ਲੁਧਿਆਣਾ- ਲੁਧਿਆਣਾ ਦੇ ਟਿੱਬਾ ਰੋਡ ਤੇ ਬੀਤੀ ਦੇਰ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਬਾਰੀ ਕੀਤੀ ਗਈ ਅਤੇ ਇਲਾਕਾ ਵਾਸੀ ਸਹਿਮ ਗਏ। ਮਾਮਲਾ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਗੱਡੀਆਂ ਦੀ ਭੰਨਤੋੜ ਹੋਣ ਤੋਂ ਬਾਅਦ ਇਲਾਕਾ ਵਾਸੀ ਇਕੱਠੇ ਹੋਏ ਅਤੇ ਪੁਲਿਸ ਨੂੰ ਫੋਨ ਕਰਨ ਲੱਗੇ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਇਲਾਕਾ ਵਾਸੀਆਂ ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਲੋਕਾਂ ਦੇ ਦੱਸਣ ਮੁਤਾਬਕ ਲਗਾਤਾਰ ਧਾਰੀ ਹੋਈ ਹੈ ਜਦੋਂ ਕਿ ਮੌਕੇ ਤੇ ਪਹੁੰਚੇ ਪੁਲੀਸ ਅਫ਼ਸਰਾਂ ਨੇ ਕਿਹਾ ਕਿ ਚਾਰ ਰਾਊਂਡ ਫਾਇਰਿੰਗ ਹੋਈ ਹੈ, ਜੋ ਕਿ ਇਕ ਵੱਡਾ ਅਪਰਾਧ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ Also Read: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇ CM ਮਾਨ, ਫੁੱਲਾਂ ਦਾ ਗੁਲਦਸਤਾ ਕੀਤਾ ਭੇਟ ਇਲਾਕਾ ਵਾਸੀਆਂ ਨੇ ਕਿਹਾ ਕਿ ਇਹ ਸ਼ਰ੍ਹੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੈ, ਕਿਉਂਕਿ ਕੁਝ ਗੁੰਡਾ ਅਨਸਰ ਜਿਨ੍ਹਾਂ ਦੀ ਗੈਂਗਸਟਰਾਂ ਨਾਲ ਸਬੰਧ ਨਹੀਂ ਅਤੇ ਉਹ ਖੁਦ ਵੀ ਇਲਾਕੇ ਦੇ ਵਿੱਚ ਗੈਂਗਸਟਰ ਹਨ। ਉਨ੍ਹਾਂ ਨੇ ਹੰਗਾਮਾ ਮਚਿਆ ਹੋਇਆ ਹੈ। ਪੂਰਾ ਸਹਿਮ ਦਾ ਮਾਹੌਲ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜਦੋਂ ਗੱਡੀਆਂ ਦੀ ਭੰਨਤੋੜ ਹੋਈ ਤਾਂ ਉਹ ਬਾਹਰ ਆਏ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਮੌਕੇ ਤੇ ਬੁਲਾਉਣਾ ਚਾਹੀਦਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਪੁਲਿਸ ਵੀ ਅੱਧੇ ਘੰਟੇ ਬਾਅਦ ਮੌਕੇ ਤੇ ਪਹੁੰਚੀ ਪਰ ਇਸ ਤੋਂ ਪਹਿਲਾਂ ਹੀ ਗੈਂਗਸਟਰਾਂ ਵੱਲੋਂ ਸਿੱਧਾ ਇਲਾਕਾ ਵਾਸੀ ਅਤੇ ਫਾਇਰ ਕੀਤੇ ਗਏ ਦੋ ਲੋਕ ਜ਼ਖਮੀ ਵੀ ਹੋ ਗਏ। Also Read: 'ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਵਾਰਸਾਂ ਨੂੰ 90 ਦਿਨਾਂ 'ਚ ਮਿਲੇ ਮੁਆਵਜ਼ਾ' ਉੱਧਰ ਦੂਜੇ ਪਾਸੇ ਦੇਰ ਰਾਤ ਹੀ ਮੌਕੇ ਤੇ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਰਵਚਰਨ ਬਰਾੜ ਵੀ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਚਾਰ ਰਾਊਂਡ ਫਾਇਰਿੰਗ ਹੋਈ ਹੈ ਅਤੇ ਦੋ ਲੋਕ ਇਸ ਦੌਰਾਨ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਇਲਾਕਾ ਵਾਸੀਆਂ ਨੂੰ ਪੂਰਾ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੋਲੀਆਂ ਕਿਸ ਨੇ ਚਲਾਈਆਂ ਕਿਉਂ ਚਲਾਈਆਂ ਤੇ ਪੂਰੀ ਜਾਂਚ ਦਾ ਵਿਸ਼ਾ ਹੈ। ਹਾਲੇ ਪੁਲੀਸ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰ ਰਹੀ ਹੈ ਅਤੇ ਸਬੂਤ ਇਕੱਠੇ ਕਰ ਰਹੀ ਹੈ।...
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) ਦੀ ਸਰਕਾਰ ਬਣਿਆਂ ਨੂੰ ਮਹੀਨਾ ਕੁ ਹੋਇਆ ਹੈ ਕਿ ਆਪ ਸਰਕਾਰ (The government itself) 'ਤੇ ਵਿਰੋਧੀਆਂ ਵਲੋਂ ਸਵਾਲ ਚੁੱਕਣੇ ਸ਼ੁਰੂ ਹੋ ਗਏ ਹਨ। ਪੰਜਾਬ ਕਾਂਗਰਸ (Punjab Congress) ਦੇ ਨਵੇਂ-ਨਵੇਂ ਪ੍ਰਧਾਨ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring becomes new President) ਵਲੋਂ 'ਆਪ' ਸੁਪਰੀਮੋ ('Aap' supremo) ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriw...
ਜਲਾਲਾਬਾਦ- ਜਲਾਲਾਬਾਦ ਦੇ ਪਿੰਡ ਮਹਾਲਮ 'ਚ ਐਕਸਾਈਜ਼ ਵਿਭਾਗ ਤੇ ਪੁਲਿਸ ਵਲੋਂ ਵੱਡੀ ਰੇਡ ਕੀਤੀ ਗਈ ਹੈ। ਇਸ ਦੌਰਾਨ ਵਿਭਾਗ ਨੇ ਮੌਕੇ ਤੋਂ 20 ਗੱਟੇ ਗੁੜ, 6 ਪੇਟੀਆਂ ਗਾਚੀ, 1 ਬੋਰੀ ਨਸ਼ਾਦਰ, 200 ਲੀਟਰ ਨਾਜਾਇਜ਼ ਸ਼ਰਾਬ ਤੇ 4000 ਲੀਟਰ ਲਾਹਨ ਬਰਾਮਦ ਕੀਤੀ ਹੈ। ਇਸ ਦੌਰਾਨ ਪੁਲਿਸ ਵਲੋਂ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਹੈ। Also Read: ਦਿੱਲੀ 'ਚ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ, ਪੂਰੀ ਹੋ ਸਕਦੀ ਹੈ ਪੰਜਾਬੀਆਂ ਨੂੰ ਦਿੱਤੀ ਪਹਿਲੀ ਗਾਰੰਟੀ ਮਿਲੀ ਜਾਣਕਾਰੀ ਮੁਤਾਬਕ ਨਸ਼ਿਆਂ ਲਈ ਬਦਨਾਮ ਜਲਾਲਾਬਾਦ ਦੇ ਪਿੰਡ ਮਹਾਲਮ ਪੁਲਿਸ ਤੇ ਐਕਸਾਈਜ਼ ਵਿਭਾਗ ਦੀਆਂ ਟੀਮਾਂ ਲਾਹਣ ਨੂੰ ਲੁਕਾਉਣ ਦੇ ਤਰੀਕਿਆਂ ਨੂੰ ਦੇਖ ਕੇ ਹੈਰਾਨ ਰਹਿ ਗਈਆਂ। ਇਸ ਦੌਰਾਨ ਪਿੰਡ ਦੇ ਛੱਪੜ ਵਿਚੋਂ ਵੀ ਹਜ਼ਾਰਾਂ ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਦੌਰਾਨ ਮੁਲਜ਼ਮ ਸ਼ਰਾਬ ਤਿਆਰ ਕਰਨ ਲਈ ਗਾਚੀ ਨਸ਼ਾਦਰ ਸੀਰਾ ਗੁੜ ਦੀ ਵਰਤੋਂ ਕਰਦੇ ਸਨ। ਇਸ ਰੇਡ ਦੌਰਾਨ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ 100 ਦੇ ਕਰੀਬ ਮੁਲਾਜ਼ਮ ਮੌਜੂਦ ਰਹੇ, ਜਿਨ੍ਹਾਂ ਵਿਚ ਥਾਣਾ ਸਿਟੀ ਜਲਾਲਾਬਾਦ ਐੱਸਐੱਚਓ, ਥਾਣਾ ਸਦਰ ਜਲਾਲਾਬਾਦ ਐੱਸਐੱਚਓ, ਥਾਣਾ ਵੈਰੋ ਕਾ ਐੱਸਐੱਚਓ ਤੇ ਦੋ ਅਕਸਾਇਜ ਇੰਸਪੈਕਟਰ ਵੀ ਮੌਦੂਦ ਸਨ। Also Read: ਚੰਡੀਗੜ੍ਹ 'ਚ ਅੱਜ ਕੈਬ-ਆਟੋ ਚਾਲਕਾਂ ਦੀ ਹੜਤਾਲ: ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ...
ਚੰਡੀਗੜ- ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ 'ਤੇ ਜਾ ਰਹੇ ਹਨ। ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਬਾਅਦ ਦੁਪਹਿਰ 3 ਵਜੇ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਅੱਜ ਦਿੱਲੀ ’ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਦੀ ਵੀ ਗੱਲ ਆਖੀ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਰਾਸ਼ਟਰਪਤੀ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ। ਸੰਭਾਵਨਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰ ਸਕਦੇ ਹਨ। Also Read: ਚੰਡੀਗੜ੍ਹ 'ਚ ਅੱਜ ਕੈਬ-ਆਟੋ ਚਾਲਕਾਂ ਦੀ ਹੜਤਾਲ: ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਪ੍ਰੈਲ ਨੂੰ ਪੰਜਾਬ ਕੈਬਨਿਟ ਦੀ ਬੈਠਕ ਵੀ ਲਈ ਹੈ, ਜਿਸ ’ਚ ਸੂਬੇ ਨਾਲ ਸਬੰਧਿਤ ਵਿਸ਼ਿਆਂ ’ਤੇ ਗੱਲਬਾਤ ਕੀਤੀ ਜਾਵੇਗੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ 'ਆਪ' ਸੁਪਰੀਮੋ ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਭਲਕੇ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਵੀ 300 ਯੂਨਿਟ ਮੁਫ਼ਤ ਬਿਜਲੀ ਦੀ ਗਾਰੰਟੀ ਨੂੰ ਲੈ ਕੇ ਵਿਚਾਰ ਚਰਚਾ ਹੋਵੇਗੀ ਅਤੇ ਉਪਰੰਤ ਇਸ ਸਬੰਧੀ ਮੁੱਖ ਮੰਤਰੀ ਮਾਨ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦੇ ਸਕਦੇ ਹਨ। Also Read: ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ 'ਤੇ PM ਮੋਦੀ ਨੇ ਦਿੱਤੀ ਸ਼ਾਹਬਾਜ਼ ਸ਼ਰੀਫ ਨੂੰ ਵਧਾਈ ਓਧਰ ਬੀਤੇ ਦਿਨ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਉੱਚ ਅਧਿਕਾਰੀਆਂ ਨੇ ਵੀ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਇਲਾਵਾ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਵੀ ਮੌਜੂਦ ਸਨ। ਇਸ ਬੈਠਕ 'ਚ ਸ਼ਾਮਲ ਹੋਏ ਪੰਜਾਬ ਦੇ ਉੱਚ ਅਧਿਕਾਰੀਆਂ ਵਿੱਚ ਪੀ.ਐੱਸ.ਪੀ.ਸੀ.ਐੱਲ ਦੇ ਚੇਅਰਮੈਨ ਬਲਦੇਵ ਸਿੰਘ ਵੀ ਮੌਜੂਦ ਸਨ। ਸੰਭਾਵਨਾ ਪ੍ਰਗਟ...
ਚੰਡੀਗੜ੍ਹ- ਚੰਡੀਗੜ੍ਹ ਸਮੇਤ ਪੰਚਕੂਲਾ ਅਤੇ ਮੋਹਾਲੀ ਵਿੱਚ ਅੱਜ ਕੈਬ-ਆਟੋ ਯੂਨਾਈਟਿਡ ਫਰੰਟ ਦੀ ਤਰਫੋਂ ਚੱਕਾ ਜਾਮ ਹੈ। ਡਰਾਈਵਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਹੜਤਾਲ 'ਤੇ ਹਨ। ਅਜਿਹੇ 'ਚ ਆਮ ਲੋਕਾਂ ਨੂੰ ਦਫਤਰ ਆਉਣ-ਜਾਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਨੂੰ ਇਸ ਲਈ ਪਹਿਲਾਂ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। ਹਾਲਾਂਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਆਦਿ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਮੋਰਚੇ ਨਾਲ ਜੁੜੇ ਕੈਬ ਅਤੇ ਆਟੋ ਚਾਲਕ ਵੀ ਚੰਡੀਗੜ੍ਹ ਵਿੱਚ ਧਰਨਾ ਦੇਣਗੇ। ਇਸ ਦੇ ਨਾਲ ਹੀ ਸਵੇਰੇ 11.30 ਵਜੇ ਸੈਕਟਰ 18 ਸਥਿਤ ਸਟੇਟ ਟਰਾਂਸਪੋਰਟ ਅਥਾਰਟੀ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਣ ਦਾ ਪ੍ਰੋਗਰਾਮ ਵੀ ਹੈ। Also Read: 16 ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਸਮਾਜ ਮੋਰਚੇ ਨਾਲੋਂ ਵੱਖ ਹੋਣ ਦਾ ਐਲਾਨ ਕੈਬ ਅਤੇ ਆਟੋ ਚਾਲਕਾਂ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਉਨ੍ਹਾਂ ਦੀ ਰੋਜ਼ੀ ਰੋਟੀ ਬੰਦ ਹੋਣ ਕਿਨਾਰੇ ਹੈ। ਡਰਾਈਵਰਾਂ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਉਨ੍ਹਾਂ ਦੇ ਕੈਬ-ਆਟੋ ਦੇ ਰੇਟ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੰਦਾ ਹੈ, ਪਰ ਉਸ ਰੇਟ ਨੂੰ ਲਾਗੂ ਨਹੀਂ ਕਰਦਾ। ਹੋਰ ਕੈਬ ਕੰਪਨੀਆਂ ਵੀ ਰੇਟ ਵਧਾਉਣ ਤੋਂ ਝਿਜਕ ਰਹੀਆਂ ਹਨ। ਅਜਿਹੇ 'ਚ ਕੈਬ-ਆਟੋ ਚਾਲਕਾਂ ਲਈ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। Also Read: ਆਂਧਰਾ ਪ੍ਰਦੇਸ਼: ਟਰੇਨ ਵੱਲੋਂ ਦਰੜਨ ਕਾਰਨ 6 ਲੋਕਾਂ ਦੀ ਮੌਤ ਫਰੰਟ ਅਨੁਸਾਰ ਪ੍ਰਦਰਸ਼ਨ ਤੋਂ ਬਾਅਦ ਵੀ ਜੇਕਰ ਆਟੋ-ਕੈਬ ਚਾਲਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਜਾਵੇਗਾ। ਮੋਰਚੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦਾ ਪ੍ਰਦਰਸ਼ਨ ਸ਼ਾਂਤਮਈ ਹੋਵੇਗਾ। ਸੈਂਕੜੇ ਡਰਾਈਵਰ ਵੀ ਐਸਟੀਏ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣਗੇ। ਫਰੰਟ ਦਾ ਕਹਿਣਾ ਹੈ ਕਿ ਹਸਪਤਾਲ ਲਈ ਐਮਰਜੈਂਸੀ ਕੈਬ-ਆਟੋ ਸੇਵਾ ਉਪਲਬਧ ਹੋਵੇਗੀ। Also Read: ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ 'ਤੇ PM ਮੋਦੀ ਨੇ ਦਿੱਤੀ ਸ਼ਾਹਬਾਜ਼ ਸ਼ਰੀਫ ਨੂੰ ਵਧਾਈ ਇਹ ਮੰਗਾਂ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂਟ੍ਰਾਈਸਿਟੀ ਕੈਬ-ਆਟੋ ਯੂਨਾਈਟਿਡ ਫਰੰਟ ਦੇ ਕੋਆਰਡੀਨੇਟਰ ਵਿਕਰਮ ਸਿੰਘ ਪੁੰਡੀਰ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਆਪਣੇ ਨੋਟੀਫਿਕੇਸ਼ਨ ਵਿੱਚ ਐਗਰੀਗੇਟਰ ਰਾਹੀਂ ਲਾਗੂ ਕੀਤੇ ਗਏ ਵਧੇ ਹੋਏ ਰੇਟ ਮਿਲਣੇ ਚਾਹੀਦੇ ਹਨ। ਇਸ ਤੋਂ ਇਲਾਵਾ ਐਸਟੀਏ ਅਤੇ ਓਲਾ ਉਬੇਰ ਦੇ ਵਿਵਾਦ ਵਿੱਚ ਕੈਬ-ਆਟੋ ਚਾਲਕਾਂ ਨੂੰ ਕੁਚਲਿਆ ਨਹੀਂ ਜਾਣਾ ਚਾਹੀਦਾ। ਜੇਕਰ ਕੋਈ ਟੈਕਸ ਜਾਂ ਫੀਸ ਬਕਾਇਆ ਹੈ ਤਾਂ ਉਹਨਾਂ ਨੂੰ ਐਗਰੀਗੇਟਰ ਤੋਂ ਲਓ। ਓਲਾ ਅਤੇ ਉਬੇਰ ਦੁਆਰਾ ਗੈਰ-ਕਾਨੂੰਨੀ ਤੌਰ 'ਤੇ ਲਾਕ ਕੀਤੇ ਗਏ ਡਰਾਈਵਰਾਂ ਦੀ ਆਈਡੀ ਨੂੰ ਅਨਲੌਕ ਕਰੋ। ਹਾਲਾਂਕਿ ਡਰਾਈਵਰ ਨੂੰ ਮੰਜ਼ਿਲ ਅਤੇ ਦਰ ਜਾਣਨ ਦਾ ਅਧਿਕਾਰ ਹੈ, ਕੈਬ ਐਗਰੀਗੇਟਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸੀਟੀਯੂ ਬੱਸ ਅੱਡਿਆਂ ਦੀ ਤਰਜ਼ ’ਤੇ ਪਿਕ ਐਂਡ ਡਰਾਪ ਸਟਾਪ ਬਣਾਏ ਜਾਣ।...
ਚੰਡੀਗੜ੍ਹ- ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿੱਚੋਂ 16 ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਕਿਸਾਨ ਆਗੂ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਦੇ ਮੱਦੇਨਜ਼ਰ ਦੂਸਰੇ ਸੂਬਿਆਂ ਦੀਆਂ ਕਿਸਾਨ ਜੱਥੇਬੰਦੀਆਂ ਨਾਲ ਤਾਲਮੇਲ ਬਿਠਾਉਣ ਲਈ ਅਤੇ ਏਕਤਾ ਵਿੱਚ ਅੜਿੱਕਾ ਬਣ ਰਹੇ ਸਵਾਲਾਂ ਨੂੰ ਹੱਲ ਕਰਨ ਲਈ ਜਗਮੋਹਨ ਸਿੰਘ ਪਟਿਆਲਾ, ਸਤਨਾਮ ਸਿੰਘ ਬਹਿਰੂ, ਮਨਜੀਤ ਸਿੰਘ ਰਾਏ, ਬਲਦੇਵ ਸਿੰਘ ਨਿਹਾਲਗੜ ਅਤੇ ਰਾਮਿੰਦਰ ਸਿੰਘ ਪਟਿਆਲਾ ’ਤੇ ਅਧਾਰਿਤ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। Also Read: ਪਾਕਿਸਤਾਨੀ ਸੰਸਦ ਤੋਂ ਵਾਕਆਊਟ ਪਿਛੋਂ ਇਮਰਾਨ ਖਾਨ ਨੇ ਦਿੱਤਾ ਅਸਤੀਫਾ, ਸਾਥੀ MP ਨੂੰ ਲੈ ਕੇ ਕਹੀ ਇਹ ਗੱਲ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਮਐਸਪੀ ਸਮੇਤ ਹੋਰ ਕਿਸਾਨ ਮੰਗਾਂ ਨੂੰ ਲੈ ਕੇ 11 ਤੋਂ 17 ਅਪ੍ਰੈਲ ਤੱਕ ਮਨਾਏ ਜਾ ਰਹੇ ਪ੍ਰਚਾਰ ਹਫਤੇ ਨੂੰ ਲਾਗੂ ਕਰਨ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਵਿੱਚ 9 ਕਿਸਾਨ ਜਥੇਬੰਦੀਆਂ ਦੀ ਅਪੀਲ ਉੱਪਰ ਹੁੰਗਾਰਾ ਭਰਦੇ ਹੋਏ ਦੇਸ਼ ਦੀ ਕਿਸਾਨ ਲਹਿਰ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾ ਦੇ ਟਾਕਰੇ ਲਈ ਮਜ਼ਬੂਤ ਜਨਤਕ ਲਹਿਰ ਦੀ ਲੋੜ ਨੂੰ ਮਹਿਸੂਸ ਕਰਦਿਆਂ 16 ਕਿਸਾਨ ਜੱਥੇਬੰਦੀਆਂ ਨੇ ਸਰਬਸੰਮਤੀ ਨਾਲ ਮਤਾ ਪਾ ਕੇ ਫੈਸਲਾ ਕਰਦੇ ਹੋਏ ਸੰਯੁਕਤ ਸਮਾਜ ਮੋਰਚੇ ਨਾਲੋਂ ਵੱਖ ਹੋਣ ਦਾ ਐਲਾਨ ਕਰਦਿਆਂ ਆਪਣੇ-ਆਪ ਨੂੰ ਜਨਤਕ ਕਿਸਾਨ ਜੱਥੇਬੰਦੀ ਵਜੋਂ ਵਿਚਰਨ ਦਾ ਪ੍ਰਣ ਦੁਹਰਾਉਦੇ ਹੋਏ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਜ਼ੋਰਦਾਰ ਉਪਰਾਲੇ ਕਰਨ ਦਾ ਐਲਾਨ ਕੀਤਾ ਹੈ। ਮੀਟਿੰਗ ਵਿੱਚ ਖੇਤੀ ਮੋਟਰਾਂ ਦੇ ਨਾਲ-ਨਾਲ ਆਮ ਤੌਰ ’ਤੇ ਬਿਜਲੀ ਕੱਟਾਂ ਕਾਰਨ ਬਿਜਲੀ ਸਪਲਾਈ ਦੀ ਹੋ ਰਹੀ ਮਾੜੀ ਹਾਲਤ ਉੱਪਰ ਪੰਜਾਬ ਸਰਕਾਰ ਨੂੰ ਇਸ ਪਾਸੇ ਤੁਰਤ ਧਿਆਨ ਦੇ ਕੇ ਖੇਤੀ ਮੋਟਰਾਂ ਨੂੰ ਛੇ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਗਈ। Also Read: ਨਗਰ ਨਿਗਮ ਦਾ ਨਾਜਾਇਜ਼ ਕਾਲੋਨੀਆਂ ਤੇ ਦੁਕਾਨਾਂ 'ਤੇ ਚੱਲਿਆ ਪੀਲਾ ਪੰਜਾ, ਜਲੰਧਰ ਦੇ ਇਸ ਇਲਾਕੇ 'ਚ ਹੋਈ ਕਾਰਵਾਈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਣਕ ਦੇ ਮਹਿੰਗੇ ਹੋਣ ਕਾਰਨ ਕਿਸਾਨਾਂ ਨੂੰ ਕਣਕ ਦੀ ਵਾਜਬ ਕੀਮਤ ਮਿਲੇ, ਇਸ ਵਾਸਤੇ ਕਿਸਾਨ ਜੱਥੇਬੰਦੀਆਂ ਨੇ ਕਣਕ ਦੀ ਐਮ.ਐਸ.ਪੀ. ਉੱਪਰ 1000 ਰੁਪਏ ਬੋਨਸ ਦੇਣ ਦੀ ਮੰਗ ਕਰਨ ਦੇ ਨਾਲ-ਨਾਲ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਰਾਹੀਂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਜਨਤਕ ਵੰਡ ਪ੍ਰਣਾਲੀ ਰਾਹੀਂ ਗਰੀਬਾਂ ਅਤੇ ਲੋੜਵੰਦਾਂ ਨੂੰ ਸਸਤਾ ਅਨਾਜ ਮੁਹੱਈਆ ਕਰਵਾ ਸਕੇ। ਮੀਟਿੰਗ ਵਿੱਚ ਪ੍ਰੀ-ਪੇਡ ਮੀਟਰ ਲਗਾਉਣ ਦੇ ਸਰਕਾਰ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਇਨ੍ਹਾ ਮੀਟਰਾਂ ਵਿਰੁੱਧ ਪਿੰਡ ਪੱਧਰ ’ਤੇ ਲਾਮਬੰਦੀ ਕਰਦੇ ਹੋਏ ਇਨਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ...
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ (Punjab Cabinet Meeting) 13 ਅਪ੍ਰੈਲ ਨੂੰ ਸਵੇਰੇ 11 ਵਜੇ ਹੋਵੇਗੀ। ਬੇਸ਼ੱਕ ਮੀਟਿੰਗ ਦਾ ਏਜੰਡਾ (Of course the agenda of the meeting) ਅਜੇ ਸਪਸ਼ਟ ਨਹੀਂ ਹੈ ਪਰ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ਉੱਪਰ ਮੋਹਰ ਲੱਗੇਗੀ। ਦੱਸ ਦਈਏ ਕਿ ਆਮ ਆਦਮੀ ਪਾਰਟੀ (Aam Aadmi Party) ਨੇ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕਾਫੀ ਵਾਅਦੇ ਕੀਤੇ। ਬੇਸ਼ੱਕ ਸਰਕਾਰ ਬਣੀ (Of ...
ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) ਵਿਚ ਚੱਲ ਰਹੇ ਲੜਾਈ-ਝਗੜਿਆਂ ਨੂੰ ਦੇਖਣ ਤੋਂ ਬਾਅਦ ਹੁਣ ਕਾਂਗਰਸ ਹਾਈ ਕਮਾਨ (Congress High Command) ਸਖ਼ਤ ਹੋ ਗਈ ਹੈ। ਹਾਈ ਕਮਾਨ ਹੁਣ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਨਤਾ ਨੂੰ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਕਾਂਗਰਸ ਹਾਈ ਕਮਾਨ (Congress High Command) ਵਲੋਂ ਸੁਨੀਲ ਜਾਖੜ (Sunil Jakhar) ਨੂੰ ਕਾਰਣ ਦੱਸੋ ਨੋਟਿਸ (Show cause notice) ਜਾਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਸੁਨੀਲ ਜਾਖੜ ਵਲੋਂ ਕੀਤੀ ਗਈ ਬਿਆਨਬਾਜ਼ੀ ਸੀ, ਜਿਸ ਨੂੰ ਲੈ ਕੇ ਕਈ ਕਾਂਗਰਸੀ ਆਗੂਆਂ (Congress leaders) ਨੇ ਉਨ੍ਹਾਂ ਖਿਲਾਫ਼ ਸ਼ਿਕਾਇਤ ਕੀਤੀ ਸੀ।ਹੁਣ ਦਿੱਲੀ ਵਿਚ ਬੈਠੇ ਨੇਤਾਵਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਣ ਇਕਜੁੱਟਤਾ ਦੀ ਘਾਟ, ਆਪਸੀ ਖਿੱਚੋਤਾਣ, ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਨੀਤੀ...
ਚੰਡੀਗੜ੍ਹ- ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਗਰਮੀ ਦੇ ਕਹਿਰ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਗਰਮੀਆਂ ਦੇ ਇਸ ਮੌਸਮ ਵਿੱਚ ਆਉਣ ਵਾਲੇ ਕੁਝ ਦਿਨਾਂ ਵਿੱਚ ਰਾਹਤ ਮਿਲਣ ਦੀ ਉਮੀਦ ਹੈ । Also Read: ਥੋੜ੍ਹਾ ਸਬਰ ਕਰੋ, ਰੰਗਲਾ ਪੰਜਾਬ ਬਣਾਉਣ 'ਚ ਜਲਦਬਾਜ਼ੀ ਨਾ ਕਰੀਏ' ਇੱਕ ਤੋਂ ਬਾਅਦ ਇੱਕ ਵੈਸਟਰਨ ਡਿਸਟਰਬੈਂਸ (Western Disturbance) ਇਹ ਰਾਹਤ ਲੈ ਕੇ ਆਉਣਗੇ। 12 ਅਪ੍ਰੈਲ ਤੋਂ ਸਿਲਸਲੇਵਾਰ ਪੱਛਮੀ ਹਿਮਾਚਲ ਵੱਲ ਆ ਰਹੀ ਪੱਛਮੀ ਗੜਬੜੀ ਆਪਣਾ ਪ੍ਰਭਾਵ ਦਿਖਾਉਣਗੇ। ਨਤੀਜੇ ਵਜੋਂ 13 ਅਪ੍ਰੈਲ ਤੋਂ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ, ਧੂੜ ਭਰੀ ਹਨੇਰੀ ਚੱਲੇਗੀ। ਇਨ੍ਹਾਂ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਪੱਛਮੀ ਹਿਮਾਲਿਆ ਵਿੱਚ 13 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਮੌਸਮ ਦੀਆਂ ਮੁੱਖ ਗਤੀਵਿਧੀਆਂ ਮੀਂਹ ਅਤੇ ਗਰਜ ਨਾਲ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਦੇ ਅਨੁਸਾਰ, 13 ਤੋਂ 17 ਅਪ੍ਰੈਲ ਦੇ ਵਿਚਕਾਰ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰਜ ਨਾਲ ਬਾਰਸ਼, ਧੂੜ ਭਰੀ ਹਨੇਰੀ ਅਤੇ ਹਲਕੀ ਪ੍ਰੀ-ਮੌਨਸੂਨ ਦੀਆਂ ਗਤੀਵਿਧੀਆਂ ਹੋਣ ਦੀ ਬਹੁਤ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਦੌਰਾਨ ਉਪਰੋਕਤ ਖੇਤਰਾਂ ਤੋਂ ਗਰਮੀ ਦੀ ਲਹਿਰ ਘੱਟ ਸਕਦੀ ਹੈ। Also Read: CM ਨਾ ਬਣ ਸਕਣ ਕਾਰਣ ਜਾਖੜ ਗੁਆ ਚੁੱਕੇ ਨੇ ਮਾਨਸਿਕ ਸੰਤੁਲਨ' ਇਸ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਪਹਿਲੇ ਦਸ ਦਿਨਾਂ ਵਿੱਚ ਵੀ ਕੋਈ ਮਹੱਤਵਪੂਰਨ ਵੈਸਟਰਨ ਡਿਸਟਰਬੈਂਸ ਨਹੀਂ ਦੇਖੀ ਗਈ। ਪੱਛਮ ਅਤੇ ਉੱਤਰ-ਪੱਛਮੀ ਦਿਸ਼ਾਵਾਂ ਤੋਂ ਖੁਸ਼ਕ ਅਤੇ ਗਰਮ ਹਵਾਵਾਂ ਉੱਤਰੀ ਮੈਦਾਨੀ ਖੇਤਰਾਂ ਵਿੱਚ ਜਾਰੀ ਰਹੀਆਂ, ਜਿਸ ਕਾਰਨ ਕਈ ਥਾਵਾਂ 'ਤੇ ਗਰਮੀ ਦੀ ਲਹਿਰ ਬਣੀ ਰਹੀ। ਹਿਮਾਚਲ ਪ੍ਰਦੇਸ਼ ਦੇ ਜੰਮੂ ਡਿਵੀਜ਼ਨ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਵੀ ਗਰਮੀ ਦੀ ਲਹਿਰ ਦੇਖਣ ਨੂੰ ਮਿਲੀ।...
ਚੰਡੀਗੜ੍ਹ: ਨੌਕਰੀਆਂ ਤੇ ਬਿਜਲੀ ਮਾਫੀ ਸਣੇ ਕਈ ਮੁੱਦਿਆਂ ਉੱਪਰ ਖੂਬ ਅਲੋਚਨਾ ਹੋਣ ਤੋਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਤੋਂ ਸਮਾਂ ਮੰਗਿਆ ਹੈ। ਆਮ ਆਦਮੀ ਪਾਰਟੀ ਦੇ ਫੇਸਬੁੱਕ ਪੇਜ਼ ਉੱਪਰ ਪੋਸਟ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਓ ਥੋੜ੍ਹਾ ਸਮਾਂ ਦਿਓ। Also Read: ਤ੍ਰਿਕੁਟ ਪਹਾੜੀ 'ਤੇ ਬਣੇ ਰੋਪਵੇਅ 'ਤੇ ਫਸੇ 48 ਲੋਕ, ਹਵਾਈ ਫੌਜ ਵਲੋਂ ਬਚਾਅ ਮੁਹਿੰਮ ਜਾਰੀ ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਥੋੜ੍ਹਾ ਸਬਰ ਕਰੋ। ਕੋਈ ਵੀ ਅਜਿਹੀ ਚੀਜ਼ ਨਹੀਂ ਜੋ ਮੈਨੂੰ ਮੂੰਹ ਜ਼ੁਬਾਨੀ ਯਾਦ ਨਾ ਹੋਵੇ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਜਲਦਬਾਜ਼ੀ ਨਾ ਕਰੀਏ। ਥੋੜ੍ਹਾ ਸਮਾਂ ਤਾਂ ਲੱਗੇਗਾ। ਸਭ ਦੇ ਮਸਲੇ ਹੱਲ ਹੋਣਗੇ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਏਗਾ, ਜਿਸ ਦੀ ਨਹੀਂ ਸੁਣੀ ਜਾਏਗੀ। Also Read: ਮੋਹਾਲੀ 'ਚ ਵੱਡੀ ਵਾਰਦਾਤ, ਪਰਿਵਾਰ ਨਾਲ ਖਾਣਾ ਖਾਣ ਆਏ ਵਿਅਕਤੀ ਨੂੰ ਗੋਲੀ ਮਾਰ ਖੋਹੀ ਕਾਰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕਾਫੀ ਵਾਅਦੇ ਕੀਤੇ ਹਨ। ਬੇਸ਼ੱਕ ਸਰਕਾਰ ਬਣੀ ਨੂੰ ਅਜੇ ਕੁਝ ਸਮਾਂ ਹੀ ਹੋਇਆ ਹੈ ਪਰ ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸਬਰ ਰੱਖਣ ਦੀ ਨਸੀਹਤ ਦਿੱਤੀ ਹੈ। Also Read: ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਹੈਂਡਲ ਹੋਇਆ ਹੈਕ, ਕੀਤੇ ਕਈ ਟਵੀਟ ਸੁਖਬੀਰ ਬਾਦਲ ਵੀ ਬੋਲੇ, ਹਾਲੇ ਨਵੀਂ ਸਰਕਾਰ, ਇਸ ਲਈ ਮੌਕਾ ਦੇਣਾ ਚਾਹੀਦਾਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਿਹਾ ਹੈ ਕਿ ਪੰਜਾਬ ਵਿੱਚ ਹਾਲੇ ਨਵੀਂ ਸਰਕਾਰ ਹੈ ਜੋ ਬਦਲਾਅ ਦੀ ਗੱਲ ਕਰਦੀ ਹੈ। ਇਸ ਲਈ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ। ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਹਾਲੇ ਨਵੀਂ ਸਰਕਾਰ ਹੈ ਜੋ ਬਦਲਾਅ ਦੀ ਗੱਲ ਕਰਦੀ ਹੈ, ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ।...
ਚੰਡੀਗੜ੍ਹ- ਪੰਜਾਬ ਵਿਚ ਅਪਰਾਧਕ ਮਾਮਲਿਆਂ (Criminal cases in Punjab) ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਕਾਰਣ ਪੁਲਿਸ ਪ੍ਰਸ਼ਾਸਨ (Police administration) 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਅਪਰਾਧਕ ਘਟਨਾਵਾਂ (Criminal incidents) 'ਤੇ ਨੱਥ ਪਾਉਣ ਲਈ ਪੰਜਾਬ ਸਰਕਾਰ (Government of Punjab) ਵਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਨੂੰ ਵੀ ਇਸ ਦਾ ਜ਼ਿੰਮਾ ਸੌਂਪਿਆ ਗਿਆ ਹੈ ਤਾਂ ਜੋ ਪੰਜਾਬ ਵਿਚੋਂ ਅਪਰਾਧਕ ਘਟ...
ਮੁਹਾਲੀ - ਫੇਜ਼-5 ਸਥਿਤ ਕਲਿਆਣ ਜਵੈਲਰਜ਼ ਦੀ ਪਾਰਕਿੰਗ 'ਚ ਪਰਿਵਾਰ ਸਮੇਤ ਖਾਣਾ ਖਾਣ ਆਏ ਨੌਜਵਾਨ 'ਤੇ ਕੁਝ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਆਈ-20 ਗੱਡੀ ਲੈ ਕੇ ਫ਼ਰਾਰ ਹੋ ਗਏ। ਜ਼ਖ਼ਮੀ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਰੋਪੜ ਵਜੋਂ ਹੋਈ ਹੈ। ਜ਼ਖ਼ਮੀ ਨੂੰ ਇਲਾਜ ਲਈ ਚੀਮਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਡਾਕਟਰਾਂ ਅਨੁਸਾਰ ਹਰਵਿੰਦਰ ਸਿੰਘ ਦੇ ਪੇਟ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। Also Read: ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਹੈਂਡਲ ਹੋਇਆ ਹੈਕ, ਕੀਤੇ ਕਈ ਟਵੀਟ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਟੀਮ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਵਿੱਚ ਹਮਲਾਵਰ ਹਰਵਿੰਦਰ ਦੀ ਕੁੱਟਮਾਰ ਕਰ ਰਹੇ ਹਨ। ਮੈਸੇਜ ਫਲੈਸ਼ ਕਰਕੇ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਹੈ। ਪੀਸੀਆਰ ਪਾਰਟੀ ਨੂੰ ਚੌਕਸ ਕਰ ਦਿੱਤਾ ਗਿਆ ਹੈ। ਪੁਲਿਸ ਇਸ ਨੂੰ ਕਾਰ ਖੋਹਣ ਦੀ ਘਟਨਾ ਦੱਸ ਰਹੀ ਹੈ ਪਰ ਕਲਿਆਣ ਜਵੈਲਰਜ਼ ਦੀ ਪਾਰਕਿੰਗ ਵਿੱਚ ਜਿੱਥੇ ਇਹ ਘਟਨਾ ਵਾਪਰੀ ਉੱਥੇ ਸੈਂਕੜੇ ਵਾਹਨ ਮੌਜੂਦ ਸਨ ਜਿੱਥੋਂ ਵਾਹਨ ਖੋਹਣਾ ਸੰਭਵ ਨਹੀਂ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। Also Read: ਫਿਰੋਜ਼ਪੁਰ 'ਚ BSF ਨੂੰ ਸਰਚ ਆਪਰੇਸ਼ਨ 'ਚ ਮਿਲੀ ਸਫਲਤਾ, ਕਰੋੜਾਂ ਦੀ ਹੈਰੋਇਨ ਬਰਾਮਦ ਪਤਨੀ ਅਤੇ ਬੱਚਿਆਂ ਨਾਲ ਖਾਣਾ ਖਾਣ ਆਇਆ ਸੀਹਰਵਿੰਦਰ ਸਿੰਘ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਬਾਰਬੀ ਕਿਊ ਨੇਸ਼ਨ 'ਚ ਖਾਣਾ ਖਾਣ ਆਇਆ ਹੋਇਆ ਸੀ। ਰਾਤ ਕਰੀਬ 10.15 ਵਜੇ ਉਸ ਨੂੰ ਫ਼ੋਨ ਆਇਆ ਅਤੇ ਫ਼ੋਨ ਸੁਣ ਕੇ ਹੇਠਾਂ ਆ ਗਿਆ। ਪਾਰਕਿੰਗ ਵਿੱਚ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਉਸ ਉੱਤੇ ਹਮਲਾ ਕੀਤਾ। ਚਸ਼ਮਦੀਦਾਂ ਮੁਤਾਬਕ ਦੋ ਤੋਂ ਤਿੰਨ ਹਮਲਾਵਰ ਸਨ। ਜੋ ਹਰਵਿੰਦਰ ਸਿੰਘ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਹਮਲਾਵਰ ਪਹਿਲਾਂ ਹੀ ਕਾਰ ਦਾ ਦਰਵਾਜ਼ਾ ਖੋਲ੍ਹ ਚੁੱਕੇ ਸਨ। ਹਰਵਿੰਦਰ ਦਾ ਉਨ੍ਹਾਂ ਨਾਲ ਕਾਫੀ ਦੇਰ ਤਕ ਝਗੜਾ ਹੁੰਦਾ ਰਿਹਾ, ਇਸੇ ਦੌਰਾਨ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਤਿੰਨ ਗੋਲੀਆਂ ਹਰਵਿੰਦਰ ਦੇ ਪੇਟ ਵਿੱਚ ਲੱਗੀਆਂ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਚਾਰ ਤੋਂ ਪੰਜ ਰਾਊਂਡ ਫਾਇਰ ਦੀ ਆਵਾਜ਼ ਸੁਣੀ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਪਟਾਕੇ ਚੱਲ ਰਹੇ ਹਨ ਪਰ ਜਦੋਂ ਉਨ੍ਹਾਂ ਨੇ ਹਰਵਿੰਦਰ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਜ਼ਮੀਨ 'ਤੇ ਕੁਰਲਾਉਂਦੇ ਦੇਖਿਆ ਤਾਂ ਉਸ ਨੇ ਰੌਲ ਪਾ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਉਸ ਦੀ ਆਈ-20 ਕਾਰ 'ਚ ਫਰਾਰ ਹੋ ਗਏ। Also Read: ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਦੀ ਨਵੀਂ ਟੀਮ ਨਾਲ ਮੀਟਿੰਗ, ਸੰਗਠਨ 'ਚ ਬਦਲਾਅ 'ਤੇ ਹੋ ਸਕਦੀ ਹੈ ਚਰਚਾ ਮੋਹਾਲੀ ਦੇ ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਇਹ ਮਾਮਲਾ ਗੈਂਗ ਵਾਰ ਦਾ ਨਹੀਂ ਲੱਗਦਾ। ਮਾਮਲਾ ਕਾਰ ਸਨੈਚਿੰਗ ਦਾ ਜਾਪਦਾ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਸੀ। ਸ਼ਹਿਰ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਜਿਸ ਵਿੱਚ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਕਈ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ।...
ਚੰਡੀਗੜ੍ਹ : ਪੰਜਾਬ ਕਾਂਗਰਸ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਕਿਸੇ ਸ਼ਰਾਰਤੀ ਅਨਸਰ ਵੱਲੋਂ ਉਸ ਅਕਾਊਂਟ ਤੋਂ ਲਗਾਤਾਰ ਫ਼ਜ਼ੂਲ ਦੇ ਮੈਸੇਜ ਸਾਂਝੇ ਕੀਤੇ ਜਾ ਰਹੇ ਹਨ।
ਫਿਰੋਜ਼ਪੁਰ- ਪਾਕਿਸਤਾਨ 'ਚ ਬੈਠੇ ਤਸਕਰ ਲਗਾਤਾਰ ਪੰਜਾਬ 'ਚ ਨਸ਼ਾ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਲਗਾਤਾਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਰਹੇ ਹਨ। ਬੀਐੱਸਐੱਫ ਨੇ ਐਤਵਾਰ ਸ਼ਾਮ ਨੂੰ ਇੱਕ ਦਰੱਖਤ ਨਾਲ ਬੰਨ੍ਹੀ 5 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ। Also Read: ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਦੀ ਨਵੀਂ ਟੀਮ ਨਾਲ ਮੀਟਿੰਗ, ਸੰਗਠਨ 'ਚ ਬਦਲਾਅ 'ਤੇ ਹੋ ਸਕਦੀ ਹੈ ਚਰਚਾ ਇਸ ਦੇ ਨਾਲ ਹੀ ਤਿੰਨ ਭਾਰਤੀ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਘਟਨਾ ਫਿਰੋਜ਼ਪੁਰ ਸੈਕਟਰ ਦੀ ਹੈ। ਬੀਐੱਸਐੱਫ ਦੇ ਜਵਾਨ ਗਸ਼ਤ 'ਤੇ ਸਨ। ਦੁਪਹਿਰ ਬਾਅਦ ਜਵਾਨਾਂ ਨੂੰ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਹੋਣ ਦੀ ਸੂਚਨਾ ਮਿਲੀ। ਵਿਉਂਤਬੰਦੀ ਨਾਲ ਫਿਰੋਜ਼ਪੁਰ ਸੈਕਟਰ ਵਿੱਚ ਜਾਂਚ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੂੰ ਕੌਮਾਂਤਰੀ ਸਰਹੱਦ ਦੇ ਕੰਢੇ ਇੱਕ ਦਰੱਖਤ ਨਾਲ ਬੰਨ੍ਹੇ 4 ਛੋਟੇ ਪੈਕਟ ਮਿਲੇ ਹਨ। ਚਾਰੇ ਪੈਕਟ ਜ਼ਬਤ ਕਰਨ ਤੋਂ ਬਾਅਦ ਜਵਾਨਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਵਿਚੋਂ 1 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜਾਂ ਰੁਪਏ ਦੱਸੀ ਗਈ ਹੈ। Also Read: ਅਦਾਕਾਰ Shiv Kumar Subramaniam ਦਾ ਦੇਹਾਂਤ, 2 ਮਹੀਨੇ ਪਹਿਲਾਂ ਹੀ ਬੇਟੇ ਦੀ ਹੋਈ ਸੀ ਮੌਤ ਕੰਡਿਆਲੀ ਤਾਰ ਦੇ ਪਾਰ ਕੰਮ ਕਰ ਰਹੇ ਸਨ ਕਿਸਾਨਜਿਸ ਸਮੇਂ ਬੀਐੱਸਐੱਫ ਨੇ ਹੈਰੋਇਨ ਜ਼ਬਤ ਕੀਤੀ, ਉਸ ਸਮੇਂ 3 ਕਿਸਾਨ ਸਰਹੱਦ ਦੇ ਨੇੜੇ ਲਗਾਈ ਕੰਡਿਆਲੀ ਤਾਰ ਦੇ ਪਾਰ ਕੰਮ ਕਰ ਰਹੇ ਸਨ। ਬੀਐੱਸਐੱਫ ਦੇ ਜਵਾਨਾਂ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਹੁਣ ਉਨ੍ਹਾਂ ਤੋਂ ਲਗ...
ਚੰਡੀਗੜ੍ਹ- ਪੰਜਾਬ ਵਿੱਚ ਅੱਜ ਸਾਰੇ ਪ੍ਰਾਈਵੇਟ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਹ ਫੈਸਲਾ ਫੈਡਰੇਸ਼ਨ ਐਸੋਸੀਏਸ਼ਨ ਆਫ ਪ੍ਰਾਈਵੇਟ ਸਕੂਲਾਂ ਵੱਲੋਂ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਬੱਚੀ ਨਾਲ ਹੋਏ ਜਬਰ ਜ਼ਨਾਹ ਦੇ ਮਾਮਲੇ ਵਿੱਚ ਲਿਆ ਗਿਆ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਪੁਲਿਸ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਗਲਤ ਕੇਸ ਦਰਜ ਕੀਤਾ ਹੈ। ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਸੋਮਵਾਰ ਨੂੰ ਸਕੂਲ-ਕਾਲਜ ਬੰਦ ਰੱਖਣ ਬਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਸਕੂਲ ਅਤੇ ਕਾਲਜ ਕੈਂਪਸ ਵਿਚ ਲੱਗੇ ਨੋਟਿਸ ਬੋਰਡਾਂ 'ਤੇ ਸੋਮਵਾਰ ਨੂੰ ਸਕੂਲ ਬੰਦ ਹੋਣ ਦੀ ਸੂਚਨਾ ਦੇਣ ਦੇ ਨਾਲ-ਨਾਲ ਮਾਪਿਆਂ ਨੂੰ ਸੰਦੇਸ਼ ਵੀ ਭੇਜੇ ਗਏ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਤੀਨਿਧ ਡਾ: ਮੋਹਿਤ ਮਹਾਜਨ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਇੱਕ ਸਕੂਲ ਦੀ 4 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਸੀ | ਸਮੂਹ ਜਥੇਬੰਦੀਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਬੇਕਸੂਰ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਨਿਖੇਦੀ ਕੀਤੀ ਹੈ। ਦੂਜੇ ਪਾਸੇ ਫੈਡਰੇਸ਼ਨ ਦਾ ਕਹਿਣਾ ਹੈ ਕਿ ਸਕੂਲ ਦੇ ਕੈਮਰਿਆਂ ਦੀ ਰਿਕਾਰਡਿੰਗ ਅਨੁਸਾਰ ਲੜਕੀ ਸਹੀ ਸਲਾਮਤ ਆਪਣੀ ਕਲਾਸ ਵਿਚ ਆਉਂਦੀ ਹੈ ਅਤੇ ਸਾਰਾ ਦਿਨ ਸਕੂਲ ਵਿਚ ਬਿਤਾਉਣ ਤੋਂ ਬਾਅਦ ਲੜਕੀ ਦੀ ਮਾਂ ਖੁਦ ਉਸ ਨੂੰ ਉਥੋਂ ਘਰ ਲੈ ਜਾਂਦੀ ਹੈ। ਬਜ਼ਾਰ ਜਾਣ ਤੋਂ ਬਾਅਦ ਲੜਕੀ ਘਰ ਚਲੀ ਗਈ ਅਤੇ ਇਕ ਹੋਰ ਵੀਡੀਓ ਦੇ ਮੁਤਾਬਕ ਸ਼ਾਮ ਨੂੰ ਲੜਕੀ ਇਲਾਕੇ 'ਚ ਘੁੰਮਦੀ ਨਜ਼ਰ ਆ ਰਹੀ ਹੈ। ਮੋਹਿਤ ਮਹਾਜਨ ਨੇ ਦੱਸਿਆ ਕਿ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਜੇਕਰ ਬੱਚੀ ਨੂੰ ਜਲਦੀ ਇਨਸਾਫ਼ ਨਾ ਮਿਲਿਆ ਅਤੇ ਬੇਕਸੂਰ ਪ੍ਰਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਮੂਹ ਜਥੇਬੰਦੀਆਂ ਵੀ ਸੜਕਾਂ 'ਤੇ ਉਤਰਨਗੀਆਂ। ਮੀਟਿੰਗ ਦੌਰਾਨ ਜਥੇਬੰਦੀਆਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ। ਮੁੱਖ ਮੰਤਰੀ ਪੰਜਾਬ ਨੂੰ ਵੀ ਪੱਤਰ ਲਿਖਿਆ।
ਚੰਡੀਗੜ੍ਹ : ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਉਣ ਦਾ ਵਿਰੋਧ ਕਰਨ ਵਾਲੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਕਾਂਗਰਸ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਸ ਬਾਬਤ ਬਕਾਇਦਾ ਪੱਤਰ ਜਾਰੀ ਕਰਕੇ ਜਾਣਕਾਰੀ ਵੀ ਦਿੱਤੀ ਹੈ। Also Read: ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਉਤਾਰਿਆ ਮੌਤ ਦੇ ਘਾਟ ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਰਾਜਾ ਵੜਿੰਗ ਦੇ ਪ੍ਰਧਾਨ ਚੁਣੇ ਜਾਣ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਰਾਜਾ ਵੜਿੰਗ ਇਕ ਮੌਕਾਪ੍ਰਸਤ ਅਤੇ ਭ੍ਰਿਸ਼ਟ ਆਗੂ ਹੈ। ਉਨ੍ਹਾਂ ਕਿਹਾ ਰਾਜਾ ਵੜਿੰਗ ਉਹੀ ਇਨਸਾਨ ਹੈ, ਜਿਨ੍ਹਾਂ ਦਾ ਨਾਮ ਡਰੱਗ ਮਾਮਲੇ ਵਿਚ ਪੈਸਿਆਂ ਦੇ ਲੈਣ-ਦੇਣ ਵਿਚ ਆਉਣ ਤੋਂ ਬਾਅਦ ਉਹ ਬਾਦਲ ਪਰਿਵਾਰ ਸਾਹਮਣੇ ਝੁਕ ਗਏ ਸਨ। ਇਸ ਸਮੇਂ ਪੰਜਾਬ ਵਿਚ ਕਾਂਗਰਸ ਨੂੰ ਬਚਾਉਣ ਲਈ ਨਵਜੋਤ ਸਿੱਧੂ ਵਰਗੇ ਇਨਸਾਨ ਦੀ ਜ਼ਰੂਰਤ ਸੀ, ਜਿਸ ਨੇ ਬਿਨਾਂ ਕਿਸੇ ਸਵਾਰਥ ਦੇ ਸੇਵਾ ਕੀਤੀ। ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਬਨਾਉਣ ਤੋਂ ਚੰਗਾ ਸੀ ਕਿ ਕਿਸੇ ਅਨਾੜੀ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ। Also Read: ਕਬੱਡੀ ਖਿਡਾਰੀ ਧਰਮਿੰਦਰ ਕਤਲ ਮਾਮਲੇ 'ਚ 7 ਵਿਅਕਤੀ ਪੁਲਿਸ ਅੜਿੱਕੇ
ਪਟਿਆਲਾ- 5 ਅਪ੍ਰੈਲ ਨੂੰ ਪਟਿਆਲਾ ਵਿੱਚ ਯੂਨੀਵਰਸਿਟੀ ਦੇ ਬਾਹਰ ਹੋਏ ਕਬੱਡੀ ਪ੍ਰਮੋਟਰ ਧਰਮਿੰਦਰ ਦੇ ਕਤਲ ਵਿੱਚ ਪੁਲਿਸ ਨੇ 7 ਲੋਕਾਂ ਨੂੰ ਆਪਣੀ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿਚੋਂ 4 ਦੋਸ਼ੀ ਅਤੇ 3 ਪਨਾਹ ਦੇਣ ਵਾਲੇ ਵਿਅਕਤੀ ਹਨ। ਲੇਕਿਨ ਪੁਲਿਸ ਨੇ ਜਿਨ੍ਹਾਂ ਮੁੱਖ ਦੋਸ਼ੀਆਂ ਦੇ ਨਾਮ ਪਰਚਾ ਦਰਜ ਕੀਤਾ ਸੀ ਉਹ ਫਿਲਹਾਲ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਪੁਲਿਸ ਦਾ ਦਾਅਵਾ ਹੈ ਕਿ ਜਲਦ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਜਾਵੇਗਾ ਕਿਉਂਕਿ ਇਸ ਸਬੰਧੀ ਪੁਲਿਸ ਪਾਰਟੀਆਂ ਰੇਡ ਕਰ ਰਹੀਆਂ ਹਨ। Also Read: ਪਾਕਿਸਤਾਨ 'ਚ ਸਿਆਸੀ ਉਲਟਫੇਰ: ਸੰਯੁਕਤ ਵਿਰੋਧੀ ਧਿਰ ਨੇ ਨਵੇਂ PM ਸ਼ਾਹਬਾਜ਼ ਸ਼ਰੀਫ਼ ਦੇ ਨਾਂ 'ਤੇ ਲਾਈ ਮੋਹਰ ਪੁਲਿਸ ਮੁਤਾਬਕ ਜਿਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਨ੍ਹਾਂ ਵਿਚ ਨਵੀਂ ਸ਼ਰਮਾ, ਵਰਿੰਦਰ ਸਿੰਘ ਬਾਵਾ, ਪ੍ਰਿਤਪਾਲ ਸਿੰਘ ਅਤੇ ਬਹਾਦਰ ਸਿੰਘ ਦੋਸ਼ੀਆਂ ਵਜੋਂ ਹਿਰਾਸਤ ਵਿਚ ਲਏ ਗਏ ਜਦੋ ਕਿ ਪਨਾਹ ਦੇਣ ਵਾਲਿਆਂ ਦੇ ਨਾਮ ਤਰਸੇਮ ਲਾਲ ਸਤਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਹਨ। ਪਰ ਸਵਾਲ ਇਹ ਉਠ ਰਿਹਾ ਹੈ ਕਿ ਮੁੱਖ ਦੋਸ਼ੀ ਜਿਨ੍ਹਾਂ ਵਿਚੋਂ ਹਰਵੀਰ ਸਿੰਘ ਜਿਸਦਾ ਧਰਮਿੰਦਰ ਦੇ ਨਾਲ ਤਕਰਾਰ ਚਲ ਰਹੀ ਸੀ ਉਹ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸਤੋਂ ਨਾਲ ਹਰਮਨ ਅੰਗ, ਤੇਜਿੰਦਰ ਸਿੰਘ ਫੌਜੀ ਅਤੇ ਯੋਗਸਵਰ ਬੋਨੀ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆਏ ਹਨ। Also Read: RCB ਦੇ ਇਸ ਤੇਜ਼ ਗੇਂਦਬਾਜ਼ 'ਤੇ ਟੁੱਟਿਆ ਦੁੱਖਾਂ ਦਾ ਪਹਾੜ, IPL ਛੱਡ ਪਰਤੇ ਘਰ...
ਚੰਡੀਗੜ੍ਹ- ਮਾਰਚ ਤੋਂ ਬਾਅਦ ਅਪ੍ਰੈਲ 'ਚ ਲਗਾਤਾਰ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਤਾਪਮਾਨ ਆਮ ਨਾਲੋਂ ਅੱਠ ਤੋਂ 11 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਤੇ ਤੇਜ਼ ਗਰਮੀ ਦੀ ਲਹਿਰ ਵੀ ਆ ਗਈ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਪੰਜਾਬ 'ਚ ਔਰੇਂਜ ਅਲਰਟ ਜਾਰੀ ਕੀਤਾ ਹੈ। Also Read: ਹਰਿਆਣਾ 'ਚ ਬਣੇਗਾ ਸਿੱਖ ਗੁਰੂਆਂ ਨੂੰ ਸਮਰਪਿਤ ਮਿਊਜ਼ੀਅਮ, CM ਖੱਟੜ ਦਾ ਐਲਾਨ ਭਾਰਤੀ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਬਰਨਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ, ਬਠਿੰਡਾ 43.4, ਮੁਕਤਸਰ ਤੇ ਫਿਰੋਜ਼ਪੁਰ 43.3, ਪਟਿਆਲਾ 43, ਮੋਗਾ 42.5, ਹੁਸ਼ਿਆਰਪੁਰ 42, ਅੰਮ੍ਰਿਤਸਰ 42.3 ਤੇ ਲੁਧਿਆਣਾ ਵਿੱਚ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਤਾਪਮਾਨ ਆਮ ਨਾਲੋਂ ਅੱਠ ਤੋਂ 11 ਡਿਗਰੀ ਵੱਧ ਹੈ। ਪਿਛਲੇ ਸਾਲਾਂ ਦੌਰਾਨ ਜੇਕਰ ਅਪ੍ਰੈਲ ਦੇ ਪਹਿਲੇ ਹਫ਼ਤੇ ਇੱਕ-ਦੋ ਦਿਨ ਤਾਪਮਾਨ ਆਮ ਨਾਲੋਂ ਵੱਧ ਰਹਿੰਦਾ ਤਾਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਇਸ ਦੇ ਨਾਲ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਪੰਜਾਬ ਸਣੇ ਯੂਪੀ, ਦਿੱਲੀ, ਹਰਿਆਣਾ ਵਿਚ ਤੇਜ਼ ਗਰਮ ਹਵਾਵਾਂ ਚੱਲਣਗੀਆਂ। Also Read: ਪੰਜਾਬ 'ਚ ਰੇਲਵੇ ਦੀ ਵੱਡੀ ਕਾਰਵਾਈ, ਹੁਣ ਇਨ੍ਹਾਂ ਸਟੇਸ਼ਨਾਂ 'ਤੇ ਨਹੀਂ ਰੁਕਣਗੀਆਂ ਰੇਲਾਂ ਵੈਸਟਰਨ ਡਿਸਟਰਬੈਂਸ ਮਾਰਚ ਤੋਂ ਇਕ ਵਾਰ ਵੀ ਸਰਗਰਮ ਨਹੀਂ ਹੋਇਆ ਹੈ ਤੇ ਮਾਰਚ ਤੋਂ ਬਾਅਦ ਅਪ੍ਰੈਲ ਵੀ ਖੁਸ਼ਕ ਜਾ ਰਿਹਾ ਹੈ। ਅਗਲੇ ਦੋ ਦਿਨਾਂ ਤੱਕ ਤਾਪਮਾਨ ਹੋਰ ਵਧ ਸਕਦਾ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲਾ ਪਾਣੀ ਸੰਕਟ ਵੀ ਵੱਧ ਸਕਦਾ ਹੈ।...
ਚੰਡੀਗੜ੍ਹ: ਰੇਲ ਡਿਵੀਜ਼ਨ ਫਿਰੋਜ਼ਪੁਰ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ 11 ਤੇ ਹਿਮਾਚਲ ਪ੍ਰਦੇਸ਼ ਦੇ 2 ਸਟੇਸ਼ਨ ਬੰਦ ਕਰ ਦਿੱਤੇ ਹਨ। ਹੁਣ ਇਨ੍ਹਾਂ ਸਟੇਸ਼ਨਾਂ 'ਤੇ ਰੇਲ ਗੱਡੀਆਂ ਨਹੀਂ ਰੁਕਣਗੀਆਂ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿੱਚ ਇੱਕ-ਇੱਕ ਧਾਰਮਿਕ ਸਟੇਸ਼ਨ ਵੀ ਸ਼ਾਮਲ ਹੈ। ਇਨ੍ਹਾਂ ਵਿੱਚ ਇੱਕ 63 ਸਾਲ ਪੁਰਾਣੇ ਰੇਲਵੇ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਉਕਤ ਸਟੇਸ਼ਨਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੇਲਵੇ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹਨ। ਇਹ ਸਟੇਸ਼ਨ ਤਰਨ ਤਾਰਨ, ਅੰਮ੍ਰਿਤਸਰ, ਫ਼ਿਰੋਜ਼ਪੁਰ, ਲੁਧਿਆਣਾ ਤੇ ਪਠਾਨਕੋਟ ਰੇਲ ਸੈਕਸ਼ਨਾਂ 'ਤੇ ਬਣੇ ਹਨ। Also Read: ਲਾਪਰਵਾਹ ਪੁਲਿਸ ਮੁਲਾਜ਼ਮਾਂ 'ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ, 12 ਅਧਿਕਾਰੀ ਮੁਅੱਤਲ ਰੇਲਵੇ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਪੰਜਾਬ ਵਿੱਚ ਪੈਂਦੇ ਰੇਲਵੇ ਸਟੇਸ਼ਨ ਵਹੀਂਪੋਈ, ਦੁਖਣ ਵਾਰਨ, ਭਲੋਜਲਾ, ਘੰਡਰਾਂ, ਜੰਡੋਕ, ਚੌਂਤਰਾ ਭਟੇਡ (ਹਿਮਾਚਲ ਪ੍ਰਦੇਸ਼), ਕੋਟਲਾ ਗੁਜਰਾਂ, ਸੰਗਰਾਣਾ ਸਾਹਿਬ (ਗੁਰਦੁਆਰਾ), ਭਨੋਹਡ ਪੰਜਾਬ, ਵਾਰਪਾਲ (ਜੀਆਰਵੀ), ਮਾਲਮੋਹਰੀ, ਬੈਜਨਾਥ ਮੰਦਰ (ਹਿਮਾਚਲ ਪ੍ਰਦੇਸ਼) ਤੇ ਮੰਧਾਲੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। Also Read: ਕਾਂਗਰਸ ਨੇ ਸਿੱਧੂ ਦਾ ਲੱਭਿਆ ਬਦਲ, ਇਸ ਆਗੂ ਨੂੰ ਮਿਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੀ ਜ਼ਿੰਮੇਦਾਰੀ ਸੂਤਰਾਂ ਮੁਤਾਬਕ ਜਿਨ੍ਹਾਂ ਲੋਕਾਂ ਨੇ ਟਿਕਟ ਵੇਚਣ ਦਾ ਠੇਕਾ ਲਿਆ ਸੀ, ਉਨ੍ਹਾਂ ਨੂੰ ਸਟੇਸ਼ਨ ਬੰਦ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ। ਕਈ ਸਟੇਸ਼ਨ ਬਹੁਤ ਪੁਰਾਣੇ ਹਨ, ਉਨ੍ਹਾਂ ਨੂੰ ਵੀ ਰੇਲਵੇ ਨੇ ਬੰਦ ਕਰ ਦਿੱਤਾ ਹੈ। ਇਨ੍ਹਾਂ ਸਟੇਸ਼ਨਾਂ ਦੇ ਨਾਲ-ਨਾਲ ਕਈ ਪਿੰਡ ਪੈਂਦੇ ਹਨ, ਇਸ ਲਈ ਇੱਥੋਂ ਦੇ ਪਿੰਡ ਵਾਸੀ ਸਟੇਸ਼ਨ ਦੇ ਬੰਦ ਹੋਣ ਤੋਂ ਨਾਰਾਜ਼ ਹਨ ਕਿਉਂਕਿ ਹੁਣ ਉਕਤ ਸਟੇਸ਼ਨਾਂ 'ਤੇ ਗੱਡੀਆਂ ਨਹੀਂ ਰੁਕਣਗੀਆਂ।...
ਚੰਡੀਗੜ੍ਹ: ਪੰਜਾਬ ਵਿੱਚ ਭ੍ਰਿਸ਼ਟ ਤੇ ਲਾਪ੍ਰਵਾਹ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ 'ਤੇ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਲੁਧਿਆਣਾ ਰੇਂਜ ਦੇ 4 ਜ਼ਿਲ੍ਹਿਆਂ ਦੇ 12 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਵਿਭਾਗ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। Also Read: ਕਾਂਗਰਸ ਨੇ ਸਿੱਧੂ ਦਾ ਲੱਭਿਆ ਬਦਲ, ਇਸ ਆਗੂ ਨੂੰ ਮਿਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੀ ਜ਼ਿੰਮੇਦਾਰੀ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਥਾਣਾ ਦਾਖਾ ਦੇ ਐਸਐਚਓ ਇੰਸਪੈਕਟਰ ਪ੍ਰੇਮ ਸਿੰਘ, ਥਾਣਾ ਜੋਧਾਂ ਦੇ ਏਐਸਆਈ ਗੁਰਮੀਤ ਸਿੰਘ, ਪੁਲਿਸ ਲਾਈਨ ਲੁਧਿਆਣਾ ਦਿਹਾਤੀ ਦੇ ਏਐਸਆਈ ਗੁਰਮੀਤ ਸਿੰਘ, ਥਾਣਾ ਖੰਨਾ ਸਿਟੀ-2 ਦੇ ਏਐਸਆਈ ਮੇਜਰ ਸਿੰਘ ਤੇ ਸੋਹਨ ਸਿੰਘ, ਥਾਣਾ ਖੰਨਾ ਸਿਟੀ ਦੇ ਏਐਸਆਈ ਬਲਜੀਤ ਸਿੰਘ ਨੂੰ ਮੁਅੱਤਲ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਸਦਰ ਬੰਗਾ ਦੇ ਏਐਸਆਈ ਸੁਖਪਾਲ ਸਿੰਘ, ਥਾਣਾ ਰਾਹੋਨ ਦੇ ਏਐਸਆਈ ਜਸਵਿੰਦਰ ਸਿੰਘ ਤੇ ਥਾਣਾ ਬਲਾਚੌਰ ਦੇ ਏਐਸਆਈ ਪੁਸ਼ਪਿੰਦਰ ਕੁਮਾਰ ਨੂੰ ਮੁਅੱਤਲ ਕੀਤਾ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮੁਲਾਜ਼ਮਾਂ ਨੂੰ ਵੱਖ-ਵੱਖ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ। Also Read: ਕੋਰੋਨਾ: XE ਵੇਰੀਐਂਟ ਨੇ ਵਧਾਈ ਚਿੰਤਾ, ਮੁੰਬਈ 'ਚ ਮਿਲਿਆ ਦੂਜਾ ਮਾਮਲਾ ਦੱਸ ਦਈਏ ਕਿ ਫਰੀਦਕੋਟ ਰੇਂਜ ਮੋਗਾ ਦੇ ਇੱਕ ਐਸਐਚਓ ਤੇ 2 ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ 'ਤੇ ਰਿਸ਼ਵਤ ਲੈਣ ਤੋਂ ਲੈ ਕੇ ਗੈਂਗਸਟਰ ਪੈਂਟਾ ਮਾਮਲੇ 'ਚ ਸ਼ਮੂਲੀਅਤ ਤੱਕ ਦੇ ਦੋਸ਼ ਹਨ। ਭ੍ਰਿਸ਼ਟ ਤੇ ਲਾਪ੍ਰਵਾਹ ਪੁਲਿਸ ਮੁਲਾਜ਼ਮਾਂ 'ਤੇ ਕੀਤੀ ਗਈ ਅਚਨਚੇਤ ਕਾਰਵਾਈ ਨੇ ਪੁਲਿਸ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਹੁਣ ਹੋਰ ਵੀ ਕਈ ਦੋਸ਼ ਲੱਗਣੇ ਹਨ। ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦਿਹਾਤੀ ਦੇ ਤਿੰਨ NGO ਰੈਂਕ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਦਾਖਾ ਦੇ ਥਾਣਾ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਨੂੰ ਸਿਆਸੀ ਦਬਾਅ ਕਾਰਨ ਹਸਪਤਾਲ 'ਚ ਔਰਤ ਦੇ ਬਿਆਨ ਦਰਜ ਨਾ ਕਰਨ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜੋਧਾਂ ਥਾਣੇ ਵਿੱਚ ਕੰਮ ਕਰਦੇ ਏਐਸਆਈ ਗੁਰਮੀਤ ਸਿੰਘ ਨੇ ਦਸੰਬਰ 2021 ਤੱਕ ਵੱਖ-ਵੱਖ ਮਾਮਲਿਆਂ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਪਰ ਕਿਸੇ ਦਾ ਵੀ ਅੰਤਿਮ ਚਲਾਨ ਅਦਾਲਤ ਵਿੱਚ ਪੇਸ਼ ਨਹੀਂ ਕੀਤਾ। ਇਸ ਅਣਗਹਿਲੀ ਲਈ ਐਸਐਸਪੀ ਦਿਹਾਤੀ ਨੇ ਗੁਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। Also Read: ਐਡਵੋਕੇਟ ਜਨਰਲ ਦੀ ਰਾਏ ਲੈਣ ਤੋਂ ਬਾਅਦ ਦਿੱਤੀ ਗਈ ਸੀ ਰਾਮ ਰਹੀਮ ਨੂੰ ਫਰਲੋ ਲੁਧਿਆਣਾ ਪੁਲਿਸ ਲਾਈਨਜ਼ ਵਿੱਚ ਤਾਇਨਾਤ ਇੱਕ ਹੋਰ ਏਐਸਆਈ ਗੁਰਮੀਤ ਸਿੰਘ ਨੂੰ ਨਾ ਸਿਰਫ਼ ਮੁਅੱਤਲ ਕਰ ਦਿੱਤਾ ਗਿਆ ਹੈ, ਸਗੋਂ ਉਸ ਦੀ 9 ਸਾਲਾਂ ਦੀ ਸੇਵਾ ਨੂੰ ਵੀ ਉਸ ਦੇ ਮਾੜੇ ਵਿਵਹਾਰ, ਡਿਊਟੀ ਵਿੱਚ ਅਣਗਹਿਲੀ ਤੇ ਅਰਾਜਕ ਤੱਤਾਂ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਰੱਦ ਕਰ ਦਿੱਤਾ ਗਿਆ ਹੈ। ਪੁਲਿਸ ਥਾਣਾ ਸਿਟੀ ਖੰਨਾ-2 'ਚ ਕੰਮ ਕਰਦੇ ਏਐਸਆਈ ਮੇਜਰ ਸਿੰਘ ਨੂੰ ਬਿਨਾਂ ਮੈਡੀਕਲ ਦੇ ਕੁੱਟਮਾਰ ਦੇ ਮਾਮਲੇ 'ਚ ਧਾਰਾ 325 ਤਹਿਤ ਮਾਮਲਾ ਦਰਜ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਥਾਣਾ ਸਿਟੀ ਖੰਨਾ 'ਚ ਤਾਇਨਾਤ ਏ.ਐੱਸ.ਆਈ ਬਲਜੀਤ ਸਿੰਘ 'ਤੇ ਡੀਐਸਪੀ ਰਿਹਾਇਸ਼ 'ਤੇ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਦੇ ਮਾਮਲੇ 'ਚ ਚਲਾਨ ਪੇਸ਼ ਕਰਨ ਦਾ ਦੋਸ਼ ਹੈ। ਉਨ੍ਹਾਂ ਬਿਨਾਂ ਕਿਸੇ ਕਾਰਨ ਚਲਾਨ 4 ਮਹੀਨੇ 6 ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Sri Lanka News: श्रीलंका में खराब मौसम के कारण 1.5 लाख लोग प्रभावित, 15 की मौत
MIT समेत कई अमेरिकी विश्वविद्यालयों ने विदेशी छात्रों को 20 जनवरी से पहले लौटने की दी चेतावनी कहा 'ट्रंप के शपथ ग्रहण पहले से लौटो नहीं तो...'
Punjab News: बलाचौर की 18 साल की लड़की की हत्या, परिजनों ने लगाया रेप का आरोप