LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿਚ ਸਾਈਕਲ ਸ਼ੇਅਰਿੰਗ ਪ੍ਰਾਜੈਕਟ : Lock ਨਾ ਲੱਗੇ ਤਾਂ ਇਕ ਮਹੀਨਾ ਫ੍ਰੀ ਚਲਾਓ ਸਾਈਕਲ

cycle pool

ਚੰਡੀਗੜ੍ਹ (ਇੰਟ.)- ਚੰਡੀਗੜ੍ਹ (Chandigarh) ਵਿਚ ਸ਼ੁਰੂ ਕੀਤੇ ਗਏ ਸਾਈਕਲ ਸ਼ੇਅਰਿੰਗ ਪ੍ਰਾਜੈਕਟ (Bicycle Sharing Project) ਦੇ ਤਹਿਤ ਹੁਣ ਇਕ ਮਹੀਨੇ ਤੱਕ ਸਮਾਰਟ ਸਿਟੀ ਚੰਡੀਗੜ੍ਹ (Smart City Chandigarh) ਵਿਚ ਸਾਈਕਲ ਚਲਾਉਣ 'ਤੇ ਕੋਈ ਫੀਸ ਨਹੀਂ ਲੱਗੇਗੀ। ਇਸ ਵੇਲੇ ਸ਼ਹਿਰ ਵਿਚ 155 ਡਾਕਿੰਗ ਸਟੇਸ਼ਨ (Docking station) 'ਤੇ ਸਾਈਕਲ ਚਲਾਉਣ ਤੋਂ ਬਾਅਦ ਵਾਪਸ ਛੱਡਣ ਤੋਂ ਬਾਅਦ ਲਾਕਿੰਗ ਸਿਸਟਮ ਕੰਮ ਨਹੀਂ ਕਰ ਰਿਹਾ ਹੈ। ਜਿਸ ਕਾਰਣ ਲੋਕਆਂ ਨੂੰ ਫੀਸ ਸਟੇਸ਼ਨ 'ਤੇ ਖੜ੍ਹੀ ਕਰਨ ਤੋਂ ਬਾਅਦ ਵੀ ਕੱਟ ਰਿਹਾ ਸੀ।
ਬੁੱਧਵਾਰ ਨੂੰ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਇਸ ਸਮੱਸਿਆ ਦਾ ਜਾਇਜ਼ਾ ਲਿਆ ਤਾਂ ਪਾਇਆ ਗਿਆ ਕਿ ਸਾਈਕਲ ਲਾਕ ਕਰਨ ਤੋਂ ਬਾਅਦ ਵੀ ਐਪ ਵਿਚੋਂ ਪੈਸੇ ਕੱਟ ਰਹੇ ਹਨ ਜਿਸ ਕਾਰਣ ਰਾਈਡ ਲੈਣ ਵਾਲਿਆਂ ਨੂੰ ਵਾਧੂ ਫੀਸ ਦੇਣੀ ਪੈ ਰਹੀ ਹੈ। ਇਹ ਪ੍ਰਾਜੈਕਟ ਸਮਾਟ ਬਾਈਕ ਕੰਪਨੀ ਨੂੰ ਅਲਾਟ ਕੀਤਾ ਹੈ। ਸਮਾਰਟ ਸਿਟੀ ਲਿਮਟਿਡ ਕੰਪਨੀ ਦੇ ਚੀਫ ਜਨਰਲ ਮੈਨੇਜਰ ਦਾ ਕਹਿਣਾ ਹੈ ਕਿ ਜੋ ਦਿੱਕਤ ਆ ਰਹੀ ਹੈ ਉਸ ਨੂੰ ਕੰਪਨੀ ਵਲੋਂ ਦੂਰ ਕੀਤਾ ਜਾ ਰਿਹਾ ਹੈ। ਇਸ ਲਈ ਹੁਣ ਕੰਪਨੀ ਨੇ ਫੈਸਲਾ ਲਿਆ ਹੈ ਕਿ ਇਕ ਮਹੀਨੇ ਤੱਕ ਸਆਈਕਲ ਚਲਾਉਣ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ।

Glitches mar Chandigarh's e-cycle rides

Read more- ਚੰਡੀਗੜ੍ਹ ਵਿਚ ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਦਾ ਵਿਰੋਧ, ਅਨੁਰਾਗ ਠਾਕੁਰ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਬੀਤੇ ਹਫਤੇ ਵੀਰਵਾਰ ਨੂੰ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਦਾ ਉਦਘਾਟਨ ਕੀਤਾ ਸੀ। ਇਸ ਵੇਲੇ ਸ਼ਹਿਰ ਦੇ 155 ਡਾਕਿੰਗ ਸਟੇਸ਼ਨ 'ਤੇ 1250 ਸਾਈਕਲਾਂ ਰੱਖੀਆਂ ਗਈਆਂ ਹਨ। ਇਸ ਪ੍ਰਾਜੈਕਟ ਦੇ ਤਹਿਤ ਇਸ ਸਾਲ ਦੇ ਅਖੀਰ ਤੱਕ 655 ਡਾਕਿੰਗ ਸਟੇਸ਼ਨ ਬਣ ਜਾਣਗੇ, ਜਿੱਥੇ 5 ਹਜ਼ਾਰ ਸਾਈਕਲਾਂ ਮੁਹੱਈਆ ਹੋਣਗੀਆਂ। ਇਸ ਵੇਲੇ ਕਈ ਡਾਕਿੰਗ ਸਟੇਸ਼ਨਾਂ 'ਤੇ ਜੋ ਸਾਈਕਲਾਂ ਹਨ ਉਹ ਚਾਰਜ ਨਹੀਂ ਹਨ, ਜਿਸ ਕਾਰਣ ਇਨ੍ਹਾਂ ਈ ਸਾਈਕਲ ਨੂੰ ਵੀ ਪੈਡਲ ਮਾਰ ਕੇ ਚਲਾਉਣਾ ਪੈ ਰਿਹਾ ਹੈ। ਸਾਈਕਲ ਸ਼ੇਅਰਿੰਗ ਪ੍ਰਾਜੈਕਟ ਨੂੰ ਸ਼ੁਰੂ ਹੋਏ ਪੂਰਾ ਇਕ ਹਫਤਾ ਹੋ ਗਿਆ ਹੈ। ਅਜਿਹੇ ਵਿਚ ਲੋਕ ਖੂਬ ਸਾਈਕਲ ਚਲਾ ਰਹੇ ਹਨ, ਪਰ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਾਈਕਲ ਲੈਣ ਤੋਂ ਬਾਅਦ ਜਦੋਂ ਡਾਕਿੰਗ ਸਟੇਸ਼ਨ 'ਤੇ ਰਾਈਡਰ ਸਾਈਕਲ ਨੂੰ ਵਾਪਸ ਛੱਡਣ ਲਈ ਜਾਂਦਾ ਹੈ ਤਾਂ ਸਾਈਕਲ ਲੌਕ ਨਹੀਂ ਹੁੰਦੀ ਹੈ ਅਤੇ ਐਪ ਵਿਚੋਂ ਲਗਾਤਾਰ ਪੈਸੇ ਕੱਟ ਰਹੇ ਹਨ। ਕੰਪਨੀ ਨੇ ਅੱਧੇ ਘੰਟੇ ਲਈ 10 ਰੁਪਏ ਦੀ ਫੀਸ ਤੈਅ ਕੀਤੀ ਹੈ। ਅਜਿਹੇ ਵਿਚੇ ਕੰਪਨੀ ਕੋਲ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਨਗਰ ਨਿਗਮ ਮੁਤਾਬਕ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਦੇ ਤਹਿਤ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰ 2787200 'ਤੇ ਫੋਨ ਕਰ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

In The Market