LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Ludhiana : ਤੇਜ਼ ਰਫ਼ਤਾਰ ਸਵਿਫਟ ਹੋਈ ਬੇਕਾਬੂ, ਬੁਲਟ ਨੂੰ ਮਾਰੀ ਟੱਕਰ, ਰੇਲਵੇ ਅਧਿਕਾਰੀ ਦੇ ਇਕਲੌਤੇ ਪੁੱਤ ਦੀ ਮੌਤ

goraya bullet

ਗੋਰਾਇਆ- ਜਲੰਧਰ ਦੇ ਗੋਰਾਇਆ ਵਿਖੇ ਤੇਜ਼ ਰਫ਼ਤਾਰ ਕਾਰ ਨੇ ਬੁਲਟ ਮੋਟਰਸਾਈਕਲ ’ਤੇ ਜਾ ਰਹੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ। ਵਿਦਿਆਰਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਰੇਲਵੇ ਅਧਿਕਾਰੀ ਦਾ ਇਕਲੌਤਾ ਪੁੱਤ ਸੀ।  ਜਿਸ ਦੀ ਪਛਾਣ ਲੁਧਿਆਣਾ ਵਾਸੀ ਭਵਿਆ ਕਸ਼ਯਪ (23) ਵਜੋਂ ਹੋਈ ਹੈ। ਉਹ ਜਲੰਧਰ ਫਗਵਾੜਾ ਹਾਈਵੇ ’ਤੇ ਬਣੀ ਇਕ ਨਿੱਜੀ ਯੂਨੀਵਰਸਿਟੀ ’ਚ ਲਾਅ ਦੀ ਪੜ੍ਹਾਈ ਕਰਦਾ ਸੀ। 

ਐਤਵਾਰ ਨੂੰ ਉਹ ਕਿਸੇ ਕੰਮ ਤੋਂ ਯੂਨੀਵਰਸਿਟੀ ਗਿਆ ਸੀ। ਪਰਤਦੇ ਸਮੇਂ ਹਾਦਸਾ ਵਾਪਰ ਗਿਆ ਤੇ ਭਵਿਆ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਧਰ, ਇਕਲੌਤੇ ਪੁੱਤ ਦੀ ਮੌਤ ਦਾ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ। ਘਰ ਵਿਚ ਮਾਤਮ ਛਾ ਗਿਆ। 

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਪਟਿਆਲਾ ਨੰਬਰ ਸਵਿੱਫਟ ਕਾਰ ਗੁਰਦਾਸਪੁਰ ਤੋਂ ਪਟਿਆਲਾ ਜਾ ਰਹੀ ਸੀ। ਜਦੋਂ ਗੋਰਾਇਆ ਦੇ ਮਾਹਲਾ ਪਿੰਡ ਦੇ ਗੇਟ ਨੇੜੇ ਨੈਸ਼ਨਲ ਹਾਈਵੇਅ 44 ਦਾ ਪੁਲ਼ ਉਤਰ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਬੁਲੇਟ ’ਤੇ ਜਾ ਰਹੇ ਨੌਜਵਾਨ ਨਾਲ ਜਾ ਟਕਰਾਈ। ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਨੈਸ਼ਨਲ ਹਾਈਵੇਅ ਨੰ. 44 ਤੋਂ ਸਰਵਿਸ ਲੇਨ ਤੋਂ ਇਕ ਦਰੱਖ਼ਤ ਨਾਲ ਟਕਰਾਈ। ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਨਾਲੇ ’ਚ ਕਾਰ ਪਲਟ ਗਈ ਅਤੇ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਕਾਰ ਸਵਾਰ ਨੌਜਵਾਨ ਕੋਮਲ ਪੁੱਤਰ ਅਮਰਜੀਤ ਵਾਸੀ ਪਟਿਆਲਾ ਦੇ ਮਾਮੂਲੀ ਜਿਹੀ ਝਰੀਟ ਤੱਕ ਨਹੀਂ ਆਈ, ਜਦਕਿ ਬੁਲਟ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੁਲਟ ਮੋਟਰਸਾਈਕਲ ’ਤੇ 2 ਹੈਲਮਟ ਵੇਖੇ ਗਏ ਪਰ ਮੌਕੇ ’ਤੇ ਮੌਜੂਦ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਸੀ ਕਿ ਮੋਟਰਸਾਈਕਲ ’ਤੇ ਕਿੰਨੇ ਲੋਕ ਸਵਾਰ ਸਨ, ਕਿਉਂਕਿ 2 ਹੈਲਮਟ ਮੋਟਰਸਾਈਕਲ ਤੋਂ ਬਰਾਮਦ ਹੋਏ ਹਨ, ਜਦਕਿ ਨੌਜਵਾਨ ਇਕ ਹੀ ਮੌਕੇ ’ਤੇ ਮ੍ਰਿਤਕ ਪਿਆ ਵੇਖਿਆ ਗਿਆ।
ਗੱਡੀ ਸਵਾਰ ਨੌਜਵਾਨ ਨੂੰ ਲੋਕਾਂ ਨੇ ਬਾਹਰ ਕੱਢਿਆ, ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਨੌਜਵਾਨ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਪਟਿਆਲਾ ਜਾ ਰਿਹਾ ਸੀ। ਨੌਜਵਾਨ ਦੇ ਕਹਿਣ ਮੁਤਾਬਕ ਕਿ ਉਹ ਕਾਰ ’ਚ ਨਾਲ ਬੈਠਾ ਸੀ। ਡਰਾਈਵਰ ਕਾਰ ਚਲਾ ਰਿਹਾ ਸੀ। ਉਸ ਨੂੰ ਨਹੀਂ ਪਤਾ ਲੱਗਾ ਕਿ ਕਾਰ ਕਿਵੇਂ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋਈ ਹੈ, ਜਦਕਿ ਪੁਲਸ ਨੇ ਆਪਣੀ ਜਾਂਚ ਵੀ ਦੱਸਿਆ ਕਿ ਨੌਜਵਾਨ ਹੀ ਕਾਰ ਚਲਾ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਸ਼ਨਾਖਤ 23 ਸਾਲਾ ਭਵਿਆ ਕਸ਼ਯਪ ਵਾਸੀ ਲੁਧਿਆਣਾ ਵਜੋ ਹੋਈ ਹੈ, ਜੋ ਯੂਨੀਵਰਸਿਟੀ ਤੋਂ ਵਾਪਸ ਆਪਣੇ ਘਰ ਲੁਧਿਆਣਾ ਪਰਤ ਰਿਹਾ ਸੀ, ਜੋ ਇਕੱਲਾ ਹੀ ਮੋਟਰਸਾਈਕਲ ’ਤੇ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਫਿਲੌਰ ’ਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ।

In The Market