LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ, ਆਪਦੇ ਗੋਲ਼ੀ ਵੱਜੀ ਤਾਂ ਮੰਗਣ ਲੱਗੇ ਮਾਫੀਆਂ, ਬੋਲੇ-ਸਾਨੂੰ ਬਖਸ਼ ਦਿਓ

police encounter ludhiana

Punjab Police : ਲੁਧਿਆਣਾ ਵਿੱਚ ਅੱਜ ਤੜਕੇ 3.30 ਵਜੇ ਦੇ ਕਰੀਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾਬੜਤੋੜ ਗੋਲੀਆਂ ਚੱਲ ਗਈਆਂ। ਪੁਲਿਸ ਨੇ ਬਦਮਾਸ਼ਾਂ ਦੀ ਘੇਰਾਬੰਦੀ ਕੀਤੀ ਸੀ ਕਿ ਅੱਗਿਓਂ ਮੁਲਜ਼ਮਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਦੋ ਬਦਮਾਸ਼ਾਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ। ਗੋਲੀਆਂ ਵੱਜੀਆਂ ਤਾਂ ਮੁਲਜ਼ਮ ਹਾੜੇ ਕੱਢਣ ਲੱਗੇ। 'ਸਾਨੂੰ ਬਖਸ਼ ਦਿਓ' ਦਾ ਰੌਲਾ ਪਾ ਪੁਲਿਸ ਕੋਲੋਂ ਜਾਨ ਦੀ ਭੀਖ ਮੰਗਣ ਲੱਗੇ। ਮਗਰੋਂ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਫਿਲਹਾਲ ਕਿਸੇ ਅਧਿਕਾਰੀ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਮੁਲਜ਼ਮਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਸੂਤਰਾਂ ਅਨੁਸਾਰ ਥਾਣਾ ਹੈਬੋਵਾਲ ਪੁਲਿਸ ਨੂੰ ਕਿਸੇ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਕਤਲ ਦੀ ਕੋਸ਼ਿਸ਼ ਦੇ ਦੋ ਮੁਲਜ਼ਮ ਰਾਮ ਐਨਕਲੇਵ ਵਿੱਚ ਲੁਕੇ ਹੋਏ ਹਨ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਪੁਲਿਸ ਨੂੰ ਦੇਖ ਕੇ ਅਪਰਾਧੀਆਂ ਨੇ ਆਪਣੇ ਟਿਕਾਣੇ ਬਦਲਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਅਪਰਾਧੀਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਇਸ ਦੌਰਾਨ ਪੁਲਿਸ ਦੀ ਗੋਲੀ ਰਵਿੰਦਰ ਤੇ ਉਸ ਦੇ ਸਾਥੀ ਸਤਿੰਦਰ ਦੀ ਖੱਬੀ ਲੱਤ ’ਚ ਲੱਗੀ। ਗੋਲੀ ਚਲਦੇ ਹੀ ਬਦਮਾਸ਼ ਰੌਲਾ ਪਾਉਣ ਲੱਗ ਗਏ, ਸਾਨੂੰ ਬਖ਼ਸ਼ ਦਿਓ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। 
ਦੋਵਾਂ ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਵਾਸੀ ਪ੍ਰਤਾਪਸਿੰਘਵਾਲਾ ਅਤੇ ਸਤਿੰਦਰ ਸਿੰਘ ਵਾਸੀ ਹੈਦਰ ਐਨਕਲੇਵ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਪਤਾ ਲੱਗਾ ਹੈ ਕਿ ਰਵਿੰਦਰ ਦੀ ਸੱਜੀ ਲੱਤ ਵਿੱਚ ਅਤੇ ਸਤਿੰਦਰ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਹੈਬੋਵਾਲ ਵਿੱਚ 18 ਜੂਨ 2024 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰਾਮ ਇਨਕਲੇਵ ਗਈ ਸੀ।

In The Market