LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਤਲੁਜ ਦਰਿਆ 'ਚ ਨਹਾਉਣ ਗਿਆ ਭਾਣਜਾ ਰੁੜ੍ਹਿਆ, ਬਚਾਉਣ ਗਿਆ ਮਾਮਾ ਵੀ ਡੁੱਬਿਆ

nawa shehar news

ਨਵਾਂਸ਼ਹਿਰ : ਇਥੋਂ ਦੇ ਥਾਣਾ ਕਾਠਗੜ੍ਹ ਅਧੀਨ ਪਿੰਡ ਆਸਰੋਂ ਵਿਖੇ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਗਏ ਨੌਜਵਾਨ ਦਾ ਪੈਰ ਫਿਸਲ ਗਿਆ ਤੇ ਉਹ ਸਤਲੁਜ ਦਰਿਆ ‘ਚ ਰੁੜ੍ਹ ਗਿਆ। ਭਾਣਜੇ ਨੂੰ ਰੁੜ੍ਹਦਾ ਵੇਖ ਬਚਾਉਣ ਲਈ ਗਿਆ ਮਾਮਾ ਰਮਨ ਕੁਮਾਰ ਵੀ ਡੁੱਬ ਗਿਆ। ਦੋਵੇਂ ਖਬਰ ਲਿਖੇ ਜਾਣ ਤਕ ਲਾਪਤਾ ਸਨ। ਜਿਨ੍ਹਾਂ ਦੀ ਭਾਲ ਐਨਡੀਆਰਐਫ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।
ਇਸ ਮੌਕੇ 14 ਸਾਲ ਦਾ ਲੜਕਾ ਅੰਸ਼ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਕੁਵੈਤ ਵਿਖੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਹੋਏ ਸਨ। ਤਾਂ ਉਨ੍ਹਾਂ ਨੂੰ ਅਚਾਨਕ ਅਜਿਹੀ ਘਟਨਾ ਬਾਰੇ ਜਦੋਂ ਪਤਾ ਲੱਗਦਾ ਹੈ ਤਾਂ ਉਹ ਇੰਡੀਆ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮਦਦ ਲਈ ਐਨਡੀਆਰਐਫ ਟੀਮ ਨੂੰ ਲਾਇਆ ਹੋਇਆ ਹੈ ਤਾਂ ਜੋ ਉਨ੍ਹਾਂ ਭਾਲ ਕੀਤੀ ਜਾ ਸਕੇ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਦਰਿਆ ਵਿੱਚ ਕਿਸੇ ਨੂੰ ਵੀ ਨਹੀਂ ਨਹਾਉਣ ਚਾਹੀਦਾ ਹੈ, ਤਾਂ ਜੋ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜੋ ਇਸ ਵੇਲੇ ਉਨ੍ਹਾਂ ਨਾਲ ਵਪਾਰੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਵਲੋਂ ਐਨਡੀਆਰਐਫ ਟੀਮ ਨੂੰ ਭੇਜਿਆ ਗਿਆ ਜਿਥੇ ਐਨਡੀਆਰਐਫ ਟੀਮ ਵਲੋਂ ਲਾਪਤਾ ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਵਲੋਂ ਲਗਾਤਾਰ ਸਤਲੁਜ ਦਰਿਆ ਦੇ ਕੰਢੇ ਬੋਟਿੰਗ ਨਾਲ ਲਗਾਤਾਰ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਲਗਾਤਾਰ ਹਿਮਾਚਲ ਪ੍ਰਦੇਸ਼ ਵਿਖੇ ਮੀਂਹ ਪੈਣ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਹੈ।
ਇਸ ਮੌਕੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾ ਤੋਂ ਹੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਦਰਿਆ ਵਿੱਚ ਅਤੇ ਨਹਿਰ ਵਿੱਚ ਨਹਾਉਣ ਤੇ ਉਨ੍ਹਾਂ ਵਲੋਂ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦਰਿਆ ਜਾਂ ਨਹਿਰ ਵਿੱਚ ਨਹਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

In The Market