LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਸਰਕਾਰੀ ਬੱਸਾਂ ਵਿਚ ਨਹੀਂ ਚੱਲੇਗਾ ਆਧਾਰ ਕਾਰਡ ! ਸਹੂਲਤ ਵਿਚ ਹੋਣਗੇ ਵੱਡੇ ਬਦਲਾਅ

bus free facility

ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਵਿਚ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ 'ਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਹੁਣ ਬੱਸਾਂ ਵਿਚ ਔਰਤਾਂ ਦਾ ਆਧਾਰ ਕਾਰਡ ਨਹੀਂ ਚੱਲੇਗਾ। ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਲਈ ਪਛਾਣ ਵਜੋਂ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। ਪੰਜਾਬ ਸਰਕਾਰ ਔਰਤਾਂ ਨੂੰ ਆਰਐਫਆਈਡੀ (ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ) ਪ੍ਰਦਾਨ ਕਰੇਗੀ। ਐਨਸੀਐਮਸੀ (ਨੈਸ਼ਨਲ ਕਾਮਨ ਮੋਬਿਲਿਟੀ ਕਾਰਡ) ਉਪਲਬਧ ਹੋਵੇਗਾ, ਇਹ ਦੋ ਵੱਖ-ਵੱਖ ਕਾਰਡ ਹਨ। ਇਨ੍ਹਾਂ ਦੋਵਾਂ ਕਾਰਡਾਂ ਨੂੰ ਫਿਲਹਾਲ ਪ੍ਰਪੋਜ਼ਲ ਵਿਚ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਕਾਰਡਾਂ ਨਾਲ ਔਰਤਾਂ ਦੀ ਸਹੀ ਪਛਾਣ, ਦਸਤਾਵੇਜ਼ਾਂ ਦੀ ਤਸਦੀਕ ਅਤੇ ਕੁੱਲ ਯਾਤਰਾ ਡਾਟਾ ਰਿਕਾਰਡ ਕਰਨਾ ਆਸਾਨ ਹੋ ਜਾਵੇਗਾ।
ਦੱਸਦੇਈਏ ਕਿ ਪੰਜਾਬ ਵਿਚ ਹਰ ਮਹੀਨੇ ਲਗਪਗ 1.25 ਕਰੋੜ ਔਰਤਾਂ ਸਰਕਾਰੀ ਬੱਸਾਂ ਵਿਚ ਮੁਫ਼ਤ ਬੱਸ ਯਾਤਰਾ ਕਰ ਰਹੀਆਂ ਹਨ। ਹਨ। ਪੰਜਾਬ ਵਿਚ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਅਪ੍ਰੈਲ 2021 ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਕਾਂਗਰਸ) ਨੇ ਸ਼ੁਰੂ ਕੀਤੀ ਸੀ। ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਨੂੰ ਜਾਰੀ ਰੱਖਿਆ ਹੈ। ਅੰਕੜੇ ਦੱਸਦੇ ਹਨ ਕਿ ਹੁਣ ਤੱਕ ਪੰਜਾਬ ਵਿਚ 35.53 ਕਰੋੜ ਔਰਤਾਂ ਨੇ 1680 ਕਰੋੜ ਰੁਪਏ ਦੀ ਮੁਫ਼ਤ ਯਾਤਰਾ ਕੀਤੀ ਹੈ।

In The Market