LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੈਡ ਅਲਰਟ, ਪੰਜਾਬ ਵਿਚ ਗਰਮੀ ਕਾਰਨ ਕਰਫਿਊ ਜਿਹੇ ਹਾਲਾਤ, ਅੱਗ ਉਗਲਦੀ ਧੁੱਪ, ਮੌਸਮ ਵਿਭਾਗ ਦੀ ਚਿਤਾਵਨੀ, ਨਾ ਨਿਕਲੋ ਘਰੋਂ ਬਾਹਰ

heat wave 19 june

Weather Update : ਜੂਨ ਮਹੀਨੇ ਗਰਮੀ ਪੂਰਾ ਕਹਿਰ ਢਾਅ ਰਹੀ ਹੈ। ਦੁਪਹਿਰ ਸਮੇਂ ਆਸਮਾਨ ਤੋਂ ਵਰ੍ਹ ਰਹੀ ਸਰੀਰ ਨੂੰ ਝੁਲਸਾ ਦੇਣ ਵਾਲੀ ਅੱਗ ਉਗਲਦੀ ਧੁੱਪ ਕਾਰਨ ਪੰਜਾਬ ਵਿਚ ਕਰਫਿਊ ਵਰਗੇ ਹਾਲਾਤ ਬਣ ਗਏ ਹਨ। ਦੁਪਹਿਰ ਵੇਲੇ ਬਾਜ਼ਾਰਾਂ ਸ਼ਹਿਰਾਂ ਵਿਚ ਸੁੰਨ ਪਸਰ ਜਾਂਦੀ ਹੈ। ਟਾਂਵਾ ਟਾਂਵਾ ਹੀ ਕੋਈ ਵਿਅਕਤੀ ਨਜ਼ਰ ਆਉਂਦਾ ਹੈ। ਕਰੀਬ 47 ਡਿਗਰੀ ਤੋਂ ਪਾਰ ਪੁੱਜੇ ਤਾਪਮਾਨ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੀਆਂ ਭੀੜ ਵਾਲੀਆਂ ਸੜਕਾਂ ’ਤੇ ਚਾਰੇ ਪਾਸੇ ਚੁੱਪ ਪੱਸਰੀ ਹੋਈ ਹੈ ਅਤੇ ਸੜਕਾਂ 'ਤੇ ਕਰਫ਼ਿਊ ਵਰਗੇ ਹਾਲਾਤ ਬਣੇ ਹੋਏ ਹਨ। ਭਿਆਨਕ ਗਰਮੀ ਕਾਰਨ ਉਦਯੋਗਿਕ ਨਗਰੀ ਲੁਧਿਆਣਾ, ਜਲੰਧਰ ਤੇ ਚੰਡੀਗੜ੍ਹ ਜਿਹੇ ਸ਼ਹਿਰਾਂ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਖ਼ਾਲੀ ਪਈਆਂ ਹੋਈਆਂ ਹਨ। ਮਹਾਨਗਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਲੱਗਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਸਮੇਤ ਹੋਰ ਜ਼ਰੂਰੀ ਸਾਮਾਨ ਦੀਆਂ ਰੇਹੜੀਆਂ-ਫੜ੍ਹੀਆਂ ਗਾਇਬ ਹੋ ਗਈਆਂ ਹਨ।
ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਘਰੋਂ ਨਾ ਨਿਕਲੋ ਬਾਹਰ
ਲਗਾਤਾਰ ਵਿਗੜਦੇ ਜਾ ਰਹੇ ਹਾਲਾਤ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਰੈੱਡ ਅਲਰਟ ਦੌਰਾਨ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇ ਸਮੇਂ ਦੌਰਾਨ ਜੇਕਰ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਣ, ਨਹੀਂ ਤਾਂ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਹੀ ਕਰੋ। 

ਮਿਹਨਤਕਸ਼ ਲੋਕ ਗਰਮੀ ਕਾਰਨ ਬੇਹਾਲ
ਲਗਾਤਾਰ ਅੱਗ ਉਗਲ ਰਹੀ ਭਿਆਨਕ ਗਰਮੀ ਤੋਂ ਪਰੇਸ਼ਾਨ ਹੋ ਚੁੱਕੇ ਰਿਕਸ਼ਾ ਚਾਲਕਾਂ ਨੂੰ ਵੀ ਸੜਕਾਂ ’ਤੇ ਸਵਾਰੀ ਤੱਕ ਨਹੀਂ ਮਿਲ ਰਹੀ, ਜਿਸ ਕਾਰਨ ਸਾਈਕਲ, ਰਿਕਸ਼ਾ, ਆਟੋ ਰਿਕਸ਼ਾ, ਰੇਹੜੀ-ਫੜ੍ਹੀ ਚਾਲਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਦੁਪਹਿਰ ਸਮੇਂ ਮਿਹਨਤਕਸ਼ ਲੋਕ ਸੜਕਾਂ ਕੰਢੇ ਲੱਗੇ ਰੁੱਖਾਂ ਅਤੇ ਉੱਚੀਆਂ ਇਮਾਰਤਾਂ ਦੀਆਂ ਕੰਧਾਂ ਦੇ ਸਹਾਰੇ ਮਿਲਣ ਵਾਲੀ ਛਾਂ ਦਾ ਆਸਰਾ ਲੈ ਕੇ ਅਰਾਮ ਕਰਦੇ ਦਿਖਾਈ ਦੇ ਰਹੇ ਹਨ।

In The Market