LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਬੱਡੀ ਖਿਡਾਰੀ ਧਰਮਿੰਦਰ ਕਤਲ ਮਾਮਲੇ 'ਚ 7 ਵਿਅਕਤੀ ਪੁਲਿਸ ਅੜਿੱਕੇ

10a katal

ਪਟਿਆਲਾ- 5 ਅਪ੍ਰੈਲ ਨੂੰ ਪਟਿਆਲਾ ਵਿੱਚ ਯੂਨੀਵਰਸਿਟੀ ਦੇ ਬਾਹਰ ਹੋਏ ਕਬੱਡੀ ਪ੍ਰਮੋਟਰ ਧਰਮਿੰਦਰ ਦੇ ਕਤਲ ਵਿੱਚ ਪੁਲਿਸ ਨੇ 7 ਲੋਕਾਂ ਨੂੰ ਆਪਣੀ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿਚੋਂ 4 ਦੋਸ਼ੀ ਅਤੇ 3 ਪਨਾਹ ਦੇਣ ਵਾਲੇ ਵਿਅਕਤੀ ਹਨ। ਲੇਕਿਨ ਪੁਲਿਸ ਨੇ ਜਿਨ੍ਹਾਂ ਮੁੱਖ ਦੋਸ਼ੀਆਂ ਦੇ ਨਾਮ ਪਰਚਾ ਦਰਜ ਕੀਤਾ ਸੀ ਉਹ ਫਿਲਹਾਲ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਪੁਲਿਸ ਦਾ ਦਾਅਵਾ ਹੈ ਕਿ ਜਲਦ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਜਾਵੇਗਾ ਕਿਉਂਕਿ ਇਸ ਸਬੰਧੀ ਪੁਲਿਸ ਪਾਰਟੀਆਂ ਰੇਡ ਕਰ ਰਹੀਆਂ ਹਨ।

Also Read: ਪਾਕਿਸਤਾਨ 'ਚ ਸਿਆਸੀ ਉਲਟਫੇਰ: ਸੰਯੁਕਤ ਵਿਰੋਧੀ ਧਿਰ ਨੇ ਨਵੇਂ PM ਸ਼ਾਹਬਾਜ਼ ਸ਼ਰੀਫ਼ ਦੇ ਨਾਂ 'ਤੇ ਲਾਈ ਮੋਹਰ

 

ਪੁਲਿਸ ਮੁਤਾਬਕ ਜਿਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਨ੍ਹਾਂ ਵਿਚ ਨਵੀਂ ਸ਼ਰਮਾ, ਵਰਿੰਦਰ ਸਿੰਘ ਬਾਵਾ, ਪ੍ਰਿਤਪਾਲ ਸਿੰਘ ਅਤੇ ਬਹਾਦਰ ਸਿੰਘ  ਦੋਸ਼ੀਆਂ  ਵਜੋਂ ਹਿਰਾਸਤ ਵਿਚ ਲਏ ਗਏ ਜਦੋ  ਕਿ ਪਨਾਹ ਦੇਣ ਵਾਲਿਆਂ ਦੇ ਨਾਮ ਤਰਸੇਮ ਲਾਲ ਸਤਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਹਨ। ਪਰ ਸਵਾਲ ਇਹ ਉਠ ਰਿਹਾ ਹੈ ਕਿ ਮੁੱਖ ਦੋਸ਼ੀ ਜਿਨ੍ਹਾਂ ਵਿਚੋਂ ਹਰਵੀਰ ਸਿੰਘ ਜਿਸਦਾ ਧਰਮਿੰਦਰ ਦੇ ਨਾਲ ਤਕਰਾਰ ਚਲ ਰਹੀ ਸੀ ਉਹ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸਤੋਂ ਨਾਲ ਹਰਮਨ ਅੰਗ, ਤੇਜਿੰਦਰ ਸਿੰਘ ਫੌਜੀ ਅਤੇ ਯੋਗਸਵਰ  ਬੋਨੀ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆਏ ਹਨ।

Also Read: RCB ਦੇ ਇਸ ਤੇਜ਼ ਗੇਂਦਬਾਜ਼ 'ਤੇ ਟੁੱਟਿਆ ਦੁੱਖਾਂ ਦਾ ਪਹਾੜ, IPL ਛੱਡ ਪਰਤੇ ਘਰ

In The Market