Weather Update : ਪੰਜਾਬ ਵਿੱਚ ਲੋਕ ਗਰਮੀ ਤੋਂ ਸਤਾਏ ਪਏ ਹਨ। ਤੇਜ਼ ਧੁੱਪ ਕਾਰਨ ਤਪਸ਼ ਇੰਨੀ ਜ਼ਿਆਦਾ ਹੈ ਕਿ ਜਿਵੇਂ ਅੱਗ ਹੀ ਵਰ੍ਹ ਰਹੀ ਹੋਵੇ। ਇਸ ਵਿਚਾਲੇ ਪੰਜਾਬ ਦੇ ਇਕ ਜ਼ਿਲ੍ਹੇ ਵਿਚ ਇੰਦਰ ਦੇਵਤਾ ਮਿਹਰਬਾਨ ਹੋਏ ਹਨ ਤੇ ਇੱਥੇ ਤੇਜ਼ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲੀਆਂ। ਕੁਝ ਦੇਰ ਲਈ ਹੀ ਸਹੀ ਪਰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ।
ਦੱਸਦੇਈਏ ਕਿ ਮੌਸਮ ਵਿਭਾਗ ਨੇ ਸਵੇਰੇ ਅੱਜ ਤੇ ਕੱਲ੍ਹ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਸੀ। ਇਸ ਨਾਲ ਗਰਮੀ ਦੇ ਕਹਿਰ ਤੋਂ ਵੀ ਰਾਹਤ ਮਿਲੇਗੀ। ਇਸ ਨਾਲ ਤਾਪਮਾਨ 40 ਡਿਗਰੀ ਜਾਂ ਇਸ ਤੋਂ ਹੇਠਾਂ ਪਹੁੰਚ ਸਕਦਾ ਹੈ। ਸ਼ਾਮ ਹੁੰਦਿਆਂ ਹੀ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿਚ ਤੇਜ਼ ਹਵਾਵਾਂ ਦੇ ਨਾਲ ਨਾਲ ਤੇਜ਼ ਮੀਂਹ ਨੇ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ। ਜਿਥੇ ਬੀਤੇ ਦਿਨੀਂ ਪਠਾਨਕੋਟ ਪੰਜਾਬ ਵਿਚ ਸਭ ਤੋਂ ਵੱਧ ਤਪਦਾ ਨਜ਼ਰ ਆ ਰਿਹਾ ਸੀ ਉਥੇ ਅੱਜ ਇੰਦਰ ਦੇਵਤਾ ਮਿਹਰਬਾਨ ਹੋਏ।
ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 25 ਤੋਂ 30 ਜੂਨ ਦਰਮਿਆਨ ਮਾਨਸੂਨ ਆ ਸਕਦਾ ਹੈ। ਮੌਨਸੂਨ ਮੱਧ ਭਾਰਤ ਵਿੱਚ ਆਮ ਵਾਂਗ ਗੁਜਰਾਤ ਵੱਲ ਅੱਗੇ ਵਧ ਰਿਹਾ ਹੈ, ਪਰ ਜੇਕਰ ਕੇਂਦਰੀ ਤੇ ਉੱਤਰ-ਪੂਰਬੀ ਰਾਜਾਂ ਦੀ ਗੱਲ ਕਰੀਏ ਤਾਂ ਉੱਥੇ ਮਾਨਸੂਨ ਦੀ ਰਫ਼ਤਾਰ ਬਹੁਤ ਮੱਠੀ ਹੈ।
ਮੌਸਮ ਵਿਭਾਗ ਮੁਤਾਬਕ ਜੇਕਰ ਆਉਣ ਵਾਲੇ ਸਮੇਂ 'ਚ ਮਾਨਸੂਨ ਆਪਮੀ ਆਮ ਸਥਿਤੀ ਵਿੱਚ ਆਉਂਦਾ ਹੈ ਤਾਂ ਇਹ 25 ਤੋਂ 30 ਜੂਨ ਦਰਮਿਆਨ ਪੰਜਾਬ 'ਚ ਦਸਤਕ ਦੇ ਸਕਦਾ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਵਿੱਚ 5 ਦਿਨਾਂ ਬਾਅਦ ਬਾਰਸ਼ ਦਾ ਦੌਰ ਸ਼ੁਰੂ ਹੋ ਜਾਏਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Mohali News: आवारा कुत्तों का आतंक; 11 साल के बच्चे को नोचा, बुजुर्ग और महिलाओं पर भी किया हमला
Gujarat News: कच्छ में पाकिस्तानी नागरिक की घुसपैठ की कोशिश नाकाम , BSF का ‘ऑपरेशन अलर्ट जारी
PM Modi : प्रधानमंत्री मोदी ने जेड-बेंड सुरंग का किया उद्घाटन