LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਹਾਲੀ 'ਚ ਵੱਡੀ ਵਾਰਦਾਤ, ਪਰਿਵਾਰ ਨਾਲ ਖਾਣਾ ਖਾਣ ਆਏ ਵਿਅਕਤੀ ਨੂੰ ਗੋਲੀ ਮਾਰ ਖੋਹੀ ਕਾਰ

11a wardat

ਮੁਹਾਲੀ - ਫੇਜ਼-5 ਸਥਿਤ ਕਲਿਆਣ ਜਵੈਲਰਜ਼ ਦੀ ਪਾਰਕਿੰਗ 'ਚ ਪਰਿਵਾਰ ਸਮੇਤ ਖਾਣਾ ਖਾਣ ਆਏ ਨੌਜਵਾਨ 'ਤੇ ਕੁਝ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਆਈ-20 ਗੱਡੀ ਲੈ ਕੇ ਫ਼ਰਾਰ ਹੋ ਗਏ। ਜ਼ਖ਼ਮੀ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਰੋਪੜ ਵਜੋਂ ਹੋਈ ਹੈ। ਜ਼ਖ਼ਮੀ ਨੂੰ ਇਲਾਜ ਲਈ ਚੀਮਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਡਾਕਟਰਾਂ ਅਨੁਸਾਰ ਹਰਵਿੰਦਰ ਸਿੰਘ ਦੇ ਪੇਟ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ।

Also Read: ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਹੈਂਡਲ ਹੋਇਆ ਹੈਕ, ਕੀਤੇ ਕਈ ਟਵੀਟ

ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਟੀਮ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਵਿੱਚ ਹਮਲਾਵਰ ਹਰਵਿੰਦਰ ਦੀ ਕੁੱਟਮਾਰ ਕਰ ਰਹੇ ਹਨ। ਮੈਸੇਜ ਫਲੈਸ਼ ਕਰਕੇ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਹੈ। ਪੀਸੀਆਰ ਪਾਰਟੀ ਨੂੰ ਚੌਕਸ ਕਰ ਦਿੱਤਾ ਗਿਆ ਹੈ। ਪੁਲਿਸ ਇਸ ਨੂੰ ਕਾਰ ਖੋਹਣ ਦੀ ਘਟਨਾ ਦੱਸ ਰਹੀ ਹੈ ਪਰ ਕਲਿਆਣ ਜਵੈਲਰਜ਼ ਦੀ ਪਾਰਕਿੰਗ ਵਿੱਚ ਜਿੱਥੇ ਇਹ ਘਟਨਾ ਵਾਪਰੀ ਉੱਥੇ ਸੈਂਕੜੇ ਵਾਹਨ ਮੌਜੂਦ ਸਨ ਜਿੱਥੋਂ ਵਾਹਨ ਖੋਹਣਾ ਸੰਭਵ ਨਹੀਂ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Also Read: ਫਿਰੋਜ਼ਪੁਰ 'ਚ BSF ਨੂੰ ਸਰਚ ਆਪਰੇਸ਼ਨ 'ਚ ਮਿਲੀ ਸਫਲਤਾ, ਕਰੋੜਾਂ ਦੀ ਹੈਰੋਇਨ ਬਰਾਮਦ

ਪਤਨੀ ਅਤੇ ਬੱਚਿਆਂ ਨਾਲ ਖਾਣਾ ਖਾਣ ਆਇਆ ਸੀ
ਹਰਵਿੰਦਰ ਸਿੰਘ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਬਾਰਬੀ ਕਿਊ ਨੇਸ਼ਨ 'ਚ ਖਾਣਾ ਖਾਣ ਆਇਆ ਹੋਇਆ ਸੀ। ਰਾਤ ਕਰੀਬ 10.15 ਵਜੇ ਉਸ ਨੂੰ ਫ਼ੋਨ ਆਇਆ ਅਤੇ ਫ਼ੋਨ ਸੁਣ ਕੇ ਹੇਠਾਂ ਆ ਗਿਆ। ਪਾਰਕਿੰਗ ਵਿੱਚ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਉਸ ਉੱਤੇ ਹਮਲਾ ਕੀਤਾ। ਚਸ਼ਮਦੀਦਾਂ ਮੁਤਾਬਕ ਦੋ ਤੋਂ ਤਿੰਨ ਹਮਲਾਵਰ ਸਨ। ਜੋ ਹਰਵਿੰਦਰ ਸਿੰਘ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਹਮਲਾਵਰ ਪਹਿਲਾਂ ਹੀ ਕਾਰ ਦਾ ਦਰਵਾਜ਼ਾ ਖੋਲ੍ਹ ਚੁੱਕੇ ਸਨ। ਹਰਵਿੰਦਰ ਦਾ ਉਨ੍ਹਾਂ ਨਾਲ ਕਾਫੀ ਦੇਰ ਤਕ ਝਗੜਾ ਹੁੰਦਾ ਰਿਹਾ, ਇਸੇ ਦੌਰਾਨ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਤਿੰਨ ਗੋਲੀਆਂ ਹਰਵਿੰਦਰ ਦੇ ਪੇਟ ਵਿੱਚ ਲੱਗੀਆਂ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਚਾਰ ਤੋਂ ਪੰਜ ਰਾਊਂਡ ਫਾਇਰ ਦੀ ਆਵਾਜ਼ ਸੁਣੀ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਪਟਾਕੇ ਚੱਲ ਰਹੇ ਹਨ ਪਰ ਜਦੋਂ ਉਨ੍ਹਾਂ ਨੇ ਹਰਵਿੰਦਰ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਜ਼ਮੀਨ 'ਤੇ ਕੁਰਲਾਉਂਦੇ ਦੇਖਿਆ ਤਾਂ ਉਸ ਨੇ ਰੌਲ ਪਾ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਉਸ ਦੀ ਆਈ-20 ਕਾਰ 'ਚ ਫਰਾਰ ਹੋ ਗਏ।

Also Read: ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਦੀ ਨਵੀਂ ਟੀਮ ਨਾਲ ਮੀਟਿੰਗ, ਸੰਗਠਨ 'ਚ ਬਦਲਾਅ 'ਤੇ ਹੋ ਸਕਦੀ ਹੈ ਚਰਚਾ

ਮੋਹਾਲੀ ਦੇ ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਇਹ ਮਾਮਲਾ ਗੈਂਗ ਵਾਰ ਦਾ ਨਹੀਂ ਲੱਗਦਾ। ਮਾਮਲਾ ਕਾਰ ਸਨੈਚਿੰਗ ਦਾ ਜਾਪਦਾ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਸੀ। ਸ਼ਹਿਰ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਜਿਸ ਵਿੱਚ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਕਈ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ।

In The Market