LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਾਪਰਵਾਹ ਪੁਲਿਸ ਮੁਲਾਜ਼ਮਾਂ 'ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ, 12 ਅਧਿਕਾਰੀ ਮੁਅੱਤਲ

10a mann

ਚੰਡੀਗੜ੍ਹ: ਪੰਜਾਬ ਵਿੱਚ ਭ੍ਰਿਸ਼ਟ ਤੇ ਲਾਪ੍ਰਵਾਹ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ 'ਤੇ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਲੁਧਿਆਣਾ ਰੇਂਜ ਦੇ 4 ਜ਼ਿਲ੍ਹਿਆਂ ਦੇ 12 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਵਿਭਾਗ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।

Also Read: ਕਾਂਗਰਸ ਨੇ ਸਿੱਧੂ ਦਾ ਲੱਭਿਆ ਬਦਲ, ਇਸ ਆਗੂ ਨੂੰ ਮਿਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੀ ਜ਼ਿੰਮੇਦਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਥਾਣਾ ਦਾਖਾ ਦੇ ਐਸਐਚਓ ਇੰਸਪੈਕਟਰ ਪ੍ਰੇਮ ਸਿੰਘ, ਥਾਣਾ ਜੋਧਾਂ ਦੇ ਏਐਸਆਈ ਗੁਰਮੀਤ ਸਿੰਘ, ਪੁਲਿਸ ਲਾਈਨ ਲੁਧਿਆਣਾ ਦਿਹਾਤੀ ਦੇ ਏਐਸਆਈ ਗੁਰਮੀਤ ਸਿੰਘ, ਥਾਣਾ ਖੰਨਾ ਸਿਟੀ-2 ਦੇ ਏਐਸਆਈ ਮੇਜਰ ਸਿੰਘ ਤੇ ਸੋਹਨ ਸਿੰਘ, ਥਾਣਾ ਖੰਨਾ ਸਿਟੀ ਦੇ ਏਐਸਆਈ ਬਲਜੀਤ ਸਿੰਘ ਨੂੰ ਮੁਅੱਤਲ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਸਦਰ ਬੰਗਾ ਦੇ ਏਐਸਆਈ ਸੁਖਪਾਲ ਸਿੰਘ, ਥਾਣਾ ਰਾਹੋਨ ਦੇ ਏਐਸਆਈ ਜਸਵਿੰਦਰ ਸਿੰਘ ਤੇ ਥਾਣਾ ਬਲਾਚੌਰ ਦੇ ਏਐਸਆਈ ਪੁਸ਼ਪਿੰਦਰ ਕੁਮਾਰ ਨੂੰ ਮੁਅੱਤਲ ਕੀਤਾ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮੁਲਾਜ਼ਮਾਂ ਨੂੰ ਵੱਖ-ਵੱਖ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ।

Also Read: ਕੋਰੋਨਾ: XE ਵੇਰੀਐਂਟ ਨੇ ਵਧਾਈ ਚਿੰਤਾ, ਮੁੰਬਈ 'ਚ ਮਿਲਿਆ ਦੂਜਾ ਮਾਮਲਾ

ਦੱਸ ਦਈਏ ਕਿ ਫਰੀਦਕੋਟ ਰੇਂਜ ਮੋਗਾ ਦੇ ਇੱਕ ਐਸਐਚਓ ਤੇ 2 ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ 'ਤੇ ਰਿਸ਼ਵਤ ਲੈਣ ਤੋਂ ਲੈ ਕੇ ਗੈਂਗਸਟਰ ਪੈਂਟਾ ਮਾਮਲੇ 'ਚ ਸ਼ਮੂਲੀਅਤ ਤੱਕ ਦੇ ਦੋਸ਼ ਹਨ। ਭ੍ਰਿਸ਼ਟ ਤੇ ਲਾਪ੍ਰਵਾਹ ਪੁਲਿਸ ਮੁਲਾਜ਼ਮਾਂ 'ਤੇ ਕੀਤੀ ਗਈ ਅਚਨਚੇਤ ਕਾਰਵਾਈ ਨੇ ਪੁਲਿਸ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਹੁਣ ਹੋਰ ਵੀ ਕਈ ਦੋਸ਼ ਲੱਗਣੇ ਹਨ। ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦਿਹਾਤੀ ਦੇ ਤਿੰਨ NGO ਰੈਂਕ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਦਾਖਾ ਦੇ ਥਾਣਾ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਨੂੰ ਸਿਆਸੀ ਦਬਾਅ ਕਾਰਨ ਹਸਪਤਾਲ 'ਚ ਔਰਤ ਦੇ ਬਿਆਨ ਦਰਜ ਨਾ ਕਰਨ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜੋਧਾਂ ਥਾਣੇ ਵਿੱਚ ਕੰਮ ਕਰਦੇ ਏਐਸਆਈ ਗੁਰਮੀਤ ਸਿੰਘ ਨੇ ਦਸੰਬਰ 2021 ਤੱਕ ਵੱਖ-ਵੱਖ ਮਾਮਲਿਆਂ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਪਰ ਕਿਸੇ ਦਾ ਵੀ ਅੰਤਿਮ ਚਲਾਨ ਅਦਾਲਤ ਵਿੱਚ ਪੇਸ਼ ਨਹੀਂ ਕੀਤਾ। ਇਸ ਅਣਗਹਿਲੀ ਲਈ ਐਸਐਸਪੀ ਦਿਹਾਤੀ ਨੇ ਗੁਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

Also Read: ਐਡਵੋਕੇਟ ਜਨਰਲ ਦੀ ਰਾਏ ਲੈਣ ਤੋਂ ਬਾਅਦ ਦਿੱਤੀ ਗਈ ਸੀ ਰਾਮ ਰਹੀਮ ਨੂੰ ਫਰਲੋ

ਲੁਧਿਆਣਾ ਪੁਲਿਸ ਲਾਈਨਜ਼ ਵਿੱਚ ਤਾਇਨਾਤ ਇੱਕ ਹੋਰ ਏਐਸਆਈ ਗੁਰਮੀਤ ਸਿੰਘ ਨੂੰ ਨਾ ਸਿਰਫ਼ ਮੁਅੱਤਲ ਕਰ ਦਿੱਤਾ ਗਿਆ ਹੈ, ਸਗੋਂ ਉਸ ਦੀ 9 ਸਾਲਾਂ ਦੀ ਸੇਵਾ ਨੂੰ ਵੀ ਉਸ ਦੇ ਮਾੜੇ ਵਿਵਹਾਰ, ਡਿਊਟੀ ਵਿੱਚ ਅਣਗਹਿਲੀ ਤੇ ਅਰਾਜਕ ਤੱਤਾਂ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਰੱਦ ਕਰ ਦਿੱਤਾ ਗਿਆ ਹੈ। ਪੁਲਿਸ ਥਾਣਾ ਸਿਟੀ ਖੰਨਾ-2 'ਚ ਕੰਮ ਕਰਦੇ ਏਐਸਆਈ ਮੇਜਰ ਸਿੰਘ ਨੂੰ ਬਿਨਾਂ ਮੈਡੀਕਲ ਦੇ ਕੁੱਟਮਾਰ ਦੇ ਮਾਮਲੇ 'ਚ ਧਾਰਾ 325 ਤਹਿਤ ਮਾਮਲਾ ਦਰਜ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਥਾਣਾ ਸਿਟੀ ਖੰਨਾ 'ਚ ਤਾਇਨਾਤ ਏ.ਐੱਸ.ਆਈ ਬਲਜੀਤ ਸਿੰਘ 'ਤੇ ਡੀਐਸਪੀ ਰਿਹਾਇਸ਼ 'ਤੇ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਦੇ ਮਾਮਲੇ 'ਚ ਚਲਾਨ ਪੇਸ਼ ਕਰਨ ਦਾ ਦੋਸ਼ ਹੈ। ਉਨ੍ਹਾਂ ਬਿਨਾਂ ਕਿਸੇ ਕਾਰਨ ਚਲਾਨ 4 ਮਹੀਨੇ 6 ਦਿਨ ਲੇਟ ਕਰ ਦਿੱਤਾ। ਇਸ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।

ਬੀਤੇ ਦਿਨ ਆਈਜੀ ਫਰੀਦਕੋਟ ਰੇਂਜ ਪੀਕੇ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਐਸਐਸਪੀ ਮੋਗਾ ਨੂੰ ਜਾਂਚ ਲਈ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਐਸਐਸਪੀ ਮੋਗਾ ਨੇ ਇਹ ਵੱਡੀ ਕਾਰਵਾਈ ਕੀਤੀ ਹੈ।

In The Market