ਬਰਨਾਲਾ ਵਿੱਚ ਅਕਾਲੀ ਲੀਡਰ ਕੁਲਵੀਰ ਸਿੰਘ ਮਾਨ ਨੇ ਆਪਣੀ ਮਾਂ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੁੱਧ ਲੈਣ ਗਈ ਉਸ ਦੀ ਪਤਨੀ ਦੀ ਜਾਨ ਬਚ ਗਈ।ਕੁਲਵੀਰ ਮਾਨ ਨੇ ਆਪਣੇ ਰਿਵਾਲਵਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਸਭ ਤੋਂ ਵੱਧ ਤਿੰਨ ਗੋਲ਼ੀਆਂ ਆਪਣੀ ਧੀ ਨੂੰ ਮਾਰੀਆਂ। ਮਾਂ ਨੂੰ ਦੋ ਗੋਲੀਆਂ ਮਾਰੀਆਂ। ਕੁੱਤਾ ਭੋਂਕਣ ਲੱਗਾ ਤਾਂ ਇਕ ਗੋਲ਼ੀ ਕੁੱਤੇ ਦੇ ਮਾਰ ਦਿੱਤੀ। ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਿਰ ਅਕਾਲੀ ਨੇਤਾ ਨੇ ਅਜਿਹਾ ਕਿਉਂ ਕੀਤਾ?
ਇਸ ਬਾਰੇ ਬਰਨਾਲਾ ਦੇ ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਕਿਹਾ ਹੈ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਵੀਰ ਸਿੰਘ ਮਾਨ ਡਿਪ੍ਰੈਸ਼ਨ ਤੋਂ ਪੀੜਤ ਸੀ। ਇਸ ਲਈ ਦਵਾਈਆਂ ਵੀ ਲੈ ਰਿਹਾ ਸੀ। ਕੁਝ ਸਮਾਂ ਪਹਿਲਾਂ ਉਸ ਦੀ ਸਰਜਰੀ ਵੀ ਹੋਈ ਸੀ। ਉਸ ਨੂੰ ਸੌਣ ਵਿੱਚ ਵੀ ਤਕਲੀਫ਼ ਹੁੰਦੀ ਸੀ। ਇਸ ਲਈ ਘਟਨਾ ਦੀ ਕਈ ਪੱਖਾਂ ਤੋਂ ਜਾਂਚ ਹੋ ਰਹੀ ਹੈ।
ਡੀਐਸਪੀ ਨੇ ਦੱਸਿਆ ਕਿ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ ਹੈ ਕਿ ਕੁਲਵੀਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਲੜਕੀ ਨੂੰ ਗੋਲੀਆਂ ਮਾਰੀਆਂ। ਫਿਰ ਮਾਂ ਤੇ ਕੁੱਤੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਮਗਰੋਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਦਾ ਪੋਸਟਮਾਰਟਮ ਹੋਵੇਗਾ। ਪੁਲਿਸ ਨੇ ਕੁਲਵੀਰ ਮਾਨ ਦੀ ਪਤਨੀ ਦੇ ਬਿਆਨਾਂ ਤੋਂ ਬਾਅਦ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ।
ਅੱਧੇ ਘੰਟੇ ਵਿਚ ਚਾਰ ਜ਼ਿੰਦਗੀਆਂ ਗਈਆਂ ਮੌਤ ਦੇ ਮੂੰਹ ਵਿਚ
ਇਹ ਘਟਨਾ ਸ਼ਨੀਵਾਰ ਸ਼ਾਮ ਬਰਨਾਲਾ ਦੀ ਰਾਮ ਰਾਜ ਕਾਲੋਨੀ 'ਚ ਵਾਪਰੀ। ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ ਮਾਨ, ਉਸ ਦੀ ਮਾਤਾ ਬਲਵੰਤ ਕੌਰ ਤੇ ਬੇਟੀ ਨਿਮਰਤ ਕੌਰ ਵਜੋਂ ਹੋਈ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਕੁਲਵੀਰ ਨੇ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ। ਅਕਾਲੀ ਆਗੂ ਕੁਲਵੀਰ ਮਾਨ ਨੇ ਅੱਧੇ ਘੰਟੇ ਦੇ ਅੰਦਰ ਹੀ ਇਨ੍ਹਾਂ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਸ ਦੀ ਪਤਨੀ ਰਮਨਦੀਪ ਕੌਰ ਦੁੱਧ ਲੈਣ ਗਈ ਹੋਈ ਸੀ। ਅੱਧੇ ਘੰਟੇ ਬਾਅਦ ਜਦੋਂ ਉਹ ਘਰ ਪਰਤੀ ਤਾਂ ਉਸ ਦੇ ਹੋਸ਼ ਉੱਡ ਗਏ। ਉਨ੍ਹਾਂ ਦੇ ਘਰ ਵਿੱਚ ਚਾਰ ਲਾਸ਼ਾਂ ਪਈਆਂ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Lohri 2025: लोहड़ी का त्योहार आज, जानें इसे मनाने की परंपरा महत्व और कथा
Punjab Accident News: स्कूल बस और स्विफ्ट कार के बीच भीषण टक्कर
Shreyas Iyer News : पंजाब किंग्स ने किया कप्तान का ऐलान; श्रेयस अय्यर संभालेंगे जिम्मेदारी