LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ 'ਚ ਬੇਖੌਫ ਬਦਮਾਸ਼, ਸ਼ਰੇਆਮ ਤਾਬੜਤੋੜ ਫਾਇਰਿੰਗ ਦੌਰਾਨ ਦੋ ਜ਼ਖਮੀ (ਵੀਡੀਓ)

12a ludhiana

ਲੁਧਿਆਣਾ- ਲੁਧਿਆਣਾ ਦੇ ਟਿੱਬਾ ਰੋਡ ਤੇ ਬੀਤੀ ਦੇਰ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਬਾਰੀ ਕੀਤੀ ਗਈ ਅਤੇ ਇਲਾਕਾ ਵਾਸੀ ਸਹਿਮ ਗਏ। ਮਾਮਲਾ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਗੱਡੀਆਂ ਦੀ ਭੰਨਤੋੜ ਹੋਣ ਤੋਂ ਬਾਅਦ ਇਲਾਕਾ ਵਾਸੀ ਇਕੱਠੇ ਹੋਏ ਅਤੇ ਪੁਲਿਸ ਨੂੰ ਫੋਨ ਕਰਨ ਲੱਗੇ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਇਲਾਕਾ ਵਾਸੀਆਂ ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਲੋਕਾਂ ਦੇ ਦੱਸਣ ਮੁਤਾਬਕ ਲਗਾਤਾਰ ਧਾਰੀ ਹੋਈ ਹੈ ਜਦੋਂ ਕਿ ਮੌਕੇ ਤੇ ਪਹੁੰਚੇ ਪੁਲੀਸ ਅਫ਼ਸਰਾਂ ਨੇ ਕਿਹਾ ਕਿ ਚਾਰ ਰਾਊਂਡ ਫਾਇਰਿੰਗ ਹੋਈ ਹੈ, ਜੋ ਕਿ ਇਕ ਵੱਡਾ ਅਪਰਾਧ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ

Also Read:  ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇ CM ਮਾਨ, ਫੁੱਲਾਂ ਦਾ ਗੁਲਦਸਤਾ ਕੀਤਾ ਭੇਟ

 

ਇਲਾਕਾ ਵਾਸੀਆਂ ਨੇ ਕਿਹਾ ਕਿ ਇਹ ਸ਼ਰ੍ਹੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੈ, ਕਿਉਂਕਿ ਕੁਝ ਗੁੰਡਾ ਅਨਸਰ ਜਿਨ੍ਹਾਂ ਦੀ ਗੈਂਗਸਟਰਾਂ ਨਾਲ ਸਬੰਧ ਨਹੀਂ ਅਤੇ ਉਹ ਖੁਦ ਵੀ ਇਲਾਕੇ ਦੇ ਵਿੱਚ ਗੈਂਗਸਟਰ ਹਨ। ਉਨ੍ਹਾਂ ਨੇ ਹੰਗਾਮਾ ਮਚਿਆ ਹੋਇਆ ਹੈ। ਪੂਰਾ ਸਹਿਮ ਦਾ ਮਾਹੌਲ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜਦੋਂ ਗੱਡੀਆਂ ਦੀ ਭੰਨਤੋੜ ਹੋਈ ਤਾਂ ਉਹ ਬਾਹਰ ਆਏ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਮੌਕੇ ਤੇ ਬੁਲਾਉਣਾ ਚਾਹੀਦਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਪੁਲਿਸ ਵੀ ਅੱਧੇ ਘੰਟੇ ਬਾਅਦ ਮੌਕੇ ਤੇ ਪਹੁੰਚੀ ਪਰ ਇਸ ਤੋਂ ਪਹਿਲਾਂ ਹੀ ਗੈਂਗਸਟਰਾਂ ਵੱਲੋਂ ਸਿੱਧਾ ਇਲਾਕਾ ਵਾਸੀ ਅਤੇ ਫਾਇਰ ਕੀਤੇ ਗਏ ਦੋ ਲੋਕ ਜ਼ਖਮੀ ਵੀ ਹੋ ਗਏ।

Also Read: 'ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਵਾਰਸਾਂ ਨੂੰ 90 ਦਿਨਾਂ 'ਚ ਮਿਲੇ ਮੁਆਵਜ਼ਾ'

ਉੱਧਰ ਦੂਜੇ ਪਾਸੇ ਦੇਰ ਰਾਤ ਹੀ ਮੌਕੇ ਤੇ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਰਵਚਰਨ ਬਰਾੜ ਵੀ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਚਾਰ ਰਾਊਂਡ ਫਾਇਰਿੰਗ ਹੋਈ ਹੈ ਅਤੇ ਦੋ ਲੋਕ ਇਸ ਦੌਰਾਨ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਇਲਾਕਾ ਵਾਸੀਆਂ ਨੂੰ ਪੂਰਾ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੋਲੀਆਂ ਕਿਸ ਨੇ ਚਲਾਈਆਂ ਕਿਉਂ ਚਲਾਈਆਂ ਤੇ ਪੂਰੀ ਜਾਂਚ ਦਾ ਵਿਸ਼ਾ ਹੈ। ਹਾਲੇ ਪੁਲੀਸ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰ ਰਹੀ ਹੈ ਅਤੇ ਸਬੂਤ ਇਕੱਠੇ ਕਰ ਰਹੀ ਹੈ।

In The Market