LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਿਰੋਜ਼ਪੁਰ 'ਚ BSF ਨੂੰ ਸਰਚ ਆਪਰੇਸ਼ਨ 'ਚ ਮਿਲੀ ਸਫਲਤਾ, ਕਰੋੜਾਂ ਦੀ ਹੈਰੋਇਨ ਬਰਾਮਦ

11a bsf

ਫਿਰੋਜ਼ਪੁਰ- ਪਾਕਿਸਤਾਨ 'ਚ ਬੈਠੇ ਤਸਕਰ ਲਗਾਤਾਰ ਪੰਜਾਬ 'ਚ ਨਸ਼ਾ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਲਗਾਤਾਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਰਹੇ ਹਨ। ਬੀਐੱਸਐੱਫ ਨੇ ਐਤਵਾਰ ਸ਼ਾਮ ਨੂੰ ਇੱਕ ਦਰੱਖਤ ਨਾਲ ਬੰਨ੍ਹੀ 5 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ।

Also Read: ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਦੀ ਨਵੀਂ ਟੀਮ ਨਾਲ ਮੀਟਿੰਗ, ਸੰਗਠਨ 'ਚ ਬਦਲਾਅ 'ਤੇ ਹੋ ਸਕਦੀ ਹੈ ਚਰਚਾ

ਇਸ ਦੇ ਨਾਲ ਹੀ ਤਿੰਨ ਭਾਰਤੀ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਘਟਨਾ ਫਿਰੋਜ਼ਪੁਰ ਸੈਕਟਰ ਦੀ ਹੈ। ਬੀਐੱਸਐੱਫ ਦੇ ਜਵਾਨ ਗਸ਼ਤ 'ਤੇ ਸਨ। ਦੁਪਹਿਰ ਬਾਅਦ ਜਵਾਨਾਂ ਨੂੰ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਹੋਣ ਦੀ ਸੂਚਨਾ ਮਿਲੀ। ਵਿਉਂਤਬੰਦੀ ਨਾਲ ਫਿਰੋਜ਼ਪੁਰ ਸੈਕਟਰ ਵਿੱਚ ਜਾਂਚ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਚਲਾਈ ਗਈ।

ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੂੰ ਕੌਮਾਂਤਰੀ ਸਰਹੱਦ ਦੇ ਕੰਢੇ ਇੱਕ ਦਰੱਖਤ ਨਾਲ ਬੰਨ੍ਹੇ 4 ਛੋਟੇ ਪੈਕਟ ਮਿਲੇ ਹਨ। ਚਾਰੇ ਪੈਕਟ ਜ਼ਬਤ ਕਰਨ ਤੋਂ ਬਾਅਦ ਜਵਾਨਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਵਿਚੋਂ 1 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜਾਂ ਰੁਪਏ ਦੱਸੀ ਗਈ ਹੈ।

Also Read: ਅਦਾਕਾਰ Shiv Kumar Subramaniam ਦਾ ਦੇਹਾਂਤ, 2 ਮਹੀਨੇ ਪਹਿਲਾਂ ਹੀ ਬੇਟੇ ਦੀ ਹੋਈ ਸੀ ਮੌਤ

ਕੰਡਿਆਲੀ ਤਾਰ ਦੇ ਪਾਰ ਕੰਮ ਕਰ ਰਹੇ ਸਨ ਕਿਸਾਨ
ਜਿਸ ਸਮੇਂ ਬੀਐੱਸਐੱਫ ਨੇ ਹੈਰੋਇਨ ਜ਼ਬਤ ਕੀਤੀ, ਉਸ ਸਮੇਂ 3 ਕਿਸਾਨ ਸਰਹੱਦ ਦੇ ਨੇੜੇ ਲਗਾਈ ਕੰਡਿਆਲੀ ਤਾਰ ਦੇ ਪਾਰ ਕੰਮ ਕਰ ਰਹੇ ਸਨ। ਬੀਐੱਸਐੱਫ ਦੇ ਜਵਾਨਾਂ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਹੁਣ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

In The Market