LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਪੁਲਿਸ ਦੇ ਡੀ.ਜੀ.ਪੀ. ਦਾ ਗੈਂਗਸਟਰਾਂ ਨੂੰ ਲੈ ਕੇ ਵੱਡਾ ਬਿਆਨ, ਕਿਹਾ- ਹੁਣ ਤੱਕ 515 ਗੈਂਗਸਟਰ ਗ੍ਰਿਫਤਾਰ

11ap dgp

ਚੰਡੀਗੜ੍ਹ- ਪੰਜਾਬ ਵਿਚ ਅਪਰਾਧਕ ਮਾਮਲਿਆਂ (Criminal cases in Punjab) ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਕਾਰਣ ਪੁਲਿਸ ਪ੍ਰਸ਼ਾਸਨ (Police administration) 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਅਪਰਾਧਕ ਘਟਨਾਵਾਂ (Criminal incidents) 'ਤੇ ਨੱਥ ਪਾਉਣ ਲਈ ਪੰਜਾਬ ਸਰਕਾਰ (Government of Punjab) ਵਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਨੂੰ ਵੀ ਇਸ ਦਾ ਜ਼ਿੰਮਾ ਸੌਂਪਿਆ ਗਿਆ ਹੈ ਤਾਂ ਜੋ ਪੰਜਾਬ ਵਿਚੋਂ ਅਪਰਾਧਕ ਘਟਨਾਵਾਂ ਕਰਨ ਵਾਲੇ ਗਲਤ ਅਨਸਰਾਂ ਨੂੰ ਰੋਕਿਆ ਜਾ ਸਕੇ ਅਤੇ ਲੋਕ ਸੁੱਖ ਚੈਨ ਨਾਲ ਰਹਿ ਸਕਣ। Also Read : ਮੋਹਾਲੀ 'ਚ ਵੱਡੀ ਵਾਰਦਾਤ, ਪਰਿਵਾਰ ਨਾਲ ਖਾਣਾ ਖਾਣ ਆਏ ਵਿਅਕਤੀ ਨੂੰ ਗੋਲੀ ਮਾਰ ਖੋਹੀ ਕਾਰ

Chandigarh Police arrest Jalandhar man for posing as ED officer - Hindustan  Times
ਪੰਜਾਬ ਦੇ ਡੀਜੀਪੀ ਵੀਕੇ ਭਵਰਾ ਨੇ ਸਾਲ ਦੇ ਹਿਸਾਬ ਨਾਲ ਅਪਰਾਧ ਰਿਕਾਰਡ ਦੀ ਤੁਲਨਾ ਕਰਦਿਆਂ ਦੱਸਿਆ ਕਿ ਇਸ ਸਾਲ 158 ਕਤਲ ਦੇ ਮਾਮਲੇ ਸਾਹਮਣੇ ਆਏ ਹਨ। 2021 ਵਿੱਚ, ਕਤਲ ਦੇ 724 ਮਾਮਲੇ ਸਾਹਮਣੇ ਆਏ ਸਨ। 158 ਕਤਲ ਕੇਸਾਂ ਵਿੱਚੋਂ 6 ਕੁੱਲ ਕੇਸਾਂ ਵਿੱਚ ਗੈਂਗਸਟਰ ਸ਼ਾਮਲ ਹਨ ਅਤੇ ਇਨ੍ਹਾਂ ਸਾਰੇ ਮਾਮਲਿਆਂ ਪੁਲਿਸ ਵਲੋਂ ਟਰੇਸ ਕਰ ਲਿਆ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਇਨ੍ਹਾਂ ਵਿੱਚ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ 7 ਵਾਹਨ ਅਤੇ 7 ਪਿਸਤੌਲ ਬਰਾਮਦ ਕੀਤੇ ਗਏ ਹਨ। ਵੀਕੇ ਭੰਵਰਾ ਨੇ ਇਹ ਵੀ ਦਾਅਵਾ ਕੀਤਾ ਕਿ ਕੁੱਲ 545 ਗੈਂਗਸਟਰਾਂ ਦੀ ਸ਼੍ਰੇਣੀ (ਏ, ਬੀ ਅਤੇ ਸੀ) ਵਜੋਂ ਪਛਾਣ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ 515 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਬੇ ਵਿੱਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਨੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਖਿਲਾਫ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ।

In The Market