LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ਦੀ ਕੰਗਨਾ ਨਾਲ ਫੋਟੋ ਵਾਇਰਲ, SGPC ਨੇ ਕਰਵਾਈ FIR, ਕੁੜੀ ਬੋਲੀ, ਮੈਨੂੰ ਧਮਕੀਆਂ ਮਿਲ ਰਹੀਆਂ

archana makwana social

ਕੌਮਾਂਤਰੀ ਯੋਗਾ ਦਿਵਸ 21 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਖਿ਼ਲਾਫ਼ FIR ਹੋ ਗਈ ਹੈ। ਇਹ ਸ਼ਿਕਾਇਤ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕੀਤੀ। ਅਰਚਨਾ ਖਿ਼ਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਧਾਰਾ 295 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 
ਗੁਜਰਾਤ ਦੀ ਰਹਿਣ ਵਾਲੀ ਇਨਫਲੂਐਂਸਰ ਅਰਚਨਾ ਨੇ ਆਪਣੇ ਸੋਸ਼ਲ ਮੀਡੀਆ ਉਤੇ ਦਰਬਾਰ ਸਾਹਿਬ ਵਿਚ ਯੋਗਾ ਕਰਦੀ ਦੀਆਂ ਕੁਝ ਤਸਵੀਰਾਂ ਅਪਲੋਡ ਕੀਤੀਆਂ ਸੀ, ਜੋ ਵਾਇਰਲ ਹੋ ਗਈਆਂ। ਇਸ ਤੋਂ ਬਾਅਦ, ਵਿਵਾਦ ਸ਼ੁਰੂ ਹੋ ਗਿਆ। ਹਾਲਾਂਕਿ ਇਸ ਮਗਰੋਂ ਅਰਚਨਾ ਵੱਲੋਂ ਆਪਣੇ ਇੰਸਟਾਗ੍ਰਾਮ ਹੈਂਡਲ ਉਤੇ ਵੀਡੀਓ ਪੋਸਟ ਕਰ ਕੇ ਮਾਫੀ ਵੀ ਮੰਗੀ ਗਈ ਪਰ ਹੁਣ ਐਸਜੀਪੀਸੀ ਨੇ ਐਫਆਈਆਰ ਦਰਜ ਕਰਵਾ ਦਿੱਤੀ ਹੈ। ਇੰਨਾ ਹੀ ਨਹੀਂ ਐਸਜੀਪੀਸੀ ਨੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਡਿਊਟੀ ਕਰ ਰਹੇ ਸ਼੍ਰੋਮਣੀ ਕਮੇਟੀ ਸੇਵਾਦਾਰਾਂ ਉਤੇ ਡਿਊਟੀ ‘ਚ ਅਣਗਹਿਲੀ ਵਰਤਣ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।


ਕੰਗਨਾ ਨਾਲ ਅਰਚਨਾ ਦੀ ਤਸਵੀਰ ਵਾਇਰਲ
ਹਾਲੇ ਯੋਗਾ ਕਰਨ ਦੀ ਗੱਲ ਠੰਢੀ ਨਹੀਂ ਪਈ ਸੀ ਕਿ ਅਰਚਨਾ ਨਾਲ ਇੱਕ ਨਵਾਂ ਵਿਵਾਦ ਜੁੜ ਗਿਆ ਹੈ। ਅਭਿਨੇਤਰੀ ਕੰਗਣਾ ਰਣੌਤ ਨਾਲ ਇਸੇ ਸੋਸ਼ਲ ਮਡੀਆ ਇਨਫਲੂਐਂਸਰ ਅਰਚਨਾ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਲੜਕੀ ਨੇ ਜੋ ਕੀਤਾ ਉਹ ਜਾਣਬੁੱਝ ਕੇ ਕੀਤਾ ਹੈ, ਕਿਸੇ ਸਾਜਿਸ਼ ਤਹਿਤ ਇਸ ਲੜਕੀ ਤੋਂ ਇਹ ਸਭ ਕਰਵਾਇਆ ਗਿਆ।


ਅਰਚਨਾ ਬੋਲੀ, ਮਾਫੀ ਮੰਗਣ ਦੇ ਬਾਵਜੂਦ ਗਾਲ੍ਹਾਂ ਕੱਢੀਆਂ ਜਾ ਰਹੀਆਂ ਤੇ ਧਮਕੀਆਂ ਮਿਲ ਰਹੀਆਂ
ਸ੍ਰੀ ਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਦੀਆਂ ਤਸਵੀਰਾਂ ਉਤੇ ਵਿਵਾਦ ਹੋਣ ਤੋਂ ਬਾਅਦ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਵੀਡੀਓ ਪੋਸਟ ਕਰ ਕੇ ਮਾਫੀ ਮੰਗੀ। ਮਾਫੀ ਮੰਗਣ ਤੋਂ ਬਾਅਦ ਅਰਚਨਾ ਨੇ ਕਿਹਾ ਕਿ ਮਾਫੀ ਮੰਗਣ ਦੇ ਬਾਵਜੂਦ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੂੰ ਸੋਸ਼ਲ ਮੀਡੀਆ ਉਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਉਸ ਦਾ ਮਕਸਦ ਸਿਰਫ਼ ਯੋਗਾ ਨੂੰ ਪੂਰੀ ਦੁਨੀਆ ਤਕ ਪਹੁੰਚਾਉਣਾ ਸੀ। ਉਸ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਨਾ ਹੀ ਕਿਸੇ ਨੂੰ ਦੁਖੀ ਕਰਨ ਦਾ।

 

In The Market