LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੋਪੜ 'ਚ 20 ਤੇ ਅੰਮ੍ਰਿਤਸਰ 'ਚ 3.6MM ਪਿਆ ਮੀਂਹ, ਅਗਲੇ ਦੋ ਦਿਨ ਨਹੀਂ ਸਤਾਏਗੀ ਗਰਮੀ, 23 ਨੂੰ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਮੁੜ ਪਰਤੇਗੀ ਲੂ

rain punjab today

Weather Update : ਪੰਜਾਬ ਵਿਚ ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਹੋਈ। ਇਸ ਤੋਂ ਬਾਅਦ ਘੱਟੋ ਘੱਟ ਤਾਪਮਾਨ ਵਿਚ 6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਲ੍ਹ ਸ਼ਾਮ ਤਕ ਰੋਪੜ ਵਿਚ 20 MM ਤੇ ਅੰਮ੍ਰਿਤਸਰ ਵਿਚ 3.6 MM ਬਾਰਿਸ਼ ਦਰਜ ਕੀਤੀ ਗਈ। ਉਥੇ, ਗੁਰੂਵਾਰ ਨੂੰ ਪੰਜਾਬ ਵਿਚ ਤੇਜ਼ ਹਵਾਵਾਂ, ਤੂਫਾਨ ਤੇ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
 ਕੱਲ੍ਹ ਸ਼ਾਮ ਅੰਮ੍ਰਿਤਸਰ ਤੇ ਪਠਾਨਕੋਟ ਤੋਂ ਬਾਅਦ ਪਟਿਆਲਾ, ਐਸਏਐਸ ਨਗਰ ,ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ, ਐਸਬੀਐਸ ਨਗਰ  ਤੇ ਹੁਸ਼ਿਆਰਪੁਰ ਵਿਚ ਵੀ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਈ। ਉਧਰ, ਵੀਰਵਾਰ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਵਿਚ ਬੱਦਲ ਛਾਏ ਰਹੇ। ਤੇਜ਼ ਹਵਾਵਾਂ ਵੀ ਚੱਲੀਆਂ। ਹਾਲਾਂਕਿ ਸ਼ੁੱਕਰਵਾਰ ਤੋਂ ਪੰਜਾਬ ਵਿਚ ਹਾਲਾਤ ਆਮ ਜਿਹੇ ਹੋ ਜਾਣਗੇ। ਬਾਰਿਸ਼ ਕਾਰਨ ਤਾਪਮਾਨ ਵੀ ਆਮ ਰਹਿਣ ਦੀ ਉਮੀਦ ਹੈ।
23 ਜੂਨ ਤੋਂ ਫਿਰ ਹੀਟਵੇਵ ਦਾ ਅਲਰਟ
ਦੋ ਦਿਨ ਬਾਰਿਸ਼ ਤੇ ਤੇਜ਼ ਹਵਾਵਾਂ ਤੋਂ ਬਾਅਦ ਲੋਕਾਂ ਨੂੰ 21 ਤੇ 22 ਜੂਨ ਨੂੰ ਗਰਮੀ ਤੋਂ ਰਾਹਤ ਮਿਲਦੀ ਦਿਖ ਰਹੀ ਹੈ ਪਰ 23 ਜੂਨ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਵਿਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ਨਾਲ ਲੱਗਦੇ ਤੇ ਪਛਮੀ ਮਾਲਵਾ ਦੇ ਫਾਜ਼ਿਲਕਾ,ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਤੇ ਮਾਨਸਾ ਤੇ ਬਠਿੰਡਾ ਵਿਚ ਮੌਸਮ ਵਿਭਾਗ ਨੇ ਹੀਟਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

In The Market