮ ਸਾਢੇ 6 ਵਜੇ ਸ਼ੁਰੂ ਹੋਵੇਗਾ। ਪ੍ਰੋਗਰਾਮ 'ਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਕਈ ਸਾਬਕਾ ਓਲੰਪਿਕ ਖਿਡਾਰੀ ਤੇ ਭਾਰਤ ਸਰਕਾਰ ਦੇ ਅਧਿਕਾਰੀ ਮੌਜੂਦ ਰਹਿਣਗੇ।

ਪੜੋ ਹੋਰ ਖਬਰਾਂ: ਭਾਰਤੀ ਰੇਲਵੇ ਦਾ ਵੱਡਾ ਕਦਮ, ਹੁਣ 'ਹਾਈਡ੍ਰੋਜਨ ਈਂਧਨ ਨਾਲ ਚੱਲੇਗੀ ਟਰੇਨ'

ਦੱਸ ਦੇਈਏ ਕਿ ਟੋਕਿਓ ਤੋਂ ਅੱਜ ਨੀਰਜ ਚੋਪੜਾ (Neeraj chopra), ਪੁਰਸ਼ ਤੇ ਮਹਿਲਾ ਹਾਕੀ ਟੀਮ, ਬਜਰੰਗ ਪੂਨੀਆ ਤੇ ਟ੍ਰੈਕ ਐਂਡ ਫੀਲਡ ਦੇ ਈਵੈਂਟ 'ਚ ਸ਼ਾਮਲ ਐਥਲੀਟ ਵਾਪਸ ਪਰਤ ਰਹੇ ਹਨ। ਇਹ ਸਾਰੇ ਅੱਜ ਸ਼ਾਮ ਸਵਾ ਪੰਜ ਵਜੇ ਦਿੱਲੀ ਏਅਰਪੋਰਟ ਪਹੁੰਚਣਗੇ।

ਕੁੱਲ 7 ਮੈਡਲ ਜਿੱਤੇ
ਨੀਰਜ ਚੋਪੜਾ ਨੇ ਜੈਲਵਿਨ ਥ੍ਰੋਅ 'ਚ ਗੋਲਡ 
ਮੀਰਾਬਾਈ ਚਾਨੂੰ ਨੇ ਵੇਟਲਿਫਟਿੰਗ 'ਚ ਸਿਲਵਰ
ਰਵੀ ਦਹੀਆ ਨੇ ਕੁਸ਼ਤੀ 'ਚ ਸਿਲਵਰ
ਪੀਵੀ ਸਿੰਧੂ ਨੇ ਬੈਡਮਿੰਟਨ 'ਚ ਬ੍ਰੌਂਜ
ਲਵਲੀਨਾ ਬਾਰਗੋਹੇਨ ਨੇ ਮੁੱਕੇਬਾਜ਼ੀ 'ਚ ਬ੍ਰੌਂਜ
ਬਜਰੰਗ ਪੂਨੀਆ ਨੇ ਕੁਸ਼ਤੀ 'ਚ ਬ੍ਰੌਂਜ 
ਪੁਰਸ਼ ਹਾਕੀ ਟੀਮ ਨੇ ਬ੍ਰੌਂਜ ਮੈਡਲ

Read this: Tokyo Olympics ਗਏ ਖਿਡਾਰੀਆਂ 'ਤੇ ਇਨਾਮਾਂ ਦਾ ਮੀਂਹ, ਕਿਸੇ ਨੂੰ ਸਰਕਾਰੀ ਨੌਕਰੀ ਤੇ ਕਿਸੇ ਨੂੰ ਕੈਸ਼

In The Market