ਜਲੰਧਰ : ਜਲੰਧਰ ਪੱਛਮੀ ਤੋਂ ਵਿਧਾਇਕ ਵਜੋਂ ਅਸਤੀਫਾ ਵਾਪਸ ਲੈਣ ਦੀ ਗੱਲ ਕਰ ਰਹੇ ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਨ੍ਹਾਂ ਦਾ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ਼ੀਤਲ ਅੰਗੁਰਾਲ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਤਾ ਅਸਤੀਫ਼ਾ ਵਾਪਸ ਲੈਣ ਦੀ ਗੱਲ ਕਹੀ ਗਈ ਸੀ। ਇਸ ਲਈ ਉਨ੍ਹਾਂ ਨੇ ਸਪੀਕਰ ਸੰਧਵਾਂ ਨੂੰ ਪੱਤਰ ਵੀ ਲਿਖਿਆ ਸੀ। ਉਨ੍ਹਾਂ ਲਿਖਿਆ ਸੀ ਕਿ ਜੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਤਾਂ ਉਹ ਅਦਾਲਤ ਜਾਣਗੇ। ਇਸ ਲਈ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਾ ਕੀਤਾ ਜਾਵੇ। ਦਰਅਸਲ ਅੰਗੁਰਾਲ ਲੋਕ ਸਭਾ ਚੋਣਾਂ ਦੌਰਾਨ ਵਿਧਾਇਕੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਗਏ ਸੀ।
ਦਸੂਹਾ : ਜੀਟੀ ਰੋਡ ਪੁਲਿਸ ਸਟੇਸ਼ਨ ਦਸੂਹਾ ਨੇੜੇ ਦਰਦਨਾਕ ਹਾਦਸਾ ਵਾਪਰਿਆ। ਇਕ ਟਰੱਕ ਤੇ ਸਕੂਟਰੀ ਦੀ ਜਬਰਦਸਤ ਟੱਕਰ ਕਾਰਨ ਇਕ 28 ਸਾਲਾ ਕੁੜੀ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ 28 ਸਾਲਾ ਅੰਕਿਤਾ ਪੁੱਤਰੀ ਮਨਜੀਤ ਸਿੰਘ ਰਾਮਗੜੀਆ ਬੰਬੋਵਾਲ ਦੀ ਨਿਵਾਸੀ ਸੀ। ਉਹ ਆਪਣੀ ਸਹੇਲੀ ਨਿਵਾਸੀ ਬੋਦਲ ਨੂੰ ਮਿਲਣ ਗਈ ਹੋਈ ਸੀ। ਉਹ ਜਦੋਂ ਸਕੂਟੀ ਉਤੇ ਆਪਣੇ ਪਿੰਡ ਨੂੰ ਵਾਪਸ ਜਾ ਰਹੀ ਸੀ ਤਾਂ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਹਾਦਸਾ ਵਾਪਰ ਗਿਆ। ਟਰੱਕ ਤੇ ਸਕੂਟੀ ਦੀ ਜਬਰਦਸਤ ਟੱਕਰ ਹੋ ਗਈ। ਇਸ ਕਾਰਨ ਅੰਕਿਤਾ ਦੀ ਮੌਤ ਹੋ ਗਈ। ਟਰੱਕ ਨੰਬਰ ਪੀ. ਬੀ. 0609815 ਦਾ ਡਰਾਈਵਰ ਅਬਦੁਲ ਰਸੀਦ ਜੰਮੂ ਦਾ ਰਹਿਣ ਵਾਲਾ ਹੈ। ਟੀ. ਵੀ. ਐੱਸ. ਸਕੂਟਰੀ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕ ਕੁੜੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਮੁਹਾਲੀ : ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੀ ਦੇਰ ਰਾਤ ਮੁਹਾਲੀ ਵਿਖੇ ਦਰਦਨਾਕ ਹਾਦਸਾ ਵਾਪਰਿਆ। ਪਿੰਡ ਦਾਊ ਨੇੜੇ ਫਲਾਈਓਵਰ ਉਤੇ ਖਸਤਾਹਾਲ ਟਰਾਲੀ ਖੜ੍ਹੀ ਕਰ ਦਿੱਤੀ ਗਈ, ਜਿਸ ਵਿਚ ਤੇਜ਼ ਰਫਤਾਰ ਆਈ ਕਾਰ ਆ ਵੱਜੀ। ਹਾਦਸੇ 'ਚ ਕਾਰ ਪਲਟ ਗਈ ਤੇ ਜ਼ਖਮੀ ਕਾਰ ਚਾਲਕ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਟਰਾਲੀ ਨੂੰ ਫਲਾਈਓਵਰ ਤੋਂ ਹਟਾਇਆ ਗਿਆ। ਇਸ ਹਾਦਸੇ ਵਿੱਚ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਸੇ ਦੌਰਾਨ ਦੇਰ ਰਾਤ ਚੰਡੀਗੜ੍ਹ-ਖਰੜ ਹਾਈਵੇ ਉਤੇ ਮੁਹਾਲੀ ਦੇ ਪਿੰਡ ਦਾਊ ਨੇੜੇ ਇੱਕ ਟਰੱਕ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
Punjab News: पंजाब में सड़क हादसे लगातार बढ़ते जा रहे हैं. कल देर रात मोहाली के दाऊ गांव के पास फ्लाईओवर पर एक क्षतिग्रस्त ट्रॉली खड़ी थी, जिसमें देर रात एक तेज रफ्तार कार ने टक्कर मार दी.(Punjab accident news) इस हादसे में कार पलट गई और घायल कार चालक को गंभीर हालत में अस्पताल में भर्ती कराया गया. हादसे के बाद पुलिस हरकत में आई और ट्रॉली को फ्लाईओवर से हटाया गया.(Chandigarh Kharar Highway accident news) इस हादसे में कार चालक गंभीर रूप से घायल हो गया और पुलिस ने उसे अस्पताल में भर्ती कराया। इसी बीच देर रात मोहाली के दाऊ गांव के पास चंडीगढ़-खरड़ हाईवे पर एक ट्रक में आग लग गई. फायर ब्रिगेड ने मौके पर पहुंचकर आग पर काबू पाया. प्राप्त जानकारी के मुताबिक, कार चालक ने खड़े ट्रक में टक्कर मार दी, जिसके कारण यह हादसा हुआ....
Punjab News: पंजाब सरकार(Punjab Government) ने 10 जून, सोमवार को सार्वजनिक अवकाश (Government Holiday)घोषित किया है. इस दिन राज्य भर में सरकारी व्यापारिक प्रतिष्ठान बंद रहेंगे. दरअसल, 10 जून को सरताज साहिब श्री गुरु अर्जन देव जी का शहीदी दिवस है. सरकार ने साल 2024 की आधिकारिक छुट्टियों की सूची में इस दिन छुट्टी की घोषणा की है. बता दें कि भीषण गर्मी के कारण पंजाब भर के स्कूल-कॉलेजों में पहले ही छुट्टियां पड़ चुकि हैं.
ਚੰਡੀਗੜ੍ਹ : ਪੰਜਾਬ ਵਿਚ 10 ਜੂਨ ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦਿਨ ਸੂਬੇ ਭਰ ਦੇ ਸਰਕਾਰੀ ਵਪਾਰਕ ਅਦਾਰੇ ਬੰਦ ਰਹਿਣਗੇ। ਦਰਅਸਲ 10 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਦਿਨ ਛੁੱਟੀ ਐਲਾਨੀ ਹੋਈ ਹੈ। ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਪੰਜਾਬ ਭਰ ਦੇ ਸਕੂਲਾਂ ਤੇ ਕਾਲਜਾਂ ਵਿਚ ਪਹਿਲਾਂ ਹੀ ਛੁੱਟੀਆਂ ਕੀਤੀਆਂ ਹੋਈਆਂ ਹਨ।
Weather Update : ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੈ। ਭਾਵੇਂ ਤਾਪਮਾਨ ਵਿਚ ਕਮੀ ਆਈ ਹੈ ਪਰ ਬਾਵਜੂਦ ਇਸ ਦੇ ਗਰਮੀ ਤੋਂ ਲੋਕ ਪਰੇਸ਼ਾਨ ਹਨ। ਪੰਜਾਬ ‘ਚ 4 ਜੂਨ ਤੱਕ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਧਰ, ਮੌਸਮ ਵਿਭਾਗ ਨੇ 5 ਜੂਨ ਤੋਂ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ। ਪੱਛਮੀ ਗੜਬੜੀ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 3 ਜ਼ਿਲ੍ਹਿਆਂ ਮਾਨਸਾ, ਬਰਨਾਲਾ ਅਤੇ ਲੁਧਿਆਣਾ ਵਿੱਚ ਹੀਟ ਵੇਵ ਦਾ ਆਰੇਂਜ ਅਲਰਟ ਦਿੱਤਾ ਗਿਆ ਹੈ। ਜਦੋਂ ਕਿ 6 ਹੋਰ ਜ਼ਿਲ੍ਹਿਆਂ ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਹੀਟਵੇਵ ਦੇ ਨਾਲ-ਨਾਲ ਮੀਂਹ ਅਤੇ ਤੇਜ਼ ਹਨੇਰੀ ਦੀ ਸੰਭਾਵਨਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਪੰਜਾਬ ਵਿੱਚ ਕੱਲ੍ਹ 4 ਜੂਨ ਨੂੰ ਵੀ ਮੌਸਮ ਗਰਮ ਰਹਿਣ ਦੀ ਸੰਭਾਵਨਾ ਹੈ ਪਰ 5 ਤੇ 6 ਜੂਨ ਤੋਂ ਪੂਰੇ ਸੂਬੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 5-6 ਜੂਨ ਨੂੰ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 6 ਜੂਨ ਤੱਕ ਤਾਪਮਾਨ 3 ਤੋਂ 5 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨਅੰਮ੍ਰਿਤਸਰ- ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਲਗਭਗ 2 ਡਿਗਰੀ ਡਿੱਗ ਕੇ 43.5 ਡਿਗਰੀ ਤੱਕ ਪਹੁੰਚ ਗਿਆ। ਅੱਜ ਤਾਪਮਾਨ 45 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।ਜਲੰਧਰ—ਐਤਵਾਰ ਸ਼ਾਮ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.8 ਫੀਸਦੀ ਦਰਜ ਕੀਤਾ ਗਿਆ। ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਦੇ ਬਾਵਜੂਦ ਤਾਪਮਾਨ 46 ਡਿਗਰੀ ਦੇ ਨੇੜੇ ਪਹੁੰਚਣ ਦੀ ਸੰਭਾਵਨਾ ਹੈ।ਲੁਧਿਆਣਾ- ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.2 ਡਿਗਰੀ ਦਰਜ ਕੀਤਾ ਗਿਆ। ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਤਾਪਮਾਨ 45 ਡਿਗਰੀ ਦੇ ਆਸਪਾਸ ਪਹੁੰਚਣ ਦੀ ਸੰਭਾਵਨਾ ਹੈ।ਪਟਿਆਲਾ- ਕੱਲ੍ਹ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ ਦਰਜ ਕੀਤਾ ਗਿਆ। ਅੱਜ ਮੀਂਹ ਦੀ ਚਿਤਾਵਨੀ ਹੈ। ਇਸ ਦੇ ਬਾਵਜੂਦ ਪੰਜਾਬ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚਣ ਦਾ ਅਨੁਮਾਨ ਹੈ।ਮੁਹਾਲੀ—ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 41.7 ਡਿਗਰੀ ਦਰਜ ਕੀਤਾ ਗਿਆ ਸੀ। ਅੱਜ ਤਾਪਮਾਨ ਵਧਣ ਅਤੇ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਮੁੰਬਈ ਤੋਂ ਫਿਰੋਜ਼ਪੁਰ ਆਉਣ ਵਾਲੀ ਪੰਜਾਬ ਮੇਲ ਐਕਸਪ੍ਰੈੱਸ ’ਚ ਇਕ ਔਰਤ ਆਪਣੇ ਚਾਰ ਬੱਚਿਆਂ ਨੂੰ ਛੱਡ ਗਈ। ਉਸ ਤੋਂ ਬਾਅਦ ਤੋਂ ਹੀ ਬੱਚੇ ਭੇਤਭਰੇ ਹਾਲਾਤ ’ਚ ਗਾਇਬ ਹਨ। ਮੁੰਬਈ ਕ੍ਰਾਈਮ ਬ੍ਰਾਂਚ ਨੇ ਦੇਸ਼ ਦੇ ਸਾਰੇ ਪੁਲਿਸ ਥਾਣਿਆਂ ’ਚ ਸੂਚਨਾ ਭੇਜੀ ਹੈ। ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।ਥਾਣਾ ਜੀਆਰਪੀ ਫਿਰੋਜ਼ਪੁਰ ਦੇ ਐੱਸਆਈ ਦੀਦਾਰ ਸਿੰਘ ਨੇ ਦੱਸਿਆ ਕਿ ਮੁੰਬਈ ਕ੍ਰਾਈਮ ਬ੍ਰਾਂਚ ਤੋਂ ਮਿਲੇ ਇਨਪੁਟਸ ਅਨੁਸਾਰ ਚਾਰ ਬੱਚੇ ਆਰੀਆ ਤਿਵਾੜੀ (18), ਅਨੁਸ਼ਕਾ ਤਿਵਾੜੀ (15), ਭਾਵੇਸ਼ ਤਿਵਾੜੀ (11) ਅਤੇ ਕੁਮੁਦ ਤਿਵਾੜੀ (8) ਨੂੰ ਲੈ ਕੇ ਉਨ੍ਹਾਂ ਦੀ ਮਤਰੇਈ ਮਾਂ 26 ਮਈ ਨੂੰ ਮੁੰਬਈ ਦੇ ਕਲਿਆਨ ਰੇਲਵੇ ਸਟੇਸ਼ਨ ’ਤੇ ਪੰਜਾਬ ਮੇਲ ਐਕਸਪ੍ਰੈੱਸ ਵਿਚ ਸਵਾਰ ਹੋ ਗਈ। ਉਹ ਖੰਡਵਾ ਰੇਲਵੇ ਸਟੇਸ਼ਨ ’ਤੇ ਬੱਚਿਆਂ ਨੂੰ ਟਰੇਨ ਵਿਚ ਹੀ ਸੁੱਤੇ ਪਏ ਛੱਡ ਕੇ ਉਤਰ ਗਈ ਤੇ ਮੁੰਬਈ ਵਾਪਸ ਪਰਤ ਗਈ। ਇਸ ਤੋਂ ਬਾਅਦ ਤੋਂ ਬੱਚੇ ਲਾਪਤਾ ਹਨ। ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਐੱਸਆਈ ਅਨੁਸਾਰ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਬੱਚਿਆਂ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰ ਕੇ ਪੂਰੇ ਦੇਸ਼ ’ਚ ਇਨ੍ਹਾਂ ਦੀ ਭਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੈਸ਼ਨਲ ਹਾਈਵੇ ’ਤੇ ਸਫਰ ਮੁੜ ਮਹਿੰਗਾ ਹੋਣ ਜਾ ਰਿਹਾ ਹੈ। ਟੋਲ ਟੈਕਸ ਵਿਚ ਵਾਧਾ ਕਰ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਜਾਰੀ ਨਵੀਂ ਰੇਟ ਲਿਸਟ ਵਿਚ ਲਗਪਗ 5 ਫੀਸਦੀ ਦਾ ਵਾਧਾ ਕੀਤਾ ਗਿਆ। ਅੱਜ ਤੋਂ ਨਵੀਂ ਰੇਟ ਲਿਸਟ ਦੇ ਹਿਸਾਬ ਨਾਲ ਟੋਲ ਕੱਟੇਗਾ। NHAI ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵੀਆਂ ਦਰਾਂ 3 ਜੂਨ, 2024 ਤੋਂ ਲਾਗੂ (Toll Tax Rate) ਹੋਣਗੀਆਂ। ਉਸ ਨੇ ਕਿਹਾ ਕਿ ਟੋਲ ਫੀਸਾਂ ਨੂੰ ਸੋਧਣਾ ਇੱਕ ਸਾਲਾਨਾ ਅਭਿਆਸ ਦਾ ਹਿੱਸਾ ਹੈ, ਜੋ ਕਿ ਥੋਕ ਮੁੱਲ ਸੂਚਕਾਂਕ ਦੇ ਆਧਾਰ 'ਤੇ ਮਹਿੰਗਾਈ ਵਿੱਚ ਬਦਲਾਅ ਨਾਲ ਜੁੜਿਆ ਹੋਇਆ ਹੈ। ਵਧੇ ਰੇਟ ਦਾ ਵੇਰਵਾ ਜਲੰਧਰ ਤੋਂ ਦਿੱਲੀ ਤੇ ਦਿੱਲੀ ਤੋਂ ਜਲੰਧਰ ਸਫਰ ਕਰਨ ਵਾਲੇ ਲੋਕਾਂ ’ਤੇ ਟੋਲ ਟੈਕਸ ਦੀ ਗਾਜ਼ ਡਿੱਗਣ ਜਾ ਰਹੀ ਹੈ। ਲਾਡੋਵਾਲ ਟੋਲ ਪਲਾਜ਼ਾ ਮੁਤਾਬਕ-ਕਾਰ ਦੇ ਪੁਰਾਣੇ ਰੇਟ ਇਕ ਪਾਸੇ ਦਾ 215 ਰੁਪਏ, ਆਉਣ-ਜਾਣ ਦਾ 325 ਰੁਪਏ ਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੇਂ ਰੇਟ ਮੁਤਾਬਕ ਇਕ ਪਾਸੇ ਦਾ 220 ਰੁਪਏ, ਆਉਣ-ਜਾਣ ਦਾ 330 ਰੁਪਏ ਅਤੇ ਮਹੀਨਾਵਾਰ ਪਾਸ 7360 ਰੁਪਏ ਦਾ ਹੋਵੇਗਾ। -ਲਾਈਟ ਵ੍ਹੀਕਲ ਦੇ ਪੁਰਾਣੇ ਰੇਟ ਇਕ ਪਾਸੇ ਦਾ 350 ਰੁਪਏ, ਆਉਣ-ਜਾਣ ਦਾ 520 ਰੁਪਏ ਅਤੇ ਮਹੀਨਾਵਾਰ ਪਾਸ 11590 ਰੁਪਏ ਸੀ। ਨਵੇਂ ਰੇਟ ਮੁਤਾਬਕ ਇਕ ਪਾਸੇ ਦਾ 355 ਰੁਪਏ, ਆਉਣ-ਜਾਣ ਦਾ 535 ਰੁਪਏ ਅਤੇ ਮਹੀਨਾਵਾਰ ਪਾਸ 11885 ਰੁਪਏ ਦਾ ਹੋਵੇਗਾ। -ਬੱਸ-ਟਰੱਕ ਦੇ ਐਕਸਲ ਦੇ ਪੁਰਾਣੇ ਰੇਟ ਇਕ ਪਾਸੇ ਦਾ 730 ਰੁਪਏ, ਆਉਣ-ਜਾਣ ਦਾ 1095 ਰੁਪਏ ਅਤੇ ਮਹੀਨਾਵਾਰ ਪਾਸ 24285 ਰੁਪਏ ਸੀ। ਨਵੇਂ ਰੇਟ ਵਿਚ ਇਕ ਪਾਸੇ ਦਾ 745 ਰੁਪਏ, ਆਉਣ-ਜਾਣ ਦਾ 1120 ਰੁਪਏ ਤੇ ਮਹੀਨਾਵਾਰ ਪਾਸ 24905 ਰੁਪਏ ਦਾ ਹੋਵੇਗਾ।-ਤਿੰਨ ਐਕਸਲ ਵਾਹਨਾਂ ਦੇ ਪੁਰਾਣੇ ਰੇਟ ਇਕ ਪਾਸੇ ਦਾ 795 ਰੁਪਏ, ਆਉਣ-ਜਾਣ ਦਾ 1190 ਰੁਪਏ ਤੇ ਮਹੀਨਾਵਾਰ ਪਾਸ 26490 ਰੁਪਏ ਸੀ। ਨਵੇਂ ਰੇਟ ਵਿਚ ਇਕ ਪਾਸੇ ਦਾ 815 ਰੁਪਏ, ਆਉਣ-ਜਾਣ ਦਾ 1225 ਰੁਪਏ ਅਤੇ ਮਹੀਨਾਵਾਰ ਪਾਸ 27170 ਰੁਪਏ ਦਾ ਹੋਵੇਗਾ। -ਹੈਵੀ ਕੰਸਟ੍ਰਕਸ਼ਨ ਮਸ਼ੀਨਰੀ ਫੋਰ ਐਕਸਲ ਵਾਹਨਾਂ ਦੇ ਪੁਰਾਣੇ ਰੇਟ ਇਕ ਪਾਸੇ ਦਾ 1140 ਰੁਪਏ, ਆਉਣ-ਜਾਣ ਦਾ 1715 ਰੁਪਏ ਤੇ ਮਹੀਨਾਵਾਰ ਪਾਸ 38085 ਰੁਪਏ ਸੀ। ਨਵੇਂ ਰੇਟ ਵਿਚ ਇਕ ਪਾਸੇ ਦਾ 1170 ਰੁਪਏ, ਆਉਣ-ਜਾਣ ਦਾ 1755 ਰੁਪਏ ਅਤੇ ਮਹੀਨਾਵਾਰ ਪਾਸ 39055 ਰੁਪਏ ਦਾ ਹੋਵੇਗਾ। -ਸੱਤ ਤੇ ਜ਼ਿਆਦਾ ਐਕਸਲ ਲਈ ਪੁਰਾਣੇ ਰੇਟ ਇਕ ਪਾਸੇ ਦਾ 1390 ਰੁਪਏ, ਆਉਣ-ਜਾਣ ਦਾ 2085 ਰੁਪਏ ਤੇ ਮਹੀਨਾਵਾਰ ਪਾਸ 46360 ਰੁਪਏ ਰੁਪਏ ਸੀ। ਨਵੇਂ ਰੇਟ ਵਿਚ ਹੁਣ ਇਕ ਪਾਸੇ ਦਾ 1425 ਰੁਪਏ, ਆਉ...
ਲੁਧਿਆਣਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਤੋਂ ਬਾਅਦ ਤੇ ਚੋਣ ਨਤੀਜਿਆਂ ਤੋਂ ਪਹਿਲਾਂ ਆਮ ਜਨਤਾ ਉਤੇ ਮਹਿੰਗਾਈ ਦੀ ਮਾਰ ਪਈ ਹੈ। ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਵੇਰਕਾ ਮਿਲਕ ਪਲਾਂਟ ਤੇ ਅਮੂਲ ਦੁੱਧ ਨੇ ਪੰਜਾਬ ਭਰ ਵਿੱਚ ਦੁੱਧ ਦੀਆਂ ਵਿਕਰੀ ਕੀਮਤਾਂ ਵਿੱਚ ਦੋ ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਦੁੱਧ ਦੀਆਂ ਕੀਮਤਾਂ ਵਿੱਚ ਇਹ ਵਾਧਾ ਤਿੰਨ ਜੂਨ 2024 ਤੋਂ ਲਾਗੂ ਹੋਵੇਗਾ। ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਇਹ ਵਾਧਾ ਗਰਮੀ ਦੇ ਮੌਸਮ ਵਿੱਚ ਦੁੱਧ ਦੇ ਖਰੀਦ ਮੁੱਲਾਂ ਵਿੱਚ ਹੁੰਦੇ ਵਾਧੇ ਦੇ ਕਾਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਸਮ ਵਿੱਚ ਵਧੇ ਤਾਪਮਾਨ ਅਤੇ ਤੇਜ ਗਰਮੀ ਦੇ ਕਾਰਨ ਦੁੱਧ ਦੇ ਉਤਪਾਦਨ ਵਿਚ ਗਿਰਾਵਟ ਦਰਜ ਕੀਤੀ ਜਾਂਦੀ ਹੈ ਜਿਸ ਦੇ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ । ਇਸ ਦੇ ਸਿੱਟੇ ਵੱਜੋਂ ਦੁੱਧ ਦੀ ਪ੍ਰੋਸੈਸਿੰਗ ਅਤੇ ਉਤਪਾਦਨ ਦੇ ਵਧਦੇ ਖਰਚਿਆਂ ਨੂੰ ਸੰਤੁਲਨ ਕਰਨ ਵਾਸਤੇ ਦੁੱਧ ਦੇ ਖਰੀਦ ਮੁੱਲਾਂ ਵਿੱਚ ਵਾਧਾ ਕੀਤਾ ਗਿਆ ਹੈ।ਅਮੂਲ ਨੇ ਵੀ ਜਾਰੀ ਕੀਤਾ ਬਿਆਨਉਧਰ, ਅਮੂਲ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਦੁੱਧ ਦੀ ਕੀਮਤ ਵਿਚ ਸਿਰਫ 3-4 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਖੁਰਾਕੀ ਮਹਿੰਗਾਈ ਤੋਂ ਕਾਫੀ ਘੱਟ ਹੈ। ਅਮੂਲ ਨੇ ਕਿਹਾ ਕਿ ਫਰਵਰੀ 2023 ਤੋਂ ਕੀਮਤਾਂ ਨਹੀਂ ਵਧੀਆਂ ਸਨ, ਇਸ ਲਈ ਇਹ ਵਾਧਾ ਜ਼ਰੂਰੀ ਸੀ। ਅਮੂਲ ਦਾ ਦਾਅਵਾ ਹੈ ਕਿ ਦੁੱਧ ਉਤਪਾਦਨ ਅਤੇ ਸੰਚਾਲਨ ਲਾਗਤ ਵਧਣ ਕਾਰਨ ਕੀਮਤਾਂ ਵਧਾਈਆਂ ਗਈਆਂ ਹਨ। ਪਿਛਲੇ ਸਾਲ ਅਮੂਲ ਦੇ ਦੁੱਧ ਸੰਘਾਂ ਨੇ ਕਿਸਾਨਾਂ ਦੇ ਭਾਅ ਵਧਾਏ ਸਨ। ਅਮੂਲ ਦੀ ਨੀਤੀ ਦੇ ਅਨੁਸਾਰ, ਗਾਹਕਾਂ ਦੁਆਰਾ ਅਦਾ ਕੀਤੇ ਗਏ 1 ਰੁਪਏ ਵਿੱਚੋਂ, 80 ਪੈਸੇ ਦੁੱਧ ਉਤਪਾਦਕ ਨੂੰ ਜਾਂਦੇ ਹਨ।
ਜੰਮੂ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਪਵਿੱਤਰ ਸ਼ਹਿਰ ਕੱਟੜਾ ਪ੍ਰਸ਼ਾਸਨ ਤੇ ਸ਼ਰਾਈਨ ਬੋਰਡ ਨੇ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਮਾਤਾ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਉਤੇ ਕਟੜਾ ਤੋਂ ਮਾਤਾ ਭਵਨ ਤੱਕ ਤੰਬਾਕੂ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ।ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਉਤੇ ਸਖ਼ਤ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਤੰਬਾਕੂ ਤੇ ਸਿਗਰਟ ਦਾ ਸੇਵਨ ਜਾਂ ਵਿਕਰੀ ਨੂੰ ਸਜ਼ਾਯੋਗ ਅਪਰਾਧ ਮੰਨਿਆ ਜਾਵੇਗਾ। ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਇਸ ਫੈਸਲੇ ਦਾ ਸ਼ਰਧਾਲੂਆਂ ਨੇ ਸਵਾਗਤ ਕੀਤਾ ਹੈ। ਇਸ ਫੈਸਲੇ ਦਾ ਮੁੱਖ ਮੰਤਵ ਇਸ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਅਤੇ ਸ਼ਰਧਾਲੂਆਂ ਦੀ ਆਸਥਾ ਦਾ ਖਿਆਲ ਰੱਖਣਾ ਹੈ।ਕੱਟੜਾ ਦੇ ਪ੍ਰਸ਼ਾਸਨ ਨੇ ਅਲਟੀਮੇਟਮ ਜਾਰੀ ਕੀਤਾ ਹੈ ਕਿ ਜਿਹੜੇ ਵੀ ਦੁਕਾਨਦਾਰ ਤੰਬਾਕੂ ਵੇਚ ਰਹੇ ਹਨ ਜਾਂ ਜਿਨ੍ਹਾਂ ਨੇ ਕੱਟੜਾ ਜਾਂ ਭਵਨ ਉਤੇ ਤੰਬਾਕੂ ਦੀਆਂ ਦੁਕਾਨਾਂ ਲਗਾਈਆਂ ਹੋਈਆਂ ਹਨ, ਉਹ ਤੁਰੰਤ ਆਪਣੀਆਂ ਦੁਕਾਨਾਂ ਤੋਂ ਤੰਬਾਕੂ ਪਦਾਰਥਾਂ ਨੂੰ ਹਟਾਉਣ, ਨਹੀਂ ਤਾਂ ਪ੍ਰਸ਼ਾਸਨ ਵੱਲੋਂ ਇਸ ਨੂੰ ਜ਼ਬਤ ਕਰ ਲਿਆ ਜਾਵੇਗਾ ਲਿਆ ਜਾਵੇਗਾ ਅਤੇ ਕਾਰਵਾਈ ਵੀ ਕੀਤੀ ਜਾਵੇਗੀ।ਮੀਟ ਤੇ ਸ਼ਰਾਬ ਉਤੇ ਪਹਿਲਾਂ ਹੀ ਹੈ ਪਾਬੰਦੀਕੱਟੜਾ ਪ੍ਰਸ਼ਾਸਨ ਨੇ ਪਹਿਲਾਂ ਹੀ ਕੱਟੜਾ ਅਤੇ ਆਸਪਾਸ ਦੇ ਇਲਾਕਿਆਂ ‘ਚ ਸ਼ਰਾਬ ਅਤੇ ਮੀਟ ਦੀ ਵਿਕਰੀ ਉਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਕੱਟੜਾ ਅਤੇ ਆਲੇ-ਦੁਆਲੇ ਕਿਤੇ ਵੀ ਸ਼ਰਾਬ ਦੇ ਠੇਕੇ, ਵਿਹੜੇ ਜਾਂ ਮੀਟ ਦੀਆਂ ਦੁਕਾਨਾਂ ਨਹੀਂ ਹਨ। ਹੁਣ ਪ੍ਰਸ਼ਾਸਨ ਨੇ ਤੰਬਾਕੂ ਅਤੇ ਸਿਗਰਟ ਦੇ ਸੇਵਨ, ਖਰੀਦ ਅਤੇ ਵਿਕਰੀ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਗੜ੍ਹਦੀਵਾਲਾ-ਹੁਸ਼ਿਆਰਪੁਰ ਤੋਂ ਦਸੂਹਾ ਰੋਡ ਸਰਕਾਰੀ ਹਸਪਤਾਲ ਨੇੜੇ ਕਹਿਰ ਵਾਪਰਿਆ। ਇਕ ਐਕਸਯੂਵੀ ਕਾਰ ਤੇ ਐਕਟਿਵਾ ਸਕੂਟਰੀ ਵਿਚਾਲੇ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿਚ ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ ਹੋ ਗਈ। ਉਹ ਖੁਦ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।ਜਾਣਕਾਰੀ ਅਨੁਸਾਰ ਤਕਰੀਬਨ ਅੱਜ ਸਵੇਰੇ 7 ਵਜੇ ਦੇ ਕਰੀਬ ਲਖਵੀਰ ਸਿੰਘ (54) ਪੁੱਤਰ ਸੋਹਣ ਸਿੰਘ ਤੇ ਬਲਜਿੰਦਰ ਕੌਰ (45) ਪਤਨੀ ਲਖਵੀਰ ਸਿੰਘ ਵਾਸੀ ਢੋਲੋਵਾਲ ਥਾਣਾ ਗੜ੍ਹਦੀਵਾਲਾ ਤੋਂ ਐਕਟਿਵਾ ਸਕੂਟਰੀ ਨੰਬਰ ਪੀ. ਬੀ.-21ਜੀ-5908 'ਤੇ ਸਵਾਰ ਹੋ ਕੇ ਭੂਆ ਦੇ ਅਫ਼ਸੋਸ ਕਰਨ ਲਈ ਪਿੰਡ ਨੰਗਲ ਈਸ਼ਰ ਹਰਿਆਣਾ ਵੱਲ ਜਾ ਰਹੇ ਸਨ। ਸਰਕਾਰੀ ਹਸਪਤਾਲ ਭੂੰਗਾ ਨੇੜੇ ਪੁੱਜੇ ਤਾਂ ਆਂਧਰਾ ਪ੍ਰਦੇਸ਼ ਤੋਂ ਜੰਮੂ-ਕਸ਼ਮੀਰ ਜਾ ਰਹੀ ਐਕਸਯੂਵੀ ਗੱਡੀ ਨੰਬਰ ਏ.ਪੀ.-39 ਕਿਊ. ਐੱਫ਼.-0039 ਨੇ ਸਾਹਮਣਿਓਂ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਵਿਚ ਲਖਵੀਰ ਸਿੰਘ ਦੀ ਮੌਤ ਹੋ ਗਈ ਤੇ ਪਤਨੀ ਬਲਜਿੰਦਰ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਔਰਤ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਭੂੰਗਾ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਮੋਰਚਰੀ ਵਿਚ ਜਮ੍ਹਾ ਕਰਵਾ ਦਿੱਤੀ ਹੈ। ਦੱਸਣਯੋਗ ਹੈ ਕਿ ਐੱਨਆਰਆਈ ਲਖਵੀਰ ਸਿੰਘ ਤੇ ਐੱਨ. ਆਰ. ਆਈ. ਬਲਜਿੰਦਰ ਕੌਰ ਆਪਣੀ ਇਕੋ ਇਕ ਬੇਟੀ ਨਾਲ 10-15 ਕੁ ਦਿਨ ਪਹਿਲਾਂ ਹੀ ਜਰਮਨ ਤੋਂ ਆਪਣੇ ਪਿੰਡ ਆਏ ਸਨ। ਪੁਲਿਸ ਚੌਕੀ ਭੂੰਗਾ ਦੇ ਇੰਚਾਰਜ ਏ. ਐੱਸ. ਆਈ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਵਲੀ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਗੱਡੀ ਪੁਲਿਸ ਨੇ ਕਬਜ਼ੇ ਵਿਚ ਲੈ ਲਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕੀਤੀ ਜਾਵੇਗੀ।
ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿੱਚ ਸਾਧੂਗੜ੍ਹ ਅਤੇ ਸਰਹਿੰਦ ਵਿਚਕਾਰ ਐਤਵਾਰ ਸਵੇਰੇ 4 ਵਜੇ ਵਾਪਰੇ ਰੇਲ ਹਾਦਸੇ ਤੋਂ ਬਾਅਦ 51 ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਰੇਲਵੇ ਮੁਤਾਬਕ ਰਾਜਪੁਰਾ, ਪਟਿਆਲਾ ਅਤੇ ਧੂਰੀ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਦਾ ਰੂਟ ਬਦਲ ਦਿੱਤਾ ਗਿਆ ਹੈ। ਕੁਝ ਹੋਰ ਟਰੇਨਾਂ ਨੂੰ ਵੀ ਚੰਡੀਗੜ੍ਹ ਦੇ ਰਸਤੇ ਡਾਇਵਰਟ ਕੀਤਾ ਗਿਆ ਹੈ। ਉਧਰ, ਉੱਤਰੀ ਰੇਲਵੇ ਨੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਹਨ। ਲੁਧਿਆਣਾ ਦੇ ਨੰਬਰ 94178-83569, ਜਲੰਧਰ 81461-39614, ਅੰਮ੍ਰਿਤਸਰ 74969-66206, ਪਠਾਨਕੋਟ 94637-44690 ਅਤੇ ਜੰਮੂ ਤਵੀ ਨੰਬਰ 019124-70116 ‘ਤੇ ਜਾਣਕਾਰੀ ਲਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਦੋ ਮਾਲ ਗੱਡੀਆਂ ਇਕੋ ਲਾਈਨ ਉਤੇ ਆਉਣ ਕਾਰਨ ਹਾਦਸਾ ਵਾਪਰਿਆ। ਇਸ ਵਿਚ ਲੋਕੋ ਪਾਇਲਟ ਜ਼ਖਮੀ ਹੋ ਗਏ। ਅੰਬਾਲਾ ਡਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਅਤੇ ਹੋਰ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਜਾਂਚ ਵਿੱਚ ਲੱਗੇ ਹੋਏ ਹਨ।
ਗਰਮੀ ਸਿਖਰ ਉਤੇ ਹੈ। ਹਰ ਸੂਬੇ ਤੇ ਸ਼ਹਿਰ ਦਾ ਤਾਪਮਾਨ 45 ਡਿਗਰੀ ਤਕ ਪਹੁੰਚਿਆ ਹੋਇਆ ਹੈ। ਗਰਮੀ ਕਾਰਨ ਚੰਡੀਗੜ੍ਹ ਦੇ ਸੈਕਟਰ 27 ਵਿਚ ਚੱਲਦੀ ਗੱਡੀ ਅੱਗ ਦਾ ਗੋਲਾ ਬਣ ਦੌੜਨ ਲੱਗੀ। ਅਚਾਨਕ ਅੱਗ ਲੱਗਣ ਕਾਰਨ ਪੂਰੀ ਗੱਡੀ ਨੁਕਸਾਨੀ ਗਈ। ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸੜਕ ਦੇ ਵਿਚਕਾਰ ਕਾਰ ਨੂੰ ਲੱਗੀ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਡਰਾਈਵਰ ਨੇ ਬੜੀ ਮੁਸ਼ਕਲ ਨਾਲ ਬਾਹਰ ਆ ਕੇ ਆਪਣੀ ਜਾਨ ਬਚਾਈ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਅੱਗ ਲੱਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਗਰਮੀਆਂ ਦੇ ਮੌਸਮ 'ਚ ਕਾਰ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਗਰਮੀਆਂ ਵਿੱਚ ਕਾਰ ਨੂੰ ਅੱਗ ਤੋਂ ਬਚਾਇਆ ਜਾ ਸਕਦਾ ਹੈ। ਸ਼ਾਰਟ ਸਰਕਟ ਕਾਰਨ ਲੱਗਦੀ ਹੈ ਅੱਗਕਾਰ ਵਿੱਚ ਅੱਗ ਲੱਗਣ ਦਾ ਸਭ ਤੋਂ ਵੱਡਾ ਖਤਰਾ ਸ਼ਾਰਟ ਸਰਕਟ ਕਾਰਨ ਹੁੰਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਗਰਮੀਆਂ ਦੌਰਾਨ ਇੱਕ ਤੋਂ ਵੱਧ ਤਾਰਾਂ ਦੀ ਬਾਹਰੀ ਸੁਰੱਖਿਆ ਸਤਹ ਪਿਘਲ ਜਾਂਦੀ ਹੈ ਅਤੇ ਉਹ ਚਿਪਕ ਜਾਂਦੀਆਂ ਹਨ। ਇਸ ਲਈ ਗਰਮੀਆਂ ਵਿੱਚ ਕਾਰ ਦੀ ਸਰਵਿਸ ਜ਼ਰੂਰ ਕਰਵਾਓ ਤੇ ਤਾਰਾਂ ਦੀ ਜਾਂਚ ਕਰਵਾਓ ਇੰਜਣ ਓਵਰਹੀਟਗਰਮੀਆਂ ਵਿੱਚ ਲੰਬੇ ਸਫ਼ਰ ਦੌਰਾਨ, ਕਾਰ ਦੇ ਲਗਾਤਾਰ ਡਰਾਈਵਿੰਗ ਕਾਰਨ ਇੰਜਣ ਦਾ ਤਾਪਮਾਨ ਅਕਸਰ ਵੱਧ ਜਾਂਦਾ ਹੈ। ਜਿਸ ਕਾਰਨ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਅਜਿਹੇ 'ਚ ਕਾਰ ਨੂੰ ਕੁਝ ਕਿਲੋਮੀਟਰ ਚੱਲਣ ਤੋਂ ਬਾਅਦ ਕੁਝ ਦੇਰ ਲਈ ਰੋਕ ਦੇਣਾ ਚਾਹੀਦਾ ਹੈ। ਨਾਲ ਹੀ ਕੂਲੈਂਟ ਦੀ ਮਾਤਰਾ ਵੀ ਚੈੱਕ ਕੀਤੀ ਜਾਵੇ। ਬੇਲੋੜੀ ਐਕਸੈਸਰੀਜ਼ ਨਾ ਲਗਵਾਓਕਾਰ 'ਚ ਵਾਧੂ ਐਕਸੈਸਰੀਜ਼ ਲਾਉਣ ਕਾਰਨ ਅੱਗ ਲੱਗਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਕਈ ਵਾਰ ਸਹਾਇਕ ਉਪਕਰਣ ਲਗਾਉਂਦੇ ਸਮੇਂ ਤਾਰਾਂ ਨੂੰ ਕੱਟਣਾ ਪੈਂਦਾ ਹੈ। ਜਿਸ ਕਾਰਨ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ, ਕਾਰ ਨੂੰ ਕੰਪਨੀ ਦੁਆਰਾ ਦਿੱਤੇ ਗਏ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕਰੋ। ਪਰਫਿਊਮ ਤੇ ਹੈਂਡ ਸੈਨੇਟਾਈਜ਼ਰਕਾਰ ਵਿੱਚ ਪਰਫਿਊਮ ਹੈਂਡ ਸੈਨੇਟਾਈਜ਼ਰ ਜਾਂ ਹੋਰ ਕਿਸਮ ਦੇ ਸਪਰੇਅ ਕਦੇ ਵੀ ਨਹੀਂ ਰੱਖਣੇ ਚਾਹੀਦੇ। ਇਨ੍ਹਾਂ ਵਿਚ ਅਲਕੋਹਲ ਹੁੰਦਾ ਹੈ ਜੋ ਅੱਗ ਨੂੰ ਬਹੁਤ ਜਲਦ ਫੜਦਾ ਹੈ। ਬੈਟਰੀ ਤੇ ਪਾਵਰ ਬੈਂਕਜੇ ਕਾਰ ਧੁੱਪ ਵਿਚ ਹੈ ਤਾਂ ਇਸ ਅੰਦਰ ਬੈਟਰੀ ਤੇ ਪਾਵਰ ਬੈਂਕ ਨਾ ਛੱਡੋ। ਗਰਮ ਹੋ ਜਾਣ ਕਾਰਨ ਇਨ੍ਹਾਂ ਵਿਚ ਬਲਾਸਟ ਹੋ ਸਕਦਾ ਹੈ ਤੇ ਅੱਗ ਲੱਗ ਸਕਦੀ ਹੈ। ਲਾਈਟਰ ਵੀ ਕਾਰ ਵਿਚ ਨਾ ਰੱਖੋ। ਇਸ ਵਿਚ ਗੈਸ ਹੁੰਦੀ ਹੈ ਤੇ ਜਿਸ ਕਾਰਨ ਅੱਗ ਲੱਗ ਸਕਦੀ ਹੈ। ਫਿਊਲ ਟੈਂਕ ਨੂੰ ਫੁੱਲ ਨਾ ਕਰਵਾਓਮਾਹਿਰਾਂ ਦਾ ਕਹਿਣਾ ਹੈ ਕਿ ਕਾਰ ਦੇ ਫਿਊਲ ਟੈਂਕ ਨੂੰ ਕਦੇ ਵੀ ਪੂਰਾ ਨਾ ਭਰੋ। ਕਾਰ ਦੀਆਂ ਖਿੜਕੀਆਂ ਨੂੰ ਥੋੜ੍ਹਾ ਖੁੱਲ੍ਹਾ ਰੱਖੋ। ਸ਼ਾਮ ਨੂੰ ਕਾਰ ਨੂੰ ਰੀਫਿਊਲ ਕਰੋ। ਟਾਇਰਾਂ ਵਿਚ ਜ਼ਿਆਦਾ ਹਵਾ ਨਾ ਭਰਵਾਓਕਾਰ ਦੇ ਟਾਇਰਾਂ ਨੂੰ ਬਹੁਤ ਜ਼ਿਆਦਾ ਹਵਾ ਨਾਲ ਨਾ ਭਰੋ। ਗਰਮੀਆਂ ਵਿੱਚ ਸੜਕ ਉਤੇ ਟੋਏ ਕਾਰਨ ਇਨ੍ਹਾਂ ਦੇ ਫਟਣ ਜਾਂ ਅੱਗ ਲੱਗਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਲੰਬੀ ਦੂਰੀ 'ਤੇ ਜਾ ਰਹੇ ਹੋ ਤਾਂ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
ਪੰਜਾਬ ਵਿਚ ਫਤਹਿਗੜ੍ਹ ਸਾਹਿਬ ਦੇ ਨਿਊ ਸਰਹੰਦ ਨੇੜੇ ਤੜਕਸਾਰ ਵੱਡਾ ਤੇ ਭਿਆਨਕ ਰੇਲ ਹਾਦਸਾ ਵਾਪਰਿਆ ਹੈ, ਜਿਸ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ, ਦੋ ਮਾਲ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ। ਰੇਲ ਗੱਡੀਆਂ ਦੀਆਂ ਸਾਰੀਆਂ ਬੋਗੀਆਂ ਪਲਟ ਗਈਆਂ ਤੇ ਲੀਹੋਂ ਲੱਥ ਗਈਆਂ। ਇਸ ਭਿਆਨਕ ਘਟਨਾ ਵਿਚ ਦੋਵੇਂ ਡਰਾਈਵਰ ਗੰਭੀਰ ਜ਼ਖਮੀ ਹੋ ਗਏ। ਪਲਟੇ ਇੰਜਣ ਵਿਚ ਲੋਕੋ ਪਾਇਲਟ ਫਸ ਗਏ, ਜਿਨ੍ਹਾਂ ਨੂੰ ਇੰਜਣ ਦਾ ਸ਼ੀਸ਼ਾ ਕੱਟ ਕੇ ਤੇ ਤੋੜ ਕੇ ਬਚਾਇਆ ਗਿਆ। ਸਖ਼ਤ ਮੁਸ਼ਕਤ ਤੋਂ ਬਾਅਦ ਟਿਕਟ ਚੈਕਰਾਂ ਨੇ ਉਨ੍ਹਾਂ ਲੋਕੋ ਪਾਇਲਟਾਂ ਨੂੰ ਬਾਹਰ ਕੱਢ ਲਿਆ। ਇਸ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋਣ ਮਗਰੋਂ ਇਨ੍ਹਾਂ ਟਿਕਟ ਚੈਕਰਾਂ ਵੱਲੋਂ ਵਿਖਾਈ ਗਈ ਇਨਸਾਨੀਅਤ ਦੀ ਚਾਰੋਂ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਇਹ ਹਾਦਸਾ ਮਾਲ ਗੱਡੀਆਂ ਲਈ ਬਣਾਏ ਗਏ ਡੀਐਫਸੀਸੀ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਇਥੇ ਪਹਿਲਾਂ ਹੀ ਕੋਲੇ ਨਾਲ ਲੱਦੀਆਂ ਦੋ ਮਾਲ ਗੱਡੀਆਂ ਖੜ੍ਹੀਆਂ ਸਨ। ਅੱਜ ਸਵੇਰੇ ਇਕ ਮਾਲ ਗੱਡੀ ਦਾ ਇੰਜਣ ਦੂਜੀ ਨਾਲ ਟਕਰਾ ਗਿਆ। ਮਾਲ ਗੱਡੀ ਦਾ ਇੰਜਣ ਦੂਜੀ ਰੇਲ ਦੀਆਂ ਬੋਗੀਆਂ 'ਤੇ ਚੜ੍ਹ ਗਿਆ ਅਤੇ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਯਾਤਰੀ ਟਰੇਨ ਸਮਰ ਸਪੈਸ਼ਲ (04681) ਵਿਚ ਫਸ ਗਿਆ। ਟੱਕਰ ਮਗਰੋਂ ਮਾਲ ਗੱਡੀਆਂ ਇਕ ਪਟੜੀ ਤੋਂ ਦੂਜੀ ਤੇ ਫਿਰ ਤੀਜੀ ਪਟੜੀ ਤੱਕ ਪਹੁੰਚ ਗਈਆਂ। ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਸਾਰੇ ਡੱਬੇ ਪੱਟੜੀ ਤੋਂ ਉੱਤਰ ਗਏ ਇਕ-ਦੂਜੇ 'ਤੇ ਚੜ੍ਹ ਗਏ। ਇਸ ਹਾਦਸੇ ਵਿਚ ਤਿੰਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਗੱਡੀਆਂ ਦੇ ਕੱਚ ਟੁੱਟ ਗਏ ਅਤੇ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟਾਇਰ ਵੀ ਵੱਖ ਹੋ ਗਏ। ਜਾਣਕਾਰੀ ਮੁਤਾਬਕ ਹਾਦਸਾ ਸਵੇਰੇ 4 ਵਜੇ ਤੇ ਕਰੀਬ ਵਾਪਰਿਆ। #Punjab train accident: Brave ticket checkers of Kolkata-Jammu Tawi train saved the loco pilots of derailed freight train by smashing open the windshield of its hi-power WAG12 class locomotives. pic.twitter.com/oF4iHehD4g — Rajendra B. Aklekar (@rajtoday) June 2, 2024 ਦੋ ਗੱਡੀਆਂ ਦੇ ਡਰਾਈਵਰ ਹੋਏ ਜ਼ਖਮੀਹਾਦਸੇ ਵਿਚ ਦੋਵੇਂ ਮਾਲ ਗੱਡੀਆਂ ਦੇ ਡਰਾਈਵਰ ਜ਼ਖਮੀ ਹੋ ਗਏ। ਇਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਅਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ ਵਜੋਂ ਹੋਈ ਹੈ। ਵਿਕਾਸ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਹਿਮਾਂਸ਼ੂ ਦੀ ਪਿੱਠ 'ਤੇ ਸੱਟ ਲੱਗੀ ਹੈ। ਪਲਟੇ ਇੰਜਣ ਵਿਚ ਫਸੇ ਲੋਕੋ ਪਾਇਲਟਾਂ ਨੂੰ ਟਿਕਟ ਚੈਕਰਾਂ ਨੇ ਸ਼ੀਸ਼ਾ ਕੱਟ ਕੇ ਬਚਾਇਆ। ਉਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿਤਾ ਗਿਆ। ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ, ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।...
ਬਠਿੰਡਾ : ਬਠਿੰਡਾ ਵਿਖੇ ਇਕ ਨੌਜਵਾਨ ਦੀ ਭੇਤ ਭਰੇ ਹਾਲਾਤ ਵਿਚ ਮੌਤ ਹੋ ਗਈ ਹੈ। ਇਹ ਨੌਜਵਾਨ ਵੋਟ ਪਾਉਣ ਲਈ ਨੋਇਡਾ ਤੋਂ ਬਠਿੰਡਾ ਆਇਆ ਸੀ। ਲਾਪਤਾ ਹੋਏ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਲਾਸ਼ ਬਰਾਮਦ ਹੋਈ। ਇਸ ਵਿਚਾਲੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ। ਲਾਸ਼ ਉਤੇ ਸੱਟਾਂ ਦੇ ਨਿਸ਼ਾਨ ਵੇਖੇ ਜਾ ਸਕਦੇ ਹਨ ਪਰ ਪੁਲਿਸ ਦਾਅਵਾ ਕਰ ਰਹੀ ਹੈ ਕਿ ਮੌਤ ਕੁਦਰਤੀ ਹੋਈ ਹੈ।ਜਾਣਕਾਰੀ ਅਨੁਸਾਰ ਬਠਿੰਡਾ ਦੇ ਪਰਸ ਰਾਮ ਨਗਰ ਦਾ ਪਰਿਵਾਰ ਨੋਇਡਾ ਵਿਖੇ ਰਹਿ ਰਿਹਾ ਹੈ। 28 ਮਈ ਨੂੰ ਵੋਟਾਂ ਪਾਉਣ ਲਈ ਬਠਿੰਡਾ ਆਇਆ 22 ਸਾਲਾ ਨੌਜਵਾਨ ਘਰੋਂ ਗਿਆ ਪਰ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਦੇ ਭਾਲਣ ਤੋਂ ਬਾਅਦ ਪੁਲਿਸ ਤੋਂ ਸੂਚਨਾ ਮਿਲੀ ਕਿ ਉਸ ਦੀ ਮੌਤ ਹੋ ਚੁੱਕੀ ਹੈ ਜਦ 1 ਮਈ ਨੂੰ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਲਾਸ਼ ਦਿਖਾਈ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਾਸ਼ ਉਤੇ ਸੱਟਾਂ ਦੇ ਜ਼ਖਮ ਸਨ। ਉਸ ਦੇ ਗੁੱਟ ਉੱਪਰਲਾ ਬਰੈਸਲੇਟ ਨਹੀਂ ਸੀ। ਨਾ ਹੀ ਗਲ ਦੀ ਚੇਨੀ ਅਤੇ ਮੋਬਾਈਲ ਫੋਨ ਮਿਲਿਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਨੂੰ ਲੈ ਕੇ ਗੁਮਰਾਹ ਕਰ ਰਹੀ ਹੈ ਅਤੇ ਕੁਦਰਤੀ ਮੌਤ ਦੱਸ ਕੇ ਉਸ ਦਾ ਸਸਕਾਰ ਕਰਾਉਣਾ ਚਾਹੁੰਦੀ ਹੈ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਪੁੱਤ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ, ਉਨਾ ਚਿਰ ਸਸਕਾਰ ਨਹੀਂ ਕਰਾਂਗੇ।
ਬਲਜਿੰਦਰ ਸਿੰਘ ਮਹੰਤ, ਮੁਹਾਲੀ : ਮੁਹਾਲੀ ਵਿਚ ਐਤਵਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪ੍ਰਾਈਵੇਟ ਬੈਂਕ ਤੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਭਾਰੀ ਮਾਲੀ ਨੁਕਸਾਨ ਤਾਂ ਹੋਇਆ ਹੈ, ਰਾਹਤ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ।ਮੰਡਲ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੁੰਦਾ। ਹਾਲਾਂਕਿ ਬੈਂਕ ਅਤੇ ਰੀਅਲ ਅਸਟੇਟ ਕਾਰੋਬਾਰੀ ਦਾ ਦਫਤਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਦਫਤਰ 'ਚ ਅੱਗ ਲੱਗਣ ਤੋਂ ਬਾਅਦ ਚਾਰੇ ਪਾਸੇ ਅੱਗ ਦੀਆਂ ਲਪਟਾਂ ਫੈਲ ਗਈਆਂ। ਇਸ ਨਾਲ ਪੂਰੇ ਬਾਜ਼ਾਰ ਵਿਚ ਹਫੜਾ-ਦਫੜੀ ਮਚ ਗਈ। ਧੂੰਏਂ ਦੇ ਗੁਬਾਰ ਦੂਰ-ਦੂਰ ਤੱਕ ਦੇਖੇ ਜਾ ਸਕਦੇ ਸਨ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਸ਼ੋਅਰੂਮ ਦਾ ਤਾਪਮਾਨ ਹੇਠਾਂ ਆਉਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਸ਼ੋਅਰੂਮ ਦਾ ਨਿਰੀਖਣ ਕਰੇਗੀ। ਇਸ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਪੰਜਾਬ ਦੇ ਕੈਬਨਿਟ ਮੰਤਰੀ, ਖਰੜ ਹਲਕੇ ਦੇ ਵਿਧਾਇਕਾ ਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਵਿਚ ਬਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਇਸੇ ਮਹੀਨੇ ਹੋਣ ਜਾ ਰਿਹਾ ਹੈ। 16 ਜੂਨ ਸ਼ਹਿਨਾਈਆਂ ਵਾਲਾ ਦਿਨ ਹੈ। ਉਨ੍ਹਾਂ ਦੇ ਜੀਵਨ ਸਾਥੀ ਸ਼ਾਹਬਾਜ਼ ਸਿੰਘ ਪੇਸ਼ੇ ਵਜੋਂ ਵਕੀਲ ਦੱਸੇ ਜਾ ਰਹੇ ਹਨ। ਉਹ ਚੰਡੀਗੜ੍ਹ ਵਿਚ ਰਹਿੰਦੇ ਹਨ ਜਦਕਿ ਪਰਿਵਾਰ ਮਲੋਟ ਇਲਾਕੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਵਿਆਹ ਸਮਾਗਮ ਦਾ ਪ੍ਰੋਗਰਾਮ ਜ਼ੀਕਰਪੁਰ ਦੇ ਇਕ ਪੈਲੇਸ ਵਿੱਚ ਰੱਖਿਆ ਗਿਆ। ਜਿਸ ਦੀਆਂ ਤਿਆਰੀਆਂ ਜ਼ੋਰਾਂ ਉਤੇ ਹਨ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀਹਰਜੋਤ ਸਿੰਘ ਬੈਂਸ ਤੇ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਹੋਇਆ ਸੀ। ਇਸ ਤੋਂ ਇਲਾਵਾ ਕਈ ਵਿਧਾਇਕਾਂ ਦਾ ਵੀ ਵਿਆਹ ਹੋਇਆ ਹੈ।
ਹਰਿਆਣਾ ਦੇ ਯਮੁਨਾਨਗਰ ਤੋਂ ਕੁਝ ਦੂਰੀ ਉਤੇ ਸਥਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਗਏ ਤਿੰਨ ਪੰਜਾਬੀ ਨੌਜਵਾਨਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਥੇ ਯਮੁਨਾ ਨਦੀ ’ਚ ਇਸ਼ਨਾਨ ਕਰਦੇ ਸਮੇਂ ਤਿੰਨ ਪੰਜਾਬੀ ਨੌਜਵਾਨ ਰੁੜ੍ਹ ਗਏ। ਇਥੇ ਡੁੱਬਣ ਕਾਰਨ ਤਿੰਨਾਂ ਦੀ ਮੌਤ ਹੋ ਗਈ। ਇਕ ਦੋਸਤ ਨੂੰ ਡੁੱਬਦਾ ਵੇਖ ਦੋ ਨੌਜਵਾਨ ਬਚਾਉਣ ਲਈ ਯਮੁਨਾ ਨਦੀ ਵਿਚ ਉਤਰ ਗਏ। ਇਸ ਦੌਰਾਨ ਤਿੰਨੇ ਰੁੜ੍ਹ ਗਏ।ਮ੍ਰਿਤਕਾਂ ਦੀ ਪਛਾਣ ਧੀਰੇਂਦਰ ਸਿੰਘ ਸੈਣੀ ਉਰਫ਼ ਪ੍ਰਿੰਸ (22) ਪੁੱਤਰ ਸ਼ਾਮ ਸਿੰਘ ਸੈਣੀ ਵਾਸੀ ਡੇਰਾਬੱਸੀ, ਰਾਘਵ ਮਿਸ਼ਰਾ (21) ਪੁੱਤਰ ਨੰਨੇ ਲਾਲ ਮਿਸ਼ਰਾ ਵਾਸੀ ਡੇਰਾਬੱਸੀ ਅਤੇ ਅਭਿਸ਼ੇਕ ਆਜ਼ਾਦ (21) ਪੁੱਤਰ ਰਮੇਸ਼ ਕੁਮਾਰ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਪਾਉਂਟਾ ਸਾਹਿਬ ਪੁਲਿਸ ਨੂੰ ਸ਼ਾਮ ਕਰੀਬ 6 ਵਜੇ ਤਿੰਨ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ ਸੀ। ਕਿਹਾ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਡੁੱਬਦਾ ਦੇਖ ਕੇ ਦੋ ਦੋਸਤ ਉਸ ਨੂੰ ਬਚਾਉਣ ਲਈ ਨਦੀ ’ਚ ਗਏ ਸਨ ਪਰ ਤਿੰਨੇ ਡੁੱਬ ਗਏ। ਬਾਅਦ ’ਚ ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਦੀਆਂ ਲਾਸ਼ਾਂ ਮਿਲ ਸਕੀਆਂ। ਇਹ ਤਿੰਨੇ ਧੀਰੇਂਦਰ ਦੀ ਥਾਰ ਕਾਰ ’ਚ ਪਾਉਂਟਾ ਸਾਹਿਬ ਪੁੱਜੇ ਸਨ।
ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਲੋਕ ਸਭਾ ਚੋਣਾਂ ਤੋਂ ਇਕ ਦਿਨ ਬਾਅਦ ਹੀ ਅੱਜ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਦਰਅਸਲ, ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਅੰਗੁਰਾਲ ਨੇ ਕਿਹਾ ਹੈ ਕਿ ਜੇਕਰ ਹੁਣ ਤੱਕ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਪੱਛਮੀ ਹਲਕੇ 'ਚ ਮੁੜ ਚੋਣਾਂ ਹੋਣੀਆਂ ਸੀ। ਇਸ ਕਾਰਨ ਸਰਕਾਰ ਦੇ ਚੋਣ ਖਰਚੇ ਵਧ ਜਾਣੇ ਸਨ। ਇਸ ਕਾਰਨ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ। ਦੱਸ ਦੇਈਏ ਕਿ ਵਿਧਾਨ ਸਭਾ ਦੇ ਸਪੀਕਰ ਨੇ 3 ਜੂਨ ਨੂੰ ਅੰਗੁਰਾਲ ਨੂੰ ਬੁਲਾਇਆ ਸੀ ਪਰ ਇਸ ਤੋਂ ਪਹਿਲਾਂ ਹੀ ਅੰਗੁਰਲ ਨੇ ਖੁਦ ਹੀ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ। ਫਿਲਹਾਲ ਇਸ ਸਬੰਧੀ ਵਿਧਾਇਕ ਅੰਗੁਰਾਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਤੋਂ ਇਲਾਵਾ, ਵੋਟਾਂ ਖਤਮ ਹੁੰਦਿਆਂ ਹੀ ਅੰਗੁਰਾਲ ਨੇ ਭਾਜਪਾ ਤੋਂ ਵੀ ਕਿਨਾਰਾ ਕਰ ਲਿਆ ਹੈ। ਅੰਗੁਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਮੋਦੀ ਦਾ ਪਰਿਵਾਰ ਹਟਾ ਲਿਆ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕ ਅੰਗੁਰਾਲ ਭਾਜਪਾ 'ਚ ਸ਼ਾਮਲ ਹੋ ਗਏ ਸਨ ਅਤੇ ਅਗਲੇ ਹੀ ਦਿਨ ਉਨ੍ਹਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर