ਪੰਜਾਬੀ ਫਿਲਮ ਇੰਡਸਟਰੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਦੇਹਾਂਤ ਹੋ ਗਿਆ ਹੈ। PFTAA Punjabi Film And T.V Actors Association ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਪੋਸਟ 'ਚ ਲਿਖਿਆ ਹੈ, 'ਦੁੱਖ ਨਾਲ ਦੱਸ ਰਹੇ ਹਾਂ ਕਿ ਸਾਡੇ ਪਿਆਰੇ ਅਦਾਕਾਰ ਰਣਦੀਪ ਸਿੰਘ ਭੰਗੂ ਨਹੀ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਚੂਹੜ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ (ਰੋਪੜ) ਵਿਖੇ ਅੱਜ 22-6-2024 ਨੂੰ ਦੁਪਿਹਰ 12 ਵਜੇ ਹੋਵੇਗਾ।''
ਦੱਸ ਦਈਏ ਕਿ ਅਦਾਕਾਰ ਰਣਦੀਪ ਸਿੰਘ ਭੰਗੂ ਦੀ ਮੌਤ ਕਿਸ ਕਾਰਨ ਹੋਈ ਹੈ, ਇਸ ਦਾ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਹੋਇਆ। ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਦੁਖ ਪ੍ਰਗਟਾਇਆ ਜਾ ਰਿਹਾ ਹੈ। ਦੱਸਦੇਈਏ ਕਿ ਰਣਦੀਪ ਸਿੰਘ ਭੰਗੂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਦੇ ਸਿਰ ਬੰਨ੍ਹਦੇ ਸਨ। ਉਥੇ ਹੀ ਫ਼ਿਲਮ ਇੰਡਸਟਰੀ 'ਚ ਸ਼ੌਹਰਤ ਤੇ ਕਾਮਯਾਬੀ ਹਾਸਲ ਕਰਨ ਲਈ ਅਦਾਕਾਰ ਕਰਮਜੀਤ ਅਨਮੋਲ, ਮਲਕੀਤ ਰੋਣੀ, ਅਦਾਕਾਰਾ ਗੁਰਪ੍ਰੀਤ ਕੌਰ ਭੰਗੂ, ਗੁਰਨੈਲ ਮਠਾਣ, ਇੱਕਤਰ ਸਿੰਘ, ਰਾਜਵਿੰਦਰ ਸਮਰਾਲਾ, ਮੱਖਣ ਖੋਖਰ ਤੇ ਹਰਵਿੰਦਰ ਔਜਲਾ ਵਰਗੀਆਂ ਹਸਤੀਆਂ ਦਾ ਸਦਾ ਰਿਣੀ ਮੰਨਗੇ ਸਨ, ਜਿਨ੍ਹਾਂ ਨੇ ਉਸ ਨੂੰ ਕਲਾ ਖ਼ੇਤਰ 'ਚ ਬਾਂਹ ਫੜ੍ਹ ਕੇ ਚੱਲਣਾ ਸਿਖਾਇਆ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Prices Today: पेट्रोल-डीजल की नई कीमतें जारी, घर से निकलने से पहले एक बार जरुर चेर करें लेटेस्ट रेट
Gold-Silver Price Today: सोने में आई तेजी; चांदी पड़ी फीकी, जानें आज क्या है गोल्ड-सिल्वर का रेट
Lohri 2025: लोहड़ी का त्योहार आज, जानें इसे मनाने की परंपरा महत्व और कथा