ਲੁਧਿਆਣਾ : ਲੁਧਿਆਣਾ 'ਚ ਰਾਤ ਸਮੇਂ ਇਕ ਵਿਅਕਤੀ ਨੇ ਥਾਣੇ 'ਚ ਪੁਲਿਸ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਅਚਾਨਕ ਉਕਤ ਵਿਅਕਤੀ ਤਲਵਾਰ ਲੈ ਕੇ ਥਾਣੇ ਵਿਚ ਦਾਖਲ ਹੋ ਗਿਆ ਤੇ ਮੁਲਾਜ਼ਮਾਂ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹੱਥ ਵਿਚ ਨੰਗੀ ਤਲਵਾਰ ਲੈ ਕੇ ਵਿਅਕਤੀ ਨੂੰ ਥਾਣੇ ਅੰਦਰ ਆਉਂਦਾ ਦੇਖ ਪੁਲਿਸ ਮੁਲਾਜ਼ਮ ਹੈਰਾਨ ਰਹਿ ਗਏ ਤੇ ਅਚਾਨਕ ਉਕਤ ਵਿਅਕਤੀ ਨੇ ਮੁਲਾਜ਼ਮਾਂ 'ਤੇ ਤਲਵਾਰ ਚਲਾਉਣੀ ਸ਼ੁਰੂ ਕਰ ਦਿੱਤੀ। ਆਪਣਾ ਬਚਾਅ ਕਰਨ ਲਈ ਮੁਲਾਜ਼ਮ ਇੱਧਰ-ਉੱਧਰ ਭੱਜਣ ਲੱਗੇ। ਘਟਨਾ ਲੁਧਿਆਣਾ ਵਿਚ ਪੈਂਦੇ ਮੋਤੀ ਨਗਰ ਥਾਣੇ ਦੀ ਹੈ। ਇਸ ਵਾਰਦਾਤ ਦੀ ਵੀਡੀਓ ਵੀ ਥਾਣੇ ਤੋਂ ਸਾਹਮਣੇ ਆਈ ਹੈ। ਹਾਲਾਤ ਇਹ ਬਣ ਗਏ ਕਿ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣਾ ਪਿਆ। ਅੰਤ ਵਿਚ ਉਕਤ ਵਿਅਕਤੀ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਗਿਆ।ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਮਾਨਸਿਕ ਤੌਰ 'ਤੇ ਬਿਮਾਰ ਹੈ। ਇਸ ਘਟਨਾ ਨੇ ਥਾਣਿਆਂ ਦੀ ਸੁਰੱਖਿਆ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਇਸ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਦਕਿ ਹਮਲਾਵਰ ਵੀ ਜ਼ਖ਼ਮੀ ਹੋ ਗਿਆ ਹੈ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ।
ਹੁਸ਼ਿਆਰਪੁਰ ਦੇ ਦਸੂਹਾ ਰੋਡ ਉੱਤੇ ਪਿੰਡ ਕੱਕੋ ਦੇ ਕੋਲ ਦੇਰ ਰਾਤ ਸੜਕ ਹਾਦਸਾ ਵਾਪਰ ਗਿਆ। ਇਕ ਕਾਰ ਤੇ ਟਰੱਕ ਦੀ ਸਿੱਧੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਕਈ ਹੋਰ ਗੰਭੀਰ ਰੂਪ ਤੋਂ ਜ਼ਖਮੀ ਹੋਏ। ਕਾਰ ਸਵਾਰ ਲਦਾਖ ਤੋਂ ਘੁੰਮ ਕੇ ਦਿੱਲੀ ਪਰਤ ਰਹੇ ਸੀ ਕਿ ਹੁਸ਼ਿਆਰਪੁਰ ਦੇ ਇਸ ਇਲਾਕੇ ਵਿਚ ਹਾਦਸਾ ਵਾਪਰ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਦਿੱਲੀ ਨਿਵਾਸੀ ਜ਼ਖਮੀ ਨੌਜਵਾਨ ਮਨੋਜ ਦੇ ਚਾਚਾ ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਭਤੀਜਾ ਮਨੋਜ, ਆਪਣੇ ਪਰਿਵਾਰ ਅਤੇ ਆਪਣੇ ਦੋਸਤ ਨਾਲ ਲਦਾਖ ਤੋਂ ਕਾਰ ਵਿਚ ਸਵਾਰ ਹੋ ਕੇ ਦਿੱਲੀ ਵਾਪਸ ਜਾ ਰਿਹਾ ਸੀ।ਮਨੋਜ ਦਾ ਦੋਸਤ ਸਤੀਸ਼ ਕਾਰ ਚਲਾ ਰਿਹਾ ਸੀ। ਜਦੋਂ ਉਹ ਹੁਸ਼ਿਆਰਪੁਰ ਨੇੜੇ ਮਾਊਂਟ ਕਾਰਮਲ ਸਕੂਲ ਕੱਕੋ ਕੋਲ ਪਹੁੰਚਿਆ ਤਾਂ ਉਸ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੋਜ ਦੇ ਦੋਸਤ ਸਤੀਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
Weather Update : ਹਰਿਆਣਾ ਅਤੇ ਪੰਜਾਬ ਵਿੱਚ ਸੋਮਵਾਰ ਨੂੰ ਹੋਈ ਪ੍ਰੀ ਮਾਨਸੂਨ ਬਾਰਿਸ਼ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ। ਅੱਜ ਮੰਗਲਵਾਰ ਨੂੰ ਹਰਿਆਣਾ ਦੇ 8 ਅਤੇ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਿਮਾਚਲ 'ਚ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ। ਹਰਿਆਣਾ ਦੇ ਅੰਬਾਲਾ, ਸਿਰਸਾ, ਫਤਿਹਾਬਾਦ, ਜੀਂਦ, ਹਿਸਾਰ, ਭਿਵਾਨੀ, ਰੋਹਤਕ ਅਤੇ ਚਰਖੀ ਦਾਦਰੀ ਵਿੱਚ ਗਰਮੀ ਦੀ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬੀਤੀ ਸ਼ਾਮ ਗੁਰੂਗ੍ਰਾਮ, ਮਹਿੰਦਰਗੜ੍ਹ, ਚਰਖੀ ਦਾਦਰੀ, ਰੇਵਾੜੀ, ਝੱਜਰ, ਰੋਹਤਕ, ਸੋਨੀਪਤ, ਅੰਬਾਲਾ, ਯਮੁਨਾਨਗਰ, ਪਾਣੀਪਤ ਅਤੇ ਪੰਚਕੂਲਾ ਵਿੱਚ ਤੇਜ਼ ਹਵਾ ਨਾਲ ਮੀਂਹ ਪਿਆ। ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਲੁਧਿਆਣਾ ਅਤੇ ਸੰਗਰੂਰ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਹ ਚੇਤਾਵਨੀ ਸਿਰਫ਼ ਅੱਜ ਲਈ ਹੈ। ਸੋਮਵਾਰ ਦੇਰ ਰਾਤ ਬਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿੱਚ ਭਾਖੜਾ ਵਿੱਚ ਪਾੜ ਪੈ ਗਿਆ। ਇਸ ਕਾਰਨ ਕਿਸਾਨਾਂ ਦੀ ਕਰੀਬ 100 ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਦਰਾੜ ਲੀਕੇਜ ਕਾਰਨ ਆਈ ਹੈ। ਦੂਜੇ ਪਾਸੇ ਚੰਡੀਗੜ੍ਹ 'ਚ ਮੌਸਮ ਵਿਭਾਗ ਨੇ ਹੀਟਵੇਵ ਅਲਰਟ ਜਾਰੀ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦਾ ਤਾਪਮਾਨ 40 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ। 28 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਹਿਮਾਚਲ ਵਿਚ ਬਾਰਿਸ਼ ਦਾ ਕਹਿਰਉਧਰ, ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਪ੍ਰੀ ਮਾਨਸੂਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਉੱਪਰੀ ਤੇ ਮੱਧ ਉਚਾਈ ਵਾਲੇ ਖੇਤਰਾਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਿਮਾਚਲ ਵਿੱਚ ਸੋਮਵਾਰ ਨੂੰ ਗੋਹਰ 'ਚ 62.6, ਐਚਐਮਓ ਸ਼ਿਲਾਰੋ 'ਚ 31.2, ਰਾਮਪੁਰ ਬੁਸ਼ਹਿਰ 'ਚ 18.2, ਮੰਡੀ 'ਚ 15.2, ਰੋਹੜੂ 'ਚ 11.3, ਸਾਂਗਲਾ 'ਚ 11.2, ਚੰਬਾ 'ਚ 11.0, ਜੋਗਿੰਦਰਨਗਰ 'ਚ 11.0, ਚੌਪਾਲ 'ਚ 10.00, ਪਾਉਂਟਾ 'ਚ ਸਾਹਿਬ 10.00, ਨਾਰਕੰਡਾ ਵਿੱਚ 7.3 ਮਿਲੀਮੀਟਰ, ਪੰਡੋਹ ਵਿੱਚ 7.0, ਕੁਫਰੀ ਵਿੱਚ 6.4, ਮਨਾਲੀ ਵਿੱਚ 6.0 ਤੇ ਡਲਹੌਜ਼ੀ ਵਿੱਚ 6.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਅੱਜ ਵੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 30 ਜੂਨ ਤੱਕ ਸਰਗਰਮ ਹੋਵੇਗਾ ਮਾਨਸੂਨ ਮਾਨਸੂਨ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ 30 ਜੂਨ ਤੱਕ ਸਰਗਰਮ ਰਹੇਗਾ। ਮਾਨਸੂਨ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਹੁੰਦੇ ਹੋਏ ਹਰਿਆਣਾ ਵਿੱਚ ਦਾਖਲ ਹੁੰਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਹਰਿਆਣਾ ਤੋਂ ਬਾਅਦ ਮਾਨਸੂਨ ਚੰਡੀਗੜ੍ਹ ਅਤੇ ਪੰਜਾਬ ਵਿੱਚ ਦਾਖਲ ਹੋਵੇਗਾ। ਨਹੀਂ ਤਾਂ ਹਿਮਾਚਲ ਵਿੱਚ ਮਾਨਸੂਨ ਪਹਿਲਾਂ ਪਹੁੰਚ ਗਿਆ ਹੁੰਦਾ। ਫਿਲਹਾਲ ਇਸ ਦਿਸ਼ਾ 'ਚ ਰਫਤਾਰ ਧੀਮੀ ਦੱਸੀ ਜਾ ਰਹੀ ਹੈ। ਪੱਛਮੀ ਬੰਗਾਲ ਤੋਂ ਮਾਨਸੂਨ ਅੱਗੇ ਨਹੀਂ ਵਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿਚ ਮਾਨਸੂਨ ਪਹੁੰਚਣ ਮਗਰੋਂ ਬਾਰਿਸ਼ ਆਮ ਵਾਂਗ ਹੋਵੇਗੀ।...
ਅੰਮ੍ਰਿਤਸਰ-ਪੁਲਿਸ ਮੁਲਾਜ਼ਮਾਂ ਲਈ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪੁਲਿਸ ਮੁਲਾਜ਼ਮਾਂ ਉਤੇ ਸੋਸ਼ਲ ਮੀਡੀਆ ਉਤੇ ਰੀਲ ਜਾਂ ਵੀਡੀਓ ਦੇਖਣ ਤੇ ਚੈਟ ਕਰਨ ਉਤੇ ਪਾਬੰਦੀ ਲਾ ਦਿੱਤੀ ਗਈ ਹੈ। ਦਰਅਸਲ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਇਹ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮ ਆਪਣੀ ਡਿਊਟੀ ਦੌਰਾਨ ਸਮਾਰਟਫ਼ੋਨ ‘ਤੇ ਵਿਅਸਤ ਰਹਿੰਦੇ ਹਨ, ਜਿਸ ਕਾਰਨ ਕਈ ਵਾਰ ਲੋਕਾਂ ਦੀ ਅਤੇ ਉਨ੍ਹਾਂ ਦੀ ਖ਼ੁਦ ਦੀ ਸੁਰੱਖਿਆ ਖ਼ਤਰੇ ਵਿਚ ਪੈ ਜਾਂਦੀ ਹੈ, ਇਸ ਲਈ ਜੇਕਰ ਕੋਈ ਕਰਮਚਾਰੀ ਡਿਊਟੀ ਦੌਰਾਨ ਫ਼ੋਨ ‘ਤੇ ਚੈਟਿੰਗ ਕਰਦਾ ਜਾਂ ਵੀਡੀਓਜ਼ ਦੇਖਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਬਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ।
ਅੰਮ੍ਰਿਤਸਰ : ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵਿਚ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਵੱਲੋ ਯੋਗ ਦਿਵਸ ਉਤੇ ਯੋਗਾ ਕਰਦਿਆਂ ਦੀ ਇਕ ਫੋਟੋ ਸੋਸ਼ਲ ਮੀਡੀਆ ਉਤੇ ਅਪਲੋਡ ਕੀਤੀ ਗਈ ਸੀ। ਇਸ ਤੋਂ ਬਾਅਦ, ਇਹ ਫੋਟੋ ਵਿਵਾਦਾਂ ਵਿਚ ਘਿਰ ਗਈ। ਵਿਵਾਦ ਕਾਫੀ ਭੱਖਿਆ ਤੇ ਅਰਚਨਾ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਐਫਆਈਆਰ ਤਕ ਦਰਜ ਕਰਵਾ ਦਿੱਤੀ ਗਈ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਲੜਕੀ ਨੇ ਸੋਸ਼ਲ ਮੀਡੀਆ ਤੋਂ ਫੋਟੋਆਂ ਹਟਾ ਦਿੱਤੀਆਂ ਹਨ ਅਤੇ ਆਪਣੀ ਗਲਤੀ ਲਈ ਮੁਆਫੀ ਵੀ ਮੰਗੀ ਹੈ।ਹੁਣ ਇਸ ਮਾਮਲੇ ਨੂੰ ਲੈ ਕੇ ਐਸਜੀਪੀਸੀ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਕੁਝ ਨਿਯਮ ਲਾਗੂ ਕਰ ਦਿੱਤੇ ਗਏ ਹਨ। ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਕੀ ਨਿਯਮ ਹਨ, ਜੋ ਕਿ SGPC ਵੱਲੋਂ ਬਣਾਏ ਗਏ ਹਨ। ਇੱਥੇ ਆਉਣ ਵਾਲੇ ਹਰ ਸ਼ਰਧਾਲੂ ਲਈ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਹ ਨਿਯਮ ਇਸ ਲਈ ਬਣਾਏ ਗਏ ਹਨ ਤਾਂ ਜੋ ਸਿੱਖ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਸ ਲਈ ਤੁਹਾਡੇ ਲਈ ਇਸ ਨਿਯਮ ਨੂੰ ਜਾਣਨਾ ਜ਼ਰੂਰੀ ਹੈ। ਐਸਜੀਪੀਸੀ ਵੱਲੋਂ ਜਾਰੀ ਕੀਤੇ ਗਏ ਨਿਯਮ1) ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੀੜੀ, ਸਿਗਰਟ, ਤੰਬਾਕੂ ਜਾਂ ਹੋਰ ਨਸ਼ੀਲੇ ਪਦਾਰਥ ਲਿਜਾਉਣ ਉਤੇ ਸਖਤ ਪਾਬੰਦੀ ਹੋਵੇਗੀ।2) ਹਰਿਮੰਦਰ ਸਾਹਿਬ ਅੰਦਰ ਚਿਊਇੰਗ ਗਮ, ਸਨਗਲਾਸ ਅਤੇ ਫੋਟੋਗ੍ਰਾਫੀ ਦੀ ਮਨਾਹੀ ਹੈ।3) ਸਿਰਫ ਬਾਹਰੀ ਪਰਿਕਰਮਾ ਵਿੱਚ ਫੋਟੋਗ੍ਰਾਫੀ ਦੀ ਇਜਾਜ਼ਤ ਹੈ। ਵਿਸ਼ੇਸ਼ ਕਾਰਨਾਂ ਕਰ ਕੇ, ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਲਈ ਚੇਅਰਮੈਨ/ਸਕੱਤਰ (SGPC) ਜਾਂ ਹਰਿਮੰਦਰ ਸਾਹਿਬ ਦੇ ਮੈਨੇਜਰ ਤੋਂ ਇਜਾਜ਼ਤ ਲਈ ਜਾ ਸਕਦੀ ਹੈ।4) ਕੋਈ ਵੀ ਪਵਿੱਤਰ ਸਰੋਵਰ (ਅੰਮ੍ਰਿਤ ਦੇ ਕੁੰਡ) ਵਿੱਚ ਡੁਬਕੀ ਲਾ ਸਕਦਾ ਹੈ ਪਰ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਨਹੀਂ ਕਰ ਸਕਦਾ।5) ਸਰੋਵਰ ਵਿੱਚ ਤੈਰਾਕੀ ਦੀ ਮਨਾਹੀ ਹੈ।6) ਹਰਿਮੰਦਰ ਸਾਹਿਬ ਪਹੁੰਚਣ ਉਤੇ ਆਪਣੇ ਸਿਰ ਨੂੰ ਕੱਪੜੇ (ਜਿਵੇਂ ਰੁਮਾਲ, ਚੁੰਨੀ, ਰੁਮਾਲ ਆਦਿ) ਨਾਲ ਢੱਕਣਾ ਹੋਵੇਗਾ।7) ਜੇਕਰ ਕਿਸੇ ਕੋਲ ਸਿਰ ਢੱਕਣ ਲਈ ਕੱਪੜੇ ਨਹੀਂ ਹਨ ਤਾਂ ਹਰਿਮੰਦਰ ਸਾਹਿਬ ਵਿੱਚ ਇਸ ਦੀ ਸਹੂਲਤ ਹੈ।8) ਸਾਰੇ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ‘ਚ ਦਾਖਲ ਹੋਣ ਤੋਂ ਪਹਿਲਾਂ ਜੁੱਤੀਆਂ ਉਤਾਰਨੀਆਂ ਪੈਣਗੀਆਂ। ਇਸ ਤੋਂ ਬਾਅਦ, ਤੁਸੀਂ ਦਾਖਲ ਹੋਣ ਸਮੇਂ ਪੈਰ ਧੋ ਕੇ ਹੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰ ਸਕੋਗੇ।9) ਸ੍ਰੀ ਦਰਬਾਰ ਸਾਹਿਬ ਦੇ ਹਰ ਪ੍ਰਵੇਸ਼ ਦੁਆਰ ‘ਤੇ ਸੰਗਤਾਂ ਦੇ ਜੁੱਤੇ ਅਤੇ ਸਾਮਾਨ ਰੱਖਣ ਦਾ ਮੁਫ਼ਤ ਪ੍ਰਬੰਧ ਹੈ।10) ਪਵਿੱਤਰ ਅਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਿਰਪਾ ਕਰਕੇ ਆਪਣੇ ਮੋਬਾਈਲ ਫ਼ੋਨ ਬੰਦ ਕਰ ਦਿਓ।
ਜਲੰਧਰ ਦੇ ਨਕੋਦਰ 'ਚ ਖਾਕੀ ਮੁੜ ਦਾਗਦਾਰ ਹੋ ਗਈ। ਪੰਜਾਬ ਪੁਲਿਸ ਮੁਲਾਜ਼ਮਾਂ ਨੇ ਹੀ ਸਾਥੀਆਂ ਨਾਲ ਮਿਲ ਕੇ ਇਥੋਂ ਦੇ ਇਕ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਪੁੱਤਰ ਨੂੰ ਕਾਰ ਵਿਚ ਅਗਵਾ ਕਰ ਲਿਆ। ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ 50 ਹਜ਼ਾਰ ਰੁਪਏ ਫਿਰੌਤੀ ਵੀ ਮੰਗੀ। ਕਰੀਬ 8 ਘੰਟਿਆਂ ਬਾਅਦ ਲੜਕੇ ਨੂੰ ਨਕੋਦਰ-ਜਲੰਧਰ ਰੋਡ 'ਤੇ ਛੱਡ ਕੇ ਫਿਰ ਫਰਾਰ ਹੋ ਗਏ। ਸਿਟੀ ਪੁਲਿਸ ਨੂੰ ਦਿੱਤੇ ਬਿਆਨ 'ਚ ਭਗਵਾਨ ਸਿੰਘ ਪਰੂਥੀ ਸਾਬਕਾ ਕੌਂਸਲਰ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਦਾ ਲੜਕਾ ਨਵਜੋਤ ਸਿੰਘ ਪਰੂਥੀ ਉਰਫ਼ ਮਨੀ ਵਕਤ ਕਰੀਬ 10:30 ਵਜੇ ਸਵੇਰੇ ਨਿੱਜੀ ਕੰਮ ਲਈ ਬਾਜ਼ਾਰ ਗਿਆ ਸੀ। ਕਰੀਬ 11:10 ਵਜੇ ਲੜਕੇ ਨਵਜੋਤ ਦੇ ਮੋਬਾਈਲ ਤੋਂ ਵਟਸਐਪ ਕਾਲ ਉਸ ਦੇ ਮੋਬਾਈਲ 'ਤੇ ਆਈ ਅਤੇ ਕਿਹਾ ਕਿ ਤੁਹਾਡਾ ਲੜਕਾ ਅਸੀਂ ਨਸ਼ਾ ਕਰਦਾ ਫੜ ਲਿਆ ਹੈ। ਅਜੇ ਗੱਲ ਸਾਡੇ ਤੱਕ ਹੀ, ਅਸੀਂ ਇਥੇ ਹੀ ਨਿਬੇੜ ਦੇਵਾਂਗੇ। ਉਨ੍ਹਾਂ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਮੁਲਜ਼ਮਾਂ ਨੇ 50 ਹਜ਼ਾਰ ਰੁਪਏ ਲੈ ਕੇ ਮਾਲੜੀ ਨਜਦੀਕ ਤਾਜ ਸਿਟੀ ਕਾਲੋਨੀ ਨਕੋਦਰ ਕੋਲ ਪਹੁੰਚਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪੈਸਿਆਂ ਦਾ ਇੰਤਜ਼ਾਮ ਕਰ ਕੇ ਵੱਡੇ ਲੜਕੇ ਨੂੰ ਨਾਲ ਲੈ ਕੇ ਦੱਸੀ ਜਗ੍ਹਾ 'ਤੇ ਉਹ ਆਪਣੀ ਗੱਡੀ ਵਿੱਚ ਪਹੁੰਚ ਗਏ। ਉਸ ਵਿਅਕਤੀ ਨੇ ਫਿਰ ਕਾਲ ਕੀਤੀ ਅਤੇ ਕਿਹਾ ਕਿ ਤੁਸੀਂ ਇਥੇ ਹੀ ਰੁਕੋ। ਮੈਂ ਆਪਣੇ ਦੋ ਸਾਥੀਆਂ ਨੂੰ ਮੋਟਰਸਾਈਕਲ 'ਤੇ ਭੇਜ ਰਿਹਾ ਹਾਂ। ਫਿਰ ਕੁਝ ਦੇਰ ਬਾਅਦ ਦੋ ਨੌਜਵਾਨ ਇਕ ਮੋਟਰਸਾਈਕਲ ਡਿਸਕਵਰ ਬਿਨ੍ਹਾਂ ਨੰਬਰੀ 'ਤੇ ਸਵਾਰ ਹੋ ਕੇ ਮਾਲੜੀ ਪਿੰਡ ਵੱਲੋਂ ਆਏ। ਜੋ ਸਾਡੀ ਗੱਡੀ ਤੋਂ ਕਰੀਬ 50 ਮੀਟਰ ਦੀ ਦੂਰੀ 'ਤੇ ਰੁਕ ਗਏ। ਫਿਰ ਉਸ ਵਿਅਕਤੀ ਨੇ ਮੇਰੇ ਲੜਕੇ ਦੇ ਮੋਬਾਈਲ ਫੋਨ ਤੋਂ ਵ੍ਹਟਸਐਪ ਕਾਲ ਕਰ ਕੇ ਕਿਹਾ ਕਿ ਗੱਡੀ ਵਿੱਚੋਂ ਬਾਹਰ ਨਿਕਲ ਕੇ ਪੈਸੇ ਇਨ੍ਹਾਂ ਨੂੰ ਫੜਾ ਦਿਓ। ਇੰਨਾ ਕਹਿਣ ਉਤੇ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਉਹ ਮੋਟਰਸਾਈਕਲ ਜਲੰਧਰ ਵਾਲੀ ਸਾਈਡ ਭਜਾ ਕੇ ਲੈ ਗਏ। ਫਿਰ ਉਹ ਪਰਿਵਾਰ ਸਮੇਤ ਆਪਣੇ ਲੜਕੇ ਨਵਜੋਤ ਸਿੰਘ ਪਰੂਥੀ ਦੀ ਭਾਲ ਕਰਦੇ ਰਹੇ। ਕਰੀਬ 8 ਘੰਟਿਆਂ ਬਾਅਦ ਸ਼ਾਮ 7 ਵਜੇ ਉਕਤ ਵਿਆਕਤੀ ਉਸ ਦੇ ਲੜਕੇ ਨੂੰ ਨਕੋਦਰ-ਜਲੰਧਰ ਰੋਡ 'ਤੇ ਪਿੰਡ ਆਲੋਵਾਲ ਗੇਟ 'ਤੇ ਛੱਡ ਕੇ ਫਰਾਰ ਹੋ ਗਏ। ਫਿਰ ਪੁੱਤ ਦਾ ਆਇਆ ਫੋਨਲੜਕੇ ਨੇ ਘਬਰਾਏ ਹੋਏ ਨੇ ਸਾਨੂੰ ਫੋਨ ਕੀਤਾ ਅਤੇ ਘਰ ਆ ਕੇ ਦੱਸਿਆ ਕਿ ਉਸ ਨੂੰ ਸਥਾਨਕ ਦੱਖਣੀ ਚੌਂਕ ਵਿਚੋਂ ਤਿੰਨ ਨੌਜਵਾਨ ਸਵਿੱਫਟ ਕਾਰ ਵਿੱਚ ਨਕੋਦਰ ਤੋਂ ਪੈਟਰੋਲ ਪੰਪ ਪਿੰਡ ਮੁੱਧ ਲੈ ਕੇ ਗਏ ਸਨ, ਜਿੱਥੋਂ ਫਿਰ ਉਸ ਨੂੰ ਜਲੰਧਰ ਲੈ ਗਏ ਸਨ। ਤਿੰਨ ਅਗਵਾਕਾਰਾਂ ਵਿੱਚੋਂ ਇਕ ਨੌਜਵਾਨ ਰੋਹਿਤ ਗਿੱਲ ਜੋ ਪੰਜਾਬ ਹੋਮ ਗਾਰਡ ਦਾ ਮੁਲਾਜ਼ਮ ਹੈ ਅਤੇ ਨਕੋਦਰ ਕਚਹਿਰੀ ਵਿਖੇ ਡਿਊਟੀ ਕਰਦਾ ਹੈ। ਲੜਕੇ ਨੇ ਦੱਸਿਆ ਕਿ ਉਹ ਆਪਸ ਵਿੱਚ ਰੋਹਿਤ ਗਿੱਲ, ਗੁਰਪ੍ਰੀਤ ਗੋਪੀ ਅਤੇ ਜੈਕਬ ਨਾਮ ਲੈ ਕੇ ਗੱਲਾਂ ਕਰਦੇ ਸਨ। ਇਨ੍ਹਾਂ ਨੇ ਲੜਕੇ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਇਸ ਸਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਤੇਰਾ ਨੁਕਸਾਨ ਕਰਾਂਗੇ। 2 ਹੋਮਗਾਰਡ ਦੇ ਮੁਲਾਜ਼ਮਾਂ ਤੇ ਇਕ ਹੋਰ ਖਿ਼ਲਾਫ਼ ਮਾਮਲਾ ਦਰਜ : ਐੱਸਪੀ ਮੁਖਤਿਆਰ ਰਾਏ ਐੱਸਪੀ ਹੈੱਡਕੁਆਰਟਰ ਮੁਖਤਿਆਰ ਰਾਏ ਨੇ ਦੱਸਿਆ ਕਿ ਭਗਵਾਨ ਸਿੰਘ ਪਰੂਥੀ ਸਾਬਕਾ ਕੌਂਸਲਰ ਦੇ ਬ...
ਹਰਿਆਣਾ ਦੇ ਹਿਸਾਰ ਦੇ ਹਾਂਸੀ ਇਲਾਕੇ 'ਚ ਪ੍ਰੇਮ ਵਿਆਹ ਕਰਨ ਵਾਲੇ ਜੋੜੇ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। ਪ੍ਰੇਮੀ ਜੋੜੇ ਨੇ ਦੋ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ। ਅੱਜ ਸਵੇਰੇ ਹਾਂਸੀ ਦੇ ਲਾਲਾ ਹੁਕਮ ਚੰਦ ਜੈਨ ਪਾਰਕ ਵਿੱਚ ਬੈਠਾ ਸੀ, ਜਦੋਂ ਬਾਈਕ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ ਦੋਵਾਂ 'ਤੇ 7 ਰਾਊਂਡ ਫਾਇਰ ਕੀਤੇ ਤੇ ਫਰਾਰ ਹੋ ਗਏ। ਇਸ ਹਮਲੇ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਿਸਾਰ ਜ਼ਿਲ੍ਹੇ ਦੇ ਪਿੰਡ ਬਡਾਲਾ ਦੇ ਰਹਿਣ ਵਾਲੇ ਤੇਜਵੀਰ ਵਜੋਂ ਹੋਈ ਹੈ ਅਤੇ ਲੜਕੀ ਦੀ ਪਛਾਣ ਹਾਂਸੀ ਦੇ ਪਿੰਡ ਸੁਲਤਾਨਪੁਰ ਦੀ ਰਹਿਣ ਵਾਲੀ ਮੀਨਾ ਵਜੋਂ ਹੋਈ ਹੈ। ਦੋ ਮਹੀਨੇ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ। ਤੇਜਵੀਰ ਨੋਇਡਾ 'ਚ ਇਕ ਕੰਪਨੀ 'ਚ ਕੰਮ ਕਰਦਾ ਸੀ। ਦੋ ਵੱਖ-ਵੱਖ ਹਥਿਆਰਾਂ ਨਾਲ ਮਾਰੀਆਂ 7 ਗੋਲ਼ੀਆਂਐਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਦੋਵਾਂ ਨੇ 22 ਅਪ੍ਰੈਲ ਨੂੰ ਯੂਪੀ ਦੇ ਗਾਜ਼ੀਆਬਾਦ ਵਿਚ ਵਿਆਹ ਕੀਤਾ ਸੀ। ਦੋਵੇਂ ਆਪਸ ਵਿਚ ਰਿਸ਼ਤੇਦਾਰ ਹਨ। ਪਰਿਵਾਰ ਵਾਲੇ ਇਸ ਗੱਲੋਂ ਨਾਰਾਜ਼ ਸਨ। ਮੌਕੇ ਉਤੇ 7 ਖੋਲ ਬਰਾਮਦ ਹੋਏ ਹਨ। ਸਰੀਰ ਉਤੇ 4-5 ਗੋਲ਼ੀਆਂ ਦੇ ਨਿਸ਼ਾਨ ਦਿਖ ਰਹੇ ਹਨ। ਬਾਕੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ। ਐਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਵਾਂ ਕੋਲ ਵੱਖ-ਵੱਖ ਹਥਿਆਰ ਸਨ, ਕਿਉਂਕਿ ਖੋਲ ਵੱਖ-ਵੱਖ ਹਥਿਆਰਾਂ ਦੇ ਹਨ। ਹਾਲੇ ਸਿਰਫ਼ ਮੁੰਡੇ ਦੇ ਪਰਿਵਾਰ ਵਾਲੇ ਆਏ ਹਨ। ਕੁੜੀ ਦੇ ਪਰਿਵਾਰ ਕੋਲੋਂ ਪੁੱਛਗਿਛ ਲਈ ਟੀਮ ਭੇਜੀ ਗਈ ਹੈ। ਮਾਮੇ ਦੇ ਸਾਲੇ ਦੀ ਕੁੜੀ ਨਾਲ ਕਰਵਾਇਆ ਸੀ ਪ੍ਰੇਮ ਵਿਆਹਪੁਲਿਸ ਸੂਤਰਾਂ ਮੁਤਾਬਕ ਮੀਨਾ ਆਪਣੇ ਪਤੀ ਤੇਜਬੀਰ ਦੇ ਮਾਮਲਾ ਦੇ ਸਾਲੇ ਦੀ ਕੁੜੀ ਹੈ। ਦੋ ਮਹੀਨੇ ਪਹਿਲਾਂ ਹੀ ਦੋਵੇਂ ਘਰੋਂ ਭੱਜ ਗਏ ਸਨ। ਮੀਨਾ ਦੇ ਘਰਵਾਲੇ ਕਾਫੀ ਨਾਰਾਜ਼ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਾਰਾ ਕੁੜੀ ਦੇ ਪਰਿਵਾਰ ਵਾਲਿਆਂ ਦਾ ਹੈ।...
ਗੋਰਾਇਆ- ਜਲੰਧਰ ਦੇ ਗੋਰਾਇਆ ਵਿਖੇ ਤੇਜ਼ ਰਫ਼ਤਾਰ ਕਾਰ ਨੇ ਬੁਲਟ ਮੋਟਰਸਾਈਕਲ ’ਤੇ ਜਾ ਰਹੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ। ਵਿਦਿਆਰਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਰੇਲਵੇ ਅਧਿਕਾਰੀ ਦਾ ਇਕਲੌਤਾ ਪੁੱਤ ਸੀ। ਜਿਸ ਦੀ ਪਛਾਣ ਲੁਧਿਆਣਾ ਵਾਸੀ ਭਵਿਆ ਕਸ਼ਯਪ (23) ਵਜੋਂ ਹੋਈ ਹੈ। ਉਹ ਜਲੰਧਰ ਫਗਵਾੜਾ ਹਾਈਵੇ ’ਤੇ ਬਣੀ ਇਕ ਨਿੱਜੀ ਯੂਨੀਵਰਸਿਟੀ ’ਚ ਲਾਅ ਦੀ ਪੜ੍ਹਾਈ ਕਰਦਾ ਸੀ। ਐਤਵਾਰ ਨੂੰ ਉਹ ਕਿਸੇ ਕੰਮ ਤੋਂ ਯੂਨੀਵਰਸਿਟੀ ਗਿਆ ਸੀ। ਪਰਤਦੇ ਸਮੇਂ ਹਾਦਸਾ ਵਾਪਰ ਗਿਆ ਤੇ ਭਵਿਆ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਧਰ, ਇਕਲੌਤੇ ਪੁੱਤ ਦੀ ਮੌਤ ਦਾ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ। ਘਰ ਵਿਚ ਮਾਤਮ ਛਾ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਪਟਿਆਲਾ ਨੰਬਰ ਸਵਿੱਫਟ ਕਾਰ ਗੁਰਦਾਸਪੁਰ ਤੋਂ ਪਟਿਆਲਾ ਜਾ ਰਹੀ ਸੀ। ਜਦੋਂ ਗੋਰਾਇਆ ਦੇ ਮਾਹਲਾ ਪਿੰਡ ਦੇ ਗੇਟ ਨੇੜੇ ਨੈਸ਼ਨਲ ਹਾਈਵੇਅ 44 ਦਾ ਪੁਲ਼ ਉਤਰ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਬੁਲੇਟ ’ਤੇ ਜਾ ਰਹੇ ਨੌਜਵਾਨ ਨਾਲ ਜਾ ਟਕਰਾਈ। ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਨੈਸ਼ਨਲ ਹਾਈਵੇਅ ਨੰ. 44 ਤੋਂ ਸਰਵਿਸ ਲੇਨ ਤੋਂ ਇਕ ਦਰੱਖ਼ਤ ਨਾਲ ਟਕਰਾਈ। ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਨਾਲੇ ’ਚ ਕਾਰ ਪਲਟ ਗਈ ਅਤੇ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਕਾਰ ਸਵਾਰ ਨੌਜਵਾਨ ਕੋਮਲ ਪੁੱਤਰ ਅਮਰਜੀਤ ਵਾਸੀ ਪਟਿਆਲਾ ਦੇ ਮਾਮੂਲੀ ਜਿਹੀ ਝਰੀਟ ਤੱਕ ਨਹੀਂ ਆਈ, ਜਦਕਿ ਬੁਲਟ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੁਲਟ ਮੋਟਰਸਾਈਕਲ ’ਤੇ 2 ਹੈਲਮਟ ਵੇਖੇ ਗਏ ਪਰ ਮੌਕੇ ’ਤੇ ਮੌਜੂਦ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਸੀ ਕਿ ਮੋਟਰਸਾਈਕਲ ’ਤੇ ਕਿੰਨੇ ਲੋਕ ਸਵਾਰ ਸਨ, ਕਿਉਂਕਿ 2 ਹੈਲਮਟ ਮੋਟਰਸਾਈਕਲ ਤੋਂ ਬਰਾਮਦ ਹੋਏ ਹਨ, ਜਦਕਿ ਨੌਜਵਾਨ ਇਕ ਹੀ ਮੌਕੇ ’ਤੇ ਮ੍ਰਿਤਕ ਪਿਆ ਵੇਖਿਆ ਗਿਆ।ਗੱਡੀ ਸਵਾਰ ਨੌਜਵਾਨ ਨੂੰ ਲੋਕਾਂ ਨੇ ਬਾਹਰ ਕੱਢਿਆ, ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਨੌਜਵਾਨ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਪਟਿਆਲਾ ਜਾ ਰਿਹਾ ਸੀ। ਨੌਜਵਾਨ ਦੇ ਕਹਿਣ ਮੁਤਾਬਕ ਕਿ ਉਹ ਕਾਰ ’ਚ ਨਾਲ ਬੈਠਾ ਸੀ। ਡਰਾਈਵਰ ਕਾਰ ਚਲਾ ਰਿਹਾ ਸੀ। ਉਸ ਨੂੰ ਨਹੀਂ ਪਤਾ ਲੱਗਾ ਕਿ ਕਾਰ ਕਿਵੇਂ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋਈ ਹੈ, ਜਦਕਿ ਪੁਲਸ ਨੇ ਆਪਣੀ ਜਾਂਚ ਵੀ ਦੱਸਿਆ ਕਿ ਨੌਜਵਾਨ ਹੀ ਕਾਰ ਚਲਾ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਸ਼ਨਾਖਤ 23 ਸਾਲਾ ਭਵਿਆ ਕਸ਼ਯਪ ਵਾਸੀ ਲੁਧਿਆਣਾ ਵਜੋ ਹੋਈ ਹੈ, ਜੋ ਯੂਨੀਵਰਸਿਟੀ ਤੋਂ ਵਾਪਸ ਆਪਣੇ ਘਰ ਲੁਧਿਆਣਾ ਪਰਤ ਰਿਹਾ ਸੀ, ਜੋ ਇਕੱਲਾ ਹੀ ਮੋਟਰਸਾਈਕਲ ’ਤੇ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਫਿ...
ਬੀਤੇ ਕੱਲ੍ਹ ਇਕ ਕੁੜੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਯੋਗ ਆਸਨ ਕਰਨ ਦੇ ਮਾਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸਿੱਖ ਰੂਹਾਨੀਅਤ ਦਾ ਕੇਂਦਰ ਹੈ ਅਤੇ ਇੱਥੇ ਸਮੁੱਚੀ ਮਾਨਵ ਜਾਤੀ ਨੂੰ ਰੱਬੀ ਏਕਤਾ ਦਾ ਸੰਦੇਸ਼ ਮਿਲਦਾ ਹੈ ਪਰ ਯੋਗ ਆਸਨ ਦੀ ਸਿੱਖ ਧਰਮ ਵਿਚ ਕੋਈ ਮਹੱਤਤਾ ਨਹੀਂ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਿੱਖ ਧਰਮ ਇਕ ਨਿਆਰਾ ਤੇ ਨਿਰਾਲਾ ਧਰਮ ਹੈ, ਜਿਸ ਬਾਰੇ ਕੁਝ ਤਾਕਤਾਂ ਜਾਣ-ਬੁਝ ਕੇ ਗਲਤ ਪ੍ਰਚਾਰ ਕਰਨ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਲਈ ਸਿੱਖਾਂ ਨੂੰ ਗੱਤਕਾ ਵਰਗੀ ਜੰਗਜੂ ਕਲਾ ਦਿੱਤੀ ਹੈ ਅਤੇ ਸਿੱਖ ਯੋਗ ਨਹੀਂ, ਗੱਤਕਾ ਖੇਡਦੇ ਹਨ। 'ਸ਼ਰਾਰਤੀ ਲੋਕਾਂ ਨੂੰ ਸਖਤੀ ਨਾਲ ਪਾਉਣੀ ਪਵੇਗੀ ਨੱਥ'ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਕਿ ਭਵਿੱਖ ਵਿਚ ਇਸ ਗੱਲ ਵੱਲ ਸੁਚੇਤ ਰੂਪ ਵਿਚ ਧਿਆਨ ਦਿੱਤਾ ਜਾਵੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਸਮੂਹ ਅੰਦਰ ਕੋਈ ਵੀ ਅਜਿਹੀ ਕਿਰਿਆ ਜਾਂ ਕਰਮ ਨਾ ਹੋਣ ਦਿੱਤਾ ਜਾਵੇ, ਜੋ ਸਿੱਖ ਧਰਮ ਦੇ ਨਿਆਰੇਪਨ ਦੇ ਉਲਟ ਅਤੇ ਗੁਰੂ-ਘਰ ਦੀ ਮਰਿਆਦਾ ਵਿਚ ਫਰਕ ਪਾਉਂਦੀ ਹੋਵੇ। ਉਨ੍ਹਾਂ ਆਖਿਆ ਕਿ ਸਰਕਾਰਾਂ ਨੂੰ ਵੀ ਇਹੋ ਜਿਹੇ ਸ਼ਰਾਰਤੀ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣੀ ਚਾਹੀਦੀ ਹੈ, ਜੋ ਕਿਸੇ ਨਫਰਤ ਭਰੀ ਸੋਚ ਦੇ ਪਿੱਛੇ ਲੱਗ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕੋਝੇ ਯਤਨ ਕਰਦੇ ਹਨ ਅਤੇ ਸਮਾਜ ਦਾ ਮਾਹੌਲ ਖ਼ਰਾਬ ਕਰਦੇ ਹਨ।
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ 540 ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ, ਜਦਕਿ ਪੰਜਾਬ ਦੇ ਸੰਸਦ ਮੈਂਬਰਾਂ ਦੀ ਵਾਰੀ 25 ਜੂਨ ਮੰਗਲਵਾਰ ਨੂੰ ਆਵੇਗੀ। ਵੱਡੀ ਖਬਰ ਇਹ ਹੈ ਕਿ ਪੰਜਾਬ ਦੇ 13 ਸੰਸਦ ਮੈਂਬਰਾਂ ਦੀ ਜਾਰੀ ਹੋਈ ਲਿਸਟ ਵਿਚ ਜੇਲ੍ਹ ਵਿਚੋਂ ਚੋਣ ਲੜਨ ਅਤੇ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਸ਼ਾਮਲ ਹੈ ਪਰ ਅੰਮ੍ਰਿਤਪਾਲ ਸਿੰਘ ਇਸ ਦੌਰਾਨ ਨਾ ਤਾਂ ਸੰਸਦ ਵਿੱਚ ਪਹੁੰਚ ਸਕਣਗੇ ਅਤੇ ਨਾ ਹੀ ਸਹੁੰ ਚੁੱਕ ਸਕਣਗੇ।ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਹ ਮਾਰਚ 2023 ਤੋਂ ਐਨਐਸਏ ਤਹਿਤ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਵਿਚ ਹੈ। NSA ਇਕ ਕਾਨੂੰਨ ਹੈ ਜੋ ਸਰਕਾਰ ਨੂੰ ਰਸਮੀ ਦੋਸ਼ਾਂ ਤੋਂ ਬਿਨਾਂ ਵਿਅਕਤੀਆਂ ਨੂੰ 12 ਮਹੀਨਿਆਂ ਤੱਕ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ ਪਰ ਹੁਣ ਅੰਮ੍ਰਿਤਪਾਲ ਸਿੰਘ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਦੂਜੀ ਵਾਰ ਉਸ ਦੇ ਐਨ.ਐਸ.ਏ. ਵਧਾ ਦਿੱਤੀ ਹੈ। ਅਜਿਹੇ 'ਚ ਸਪੱਸ਼ਟ ਹੈ ਕਿ ਸੰਸਦ ਦਫ਼ਤਰ ਵੱਲੋਂ ਭੇਜੀ ਗਈ 25 ਜੂਨ ਦੀ ਸਮਾਂ ਸੀਮਾ ਦੇ ਅੰਦਰ ਅੰਮ੍ਰਿਤਪਾਲ ਨਾ ਤਾਂ ਜੇਲ ਤੋਂ ਬਾਹਰ ਆ ਸਕੇਗਾ ਅਤੇ ਨਾ ਹੀ ਸਹੁੰ ਚੁੱਕ ਸਕੇਗਾ।ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਹਰ ਨਵੇਂ ਚੁਣੇ ਸੰਸਦ ਮੈਂਬਰ ਨੂੰ ਸੰਸਦ ਦਫ਼ਤਰ ਵੱਲੋਂ ਸਹੁੰ ਚੁੱਕਣ ਦਾ ਸਮਾਂ ਦਿੱਤਾ ਜਾਂਦਾ ਹੈ। ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ 25 ਜੂਨ ਦਾ ਸਮਾਂ ਦਿੱਤਾ ਗਿਆ ਹੈ। ਦਫ਼ਤਰ ਵੱਲੋਂ ਸਾਰੇ ਸੰਸਦ ਮੈਂਬਰਾਂ ਨੂੰ ਫ਼ੋਨ 'ਤੇ ਸਮੇਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ, ਜੋ ਅੰਮ੍ਰਿਤਪਾਲ ਸਿੰਘ ਵੱਲੋਂ ਦਰਜ ਕੀਤੇ ਫ਼ੋਨ ਨੰਬਰ 'ਤੇ ਵੀ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਅੰਮ੍ਰਿਤਪਾਲ ਸਿੰਘ ਜੇਲ ਵਿੱਚ ਹੈ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਲਈ ਜੇਲ ਤੋਂ ਨਹੀਂ ਆ ਸਕਣਗੇ। ਸਹੁੰ ਚੁੱਕਣ ਦੇ ਹੁਕਮ ਹੋਣਗੇਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਲਈ ਅਰਜ਼ੀ ਪਹਿਲਾਂ ਹੀ ਡੀਸੀ ਦਫ਼ਤਰ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਦਿੱਤੀ ਜਾ ਚੁੱਕੀ ਹੈ। ਹੁਣ ਜਦੋਂ ਵੀ ਅੰਮ੍ਰਿਤਪਾਲ ਸਿੰਘ ਦੇ ਨਾਂ 'ਤੇ ਹੁਕਮ ਜਾਰੀ ਹੋਣਗੇ ਤਾਂ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ 'ਚੋਂ ਬਾਹਰ ਕੱਢ ਸੰਸਦ ਲਿਜਾਇਆ ਜਾਵੇਗਾ। ਜਿੱਥੇ ਉਨ੍ਹਾਂ ਨੂੰ ਸਹੁੰ ਚੁਕਾਈ ਜਾਵੇਗੀ।
ਪੰਜਾਬ ਵਿਚ ਪੱਛਮੀ ਗੜਬੜੀ ਕਾਰਨ ਪਏ ਮੀਂਹ ਤੋਂ ਬਾਅਦ ਭਾਵੇਂ ਤਾਪਮਾਨ 6-7 ਡਿਗਰੀ ਘੱਟ ਗਿਆ ਸੀ। ਦੋ ਦਿਨ ਗਰਮੀ ਤੋਂ ਰਾਹਤ ਵੀ ਮਿਲੀ ਪਰ ਹੁਣ ਤਾਪਮਾਨ ਮੁੜ ਲਗਾਤਾਰ ਵੱਧ ਰਿਹਾ ਹੈ। ਲਗਾਤਾਰ ਦੂਜੇ ਦਿਨ ਇਕ ਵਾਰ ਫਿਰ ਤਾਪਮਾਨ ਵਿਚ ਔਸਤਨ 1.5 ਡਿਗਰੀ ਦਾ ਵਾਧਾ ਹੋਇਆ ਹੈ ਪਰ ਇਸ ਸਭ ਦੇ ਵਿਚਾਲੇ ਇਕ ਖੁਸ਼ਖਬਰੀ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਮੌਸਮ ਵਿਭਾਗ ਨੇ ਦਿੱਤੀ। ਮੌਨਸੂਨ ਇਨ੍ਹਾਂ ਇਲਾਕਿਆਂ ਵਿਚ ਦਸਤਕ ਦੇਣ ਜਾ ਰਿਹਾ ਹੈ। 30 ਜੂਨ ਨੂੰ ਮੌਨਸੂਨ ਇਨ੍ਹਾਂ ਸੂਬਿਆਂ ਵਿਚ ਪੁੱਜੇਗਾ ਤੇ ਗਰਮੀ ਤੋਂ ਛੁਟਕਾਰਾ ਦਿਵਾਏਗਾ।ਫਿਲਹਾਲ, ਮੌਸਮ ਵਿਭਾਗ ਨੇ ਅੱਜ 13 ਜ਼ਿਲ੍ਹਿਆਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। ਐਤਵਾਰ ਸ਼ਾਮ ਨੂੰ ਫਰੀਦਕੋਟ ਵਿਚ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਮੁਤਾਬਕ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਲੁਧਿਆਣਾ, ਬਠਿੰਡਾ, ਬਰਨਾਲਾ, ਮਾਨਤਾ ਤੇ ਸੰਗਰੂਰ ਵਿਚ ਹੀਟਵੇਵ ਚੱਲੇਗੀ। ਉਥੇ ਇਨ੍ਹਾਂ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਤੋਂ 45 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ। ਇਹ ਚੇਤਾਵਨੀ 25 ਜੂਨ ਨੂੰ ਵੀ ਰਹੇਗੀ ਤੇ ਇਨ੍ਹਾਂ ਦਿਨਾਂ ਵਿਚ ਇਨ੍ਹਾਂ ਇਲਾਕਿਆਂ ਵਿਚ ਹੀਟ ਵੇਵ ਤੇਜ਼ ਹੋਵੇਗੀ। 26 ਤਰੀਕ ਨੂੰ ਪ੍ਰੀ ਮੌਨਸੂਨ ਦੀ ਹੋਵੇਗੀ ਐਂਟਰੀਮੌਸਮ ਵਿਭਾਗ ਮੁਤਾਬਕ 26 ਜੂਨ ਤੋਂ ਪ੍ਰੀ ਮੌਨਸੂਨ ਦੀ ਪੰਜਾਬ ਵਿਚ ਐਂਟਰੀ ਹੋਵੇਗੀ। ਇਸ ਨਾਲ ਪੰਜਾਬੀਆਂ ਨੂੰ ਗਰਮੀ ਤੇ ਲੂ ਤੋਂ ਰਾਹਤ ਜ਼ਰੂਰ ਮਿਲੇਗੀ। ਇਸ ਦਿਨ ਜ਼ਿਆਦਾਤਰ ਇਲਾਕਿਆਂ ਵਿਚ ਬੱਦਲ ਛਾਏ ਰਹਿਣਗੇ। ਕਿਤੇ ਕਿਤੇ ਮੀਂਹ ਪੈ ਸਕਦਾ ਹੈ। ਜਦਕਿ 28 ਜੂਨ ਨੂੰ ਮੀਂਹ ਦੀ ਸੰਭਾਵਨਾ ਜ਼ਿਆਦਾ ਹੈ।
ਚੰਡੀਗੜ੍ਹ ਦੇ ਏਲਾਂਤੇ ਮਾਲ ਵਿਚ ਟਾਏ ਟਰੇਨ ਪਲਟਣ ਕਾਰਨ ਉਸ ਵਿਚ ਬੈਠਾ 11 ਸਾਲਾ ਬੱਚਾ ਹੇਠਾਂ ਡਿੱਗ ਗਿਆ। ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਥੇ ਇਲਾਜ ਦੌਰਾਨ ਐਤਵਾਰ ਸਵੇਰੇ ਚਾਰ ਵਜੇ ਉਸ ਦੀ ਮੌਤ ਹੋ ਗਈ। ਮੜਿਤਕ ਬੱਚੇ ਦੀ ਪਛਾਣ ਨਵਾਂ ਸ਼ਹਿਰ ਵਾਸੀ ਸ਼ਹਿਬਾਜ਼ (11) ਵਜੋਂ ਹੋਈ ਹੈ। ਪੁਲਿਸ ਨੇ ਟਾਏ ਟਰੇਨ ਨੂੰ ਜ਼ਬਤ ਕਰ ਲਿਆ ਹੈ। ਜਤਿੰਦਰ ਪਾਲ ਦੀ ਸ਼ਿਕਾਇਤ ਉਤੇ ਇੰਡਸਟਲਰੀਅਲ ਏਰੀਆ ਥਾਣਾ ਪੁਲਿਸ ਨੇ ਟਾਏ ਟਰੇਨ ਆਪਰੇਟਰ ਬਾਪੂ ਧਾਮ ਵਾਸੀ ਸੌਰਭ ਤੇ ਕੰਪਨੀ ਦੇ ਮਾਲਕਾਂ ਖਿਲਾਫ਼ ਗੈਰ ਇਰਾਦਤਨ ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਪੋਸਟਮਾਰਟਮ ਮਗਰੋਂ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਏਲਾਂਤੇ ਮਾਲ ਅੰਦਰੋਂ ਸੀਸਟੀਵੀ ਫੁਟੇਜ ਜ਼ਬਤ ਕੀਤੀ ਹੈ। ਇਸ ਵਿਚ ਬੱਚਾ ਟਾਏ ਟਰੇਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ। ਜਾਂਚ ਵਿਚ ਪਤਾ ਚਲਿਆ ਕਿ ਟਾਏ ਟਰੇਨ ਵਿਚ ਦੋ ਬੱਚੇ ਬੈਠੇ ਸੀ। ਪਿਤਾ ਦਾ ਦੋਸ਼ ਹੈ ਕਿ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਹੈ।ਨਵਾਂਸ਼ਹਿਰ ਵਾਸੀ ਜਤਿੰਦਰ ਪਾਲ ਸਿੰਘ ਨੇ ਪੁਲਿਸ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਦੋ ਬੱਚਿਆਂ ਪਤਨੀ ਤੇ ਚਰੇਰੇ ਭਰਾ ਨਵਦੀਪ ਨਾਲ ਇੱਥੇ ਘੁੰਮਣ ਆਇਆ ਸੀ। ਸ਼ਨਿਚਰਵਾਰ ਰਾਤ ਸਾਰਾ ਪਰਿਵਾਰ ਘੁੰਮਦਾ ਸ਼ਾਪਿੰਗ ਕਰਦਾ ਏਲਾਂਤੇ ਮਾਲ ਪੁੱਜਿਆ। ਮਾਲ ਅੰਦਰ ਗਰਾਊਂਡ ਫਲੋਰ ਉਤੇ ਪੁੱਤਰ ਸ਼ਹਿਬਾਜ਼ ਤੇ ਨਵਦੀਪ ਦਾ ਪੁੱਤ ਟਾਏ ਟਰੇਨ ਦੇਖਣ ਤੋਂ ਬਾਅਦ ਉਸ ਵਿਚ ਝੂਲਾ ਲੈਣ ਲਈ ਕਹਿਣ ਲੱਗੇ। ਜਤਿੰਦਰ ਤੇ ਨਵਦੀਪ ਦੋਵੇਂ ਬੱਚਿਆਂ ਨੂੰ ਟਾਏ ਟਰੇਨ ਵਿਚ ਝੂਲਾ ਦਿਵਾਉਣ ਲਈ ਤਿਆਰ ਹੋ ਗਏ।ਜਤਿੰਦਰ ਪਾਲ ਨੇ ਦੋਵਾਂ ਬੱਚਿਆਂ ਦੀ ਰਾਈਡ ਲਈ 400 ਰੁਪਏ ਦਿੱਤੇ ਪਰ ਆਪਰੇਟਰ ਨੇ ਪਰਚੀ ਨਹੀਂ ਦਿੱਤੀ। ਸ਼ਹਿਬਾਜ਼ ਤੇ ਦੂਜਾ ਬੱਚਾ ਟਾਏ ਟਰੇਨ ਦੇ ਪਿਛਲੇ ਡੱਬੇ ਵਿਚ ਬੈਠ ਗਏ। ਆਪਰੇਟਰ ਸੌਰਵ ਦੋਵਾਂ ਬੱਚਿਆਂ ਨੂੰ ਬਿਠਾ ਕੇ ਗਰਾਊਂਡ ਫਲੌਰ ਉਤੇ ਹੀ ਚੱਕਰ ਲਾਉਣ ਲੱਗਿਆ। ਇਸ ਦੌਰਾਨ ਅਚਾਨਕ ਟਾਏ ਟਰੇਨ ਦਾ ਬੈਲੇਂਸ ਵਿਗੜ ਗਿਆ ਤੇ ਪਿਛਲਾ ਡੱਬਾ ਪਲਟ ਗਿਆ। ਸ਼ਹਿਬਾਜ਼ ਦਾ ਸਿਰ ਖਿੜਕੀ ਵਿਚੋਂ ਨਿਕਲ ਕੇ ਫਰਸ਼ ਉਤੇ ਜ਼ੋਰ ਨਾਲ ਲੱਗਾ। ਸਿਰ ਵਿਚ ਸੱਟ ਲੱਗਣ ਕਾਰਨ ਖੂਨ ਆਉਣ ਲੱਗਾ, ਜਦਕਿ ਨਵਦੀਪ ਦਾ ਬੱਚਾ ਵਾਲ-ਵਾਲ ਬੱਚ ਗਿਆ।ਸ਼ਹਿਬਾਜ਼ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਨਵਾਂਸ਼ਹਿਰ : ਇਥੋਂ ਦੇ ਥਾਣਾ ਕਾਠਗੜ੍ਹ ਅਧੀਨ ਪਿੰਡ ਆਸਰੋਂ ਵਿਖੇ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਗਏ ਨੌਜਵਾਨ ਦਾ ਪੈਰ ਫਿਸਲ ਗਿਆ ਤੇ ਉਹ ਸਤਲੁਜ ਦਰਿਆ ‘ਚ ਰੁੜ੍ਹ ਗਿਆ। ਭਾਣਜੇ ਨੂੰ ਰੁੜ੍ਹਦਾ ਵੇਖ ਬਚਾਉਣ ਲਈ ਗਿਆ ਮਾਮਾ ਰਮਨ ਕੁਮਾਰ ਵੀ ਡੁੱਬ ਗਿਆ। ਦੋਵੇਂ ਖਬਰ ਲਿਖੇ ਜਾਣ ਤਕ ਲਾਪਤਾ ਸਨ। ਜਿਨ੍ਹਾਂ ਦੀ ਭਾਲ ਐਨਡੀਆਰਐਫ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।ਇਸ ਮੌਕੇ 14 ਸਾਲ ਦਾ ਲੜਕਾ ਅੰਸ਼ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਕੁਵੈਤ ਵਿਖੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਹੋਏ ਸਨ। ਤਾਂ ਉਨ੍ਹਾਂ ਨੂੰ ਅਚਾਨਕ ਅਜਿਹੀ ਘਟਨਾ ਬਾਰੇ ਜਦੋਂ ਪਤਾ ਲੱਗਦਾ ਹੈ ਤਾਂ ਉਹ ਇੰਡੀਆ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮਦਦ ਲਈ ਐਨਡੀਆਰਐਫ ਟੀਮ ਨੂੰ ਲਾਇਆ ਹੋਇਆ ਹੈ ਤਾਂ ਜੋ ਉਨ੍ਹਾਂ ਭਾਲ ਕੀਤੀ ਜਾ ਸਕੇ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਦਰਿਆ ਵਿੱਚ ਕਿਸੇ ਨੂੰ ਵੀ ਨਹੀਂ ਨਹਾਉਣ ਚਾਹੀਦਾ ਹੈ, ਤਾਂ ਜੋ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜੋ ਇਸ ਵੇਲੇ ਉਨ੍ਹਾਂ ਨਾਲ ਵਪਾਰੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਵਲੋਂ ਐਨਡੀਆਰਐਫ ਟੀਮ ਨੂੰ ਭੇਜਿਆ ਗਿਆ ਜਿਥੇ ਐਨਡੀਆਰਐਫ ਟੀਮ ਵਲੋਂ ਲਾਪਤਾ ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਵਲੋਂ ਲਗਾਤਾਰ ਸਤਲੁਜ ਦਰਿਆ ਦੇ ਕੰਢੇ ਬੋਟਿੰਗ ਨਾਲ ਲਗਾਤਾਰ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਲਗਾਤਾਰ ਹਿਮਾਚਲ ਪ੍ਰਦੇਸ਼ ਵਿਖੇ ਮੀਂਹ ਪੈਣ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਹੈ।ਇਸ ਮੌਕੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾ ਤੋਂ ਹੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਦਰਿਆ ਵਿੱਚ ਅਤੇ ਨਹਿਰ ਵਿੱਚ ਨਹਾਉਣ ਤੇ ਉਨ੍ਹਾਂ ਵਲੋਂ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦਰਿਆ ਜਾਂ ਨਹਿਰ ਵਿੱਚ ਨਹਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
National News : ਐਤਵਾਰ ਯਾਨੀ 23 ਜੂਨ ਦੀ ਸਵੇਰ ਨੂੰ ਅਰੁਣਾਚਲ ਪ੍ਰਦੇਸ਼ ਦੇ ਇਟਾਨਗਰ ਵਿੱਚ ਬੱਦਲ ਫਟਣ ਕਾਰਨ ਕਈ ਥਾਈਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਰਾਜ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਹਾਲਾਂਕਿ ਪਿਛਲੇ ਦੋ ਦਿਨਾਂ ਵਿੱਚ ਸਥਿਤੀ ਵਿੱਚ ਸੁਧਾਰ ਹੋਇਆ ਹੈ। ਐਤਵਾਰ ਨੂੰ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਸੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10.30 ਵਜੇ ਬੱਦਲ ਫਟ ਗਿਆ, ਜਿਸ ਕਾਰਨ ਈਟਾਨਗਰ ਤੇ ਇਸ ਦੇ ਆਸ-ਪਾਸ ਦੇ ਵੱਖ-ਵੱਖ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ।ਇਸ ਤੋਂ ਇਲਾਵਾ NH-415 ਦੇ ਕਈ ਹਿੱਸਿਆਂ 'ਚ ਹੜ੍ਹ ਵਰਗੀ ਸਥਿਤੀ ਦੇਖਣ ਨੂੰ ਮਿਲੀ। ਦੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ... pic.twitter.com/08UCiHTFhm — Sourabh Dubey (@sourabhdubey008) June 23, 2024 ਵੀਡੀਓ 'ਚ ਸੜਕ ਦੇ ਇਕ ਪਾਸੇ ਬੱਦਲ ਫਟਣ ਤੋਂ ਬਾਅਦ ਸੜਕ 'ਤੇ ਪਾਣੀ ਵਗਦਾ ਨਜ਼ਰ ਆ ਰਿਹਾ ਹੈ। ਜਦੋਂਕਿ ਸੜਕ ਦੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਵਾਹਨ ਖੜ੍ਹੇ ਕੀਤੇ ਜਾਂਦੇ ਹਨ। ਸੜਕ ਦੇ ਵਿਚਕਾਰ ਇੱਕ ਗੂੜ੍ਹੇ ਰੰਗ ਦਾ ਵਾਹਨ ਖੜ੍ਹਾ ਦਿਖਾਈ ਦੇ ਰਿਹਾ ਹੈ, ਜੋ ਪਾਣੀ ਦੇ ਵਹਾਅ ਵਿੱਚ ਪਿੱਛੇ ਹਟਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇਸ ਪਾਣੀ ਨਾਲ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ।ਇਸ ਦੌਰਾਨ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਈਟਾਨਗਰ ਪ੍ਰਸ਼ਾਸਨ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਲੋਕਾਂ ਨੂੰ ਨਦੀਆਂ ਅਤੇ ਜ਼ਮੀਨ ਖਿਸਕਣ ਵਾਲੇ ਇਲਾਕਿਆਂ 'ਚ ਨਾ ਜਾਣ ਦੀ ਸਖ਼ਤ ਹਦਾਇਤ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਭਾਰੀ ਮੀਂਹ ਦੇ ਮੱਦੇਨਜ਼ਰ ਉਹ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ।ਇਸ ਦੌਰਾਨ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਈਟਾਨਗਰ ਪ੍ਰਸ਼ਾਸਨ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਲੋਕਾਂ ਨੂੰ ਨਦੀਆਂ ਅਤੇ ਜ਼ਮੀਨ ਖਿਸਕਣ ਵਾਲੇ ਇਲਾਕਿਆਂ 'ਚ ਨਾ ਜਾਣ ਦੀ ਸਖ਼ਤ ਹਦਾਇਤ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਭਾਰੀ ਮੀਂਹ ਦੇ ਮ...
National News : ਆਉਣ ਵਾਲੇ ਦਿਨਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਸਰਕਾਰ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਉਣ ਉਤੇ ਵਿਚਾਰ ਕਰ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿਚ 20 ਰੁਪਏ ਲੀਟਰ ਦੀ ਕਮੀ ਆਏਗੀ। ਭਾਵ ਇਨ੍ਹਾਂ ਦੀ ਕੀਮਤ 75 ਰੁਪਏ ਤਕ ਆ ਜਾਵੇਗੀ। ਸ਼ਨਿਚਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜਾਂ ਦੇ ਵਿੱਤ ਮੰਤਰੀਆਂ ਨਾਲ 53ਵੀਂ ਜੀਐਸਟੀ ਕੌਂਸਲ ਦੀ ਮੀਟਿੰਗ ਕੀਤੀ। ਇਸ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ 'ਚ ਲਿਆਉਣ ਲਈ ਤਿਆਰ ਹੈ। ਹੁਣ ਰਾਜਾਂ ਨੇ ਇਸ ਸਬੰਧੀ ਫੈਸਲਾ ਲੈਣਾ ਹੈ। ਸੂਬਿਆਂ ਨੂੰ ਇਕੱਠੇ ਹੋ ਕੇ ਇਸ ਦੀਆਂ ਦਰਾਂ ਤੈਅ ਕਰਨੀਆਂ ਪੈਣਗੀਆਂ।ਰਾਜਾਂ ਦੇ ਪਾਲੇ ਵਿੱਚ ਗੇਂਦ ਸੁੱਟਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਕਾਨੂੰਨ ਵਿੱਚ ਸ਼ਾਮਲ ਕਰਨ ਦੀ ਵਿਵਸਥਾ ਕਰ ਦਿੱਤੀ ਸੀ। ਉਨ੍ਹਾਂ ਦੀ ਸੋਚ ਬੜੀ ਸਪਸ਼ਟ ਸੀ। ਹੁਣ ਸਾਰੇ ਰਾਜਾਂ ਨੂੰ ਇਕੱਠੇ ਹੋ ਕੇ ਇਸ ਬਾਰੇ ਫੈਸਲਾ ਲੈਣਾ ਹੋਵੇਗਾ। ਇਕ ਲੀਟਰ ਪਿੱਛੇ ਲਗਪਗ 35 ਰੁਪਏ ਕਮਾ ਰਹੀ ਸਰਕਾਰਮੌਜੂਦਾ ਸਮੇਂ ਵਿਚ ਪੈਟਰੋਲ ਦੀ ਪ੍ਰਚੂਨ ਕੀਮਤ ‘ਚ ਕੇਂਦਰੀ ਅਤੇ ਰਾਜਾਂ ਦੇ ਟੈਕਸਾਂ ਦਾ ਹਿੱਸਾ ਲਗਭਗ 55 ਫੀਸਦੀ ਹੈ। ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਮੁਤਾਬਕ ਦਿੱਲੀ ‘ਚ ਪੈਟਰੋਲੀਅਮ ਕੰਪਨੀ ਤੋਂ ਡੀਲਰ ਨੂੰ ਮਿਲੇ ਪੈਟਰੋਲ ਦੀ ਕੀਮਤ 55.66 ਰੁਪਏ ਪ੍ਰਤੀ ਲੀਟਰ ਹੈ।ਇਸ ਹਿਸਾਬ ਨਾਲ ਆਮ ਵਿਅਕਤੀ ਨੂੰ ਇਕ ਲੀਟਰ ਪੈਟਰੋਲ ਲਗਪਗ 59 ਰੁਪਏ ਦਾ ਪਿਆ ਤੇ ਬਾਕੀ ਕੇਂਦਰ ਤੇ ਰਾਜ ਸਰਕਾਰ ਦੀ ਜੇਬ ਵਿਚ ਗਿਆ।
ਕੌਮਾਂਤਰੀ ਯੋਗਾ ਦਿਵਸ 21 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਖਿ਼ਲਾਫ਼ FIR ਹੋ ਗਈ ਹੈ। ਇਹ ਸ਼ਿਕਾਇਤ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕੀਤੀ। ਅਰਚਨਾ ਖਿ਼ਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਧਾਰਾ 295 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗੁਜਰਾਤ ਦੀ ਰਹਿਣ ਵਾਲੀ ਇਨਫਲੂਐਂਸਰ ਅਰਚਨਾ ਨੇ ਆਪਣੇ ਸੋਸ਼ਲ ਮੀਡੀਆ ਉਤੇ ਦਰਬਾਰ ਸਾਹਿਬ ਵਿਚ ਯੋਗਾ ਕਰਦੀ ਦੀਆਂ ਕੁਝ ਤਸਵੀਰਾਂ ਅਪਲੋਡ ਕੀਤੀਆਂ ਸੀ, ਜੋ ਵਾਇਰਲ ਹੋ ਗਈਆਂ। ਇਸ ਤੋਂ ਬਾਅਦ, ਵਿਵਾਦ ਸ਼ੁਰੂ ਹੋ ਗਿਆ। ਹਾਲਾਂਕਿ ਇਸ ਮਗਰੋਂ ਅਰਚਨਾ ਵੱਲੋਂ ਆਪਣੇ ਇੰਸਟਾਗ੍ਰਾਮ ਹੈਂਡਲ ਉਤੇ ਵੀਡੀਓ ਪੋਸਟ ਕਰ ਕੇ ਮਾਫੀ ਵੀ ਮੰਗੀ ਗਈ ਪਰ ਹੁਣ ਐਸਜੀਪੀਸੀ ਨੇ ਐਫਆਈਆਰ ਦਰਜ ਕਰਵਾ ਦਿੱਤੀ ਹੈ। ਇੰਨਾ ਹੀ ਨਹੀਂ ਐਸਜੀਪੀਸੀ ਨੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਡਿਊਟੀ ਕਰ ਰਹੇ ਸ਼੍ਰੋਮਣੀ ਕਮੇਟੀ ਸੇਵਾਦਾਰਾਂ ਉਤੇ ਡਿਊਟੀ ‘ਚ ਅਣਗਹਿਲੀ ਵਰਤਣ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਕੰਗਨਾ ਨਾਲ ਅਰਚਨਾ ਦੀ ਤਸਵੀਰ ਵਾਇਰਲਹਾਲੇ ਯੋਗਾ ਕਰਨ ਦੀ ਗੱਲ ਠੰਢੀ ਨਹੀਂ ਪਈ ਸੀ ਕਿ ਅਰਚਨਾ ਨਾਲ ਇੱਕ ਨਵਾਂ ਵਿਵਾਦ ਜੁੜ ਗਿਆ ਹੈ। ਅਭਿਨੇਤਰੀ ਕੰਗਣਾ ਰਣੌਤ ਨਾਲ ਇਸੇ ਸੋਸ਼ਲ ਮਡੀਆ ਇਨਫਲੂਐਂਸਰ ਅਰਚਨਾ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਲੜਕੀ ਨੇ ਜੋ ਕੀਤਾ ਉਹ ਜਾਣਬੁੱਝ ਕੇ ਕੀਤਾ ਹੈ, ਕਿਸੇ ਸਾਜਿਸ਼ ਤਹਿਤ ਇਸ ਲੜਕੀ ਤੋਂ ਇਹ ਸਭ ਕਰਵਾਇਆ ਗਿਆ। ਅਰਚਨਾ ਬੋਲੀ, ਮਾਫੀ ਮੰਗਣ ਦੇ ਬਾਵਜੂਦ ਗਾਲ੍ਹਾਂ ਕੱਢੀਆਂ ਜਾ ਰਹੀਆਂ ਤੇ ਧਮਕੀਆਂ ਮਿਲ ਰਹੀਆਂਸ੍ਰੀ ਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਦੀਆਂ ਤਸਵੀਰਾਂ ਉਤੇ ਵਿਵਾਦ ਹੋਣ ਤੋਂ ਬਾਅਦ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਵੀਡੀਓ ਪੋਸਟ ਕਰ ਕੇ ਮਾਫੀ ਮੰਗੀ। ਮਾਫੀ ਮੰਗਣ ਤੋਂ ਬਾਅਦ ਅਰਚਨਾ ਨੇ ਕਿਹਾ ਕਿ ਮਾਫੀ ਮੰਗਣ ਦੇ ਬਾਵਜੂਦ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੂੰ ਸੋਸ਼ਲ ਮੀਡੀਆ ਉਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਉਸ ਦਾ ਮਕਸਦ ਸਿਰਫ਼ ਯੋਗਾ ਨੂੰ ਪੂਰੀ ਦੁਨੀਆ ਤਕ ਪਹੁੰਚਾਉਣਾ ਸੀ। ਉਸ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਨਾ ਹੀ ਕਿਸੇ ਨੂੰ ਦੁਖੀ ਕਰਨ ਦਾ।
ਲੁਧਿਆਣਾ ਵਿਚ ਬੀਤੀ ਰਾਤ ਨਸ਼ੇ ਵਿਚ ਧੁੱਤ ਏਐਸਆਈ ਨੇ ਵੱਡਾ ਹਾਦਸਾ ਕਰ ਦਿੱਤਾ। ਤੇਜ਼ ਰਫ਼ਤਾਰ ਕਾਰ ਨਾਲ ਸੜਕ ਕਿਨਾਰੇ ਆਈਸਕ੍ਰੀਮ ਖਾ ਰਹੇ ਪੀਸੀਆਰ ਸਕੁਐਡ ਦੇ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਉਹ ਉਨ੍ਹਾਂ ਨੂੰ ਕਾਰ ਨਾਲ ਕਰੀਬ 15 ਮੀਟਰ ਤੱਕ ਧਰੀੜਦਾ ਹੀ ਲੈ ਗਿਆ। ਇਸ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇੱਕ ਹੋਰ ਮੁਲਾਜ਼ਮ ਦੀ ਲੱਤ ਵੀ ਟੁੱਟ ਗਈ। ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਮ ਆਕਾਸ਼ਦੀਪ ਹੈ। ਆਕਾਸ਼ਦੀਪ ਦਾ ਸਿਰ ਕਾਰ ਦੇ ਟਾਇਰ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਖ਼ਮੀ ਸਾਥੀ ਏਐਸਆਈ ਸਤਨਾਮ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਟੀਮ ਨੇ ਮੁਲਜ਼ਮ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਨੂੰ ਉਸੇ ਰਾਤ ਗ੍ਰਿਫ਼ਤਾਰ ਕਰ ਲਿਆ।ਮੁਲਜ਼ਮ ਏਐਸਆਈ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ ਜੋ ਥਾਣਾ ਡਵੀਜ਼ਨ ਨੰਬਰ ਦੋ ਵਿਚ ਤਾਇਨਾਤ ਹੈ। ਬੀਤੀ ਰਾਤ ਉਹ ਕਰੀਬ ਸਾਢੇ 12 ਵਜੇ ਜਲੰਧਰ ਬਾਈਪਾਸ ਆ ਰਿਹਾ ਸੀ ਕਿ ਨਸ਼ੇ ਵਿਚ ਟੁੰਨ ਹੋਣ ਕਾਰਨ ਇਹ ਹਾਦਸਾ ਕਰ ਦਿੱਤਾ। ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਏਐਸਆਈ ਸਿਵਲ ਡਰੈਸ ਵਿਚ ਸੀ। ਲੋਕਾਂ ਨੇ ਹਾਦਸਾ ਵੇਖ ਪੁਲਿਸ ਨੂੰ ਸੂਚਨਾ ਦਿੱਤੀ। ਐਸਐਚਓ ਜੈਦੀਪ ਜਾਖੜ ਮੌਕੇ ਉਤੇ ਪਹੁੰਚੇ ਤੇ ਦੋਵਾਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਆਕਾਸ਼ਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ।
ਬਰਨਾਲਾ ਵਿੱਚ ਅਕਾਲੀ ਲੀਡਰ ਕੁਲਵੀਰ ਸਿੰਘ ਮਾਨ ਨੇ ਆਪਣੀ ਮਾਂ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੁੱਧ ਲੈਣ ਗਈ ਉਸ ਦੀ ਪਤਨੀ ਦੀ ਜਾਨ ਬਚ ਗਈ।ਕੁਲਵੀਰ ਮਾਨ ਨੇ ਆਪਣੇ ਰਿਵਾਲਵਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਸਭ ਤੋਂ ਵੱਧ ਤਿੰਨ ਗੋਲ਼ੀਆਂ ਆਪਣੀ ਧੀ ਨੂੰ ਮਾਰੀਆਂ। ਮਾਂ ਨੂੰ ਦੋ ਗੋਲੀਆਂ ਮਾਰੀਆਂ। ਕੁੱਤਾ ਭੋਂਕਣ ਲੱਗਾ ਤਾਂ ਇਕ ਗੋਲ਼ੀ ਕੁੱਤੇ ਦੇ ਮਾਰ ਦਿੱਤੀ। ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਿਰ ਅਕਾਲੀ ਨੇਤਾ ਨੇ ਅਜਿਹਾ ਕਿਉਂ ਕੀਤਾ?ਇਸ ਬਾਰੇ ਬਰਨਾਲਾ ਦੇ ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਕਿਹਾ ਹੈ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਵੀਰ ਸਿੰਘ ਮਾਨ ਡਿਪ੍ਰੈਸ਼ਨ ਤੋਂ ਪੀੜਤ ਸੀ। ਇਸ ਲਈ ਦਵਾਈਆਂ ਵੀ ਲੈ ਰਿਹਾ ਸੀ। ਕੁਝ ਸਮਾਂ ਪਹਿਲਾਂ ਉਸ ਦੀ ਸਰਜਰੀ ਵੀ ਹੋਈ ਸੀ। ਉਸ ਨੂੰ ਸੌਣ ਵਿੱਚ ਵੀ ਤਕਲੀਫ਼ ਹੁੰਦੀ ਸੀ। ਇਸ ਲਈ ਘਟਨਾ ਦੀ ਕਈ ਪੱਖਾਂ ਤੋਂ ਜਾਂਚ ਹੋ ਰਹੀ ਹੈ।ਡੀਐਸਪੀ ਨੇ ਦੱਸਿਆ ਕਿ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ ਹੈ ਕਿ ਕੁਲਵੀਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਲੜਕੀ ਨੂੰ ਗੋਲੀਆਂ ਮਾਰੀਆਂ। ਫਿਰ ਮਾਂ ਤੇ ਕੁੱਤੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਮਗਰੋਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਦਾ ਪੋਸਟਮਾਰਟਮ ਹੋਵੇਗਾ। ਪੁਲਿਸ ਨੇ ਕੁਲਵੀਰ ਮਾਨ ਦੀ ਪਤਨੀ ਦੇ ਬਿਆਨਾਂ ਤੋਂ ਬਾਅਦ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ।ਅੱਧੇ ਘੰਟੇ ਵਿਚ ਚਾਰ ਜ਼ਿੰਦਗੀਆਂ ਗਈਆਂ ਮੌਤ ਦੇ ਮੂੰਹ ਵਿਚਇਹ ਘਟਨਾ ਸ਼ਨੀਵਾਰ ਸ਼ਾਮ ਬਰਨਾਲਾ ਦੀ ਰਾਮ ਰਾਜ ਕਾਲੋਨੀ 'ਚ ਵਾਪਰੀ। ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ ਮਾਨ, ਉਸ ਦੀ ਮਾਤਾ ਬਲਵੰਤ ਕੌਰ ਤੇ ਬੇਟੀ ਨਿਮਰਤ ਕੌਰ ਵਜੋਂ ਹੋਈ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਕੁਲਵੀਰ ਨੇ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ। ਅਕਾਲੀ ਆਗੂ ਕੁਲਵੀਰ ਮਾਨ ਨੇ ਅੱਧੇ ਘੰਟੇ ਦੇ ਅੰਦਰ ਹੀ ਇਨ੍ਹਾਂ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਸ ਦੀ ਪਤਨੀ ਰਮਨਦੀਪ ਕੌਰ ਦੁੱਧ ਲੈਣ ਗਈ ਹੋਈ ਸੀ। ਅੱਧੇ ਘੰਟੇ ਬਾਅਦ ਜਦੋਂ ਉਹ ਘਰ ਪਰਤੀ ਤਾਂ ਉਸ ਦੇ ਹੋਸ਼ ਉੱਡ ਗਏ। ਉਨ੍ਹਾਂ ਦੇ ਘਰ ਵਿੱਚ ਚਾਰ ਲਾਸ਼ਾਂ ਪਈਆਂ ਸਨ।
Weather Update : ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਪੰਜਾਬ 'ਚ ਇਕ ਵਾਰ ਫਿਰ ਤਾਪਮਾਨ ਵਧਦਾ ਜਾ ਰਿਹਾ ਹੈ। ਇੱਕ ਦਿਨ ਵਿੱਚ ਔਸਤਨ 3.2 ਡਿਗਰੀ ਦਾ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ ਇਕ ਵਾਰ ਫਿਰ 24 ਅਤੇ 25 ਜੂਨ ਲਈ ਹੀਟਵੇਵ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਪਰ 26 ਜੂਨ ਤੋਂ ਮਾਨਸੂਨ ਤੋਂ ਪਹਿਲਾਂ ਦੀ ਰਾਹਤ ਵੀ ਮਿਲੇਗੀ।ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਵੀ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ। 24-25 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 45 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ। ਇਸ ਕਾਰਨ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਗਰਮੀ ਦੀ ਲਹਿਰ ਦਾ ਅਸਰ ਸਿਰਫ਼ ਦੋ ਦਿਨ ਹੀ ਰਹੇਗਾ।ਉਥੇ ਹੀ ਜੇਕਰ ਬੀਤੀ ਸ਼ਾਮ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਪੰਜਾਬ 'ਚ ਸਭ ਤੋਂ ਵੱਧ ਤਾਪਮਾਨ ਸਮਰਾਲਾ, ਲੁਧਿਆਣਾ 'ਚ ਦਰਜ ਕੀਤਾ ਗਿਆ। ਇੱਥੇ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਸ਼ਹਿਰ ਦਾ ਤਾਪਮਾਨ 41.1 ਡਿਗਰੀ ਰਿਹਾ। ਸ਼ਨੀਵਾਰ ਨੂੰ ਵੀ ਇੱਥੇ ਹੀਟਵੇਵ ਮਹਿਸੂਸ ਕੀਤੀ ਗਈ।ਪ੍ਰੀ-ਮਾਨਸੂਨ 26 ਤੋਂ ਸਰਗਰਮ ਹੋ ਜਾਵੇਗਾਪੰਜਾਬ ਵਿੱਚ 26 ਜੂਨ ਤੋਂ ਪ੍ਰੀ-ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। 26 ਅਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਨਹੀਂ ਤਾਂ ਬੱਦਲ ਛਾਏ ਰਹਿਣਗੇ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ 28 ਜੂਨ ਨੂੰ ਬਹੁਤੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਲੁਧਿਆਣਾ : ਲੁਧਿਆਣਾ ਵਿਚ ਸ਼ਨਿਚਰਵਾਰ ਰਾਤ ਨੂੰ ਇਕ ਕੁੜੀ ਨੇ ਖੁਦਕੁਸ਼ੀ ਕਰ ਲਈ। 5 ਦਿਨਾਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ ਕਿ ਕੁੜੀ ਨੇ ਲੋਹੇ ਦੇ ਐਂਗਲ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ। ਮ੍ਰਿਤਕਾ ਦੀ ਪਛਾਣ ਬਿੰਦੀਆ ਵਾਸੀ ਸਰਾਫਾ ਨਗਰ ਨਜ਼ਦੀਕ ਵੈਸਟ ਐਂਡ ਮਾਲ ਮੂਲ ਨਿਵਾਸੀ ਸਮਸਤੀਪੁਰ ਬਿਹਾਰ ਵਜੋਂ ਹੋਈ ਹੈ। ਲਾਸ਼ ਲਟਕੀ ਵੇਖ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਗਰੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।10 ਦਿਨ ਪਹਿਲਾਂ ਹੋਈ ਸੀ ਮੰਗਣੀਮ੍ਰਿਤਕਾ ਬਿੰਦੀਆ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਸੀ। ਉਨ੍ਹਾਂ ਦੇ ਇਲਾਕੇ ਦਾ ਇਕ ਨੌਜਵਾਨ ਵਿਸ਼ਾਲ ਦੁਕਾਨ ਉਤੇ ਕੰਮ ਕਰਦਾ ਸੀ। ਉਸ ਨੇ ਬਿੰਦੀਆ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ। ਉਨ੍ਹਾਂ ਦੇ ਰਿਸ਼ਤੇ ਨੂੰ ਇਕ ਸਾਲ ਹੋ ਚੁੱਕਾ ਸੀ। ਬਿੰਦੀਆ ਨੇ ਜਿੱਦ ਫੜੀ ਹੋਈ ਸੀ ਕਿ ਉਹ ਵਿਸ਼ਾਲ ਨਾਲ ਹੀ ਵਿਆਹ ਕਰੇਗੀ। ਇਸ ਲਈ ਪੂਰਾ ਪਰਿਵਾਰ ਵਿਆਹ ਲਈ ਮੰਨ ਗਿਆ। ਕਰੀਬ 10 ਦਿਨ ਪਹਿਲਾਂ ਦੋਵਾਂ ਦੀ ਮੰਗਣੀ ਕਰ ਦਿੱਤੀ ਗਈ ਸੀ। ਵਿਆਹ 28 ਜੂਨ ਤੈਅ ਹੋਇਆ ਸੀ। ਉਸੇ ਦੀ ਤਿਆਰੀ ਵਿਚ ਸਾਰੇ ਲੱਗੇ ਹੋਏ ਸਨ।ਮਰਨ ਤੋਂ ਪਹਿਲਾਂ ਮਾਂ ਨੂੰ ਚੂੜਾ ਤੇ ਲਹਿੰਗਾ ਲੈਣ ਭੇਜਿਆਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਨੂੰ ਉਸ ਦੀ ਧੀ ਨੇ ਕਿਹਾ ਕਿ ਮਾਂ ਤੁਸੀਂ ਬਾਜ਼ਾਰ ਤੋਂ ਮੇਰੇ ਲਈ ਚੂੜਾ ਤੇ ਲਹਿੰਗਾ ਖਰੀਦ ਲਿਆਓ। ਜਦੋਂ ਉਹ ਬਾਜ਼ਾਰੋਂ ਸਾਮਾਨ ਲੈ ਕੇ ਪਰਤੀ ਤਾਂ ਦੇਖਿਆ ਕਿ ਉਸ ਦੀ ਧੀ ਫਾਹੇ ਉਤੇ ਝੂਲ ਰਹੀ ਸੀ। ਉਸ ਨੇ ਰੌਲਾ ਪਾਇਆ ਤੇ ਆਪਣੀ ਧੀ ਨੂੰ ਹੇਠਾਂ ਉਤਾਰਿਆ। ਇਲਾਜ ਲਈ ਦਾਖਲ ਕਰਵਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ।ਇਸ ਕਾਰਨ ਕੀਤੀ ਖੁਦਕੁਸ਼ੀਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਵਿਸ਼ਾਲ ਦੇ ਕਈ ਫੋਨ ਆਏ ਪਰ ਉਹ ਕਿਤੇ ਰੁੱਝੀ ਹੋਈ ਸੀ ਇਸ ਲਈ ਫੋਨ ਨਹੀਂ ਉਠਾ ਸਕੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਕਹਾਸੁਣੀ ਹੋ ਗਈ। ਮਗਰੋਂ ਵਿਸ਼ਾਲ ਨੇ ਵਿਆਹ ਕਰਵਾਉਣ ਤੋਂ ਹੀ ਇਨਕਾਰ ਕਰ ਦਿੱਤਾ। ਇਹੀ ਕਾਰਨ ਹੈ ਕਿ ਉਸ ਦੀ ਧੀ ਨੇ ਮੌਤ ਨੂੰ ਗਲੇ ਲਾ ਲਿਆ। ਮਾਮਲੇ ਦੀ ਜਾਂਚ ਕੀਤੀ ਜਾਵੇਗੀ : ਪੁਲਿਸਸਰਾਭਾ ਨਗਰ ਥਾਣੇ ਦੇ ਐਸਐਚਓ ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਬਿੰਦੀਆ ਦੀ ਲਾਸ਼ ਨੂੰ ਪੋਸਟਮਾਰਮਟ ਲਈ ਭੇਜ ਦਿੱਤਾ ਹੈ। ਮਾਮਲਾ ਸ਼ੱਕੀ ਹੈ। ਜਾਂਚ ਕੀਤੀ ਜਾ ਰਹੀ ਹੈ। ਕੁੜੀ ਦਾ ਮੋਬਾਈਲ ਕਬਜ਼ੇ ਵਿਚ ਲੈ ਲਿਆ ਹੈ। ਕਾਰਵਾਈ ਮਗਰੋਂ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿ਼ਲਾਫ਼ ਕਾਰਵਾਈ ਕੀਤੀ ਜਾਵੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Shakarkand Halwa in Winters: सर्दियों में घर पर बनाएं शकरकंद का हलवा; सेहत को मिलेंगे कई फायदे, जाने रेसिपी
Winter Diet : सर्दियों में शरीर को गर्म रखने के लिए इन सूखे मेवों को डाईट में करें शामिल, मजबूत होगी इम्यूनिटी
Om Birla News: ओम बिरला ने लंदन यात्रा के दौरान 180 से अधिक भारतीय छात्रों से की मुलाकात