LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਰਿਵਾਰ ਲਈ ਆਫਤ ਬਣ ਝੁੱਲੀ ਹਨੇਰੀ, ਮਾਂ ਦੀ ਦਵਾਈ ਲੈਣ ਗਏ ਵਿਅਕਤੀ ਉਤੇ ਡਿੱਗਾ ਖੰਭਾ, ਮੌਤ

fatehgarh family

ਪੰਜਾਬ ਦੇ ਫਤਹਿਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਵੱਡੀ ਘਟਨਾ ਵਾਪਰ ਗਈ। ਬੀਤੀ ਰਾਤ ਤੇਜ਼ ਤੂਫਾਨ ਦੌਰਾਨ ਇਕ ਖੰਭਾ ਉਥੋਂ ਲੰਘਦੇ ਇਕ ਵਿਅਕਤੀ ਉਤੇ ਜਾ ਡਿੱਗਾ। ਇਸ ਕਾਰਨ ਉਕਤ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 40 ਸਾਲਾ ਸਤਪਾਲ ਕੁਮਾਰ ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਚਰਨਜੀਤ ਨੇ ਦੱਸਿਆ ਕਿ ਬੀਤੀ ਰਾਤ ਸਤਪਾਲ ਆਪਣੀ ਮਾਂ ਦੀ ਦਵਾਈ ਲੈਣ ਘਰੋਂ ਨਿਕਲਿਆ ਸੀ। ਇਸੇ ਦੌਰਾਨ ਤੂਫ਼ਾਨ ਸ਼ੁਰੂ ਹੋ ਗਿਆ। ਪਿੱਪਲ ਦਾ ਵੱਡਾ ਦਰੱਖਤ ਟੁੱਟ ਕੇ ਬਿਜਲੀ ਦੇ ਖੰਭੇ ਉਤੇ ਡਿੱਗ ਗਿਆ ਅਤੇ ਖੰਭਾ ਟੁੱਟ ਕੇ ਸਤਪਾਲ ‘ਤੇ ਡਿੱਗ ਗਿਆ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਸਤਪਾਲ ਨੂੰ ਖੰਭੇ ਹੇਠੋਂ ਕੱਢ ਕੇ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਪਹੁੰਚਾਇਆ।
ਚਰਨਜੀਤ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ 108 ਨੂੰ ਫੋਨ ਕਰਦਾ ਰਿਹਾ ਪਰ ਐਂਬੂਲੈਂਸ ਕਾਫੀ ਦੇਰ ਨਾਲ ਆਈ। ਉਸਦੇ ਭਰਾ ਦੀ ਮੌਤ ਦਾ ਕਾਰਨ ਵੀ ਇਹੀ ਸੀ। ਜਦੋਂ ਉਸ ਦੇ ਭਰਾ ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ ਤਾਂ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਚਰਨਜੀਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐਂਬੂਲੈਂਸ ਦਾ ਹਾਦਸੇ ਵਾਲੀ ਥਾਂ ’ਤੇ ਤੁਰੰਤ ਪਹੁੰਚਣਾ ਯਕੀਨੀ ਬਣਾਇਆ ਜਾਵੇ।

In The Market