Weather Update : ਪੰਜਾਬ ਵਿਚ ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਹੋਈ। ਇਸ ਤੋਂ ਬਾਅਦ ਘੱਟੋ ਘੱਟ ਤਾਪਮਾਨ ਵਿਚ 6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਲ੍ਹ ਸ਼ਾਮ ਤਕ ਰੋਪੜ ਵਿਚ 20 MM ਤੇ ਅੰਮ੍ਰਿਤਸਰ ਵਿਚ 3.6 MM ਬਾਰਿਸ਼ ਦਰਜ ਕੀਤੀ ਗਈ। ਉਥੇ, ਗੁਰੂਵਾਰ ਨੂੰ ਪੰਜਾਬ ਵਿਚ ਤੇਜ਼ ਹਵਾਵਾਂ, ਤੂਫਾਨ ਤੇ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਸ਼ਾਮ ਅੰਮ੍ਰਿਤਸਰ ਤੇ ਪਠਾਨਕੋਟ ਤੋਂ ਬਾਅਦ ਪਟਿਆਲਾ, ਐਸਏਐਸ ਨਗਰ ,ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ, ਐਸਬੀਐਸ ਨਗਰ ਤੇ ਹੁਸ਼ਿਆਰਪੁਰ ਵਿਚ ਵੀ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਈ। ਉਧਰ, ਵੀਰਵਾਰ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਵਿਚ ਬੱਦਲ ਛਾਏ ਰਹੇ। ਤੇਜ਼ ਹਵਾਵਾਂ ਵੀ ਚੱਲੀਆਂ। ਹਾਲਾਂਕਿ ਸ਼ੁੱਕਰਵਾਰ ਤੋਂ ਪੰਜਾਬ ਵਿਚ ਹਾਲਾਤ ਆਮ ਜਿਹੇ ਹੋ ਜਾਣਗੇ। ਬਾਰਿਸ਼ ਕਾਰਨ ਤਾਪਮਾਨ ਵੀ ਆਮ ਰਹਿਣ ਦੀ ਉਮੀਦ ਹੈ।23 ਜੂਨ ਤੋਂ ਫਿਰ ਹੀਟਵੇਵ ਦਾ ਅਲਰਟਦੋ ਦਿਨ ਬਾਰਿਸ਼ ਤੇ ਤੇਜ਼ ਹਵਾਵਾਂ ਤੋਂ ਬਾਅਦ ਲੋਕਾਂ ਨੂੰ 21 ਤੇ 22 ਜੂਨ ਨੂੰ ਗਰਮੀ ਤੋਂ ਰਾਹਤ ਮਿਲਦੀ ਦਿਖ ਰਹੀ ਹੈ ਪਰ 23 ਜੂਨ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਵਿਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ਨਾਲ ਲੱਗਦੇ ਤੇ ਪਛਮੀ ਮਾਲਵਾ ਦੇ ਫਾਜ਼ਿਲਕਾ,ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਤੇ ਮਾਨਸਾ ਤੇ ਬਠਿੰਡਾ ਵਿਚ ਮੌਸਮ ਵਿਭਾਗ ਨੇ ਹੀਟਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।
Punjab Police : Reels ਬਣਾਉਣ ਦਾ ਖੁਮਾਰ ਲੋਕਾਂ ਉਤੇ ਇਸ ਕਦਰ ਚੜ੍ਹ ਗਿਆ ਹੈ ਕਿ ਨਾ ਥਾਂ ਵੇਖਦੇ ਨਾ ਸਮਾਂ ਬਸ ਰੀਲ ਬਣਾਉਣ ਲੱਗ ਜਾਂਦੇ ਹਨ। ਕਈ ਵਾਰ ਅਜਿਹਾ ਕਰਨਾ ਕਈਆਂ ਉਤੇ ਭਾਰੀ ਵੀ ਪਿਆ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ। ਇੱਥੇ ਇਕ ਕੁੜੀ ਨੇ ਥਾਣੇ ਦੇ ਅੰਦਰ ਹੀ ਰੀਲ ਬਣਾ ਲਈ। ਮਗਰੋਂ ਰੀਲ ਉਪਲ ਗਾਣਾ ਲਾਇਆ, 'ਬਿੰਦੀ ਜੌਹਲ ਵਾਂਗੂ ਫਿਰਦਾ ਏਅਰਪੋਰਟਾਂ 'ਤੇ....ਹੋਣ ਨਹੀਂ ਦਿੰਦਾ ਅੰਦਰ ਵਕੀਲ....।' ਕੁੜੀ ਨੇ ਇਸ ਰੀਲ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕਰ ਦਿੱਤਾ, ਜੋ ਤੇਜ਼ੀ ਨਾਲ ਵਾਇਰਲ ਹੋ ਗਈ। ਪੰਜਾਬ ਪੁਲਿਸ ਦੇ ਥਾਣੇ ਵਿੱਚ ਬਣਾਈ ਗਈ ਰੀਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ 'ਚ ਹਫੜਾ ਦਫੜੀ ਮਚ ਗਈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਕਾਨੂੰਨ ਦੇ ਲੰਮੇ ਹੱਥ ਜਦੋਂ ਕੁੜੀ ਤਕ ਪਹੁੰਚੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਤਕ ਪਹੁੰਚ ਕੀਤੀ। ਉਸ ਕੋਲੋਂ ਰੀਲ ਬਣਾਉਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ। ਇਸ ਦੌਰਾਨ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਆਇਆ, ਜਿਸ ਤੋਂ ਬਾਅਦ ਕੁੜੀ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਸੋਸ਼ਲ ਮੀਡੀਆ ਪੇਜ਼ 'ਤੇ ਆਪਣੀ ਬਣੀ ਗਈ ਰੀਲ ਲਈ ਮੁਆਫ਼ੀ ਮੰਗੀ। ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਪਹਿਲਾਂ ਸੋਚੋ! ਪੰਜਾਬ ਪੁਲਿਸ ਨਕਾਰਾਤਮਕ ਪ੍ਰਭਾਵ ਪਾਉਣ ਵਾਲੇ ਸਾਰੇ ਵੀਡੀਓਜ਼ ਨੂੰ ਦੇਖ ਰਹੀ ਹੈ ਅਤੇ ਕਾਰਵਾਈ ਕਰ ਰਹੀ ਹੈ। ਸਕਾਰਾਤਮਕਤਾ ਫੈਲਾਓ, ਨਕਾਰਾਤਮਕਤਾ ਨਹੀਂ। pic.twitter.com/ipGIrxLGcr — Commissioner of Police, Ludhiana (@Ludhiana_Police) June 19, 2024 ਇਸ ਮੌਕੇ ਕੁੜੀ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਥਾਣਾ ਹੈਬੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਉਣ ਆਈ ਸੀ। ਇਸ ਦੌਰਾਨ ਉਸ ਨੇ ਇੱਕ ਵੀਡੀਓ ਬਣਾ ਕੇ ਆਪਣੇ ਪੇਜ 'ਤੇ ਅਪਲੋਡ ਕਰ ਦਿੱਤੀ ਜੋ ਕਿ ਵਾਇਰਲ ਹੋ ਗਈ। ਕੁੜੀ ਨੇ ਕਿਹਾ ਕਿ ਇਸ ਵਿੱਚ ਉਸ ਦੀ ਗ਼ਲਤੀ ਹੈ ਤੇ ਉਹ ਅੱਗੇ ਤੋਂ ਕਦੇ ਵੀ ਅਜਿਹੀ ਵੀਡੀਓ ਨਹੀਂ ਬਣਾਏਗੀ।...
National News : ਮੋਹਾਲੀ ਜ਼ਿਲ੍ਹੇ ਦੇ ਫੇਜ਼-1 ਸਥਿਤ ਇਕ ਹੋਟਲ 'ਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਉਕਤ ਔਰਤ ਕਈ ਦਿਨਾਂ ਤੋਂ ਇਸ ਹੋਟਲ ਵਿਚ ਰਹਿ ਰਹੀ ਸੀ। ਉਸ ਦੇ ਨਾਲ ਉਸ ਦਾ ਚਾਰ ਸਾਲ ਦਾ ਬੱਚਾ ਵੀ ਰੁਕਿਆ ਹੋਇਆ ਸੀ ਪਰ ਹਾਲੇ ਪੁਲਿਸ ਨੂੰ ਬੱਚੇ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਾ। ਫਿਲਹਾਲ ਬੱਚਾ ਗਾਇਬ ਹੈ। ਪੁਲਿਸ ਇਸ ਮਾਮਲੇ ਵਿਚ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਨਵਾਂਸ਼ਹਿਰ ਦੀ ਰਹਿਣ ਵਾਲੀ ਸੁਨੀਤਾ ਵਜੋਂ ਹੋਈ ਹੈ।ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੁਨੀਤਾ, ਇਕ ਵਿਅਕਤੀ ਅਤੇ ਕਰੀਬ 4 ਸਾਲ ਦੇ ਬੱਚੇ ਨਾਲ ਬੁੱਧਵਾਰ ਰਾਤ ਨੂੰ ਹੋਟਲ ਦੇ ਕਮਰੇ 'ਚ ਰੁਕੀ ਸੀ। ਸਵੇਰ ਦੇ ਸਮੇਂ ਜਦੋਂ ਕਮਰੇ 'ਚੋਂ ਕੋਈ ਬਾਹਰ ਨਹੀਂ ਨਿਕਲਿਆ ਤਾਂ ਹੋਟਲ ਸਟਾਫ਼ ਨੇ ਚੈੱਕ ਕੀਤਾ ਅਤੇ ਦੇਖਿਆ ਕਿ ਸੁਨੀਤਾ ਦੀ ਲਾਸ਼ ਪਈ ਹੋਈ ਹੈ ਅਤੇ ਉਸ ਨਾਲ ਰਾਤ ਦੇ ਸਮੇਂ ਕਮਰੇ 'ਚ ਰੁਕਿਆ ਵਿਅਕਤੀ ਗਾਇਬ ਹੈ। ਪੁਲਿਸ ਇਸ ਮਾਮਲੇ ਨੂੰ ਪ੍ਰੇਮ ਪ੍ਰਸੰਗ ਨਾਲ ਜੋੜ ਕੇ ਦੇਖ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਸੁਨੀਤਾ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗਾਇਬ ਹੋਏ ਵਿਅਕਤੀ ਦੀ ਪਛਾਣ ਵੀ ਕਰ ਲਈ ਗਈ ਹੈ। ਬੱਚੇ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਫਤਹਿਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਵੱਡੀ ਘਟਨਾ ਵਾਪਰ ਗਈ। ਬੀਤੀ ਰਾਤ ਤੇਜ਼ ਤੂਫਾਨ ਦੌਰਾਨ ਇਕ ਖੰਭਾ ਉਥੋਂ ਲੰਘਦੇ ਇਕ ਵਿਅਕਤੀ ਉਤੇ ਜਾ ਡਿੱਗਾ। ਇਸ ਕਾਰਨ ਉਕਤ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 40 ਸਾਲਾ ਸਤਪਾਲ ਕੁਮਾਰ ਵਜੋਂ ਹੋਈ ਹੈ।ਮ੍ਰਿਤਕ ਦੇ ਭਰਾ ਚਰਨਜੀਤ ਨੇ ਦੱਸਿਆ ਕਿ ਬੀਤੀ ਰਾਤ ਸਤਪਾਲ ਆਪਣੀ ਮਾਂ ਦੀ ਦਵਾਈ ਲੈਣ ਘਰੋਂ ਨਿਕਲਿਆ ਸੀ। ਇਸੇ ਦੌਰਾਨ ਤੂਫ਼ਾਨ ਸ਼ੁਰੂ ਹੋ ਗਿਆ। ਪਿੱਪਲ ਦਾ ਵੱਡਾ ਦਰੱਖਤ ਟੁੱਟ ਕੇ ਬਿਜਲੀ ਦੇ ਖੰਭੇ ਉਤੇ ਡਿੱਗ ਗਿਆ ਅਤੇ ਖੰਭਾ ਟੁੱਟ ਕੇ ਸਤਪਾਲ ‘ਤੇ ਡਿੱਗ ਗਿਆ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਸਤਪਾਲ ਨੂੰ ਖੰਭੇ ਹੇਠੋਂ ਕੱਢ ਕੇ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਪਹੁੰਚਾਇਆ।ਚਰਨਜੀਤ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ 108 ਨੂੰ ਫੋਨ ਕਰਦਾ ਰਿਹਾ ਪਰ ਐਂਬੂਲੈਂਸ ਕਾਫੀ ਦੇਰ ਨਾਲ ਆਈ। ਉਸਦੇ ਭਰਾ ਦੀ ਮੌਤ ਦਾ ਕਾਰਨ ਵੀ ਇਹੀ ਸੀ। ਜਦੋਂ ਉਸ ਦੇ ਭਰਾ ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ ਤਾਂ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਚਰਨਜੀਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐਂਬੂਲੈਂਸ ਦਾ ਹਾਦਸੇ ਵਾਲੀ ਥਾਂ ’ਤੇ ਤੁਰੰਤ ਪਹੁੰਚਣਾ ਯਕੀਨੀ ਬਣਾਇਆ ਜਾਵੇ।
ਨਵੀਂ ਦਿੱਲੀ : ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਉਤੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਇਕ 24 ਸਾਲਾ ਨੌਜਵਾਨ 67 ਸਾਲ ਦਾ ਬਜ਼ੁਰਗ ਬਣ ਕੇ ਕੈਨੇਡਾ ਦੀ ਫਲਾਈਟ ਲੈਣ ਲਈ ਪਹੁੰਚ ਗਿਆ। ਸੀਆਈਐਸਐਫ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਜਾਅਲੀ ਪਾਸਪੋਰਟ ਵੀ ਬਰਾਮਦ ਹੋਇਆ ਹੈ। ਦਰਅਸਲ, 18 ਜੂਨ ਨੂੰ ਸ਼ਾਮ ਕਰੀਬ 5.20 ਵਜੇ, ਪ੍ਰੋਫਾਈਲਿੰਗ ਅਤੇ Behaviour Detaction ਦੇ ਆਧਾਰ 'ਤੇ ਇੱਕ ਸੀਆਈਐਸਐਫ ਜਵਾਨ ਨੇ ਟਰਮੀਨਲ-3 ਦੇ ਚੈਕ-ਇਨ ਖੇਤਰ ਵਿੱਚ ਇੱਕ ਯਾਤਰੀ ਨੂੰ ਪੁੱਛਗਿੱਛ ਲਈ ਰੋਕਿਆ।ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਰਸ਼ਵਿੰਦਰ ਸਿੰਘ ਸਹੋਤਾ (ਉਮਰ 67 ਸਾਲ) ਵਜੋਂ ਦੱਸੀ। ਪਾਸਪੋਰਟ ਵਿੱਚ ਉਸ ਦੀ ਜਨਮ ਮਿਤੀ 10.02.1957 ਅਤੇ ਪੀਪੀ ਨੰਬਰ 438851 ਨੇ ਉਸ ਦੀ ਪਛਾਣ ਭਾਰਤੀ ਵਜੋਂ ਕੀਤੀ ਸੀ। ਜੋ ਕਿ 2250 ਵਜੇ ਏਅਰ ਕੈਨੇਡਾ ਦੀ ਫਲਾਈਟ ਨੰਬਰ AC 043/STD ਰਾਹੀਂ ਕੈਨੇਡਾ ਜਾ ਰਹੀ ਸੀ। ਉਸ ਦਾ ਪਾਸਪੋਰਟ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਉਸ ਦੀ ਉਮਰ ਪਾਸਪੋਰਟ 'ਚ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ।ਉਸ ਦੀ ਆਵਾਜ਼ ਅਤੇ ਸਕਿਨ ਵੀ ਉਸ ਜਵਾਨ ਵਿਅਕਤੀ ਵਰਗੀ ਸੀ ਜਿਹੜਾ ਪਾਸਪੋਰਟ ਵਿਚ ਦਿੱਤੇ ਵੇਰਵੇ ਨਾਲ ਮੇਲ ਨਹੀਂ ਖਾ ਰਿਹਾ ਸੀ। ਨੇੜਿਓਂ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਉਸ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਚਿੱਟੇ ਰੰਗ ਨਾਲ ਰੰਗਿਆ ਹੋਇਆ ਸੀ ਅਤੇ ਬੁੱਢਾ ਦਿਖਣ ਲਈ ਐਨਕਾਂ ਵੀ ਲਾਈਆਂ ਹੋਈਆਂ ਸਨ।ਇਨ੍ਹਾਂ ਸ਼ੱਕਾਂ ਦੇ ਆਧਾਰ 'ਤੇ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾਣ ਵਾਲੀ ਥਾਂ 'ਤੇ ਲਿਜਾਇਆ ਗਿਆ। ਉਸ ਦੇ ਮੋਬਾਈਲ ਫੋਨ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਵਿਚ ਇਕ ਹੋਰ ਪਾਸਪੋਰਟ ਦੀ ਸਾਫਟ ਕਾਪੀ ਮਿਲੀ ਹੈ। ਜਿਸ ਅਨੁਸਾਰ ਪਾਸਪੋਰਟ ਨੰਬਰ V4770942, ਭਾਰਤੀ ਨਾਮ- ਗੁਰੂ ਸੇਵਕ ਸਿੰਘ, ਉਮਰ 24 ਸਾਲ (ਜਨਮ ਮਿਤੀ: 10.06.2000) ਸੀ।ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਅਸਲੀ ਨਾਂ ਗੁਰੂ ਸੇਵਕ ਸਿੰਘ ਹੈ ਅਤੇ ਉਸ ਦੀ ਉਮਰ 24 ਸਾਲ ਹੈ। ਪਰ 67 ਸਾਲਾ ਰਸ਼ਵਿੰਦਰ ਸਿੰਘ ਸਹੋਤਾ ਦੇ ਨਾਂ 'ਤੇ ਜਾਰੀ ਕੀਤੇ ਪਾਸਪੋਰਟ 'ਤੇ ਸਫਰ ਕਰ ਰਿਹਾ ਸੀ। ਕਿਉਂਕਿ ਮਾਮਲਾ ਫਰਜ਼ੀ ਪਾਸਪੋਰਟ ਅਤੇ ਨਕਲ ਦਾ ਸੀ। ਇਸ ਲਈ ਯਾਤਰੀ ਨੂੰ ਉਸ ਦੇ ਸਮਾਨ ਸਮੇਤ ਕਾਨੂੰਨੀ ਕਾਰਵਾਈ ਲਈ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।...
Weather Update : ਰਿਕਾਰਡ ਤੋੜ ਗਰਮੀ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਕੁਝ ਰਾਹਤ ਮਿਲੀ ਹੈ। ਬੀਤੇ ਦਿਨੀਂ ਪੰਜਾਬ ਸੂਬੇ ਦੇ ਕਈ ਹਿੱਸਿਆਂ ਤੇ ਚੰਡੀਗੜ੍ਹ ਵਿਚ ਮੀਂਹ ਪਿਆ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲੀਆਂ। ਮੀਂਹ ਤੇ ਹਵਾਵਾਂ ਕਾਰਨ ਤਾਪਮਾਨ ਘੱਟ ਗਿਆ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ (19-20 ਜੂਨ) ਦੌਰਾਨ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਰਾਤ ਦਾ ਮੀਂਹ ਪੈ ਰਿਹਾ ਹੈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉਧਰ, ਪਠਾਨਕੋਟ ਵਿਚ ਵੀ ਤੇਜ਼ ਮੀਂਹ ਪਿਆ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲੀਆਂ। ਉਧਰ, ਅੰਮ੍ਰਿਤਸਰ ਦੇ ਅਜਨਾਲਾ ਵਿਚ ਮੀਂਹ ਦੇ ਨਾਲ ਗੜ੍ਹੇ ਵੀ ਪਏ। ਰਾਤ ਦੀ ਬਾਰਿਸ਼ ਦੇ ਨਾਲ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤਾਂ ਉਸ ਦੀ ਗਰਮੀ ਦੇ ਵਿੱਚ ਕਿਸਾਨ ਆਪ ਦੇ ਖੇਤਾਂ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਸਨ ਇਸ ਤੋਂ ਇਲਾਵਾ ਪਸ਼ੂ ਪੰਛੀ ਇਸ ਗਰਮੀ ਦੇ ਨਾਲ ਕਾਫੀ ਪ੍ਰਭਾਵਿਤ ਸਨ। ਇਸ ਬਾਰਿਸ਼ ਦੇ ਨਾਲ ਕਿਸਾਨਾਂ ਨੂੰ ਸਭ ਤੋਂ ਵੱਡਾ ਫਾਇਦਾ ਹੋਇਆ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਸੀ ਤੇ ਦੂਸਰੇ ਪਾਸੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਚੱਲੇ ਸਨ ਪਰ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਮੀਂਹ ਪੈਣ ਕਾਰਨ ਦਿਖਣ ਲੱਗਿਆ ਹੈ। ਦੂਸਰੇ ਪਾਸੇ ਲੋਕ ਛਾਤਰੀਆਂ ਲੈ ਕੇ ਮੀਂਹ ਦੇ ਵਿੱਚ ਸੈਰ ਕਰਦੇ ਨਜ਼ਰ ਆ ਰਹੇ ਹਾਂ। ਕਿਸਾਨ ਆਪਣੇ ਰੇੜਿਆਂ ਉੱਤੇ ਘਰੋਂ ਨਿਕਲੇ ਹਨ। ਇਸ ਮੌਕੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਬਾਰਿਸ਼ ਨਹੀਂ ਹੋਈ ਇੱਕ ਵਾਰ ਤਾਂ ਬਿਲਕੁਲ ਸਾਡੀਆਂ ਆਸਾਂ ਮੁੱਕ ਚੁੱਕੀਆਂ ਸਨ ਕਿ ਬਾਰਿਸ਼ ਨਹੀਂ ਹੋਣੀ। ਰਾਤ ਦੀ ਬਾਰਿਸ਼ ਹੋਣ ਨਾਲ ਸਾਨੂੰ ਵੱਡਾ ਫਾਇਦਾ ਹੋਇਆ ਹੈ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ। ਦੂਸਰੇ ਪਾਸੇ ਸ਼ਹਿਰ ਕਰਨ ਵਾਲੇ ਲੋਕਾਂ ਦਾ ਕਹਿਣਾ ਕਿ ਅੱਜ ਸੈਰ ਕਰਨ ਦੇ ਵਿੱਚ ਬਹੁਤ ਜਿਆਦਾ ਮਜ਼ਾ ਆ ਰਿਹਾ ਹੈ। ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ।23 ਮਗਰੋਂ ਮੁੜ ਗਰਮੀ ਦਾ ਦੌਰਮੌਸਮ ਵਿਭਾਗ 19 ਤੇ 20 ਜੂਨ ਨੂੰ ਬਾਰਸ਼ ਤੇ ਤੇਜ਼ ਹਵਾਵਾਂ ਤੋਂ ਬਾਅਦ 21 ਤੇ 22 ਜੂਨ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ 23 ਜੂਨ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਰਾਜਸਥਾਨ ਦੇ ਨਾਲ ਲੱਗਦੇ ਪੱਛਮੀ ਮਾਲਵੇ ਦੇ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮਾਨਸਾ ਤੇ ਬਠਿੰਡਾ ਵਿੱਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।
Italy News : ਇਟਲੀ ਦੇ ਲੈਟੀਨਾ ਇਲਾਕੇ ਵਿਚ ਖੇਤਾਂ ਵਿਚ ਕੰਮ ਕਰਨ ਵਾਲੇ 30 ਸਾਲਾ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਬੁੱਧਵਾਰ ਨੂੰ ਮੌਤ ਹੋ ਗਈ ਹੈ। ਖੇਤ ਵਿਚ ਘਾਹ ਕੱਟਦੇ ਸਮੇਂ ਮਸ਼ੀਨ ਨਾਲ ਸਤਨਾਮ ਦਾ ਹੱਥ ਕੱਟਿਆ ਗਿਆ। ਇਸ ਤੋਂ ਬਾਅਦ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੇ ਮਾਲਕ ਨੇ ਉਸ ਨੂੰ ਘਰ ਦੇ ਕੋਲ ਇਕ ਸੜਕ ਕੰਢੇ ਇਕੱਲਾ ਛੱਡ ਦਿੱਤਾ।ਇਸ ਮਗਰੋਂ ਸਤਨਾਮ ਦੀ ਪਤਨੀ ਤੇ ਉਸ ਦੇ ਦੋਸਤਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਫਿਰ ਉਸ ਨੂੰ ਏਅਰ ਐਂਬੂਲੈਂਸ ਜ਼ਰੀਏ ਇਲਾਜ ਲਈ ਰਾਜਧਾਨੀ ਰੋਮ ਦੇ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ। ਇਟਲੀ ਦੇ ਟਰੇਡ ਯੂਨੀਅਨ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਸਤਨਾਮ ਨੂੰ ਕੂੜੇ ਦੀ ਤਰ੍ਹਾਂ ਸੁੱਟ ਦਿੱਤਾ ਗਿਆ। ਇਹ ਇਕ ਡਰਾਉਣੀ ਫਿਲਮ ਜਿਹਾ ਹੈ।ਮ੍ਰਿਤਕ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਜੰਮਪਲ ਦੱਸਿਆ ਜਾ ਰਿਹਾ ਹੈ।ਘਟਨਾ ਦਰਿੰਦਗੀ ਦਾ ਉਦਾਹਰਣ, ਦੋਸ਼ੀਆਂ ਨੂੰ ਸਜ਼ਾ ਹੋਵੇਗੀ : ਸਰਕਾਰਉਧਰ, ਇਟਲੀ ਦੀ ਲੇਬਰ ਮੰਤਰੀ ਮਾਰੀਨਾ ਕੈਲਡਰੋਨ ਨੇ ਘਟਨਾ ਦੀ ਨਿਖੇਧੀ ਕੀਤੀ ਹੈ। ਸੰਸਦ ਵਿਚ ਇਸ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਘਟਨਾ ਦਰਿੰਦਗੀ ਦੀ ਉਦਾਹਰਨ ਹੈ। ਭਾਰਤੀ ਕਾਮੇ ਨੂੰ ਗੰਭੀਰ ਹਾਲਤ ਵਿਚ ਇਕੱਲੇ ਛੱਡ ਦਿੱਤਾ ਗਿਆ ਸੀ। ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇਗੀ।ਰੋਜ਼ ਮੁਜ਼ਾਹਰੇ ਦਾ ਐਲਾਨਇਸ ਸਬੰਧੀ 25 ਜੂਨ ਨੂੰ ਲਾਤੀਨਾ ਦੇ ਪ੍ਰਫੇਤੂਰੇ ਸਾਹਮਣੇ ਰੋਸ ਮੁਜ਼ਾਹਰਾ ਵੀ ਰਖਿਆ ਗਿਆ ਹੈ, ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ। ਇੰਡੀਅਨ ਕਮਿਊਨਿਟੀ ਲਾਸੀਓ ਦੇ ਮੁਖੀ ਗੁਰਮੁਖ ਸਿੰਘ ਹਜ਼ਾਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਸਤਨਾਮ ਸਿੰਘ ਦਾ ਪਿਛੋਕੜ ਮੋਗਾ ਜ਼ਿਲ੍ਹੇ ਨਾਲ ਹੈ ਤੇ ਉਹ ਬਿਨਾ ਅਧਿਕਾਰਤ ਦਸਤਾਵੇਜ਼ਾਂ ਤੋਂ ਹੈ। ਦਸਣਯੋਗ ਹੈ ਕਿ ਇਸ ਇਲਾਕੇ ਵਿਚ ਪਹਿਲਾਂ ਵੀ ਬਹੁਤ ਸਾਰੇ ਮਾਲਕਾਂ ਵਲੋਂ ਖੇਤ ਮਜ਼ਦੂਰਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ।
National News : ਤੇਲ ਮਾਰਕੀਟਿੰਗ ਕੰਪਨੀਆਂ ਗਲੋਬਲ ਬਾਜ਼ਾਰ 'ਚ ਪੈਟਰੋਲ ਤੇ ਡੀਜ਼ਲ ਦੇ ਰੇਟ ਹਰ ਰੋਜ਼ ਅਪਡੇਟ ਕੀਤੇ ਜਾਂਦੇ ਹਨ। ਇਹ ਕੀਮਤ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ 'ਤੇ ਤੈਅ ਕੀਤੀਆਂ ਜਾਂਦੀਆਂ ਹਨ। ਅੱਜ ਵੀ ਸਾਰੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਅਪਡੇਟ ਕੀਤੇ ਗਏ ਹਨ। ਉਧਰ, ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮਾਮੂਲੀ ਘੱਟੀਆਂ ਹਨ। ਬੀਤੇ ਦਿਨੀਂ ਪੰਜਾਬ ਵਿਚ ਪੈਟਰੋਲ ਦੀ ਕੀਮਤ 96.63 ਤੇ ਡੀਜ਼ਲ ਦੀ ਕੀਮਤ 87.10 ਰੁਪਏ ਪ੍ਰਤੀ ਲੀਟਰ ਸੀ, ਜੋ ਅੱਜ ਘੱਟ ਕੇ ਪੈਟਰੋਲ 96.41 ਰੁਪਏ ਤੇ ਡੀਜ਼ਲ 86.89 ਰੁਪਏ ਉਤੇ ਆ ਗਈਆਂ। ਉਧਰ, ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਜਾਣੋ ਆਪਣੇ ਸ਼ਹਿਰ ਵਿਚ ਨਵੀਂ ਕੀਮਤਾਂ ਤੇ ਨਵੀਆਂ ਕੀਮਤਾਂ ਦੀ ਜਾਂਚ ਕਰਕੇ ਹੀ ਟੈਂਕੀ ਫੁਲ ਕਰਵਾਓ। ਮਹਾਨਗਰਾਂ ਵਿੱਚ ਤੇਲ ਦੀਆਂ ਕੀਮਤਾਂ ਸ਼ਹਿਰ ਪੈਟਰੋਲ ਡੀਜ਼ਲ (ਰੁਪਏ ਵਿਚ)ਦਿੱਲੀ 94.76 87.66 ਮੁੰਬਈ 104.19 92.13 ਕੋਲਕਾਤਾ 103.93 90.74 ਚੇਨਈ 100.73 92.32ਨੋਇਡਾ 94.81 87.94 ਗੁਰੂਗ੍ਰਾਮ 95.18 88.03 ਚੰਡੀਗੜ੍ਹ 94.22 82.38ਹੈਦਰਾਬਾਦ 107.39 95.63 ਪਟਨਾ 105.16 92.03 ਲਖਨਊ 94.63 87.74 \ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਡੀਜ਼ਲ ਦੀਆਂ ਕੀਮਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ ...
Weather Update : ਪੰਜਾਬ ਵਿੱਚ ਲੋਕ ਗਰਮੀ ਤੋਂ ਸਤਾਏ ਪਏ ਹਨ। ਤੇਜ਼ ਧੁੱਪ ਕਾਰਨ ਤਪਸ਼ ਇੰਨੀ ਜ਼ਿਆਦਾ ਹੈ ਕਿ ਜਿਵੇਂ ਅੱਗ ਹੀ ਵਰ੍ਹ ਰਹੀ ਹੋਵੇ। ਇਸ ਵਿਚਾਲੇ ਪੰਜਾਬ ਦੇ ਇਕ ਜ਼ਿਲ੍ਹੇ ਵਿਚ ਇੰਦਰ ਦੇਵਤਾ ਮਿਹਰਬਾਨ ਹੋਏ ਹਨ ਤੇ ਇੱਥੇ ਤੇਜ਼ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲੀਆਂ। ਕੁਝ ਦੇਰ ਲਈ ਹੀ ਸਹੀ ਪਰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਦੱਸਦੇਈਏ ਕਿ ਮੌਸਮ ਵਿਭਾਗ ਨੇ ਸਵੇਰੇ ਅੱਜ ਤੇ ਕੱਲ੍ਹ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਸੀ। ਇਸ ਨਾਲ ਗਰਮੀ ਦੇ ਕਹਿਰ ਤੋਂ ਵੀ ਰਾਹਤ ਮਿਲੇਗੀ। ਇਸ ਨਾਲ ਤਾਪਮਾਨ 40 ਡਿਗਰੀ ਜਾਂ ਇਸ ਤੋਂ ਹੇਠਾਂ ਪਹੁੰਚ ਸਕਦਾ ਹੈ। ਸ਼ਾਮ ਹੁੰਦਿਆਂ ਹੀ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿਚ ਤੇਜ਼ ਹਵਾਵਾਂ ਦੇ ਨਾਲ ਨਾਲ ਤੇਜ਼ ਮੀਂਹ ਨੇ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ। ਜਿਥੇ ਬੀਤੇ ਦਿਨੀਂ ਪਠਾਨਕੋਟ ਪੰਜਾਬ ਵਿਚ ਸਭ ਤੋਂ ਵੱਧ ਤਪਦਾ ਨਜ਼ਰ ਆ ਰਿਹਾ ਸੀ ਉਥੇ ਅੱਜ ਇੰਦਰ ਦੇਵਤਾ ਮਿਹਰਬਾਨ ਹੋਏ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 25 ਤੋਂ 30 ਜੂਨ ਦਰਮਿਆਨ ਮਾਨਸੂਨ ਆ ਸਕਦਾ ਹੈ। ਮੌਨਸੂਨ ਮੱਧ ਭਾਰਤ ਵਿੱਚ ਆਮ ਵਾਂਗ ਗੁਜਰਾਤ ਵੱਲ ਅੱਗੇ ਵਧ ਰਿਹਾ ਹੈ, ਪਰ ਜੇਕਰ ਕੇਂਦਰੀ ਤੇ ਉੱਤਰ-ਪੂਰਬੀ ਰਾਜਾਂ ਦੀ ਗੱਲ ਕਰੀਏ ਤਾਂ ਉੱਥੇ ਮਾਨਸੂਨ ਦੀ ਰਫ਼ਤਾਰ ਬਹੁਤ ਮੱਠੀ ਹੈ। ਮੌਸਮ ਵਿਭਾਗ ਮੁਤਾਬਕ ਜੇਕਰ ਆਉਣ ਵਾਲੇ ਸਮੇਂ 'ਚ ਮਾਨਸੂਨ ਆਪਮੀ ਆਮ ਸਥਿਤੀ ਵਿੱਚ ਆਉਂਦਾ ਹੈ ਤਾਂ ਇਹ 25 ਤੋਂ 30 ਜੂਨ ਦਰਮਿਆਨ ਪੰਜਾਬ 'ਚ ਦਸਤਕ ਦੇ ਸਕਦਾ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਵਿੱਚ 5 ਦਿਨਾਂ ਬਾਅਦ ਬਾਰਸ਼ ਦਾ ਦੌਰ ਸ਼ੁਰੂ ਹੋ ਜਾਏਗਾ।
Punjab News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਲੰਬਾ ਸਮਾਂ ਗੰਨਮੈਨ ਰਹਿ ਚੁੱਕੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਡਿਊਟੀ ਉਪਰ ਜਾਣ ਤੋਂ ਪਹਿਲਾਂ ਆਪਣੀ ਰਾਈਫਲ ਸਾਫ ਕਰ ਰਿਹਾ ਸੀ। ਰਾਈਫਲ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਉਹ ਕਾਫੀ ਲੰਮੇ ਸਮੇਂ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ। ਚੋਣਾਂ ਤੋਂ ਕੁਝ ਸਮੇਂ ਪਹਿਲਾਂ ਹੀ ਸਕਿਓਰਟੀ ਵਾਪਸ ਲਈ ਗਈ ਸੀ। ਫ਼ਿਲਹਾਲ ਮ੍ਰਿਤਕ ਪ੍ਰਭਜੋਤ ਸਿੰਘ ਸੰਗਰੂਰ ਪੁਲਿਸ ਲਾਈਨ ਵਿੱਚ ਡਿਊਟੀ ਨਿਭਾਅ ਰਿਹਾ ਸੀ। ਸੰਗਰੂਰ ਦੇ ਲੌਂਗੋਵਾਲ ਵਿੱਚ ਰਹਿਣ ਵਾਲਾ ਮ੍ਰਿਤਕ ਪ੍ਰਭਜੋਤ ਸਿੰਘ ਆਪਣੇ ਪਿੱਛੇ 4 ਸਾਲ ਦੀ ਧੀ ਤੇ ਢਾਈ ਸਾਲ ਦੇ ਛੋਟੇ ਬੇਟੇ ਨੂੰ ਛੱਡ ਚੱਲ ਵੱਸਿਆ ਹੈ। ਉਹ ਪਰਿਵਾਰ ਵਿੱਚ ਕਮਾਉਣ ਵਾਲਾ ਇਕੱਲਾ ਹੀ ਸੀ।
ਦੇਸ਼ ਵਿੱਚ ਮੁੜ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਬੁੱਧਵਾਰ 19 ਜੂਨ ਨੂੰ ਸੋਨੇ ਦੀ ਕੀਮਤ ਇੱਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ। 22 ਤੇ 24 ਕੈਰੇਟ ਸੋਨੇ ਦੀ ਕੀਮਤ 'ਚ 100 ਰੁਪਏ ਦੀ ਕਮੀ ਆਈ ਹੈ। ਰਾਜਧਾਨੀ ਦਿੱਲੀ 'ਚ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 72,460 ਰੁਪਏ ਹੋ ਗਈ ਹੈ।ਜਦਕਿ ਮੁੰਬਈ 'ਚ ਇਸ ਦੀ ਕੀਮਤ 72,210 ਰੁਪਏ ਪ੍ਰਤੀ 10 ਗ੍ਰਾਮ ਹੈ। ਪਟਨਾ, ਬਿਹਾਰ, ਲਖਨਊ, ਆਗਰਾ, ਯੂਪੀ, ਜੈਪੁਰ, ਰਾਜਸਥਾਨ, ਦਿੱਲੀ, ਮੁੰਬਈ ਵਿੱਚ ਸੋਨਾ ਸਸਤਾ ਹੋ ਗਿਆ ਹੈ, ਇਸ ਦੌਰਾਨ ਚਾਂਦੀ ਦੀ ਰੀਟੇਲ ਕੀਮਤ 91,600 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਆਓ ਜਾਣਦੇ ਹਾਂ ਦੇਸ਼ ਦੇ 12 ਵੱਡੇ ਸ਼ਹਿਰਾਂ 'ਚ 22 ਕੈਰੇਟ ਅਤੇ 24 ਕੈਰੇਟ ਸੋਨੇ ਦੀ ਰੀਟੇਲ ਕੀਮਤ ਕੀ ਹੈ.. ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਸੋਨੇ ਦੀ ਕੀਮਤਸਿਟੀ 22 ਕੈਰੇਟ ਗੋਲਡ ਰੇਟ 24 ਕੈਰੇਟ ਗੋਲਡ ਰੇਟਪੰਜਾਬ 67,200 70,560ਦਿੱਲੀ 66,340 72,460ਮੁੰਬਈ 66,190 72,210 ਅਹਿਮਦਾਬਾਦ 66,240 72,210 ਚੇਨਈ 66,960 ...
ਪਟਿਆਲਾ : ਪਟਿਆਲਾ ਦੇ ਤ੍ਰਿਵੈਣੀ ਬਾਜ਼ਾਰ 'ਚ ਬਣੇ ਲਾਲਾ ਜੀ ਦੇ ਢਾਬੇ ਉੱਪਰ ਦੋ ਧਮਾਕੇ ਹੋਏ। ਇਸ ਮਗਰੋਂ ਭਿਆਨਕ ਅੱਗ ਲੱਗ ਗਈ। ਧਮਾਕੇ ਨਾਲ ਆਲੇ-ਦੁਆਲੇ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਦਾ ਕਾਰਨ ਗਰਮੀ ਨੂੰ ਮੰਨਿਆ ਜਾ ਰਿਹਾ ਹੈ। ਕਿਉਂਕਿ ਢਾਬੇ ਦੇ ਅੰਦਰ AC ਲੱਗਿਆ ਹੋਇਆ ਸੀ, ਜਿਸ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ। ਅੱਗ ਨੇ ਪੂਰੇ ਢਾਬੇ 'ਚ ਭਾਂਬੜ ਮਚਾ ਦਿੱਤੇ। ਇਸ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਤਕਰੀਬਨ 1 ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਇੰਸਪੈਕਟਰ ਰਜਿੰਦਰ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ। ਦੁਕਾਨ ਦੇ ਅੰਦਰ 3 ਗੈਸ ਸਿਲੰਡਰ ਮੌਜੂਦ ਸੀ, ਜਿਨ੍ਹਾਂ ਵਿਚੋਂ 1 ਗੈਸ ਸਿਲੰਡਰ ਬਲਾਸਟ ਹੋ ਗਿਆ, ਬਾਕੀ 2 ਗੈਸ ਸਿਲੰਡਰ ਅਸੀਂ ਬਾਹਰ ਕੱਢ ਲਏ। ਉਨ੍ਹਾਂ ਕਿਹਾ ਕਿ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਹੈ ਤੇ ਹੁਣ ਸਥਿਤੀ ਕੰਟਰੋਲ ਵਿਚ ਹੈ।
ਪੰਜਾਬ ਵਿੱਚ ਅੱਤ ਦੀ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿਚ ਗਰਮੀ ਨੇ ਹੀ ਨਹੀਂ ਬਿਜਲੀ ਦੀ ਵਧੀ ਮੰਗ ਨੇ ਵੀ ਰਿਕਾਰਡ ਤੋੜ ਦਿੱਤੇ ਹਨ। ਇਕ ਕਹਿਰ ਦੀ ਗਰਮੀ ਉਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਕਾਰਨ ਬਿਜਲੀ ਦੀ ਮੰਗ ਕਾਫੀ ਵੱਧ ਗਈ ਹੈ। ਜੋ 15963 ਮੈਗਾਵਾਟ ਤੱਕ ਪਹੁੰਚ ਗਈ ਹੈ ਜੋ ਕਿ ਇੱਕ ਨਵਾਂ ਰਿਕਾਰਡ ਹੈ। ਜਦਕਿ ਕੱਲ੍ਹ ਵਾਲੇ ਦਿਨ 2022 ਵਿੱਚ 11,430 ਡਿਮਾਂਡ ਰਿਕਾਰਡ ਹੋਈ ਸੀ ਤੇ 2023 ਵਿੱਚ 11 929 ਰਿਕਾਰਡ ਕੀਤੀ ਗਈ ਸੀ। ਅੱਜ ਦੀ ਗੱਲ ਕਰੀਏ ਤਾਂ 15,259 ਬਿਜਲੀ ਦੀ ਮੰਗ ਨੂੰ ਰਿਕਾਰਡ ਕੀਤਾ ਗਿਆ।ਹਾਲਾਂਕਿ ਹੁਣ ਤੱਕ ਕਦੇ ਵੀ ਬਿਜਲੀ ਦੀ ਇੰਨੀ ਮੰਗ ਨਹੀਂ ਆਈ ਹੈ। ਪਾਵਰਕੌਮ ਵੱਲੋਂ 16 ਹਜ਼ਾਰ ਮੈਗਾਵਾਟ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ। ਅੱਤ ਦੀ ਗਰਮੀ ਕਾਰਨ ਕਿਸਾਨ ਅਜੇ ਵੀ ਝੋਨਾ ਲਾਉਣ ਤੋਂ ਗੁਰੇਜ਼ ਕਰ ਰਹੇ ਹਨ ਪਰ 20 ਜੂਨ ਤੋਂ ਬਾਅਦ ਇਹ ਕੰਮ ਰਫ਼ਤਾਰ ਫੜੇਗਾ। ਅਜਿਹੇ 'ਚ ਬਿਜਲੀ ਦੀ ਮੰਗ ਹੋਰ ਵੱਧ ਜਾਵੇਗੀ।ਦੱਸ ਦਈਏ ਕਿ ਬਿਜਲੀ ਵਿਭਾਗ ਕੋਲ 16 ਹਜ਼ਾਰ MW ਦੇ ਕਰੀਬ ਬਿਜਲੀ ਹੈ। ਬੀਤੇ ਦਿਨੀਂ ਬਿਜਲੀ ਵਿਭਾਗ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਅਧਿਕਾਰੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਜਾਣਕਾਰੀ ਦਿੱਤੀ ਸੀ। ਪੰਜਾਬ ਇਸ ਸਮੇਂ 6500 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। 2500 ਮੈਗਾਵਾਟ ਬਿਜਲੀ ਪੰਜਾਬ ਨੇ ਸਟੋਰ ਕੀਤੀ ਹੋਈ ਹੈ, ਜੋ ਦੂਸਰੇ ਰਾਜਾਂ ਨੂੰ ਦਿੱਤੀ ਜਾਂਦੀ ਹੈ। ਪਿਛਲੀ ਵਾਰ ਬਿਜਲੀ ਦੀ ਸਭ ਤੋਂ ਜ਼ਿਆਦਾ ਡਿਮਾਂਡ 15300 ਮੈਗਾਵਾਟ ਦੇ ਕਰੀਬ ਸੀ। ਇਸ ਵਾਰ ਵਿਭਾਗ 16 ਹਜ਼ਾਰ ਮੈਗਾਵਾਟ ਬਿਜਲੀ ਲਈ ਤਿਆਰ ਹੈ। ਜ਼ਰੂਰਤ ਪੈਣ ਉੱਤੇ 9500 ਮੈਗਾਵਾਟ ਬਿਜਲੀ ਬਾਹਰ ਤੋਂ ਲੈਣ ਲਈ ਡਿਪਾਰਟਮੇਂਟ ਸਮਰੱਥ ਹੈ। ਬਿਜਲੀ ਦੀ ਖਪਤ ਵਿੱਚ ਭਾਰੀ ਵਾਧਾ ਜੂਨ ਮਹੀਨੇ ਵਿੱਚ ਬਿਜਲੀ ਦੀ ਖਪਤ ਵਿੱਚ ਭਾਰੀ ਵਾਧਾ ਹੋਇਆ ਹੈ। 43 ਫੀਸਦੀ ਦਾ ਸਿੱਧਾ ਵਾਧਾ ਹੋਇਆ ਹੈ। ਪਹਿਲੀ ਜੂਨ ਨੂੰ ਬਿਜਲੀ ਦੀ ਮੰਗ 12433 ਮੈਗਾਵਾਟ ਸੀ ਜੋ ਪਿਛਲੇ ਸਾਲ ਜੂਨ ਵਿੱਚ 6219 ਮੈਗਾਵਾਟ ਸੀ। ਇਸ ਤੋਂ ਸਾਫ਼ ਹੈ ਕਿ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਦੂਜਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦਾ ਬਿੱਲ ਜ਼ੀਰੋ ਹੋਣ ਕਾਰਨ ਲੋਕ ਬਿਜਲੀ ਦੀ ਵਰਤੋਂ ਸੰਜਮ ਨਾਲ ਨਹੀਂ ਕਰ ਰਹੇ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅੱਠ ਘੰਟੇ ਬਿਜਲੀ ਦਿੱਤੀ ਜਾਵੇਗੀ।
Government holiday : ਪੰਜਾਬ ਵਿਚ ਮੁੜ ਸਰਕਾਰੀ ਛੁੱਟੀ ਦਾ ਐਲਾਨ ਹੋ ਗਿਆ ਹੈ। ਇਸ ਤੋਂ ਪਹਿਲਾਂ 17 ਜੂਨ ਨੂੰ ਬਕਰੀਦ ਦੀ ਸਰਕਾਰੀ ਛੁੱਟੀ ਸੀ। ਹੁਣ 22 ਜੂਨ ਦਿਨ ਸ਼ਨੀਵਾਰ ਨੂੰ ਵੀ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੀਆਂ ਸਰਕਾਰੀ ਵਪਾਰਕ ਇਕਾਈਆਂ ਵਿਚ ਛੁੱਟੀ ਰਹੇਗੀ। ਦਰਅਸਲ 22 ਜੂਨ ਨੂੰ ਕਬੀਰ ਜੈਯੰਤੀ ਹੈ। ਪੰਜਾਬ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਦਿਨ ਛੁੱਟੀ ਐਲਾਨੀ ਹੋਈ ਹੈ। ਦੱਸਣਯੋਗ ਹੈ ਕਿ ਅੱਤ ਦੀ ਗਰਮੀ ਕਾਰਣ ਪੰਜਾਬ ਭਰ ਦੇ ਸਕੂਲਾਂ ਅਤੇ ਕਾਲਜਾਂ ਵਿਚ ਪਹਿਲਾਂ ਹੀ ਛੁੱਟੀਆਂ ਕੀਤੀਆਂ ਹੋਈਆਂ ਹਨ।
ਲੁਧਿਆਣਾ ਵਿਚ ਮੰਗਲਵਾਰ ਸ਼ਾਮ ਨੂੰ ਇਕ ਸੇਵਾਮੁਕਤ ਡੀਐਸਪੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੇਵਾਮੁਕਤ ਡੀਐਸਪੀ ਨੇ ਖੁਦ ਸਿਰ ਵਿਚ ਗੋਲੀ ਮਾਰ ਲਈ। ਉਹ ਕਰੀਬ ਇਕ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ, ਜਿਨ੍ਹਾਂ ਦੀ ਪਛਾਣ ਬਰਜਿੰਦਰ ਸਿੰਘ ਭੁੱਲਰ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਭੁੱਲਰ ਨੇ ਸਰਾਭਾ ਨਗਰ ਸਥਿਤ ਗ੍ਰੀਨ ਐਵੀਨਿਊ ਸਥਿਤ ਅਪਣੇ ਘਰ 'ਚ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਉਹ ਇੱਥੇ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਸੀ, ਜਦਕਿ ਉਸ ਦੀ ਪਤਨੀ ਅਤੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਿਵੇਂ ਹੀ ਮਾਤਾ-ਪਿਤਾ ਉਸ ਦੇ ਕਮਰੇ 'ਚ ਪਹੁੰਚੇ ਤਾਂ ਸਾਰੇ ਹੈਰਾਨ ਰਹਿ ਗਏ। ਬਰਜਿੰਦਰ ਸਿੰਘ ਭੁੱਲਰ ਦੀ ਖੂਨ ਨਾਲ ਲੱਥਪੱਥ ਲਾਸ਼ ਕੁਰਸੀ ਦੇ ਕੋਲ ਪਈ ਸੀ। ਪਰਿਵਾਰਕ ਮੈਂਬਰਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਿਆ ਤੇ ਪੁਲਿਸ ਨੂੰ ਸੂਚਨਾ ਦਿਤੀ। ਸੂਚਨਾ ਮਿਲਣ 'ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ। ਥਾਣਾ ਸਰਾਭਾ ਨਗਰ ਦੇ ਐਸਐਚਓ ਇੰਸਪੈਕਟਰ ਪਰਮਵੀਰ ਸਿੰਘ ਨੇ ਦਸਿਆ ਕਿ ਭੁੱਲਰ ਮਾਨਸਿਕ ਤੌਰ ’ਤੇ ਬਿਮਾਰ ਸੀ। ਮਾਮਲੇ ਵਿਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਭੁੱਲਰ 3 ਭਾਰਤੀ ਰਿਜ਼ਰਵ ਬਟਾਲੀਅਨ (IRB) ਤੋਂ 2023 ਵਿਚ ਸੇਵਾਮੁਕਤ ਹੋਏ। ਉਹ ਲੁਧਿਆਣਾ ਵਿਚ ਐਸਐਚਓ ਵਜੋਂ ਵੀ ਕੰਮ ਕਰ ਚੁੱਕੇ ਹਨ। ਵਿਦੇਸ਼ ਵਿਚ ਰਹਿੰਦੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਸੂਚਨਾ ਦੇ ਦਿਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਜਾਵੇਗੀ।
Weather Update : ਜੂਨ ਮਹੀਨੇ ਗਰਮੀ ਪੂਰਾ ਕਹਿਰ ਢਾਅ ਰਹੀ ਹੈ। ਦੁਪਹਿਰ ਸਮੇਂ ਆਸਮਾਨ ਤੋਂ ਵਰ੍ਹ ਰਹੀ ਸਰੀਰ ਨੂੰ ਝੁਲਸਾ ਦੇਣ ਵਾਲੀ ਅੱਗ ਉਗਲਦੀ ਧੁੱਪ ਕਾਰਨ ਪੰਜਾਬ ਵਿਚ ਕਰਫਿਊ ਵਰਗੇ ਹਾਲਾਤ ਬਣ ਗਏ ਹਨ। ਦੁਪਹਿਰ ਵੇਲੇ ਬਾਜ਼ਾਰਾਂ ਸ਼ਹਿਰਾਂ ਵਿਚ ਸੁੰਨ ਪਸਰ ਜਾਂਦੀ ਹੈ। ਟਾਂਵਾ ਟਾਂਵਾ ਹੀ ਕੋਈ ਵਿਅਕਤੀ ਨਜ਼ਰ ਆਉਂਦਾ ਹੈ। ਕਰੀਬ 47 ਡਿਗਰੀ ਤੋਂ ਪਾਰ ਪੁੱਜੇ ਤਾਪਮਾਨ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੀਆਂ ਭੀੜ ਵਾਲੀਆਂ ਸੜਕਾਂ ’ਤੇ ਚਾਰੇ ਪਾਸੇ ਚੁੱਪ ਪੱਸਰੀ ਹੋਈ ਹੈ ਅਤੇ ਸੜਕਾਂ 'ਤੇ ਕਰਫ਼ਿਊ ਵਰਗੇ ਹਾਲਾਤ ਬਣੇ ਹੋਏ ਹਨ। ਭਿਆਨਕ ਗਰਮੀ ਕਾਰਨ ਉਦਯੋਗਿਕ ਨਗਰੀ ਲੁਧਿਆਣਾ, ਜਲੰਧਰ ਤੇ ਚੰਡੀਗੜ੍ਹ ਜਿਹੇ ਸ਼ਹਿਰਾਂ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਖ਼ਾਲੀ ਪਈਆਂ ਹੋਈਆਂ ਹਨ। ਮਹਾਨਗਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਲੱਗਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਸਮੇਤ ਹੋਰ ਜ਼ਰੂਰੀ ਸਾਮਾਨ ਦੀਆਂ ਰੇਹੜੀਆਂ-ਫੜ੍ਹੀਆਂ ਗਾਇਬ ਹੋ ਗਈਆਂ ਹਨ।ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਘਰੋਂ ਨਾ ਨਿਕਲੋ ਬਾਹਰਲਗਾਤਾਰ ਵਿਗੜਦੇ ਜਾ ਰਹੇ ਹਾਲਾਤ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਰੈੱਡ ਅਲਰਟ ਦੌਰਾਨ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇ ਸਮੇਂ ਦੌਰਾਨ ਜੇਕਰ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਣ, ਨਹੀਂ ਤਾਂ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਹੀ ਕਰੋ। ਮਿਹਨਤਕਸ਼ ਲੋਕ ਗਰਮੀ ਕਾਰਨ ਬੇਹਾਲਲਗਾਤਾਰ ਅੱਗ ਉਗਲ ਰਹੀ ਭਿਆਨਕ ਗਰਮੀ ਤੋਂ ਪਰੇਸ਼ਾਨ ਹੋ ਚੁੱਕੇ ਰਿਕਸ਼ਾ ਚਾਲਕਾਂ ਨੂੰ ਵੀ ਸੜਕਾਂ ’ਤੇ ਸਵਾਰੀ ਤੱਕ ਨਹੀਂ ਮਿਲ ਰਹੀ, ਜਿਸ ਕਾਰਨ ਸਾਈਕਲ, ਰਿਕਸ਼ਾ, ਆਟੋ ਰਿਕਸ਼ਾ, ਰੇਹੜੀ-ਫੜ੍ਹੀ ਚਾਲਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਦੁਪਹਿਰ ਸਮੇਂ ਮਿਹਨਤਕਸ਼ ਲੋਕ ਸੜਕਾਂ ਕੰਢੇ ਲੱਗੇ ਰੁੱਖਾਂ ਅਤੇ ਉੱਚੀਆਂ ਇਮਾਰਤਾਂ ਦੀਆਂ ਕੰਧਾਂ ਦੇ ਸਹਾਰੇ ਮਿਲਣ ਵਾਲੀ ਛਾਂ ਦਾ ਆਸਰਾ ਲੈ ਕੇ ਅਰਾਮ ਕਰਦੇ ਦਿਖਾਈ ਦੇ ਰਹੇ ਹਨ।
ਬਰਨਾਲਾ : ਦੋਸਤਾਂ ਨਾਲ ਪਿੰਡ ਦੇ ਰਜਵਾਹੇ ਵਿਚ ਨਹਾਉਣ ਗਏ ਇਕ ਨੌਜਵਾਨ ਦੀ ਡੁਬਣ ਕਾਰਨ ਮੌਤ ਹੋ ਗਈ। ਇਹ ਮਾਮਲਾ ਬਰਨਾਲਾ ਦੇ ਪਿੰਡ ਟੱਲੇਵਾਲ ਵਿੱਚ ਰਜਵਾਹੇ ਦਾ ਹੈ। ਨੌਜਵਾਨ ਆਪਣੇ ਦੋਸਤਾਂ ਨਾਲ ਰਜਵਾਹਾ 'ਚ ਨਹਾਉਣ ਗਿਆ ਸੀ। ਮ੍ਰਿਤਕ ਦੀ ਪਛਾਣ ਮਾਣਕ ਸਿੰਘ (17) ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪਿੰਡ ਭੋਤਨਾ ਦੇ ਬੱਸ ਸਟੈਂਡ 'ਤੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਹੋਈ ਸੀ। ਛਬੀਲ ਤੋਂ ਬਾਅਦ ਦੇਰ ਸ਼ਾਮ ਮ੍ਰਿਤਕ ਆਪਣੇ ਸਾਥੀਆਂ ਨਾਲ ਪਿੰਡ ਟੱਲੇਵਾਲ 'ਚ ਪੁਲਿਸ ਥਾਣੇ ਦੇ ਬੈਰੀਕੇਡ ਛੱਡਣ ਗਿਆ ਸੀ। ਜਿੱਥੇ ਗਰਮੀ ਕਾਰਨ ਉਹ ਆਪਣੇ ਦੋਸਤਾਂ ਨਾਲ ਰਜਵਾਹਾ ਵਿਖੇ ਨਹਾਉਣ ਲੱਗ ਗਿਆ। ਇਸ ਦੌਰਾਨ ਜਦੋਂ ਉਸ ਨੇ ਨਹਾਉਣ ਲਈ ਰਜਵਾਹੇ ਵਿੱਚ ਛਾਲ ਮਾਰ ਦਿੱਤੀ ਤਾਂ ਉਹ ਦੁਬਾਰਾ ਬਾਹਰ ਨਹੀਂ ਆਇਆ। ਜਿਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਕਾਫੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਕੁਝ ਘੰਟਿਆਂ ਬਾਅਦ ਮ੍ਰਿਤਕ ਦੀ ਲਾਸ਼ ਕੁਝ ਕਿਲੋਮੀਟਰ ਦੂਰ ਪਿੰਡ ਦੀਪਗੜ੍ਹ ਤੋਂ ਮਿਲੀ। ਪਿਤਾ ਚਲਾਉਂਦਾ ਜੂਸ ਦੀ ਦੁਕਾਨਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਇਸ ਸਮੇਂ 12ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਦਾ ਪਿਤਾ ਬੱਸ ਸਟੈਂਡ 'ਤੇ ਜੂਸ ਦੀ ਦੁਕਾਨ ਚਲਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਭੋਤਨਾ ਸਮੇਤ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
CM Maan Meeting : ਪੰਜਾਬ ਪੁਲਿਸ ਹੁਣ ਨਸ਼ਿਆਂ ਖਿਲਾਫ ਮੁਹਿੰਮ ਹੋਰ ਤੇਜ਼ ਕਰਨ ਜਾ ਰਹੀ ਹੈ। ਜੇਕਰ ਕੋਈ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਜਾਇਦਾਦ ਸੱਤ ਦਿਨਾਂ ਦੇ ਅੰਦਰ ਕੁਰਕ ਕੀਤੀ ਜਾਵੇਗੀ। ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਵੀ ਪੱਧਰ 'ਤੇ ਨਸ਼ੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਨੂੰ ਮੌਕੇ 'ਤੇ ਹੀ ਬਰਖ਼ਾਸਤ ਕਰ ਦਿੱਤਾ ਜਾਵੇਗਾ | ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਂਝੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ ਦਸ ਹਜ਼ਾਰ ਨਵੇਂ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣਗੇ। ਇਸ ਦੇ ਨਾਲ ਹੀ ਪੁਲਿਸ ਮਿਸ਼ਨ ਨਾਲ ਕੰਮ ਕਰੇਗੀ, ਜਦਕਿ ਇਸ ਕੰਮ ਵਿੱਚ ਕਮਿਸ਼ਨ ਦੀ ਕੋਈ ਥਾਂ ਨਹੀਂ ਹੋਵੇਗੀ। ਥਾਣਿਆਂ ਵਿੱਚ ਯਾਰੀਆਂ ਤੇ ਰਿਸ਼ਤੇਦਾਰੀਆਂ ਖ਼ਤਮ ਕਰਨ ਲਈ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਇਹ ਫੈਸਲਾ ਅੱਜ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਲਿਆ।ਜ਼ਿਕਰ ਕਰ ਦਈਏ ਕਿ ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਮੁੱਖ ਮੰਤਰੀ ਨੇ ਡੀਜੀਪੀ ਗੌਰਵ ਯਾਦਵ ਨਾਲ ਆਪਣੀ ਰਿਹਾਇਸ਼ 'ਤੇ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਲੋਕਾਂ ਨਾਲ ਜੁੜਨ ਦੀ ਹਦਾਇਤ ਕੀਤੀ ਸੀ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਪੁਲਿਸ ਮੁਲਾਜ਼ਮ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਬੈਠਣਗੇ। ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। SSPs ਨਾਲ ਮੀਟਿੰਗ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਵੇਰਵੇ ਸਾਂਝੇ ਕਰ ਰਹੇ ਹਾਂ...ਚੰਡੀਗੜ੍ਹ ਤੋਂ LIVE https://t.co/UTddY7mAMD — Bhagwant Mann (@BhagwantMann) June 18, 2024 ਅੱਜ ਸਾਰੇ ਜ਼ਿਲ੍ਹਿਆਂ ਦੇ SSP, ਪੁਲਿਸ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਕਾਨੂੰਨ ਵਿਵਸਥਾ ਨਾਲ ਜੁੜੇ ਵੱਖ ਵੱਖ ਮਸਲਿਆਂ 'ਤੇ ਚਰਚਾ ਕੀਤੀ...ਸੱਭ ਤੋਂ ਪਹਿਲਾਂ ਤਾਂ ਨਸ਼ੇ ਨੂੰ ਲੈਕੇ ਹੋਰ ਸਖ਼ਤ ਹੋਣ ਨੂੰ ਕਿਹਾ...ਸਮੱਗਲਰਾਂ ਦੀ ਜਾਇਦਾਦਾਂ ਅਟੈਚ ਹੋਣ ਤੇ ਪੁਲਸ ਅਫਸਰ ਪਿੰਡ ਲੈਵਲ ਤੇ ਲੋਕਾਂ ਨਾਲ ਜ਼ਿਆਦਾ… pic.twitter.com/r75FWQVOUf — Bhagwant Mann (@BhagwantMann) June 18, 2024 ...
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਜਵੰਧੀ ਰੋਡ 'ਤੇ ਸਰਕਾਰੀ ਹਾਈ ਸਕੂਲ ਨੇੜੇ ਇੱਕ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿਚ ਦੋਵਾਂ ਬੱਚਿਆਂ ਦੀਆਂ ਲੱਤਾਂ ਟੁੱਟ ਗਈਆਂ ਤੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ਨੂੰ ਇਕ ਕੁੜੀ ਚਲਾ ਰਹੀ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਕਾਰ ਦੀ ਸਪੀਡ 120 ਦੇ ਕਰੀਬ ਸੀ ਤੇ ਕਾਰ ਚਲਾ ਰਹੀ ਕੁੜੀ ਨੇ ਬੇਕਾਬੂ ਹੋ ਕੇ ਅੱਗੇ ਜਾ ਰਹੇ ਰਾਹਗੀਰਾਂ ਨੂੰ ਦਰੜਿਆ। ਇਨ੍ਹਾਂ ਵਿਚ ਦੋ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਬੱਚਿਆਂ ਵਿਚ ਇਕ ਦਾ ਨਾਂ ਆਨੰਦ ਤੇ ਦੂਜੇ ਦਾ ਨਾਂ ਵਿਕਾਸ ਹੈ। ਇਸ ਹਾਦਸੇ ਵਿਚ ਵਿਚ ਕੁਲ 4 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਾਦਸੇ ਮਗਰੋਂ ਕਾਰ ਦੇ ਪਰਖੱਚੇ ਉਡ ਗਏ। ਤੇ ਸਾਰੇ ਏਅਰਬੈਗ ਖੁੱਲ੍ਹ ਗਏ। ਹਾਦਸੇ ਵਿਚ ਪੰਜ ਬਾਈਕਸ ਨੁਕਸਾਨੀਆਂ ਗਈਆਂ। ਥਾਣਾ ਡੂਗਰੀ ਦੇ ਐਸਐਚਓ ਰਵਿੰਦਰ ਕੁਮਾਰ ਨੇ ਕਿਹਾ ਕਿ ਹਾਦਸੇ ਵਿਚ ਚਾਰ ਲੋਕ ਜ਼ਖਮੀ ਹੋ ਗਏ। ਕਾਰ ਚਾਲਕ ਕੁੜੀ ਨੂੰ ਕਾਬੂ ਕਰ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ।
Railway Update : ਰੇਲਵੇ ਨੇ ਹੁਣ ਉਨ੍ਹਾਂ ਯਾਤਰੀਆਂ ਉਤੇ ਸਖਤੀ ਕਰ ਦਿੱਤੀ ਹੈ ਜੋ ਬਿਨਾਂ ਟਿਕਟ ਕਨਫਰਮ ਹੋਏ ਸਲੀਪਰ ਕੋਚ ਵਿਚ ਸਵਾਰ ਹੋ ਜਾਂਦੇ ਸਨ। ਹੁਣ ਇਨ੍ਹਾਂ ਯਾਤਰੀਆਂ ਨੂੰ ਅਜਿਹਾ ਕਰਨ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਰੇਲਵੇ ਮੁਤਾਬਕ ਵੇਟਿੰਗ ਟਿਕਟਾਂ ਵਾਲੇ ਯਾਤਰੀਆਂ ਦੀ ਸਲੀਪਰ ਤੇ ਏਸੀ ਕੋਚਾਂ 'ਚ ਐਂਟਰੀ ਨਹੀਂ ਹੋਵੇਗੀ। ਜੇਕਰ ਅਜਿਹਾ ਕੋਈ ਯਾਤਰੀ ਡੱਬੇ 'ਚ ਚੜ੍ਹਦਾ ਹੈ ਤਾਂ ਚੈਕਿੰਗ ਸਟਾਫ਼ ਜੁਰਮਾਨਾ ਵਸੂਲ ਕੇ ਉਸ ਨੂੰ ਅਗਲੇ ਸਟੇਸ਼ਨ ’ਤੇ ਉਤਾਰ ਦੇਵੇਗਾ।ਅਧਿਕਾਰੀਆਂ ਮੁਤਾਬਕ ਜੇਕਰ ਬਿਨਾਂ ਕਨਫਰਮ ਟਿਕਟ ਦੇ ਲੋਕ ਟਰੇਨ 'ਚ ਚੜ੍ਹਦੇ ਹਨ ਤਾਂ ਇਸ ਨਾਲ ਹੋਰ ਯਾਤਰੀਆਂ ਦੀ ਸਹੂਲਤ 'ਚ ਰੁਕਾਵਟ ਪੈਦਾ ਹੁੰਦੀ ਹੈ। ਇਹ ਵਿਵਸਥਾ ਕਨਫਰਮ ਟਿਕਟਾਂ ਵਾਲੇ ਯਾਤਰੀਆਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਕੀਤੀ ਜਾ ਰਹੀ ਹੈ।ਰੇਲਵੇ ਪ੍ਰਣਾਲੀ ਅਨੁਸਾਰ, ਜੇਕਰ ਆਨਲਾਈਨ ਟਿਕਟ ਦੀ ਪੁਸ਼ਟੀ ਨਹੀਂ ਹੁੰਦੀ ਹੈ ਤਾਂ ਇਹ ਆਪਣੇ-ਆਪ ਰੱਦ ਹੋ ਜਾਂਦੀ ਹੈ। ਇਸ ਦੇ ਨਾਲ ਹੀ ਆਫਲਾਈਨ ਯਾਨੀ ਵਿੰਡੋ ਰਾਹੀਂ ਟਿਕਟ ਬੁੱਕ ਕਰਨ ਵਾਲੇ ਯਾਤਰੀਆਂ ਲਈ ਟਿਕਟਾਂ ਨੂੰ ਰੱਦ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਗਰਮੀਆਂ ਦੀਆਂ ਛੁੱਟੀਆਂ ਕਾਰਨ ਟਰੇਨਾਂ 'ਚ ਯਾਤਰੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ ਤੇ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਕਨਫਰਮ ਟਿਕਟਾਂ ਵਾਲੇ ਯਾਤਰੀ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ। ਚੱਲਦੀ ਗੱਡੀ 'ਚ ਹੀ ਹੋਵੇਗੀ ਕਾਰਵਾਈਕਨਫਰਮ ਟਿਕਟਾਂ 'ਤੇ ਸਫਰ ਕਰਨ ਵਾਲੇ ਐਕਸ ਪੋਸਟ ਜਾਂ ਹੋਰ ਸਾਧਨਾਂ ਰਾਹੀਂ ਰੇਲਵੇ ਨੂੰ ਸ਼ਿਕਾਇਤ ਕਰ ਰਹੇ ਹਨ। ਇਸ ਤੋਂ ਬਾਅਦ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਚੱਲਦੀ ਗੱਡੀ 'ਤੇ ਹੀ ਕਾਰਵਾਈ ਕੀਤੀ ਜਾਵੇਗੀ। ਉਡੀਕ ਸੂਚੀਬੱਧ ਯਾਤਰੀ ਇਕ ਤੋਂ ਦੂਜੀ ਬੋਗੀ 'ਚ ਜਾਂਦੇ ਹਨ ਅਤੇ ਜਿੱਥੇ ਵੀ ਉਨ੍ਹਾਂ ਨੂੰ ਸੀਟ ਮਿਲਦੀ ਹੈ ਉੱਥੇ ਬੈਠ ਜਾਂਦੇ ਹਨ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Prices Today: पेट्रोल-डीजल की नई कीमतें जारी, घर से निकलने से पहले एक बार जरुर चेर करें लेटेस्ट रेट
Gold-Silver Price Today: सोने में आई तेजी; चांदी पड़ी फीकी, जानें आज क्या है गोल्ड-सिल्वर का रेट
Lohri 2025: लोहड़ी का त्योहार आज, जानें इसे मनाने की परंपरा महत्व और कथा