LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਰਟੀ ਵਿਰੋਧੀ ਸੁਰ ਚੁੱਕਣ 'ਤੇ ਹਾਈਕਮਾਂਡ ਨੇ ਸੁਨੀਲ ਜਾਖੜ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

jakhd

ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) ਵਿਚ ਚੱਲ ਰਹੇ ਲੜਾਈ-ਝਗੜਿਆਂ ਨੂੰ ਦੇਖਣ ਤੋਂ ਬਾਅਦ ਹੁਣ ਕਾਂਗਰਸ ਹਾਈ ਕਮਾਨ (Congress High Command) ਸਖ਼ਤ ਹੋ ਗਈ ਹੈ। ਹਾਈ ਕਮਾਨ ਹੁਣ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਨਤਾ ਨੂੰ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਕਾਂਗਰਸ ਹਾਈ ਕਮਾਨ (Congress High Command) ਵਲੋਂ ਸੁਨੀਲ ਜਾਖੜ (Sunil Jakhar) ਨੂੰ ਕਾਰਣ ਦੱਸੋ ਨੋਟਿਸ (Show cause notice) ਜਾਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਸੁਨੀਲ ਜਾਖੜ ਵਲੋਂ ਕੀਤੀ ਗਈ ਬਿਆਨਬਾਜ਼ੀ ਸੀ, ਜਿਸ ਨੂੰ ਲੈ ਕੇ ਕਈ ਕਾਂਗਰਸੀ ਆਗੂਆਂ (Congress leaders) ਨੇ ਉਨ੍ਹਾਂ ਖਿਲਾਫ਼ ਸ਼ਿਕਾਇਤ ਕੀਤੀ ਸੀ।
ਹੁਣ ਦਿੱਲੀ ਵਿਚ ਬੈਠੇ ਨੇਤਾਵਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਣ ਇਕਜੁੱਟਤਾ ਦੀ ਘਾਟ, ਆਪਸੀ ਖਿੱਚੋਤਾਣ, ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਨੀਤੀ ਰਹੀ ਹੈ। ਭਵਿੱਖ ਵਿਚ ਹੁਣ ਪਾਰਟੀ ਅੰਦਰ ਰਹਿ ਕੇ ਕਲੇਸ਼ ਪੈਦਾ ਕਰਣ ਵਾਲੇ ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾਏਗੀ। ਪਾਰਟੀ ਵਿਚ ਰਹਿ ਕੇ ਆਪਣੇ ਹੀ ਨੇਤਾਵਾਂ ਦੇ ਖਿਲਾਫ ਗਲਤ ਬਿਆਨਬਾਜ਼ੀ ਕਰਨ ਵਾਲੇ, ਧਰਨੇ-ਪ੍ਰਦਰਸ਼ਨਾਂ ਦੌਰਾਨ ਸ਼ਰ੍ਹੇਆਮ ਆਪਣੇ ਹੀ ਭਵਿੱਖ ਨੇਤਾਵਾਂ ਨਾਲ ਝਗੜਣ ਬਹਿਸ ਕਰਨ ਵਾਲੇ ਨੇਤਾਵਾਂ ਦੇ ਖਿਲਾਫ ਮਿਲੀਆਂ ਸ਼ਿਕਾਇਤਾਂ 'ਤੇ ਅੱਜ ਦਿੱਲੀ ਵਿਚ ਸੁਣਵਾਈ ਹੈ। ਸੁਣਵਾਈ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਕਰਨ ਜਾ ਰਹੀ ਹੈ।
ਅਨੁਸ਼ਾਸਨ ਕਮੇਟੀ ਨੂੰ ਮਿਲੀਆਂ ਸ਼ਿਕਾਇਤਾਂ ਵਿਚ ਸਭ ਤੋਂ ਉਪਰ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਹੈ। ਕਾਂਗਰਸ ਪਾਰਟੀ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੋਣਾਂ ਦੌਰਾਨ ਅਤੇ ਉਸ ਤੋਂ ਪਹਿਲਾਂ ਦੇ ਸਾਰੇ ਟਵੀਟ, ਬਿਆਨ ਅਤੇ ਇੰਟਰਵਿਊ ਵਿਚ ਜਾਖੜ ਨੇ ਜੋ ਕਾਂਗਰਸ ਦੇ ਖਿਲਆਫ ਜਾਂ ਆਪਣੇ ਨੇਤਾਵਾਂ ਦੇ ਖਿਲਾਫ ਕਿਹਾ ਹੈ, ਉਸ ਦਾ ਪੂਰਾ ਰਿਕਾਰਡ ਇਕੱਠਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਿਕਾਇਤ ਨੂੰ ਹਾਈ ਕਮਾਂਡ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ।

In The Market