LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਟਲੀ ਵਿਚ ਪੰਜਾਬੀ ਨਾਲ ਦਰਿੰਦਗੀ, ਖੇਤ 'ਚ ਘਾਹ ਕੱਟਦਿਆਂ ਹੱਥ ਵੱਢਿਆ ਗਿਆ, ਮਾਲਕ ਨੇ ਇਲਾਜ ਕਰਾਉਣ ਦੀ ਥਾਂ ਸੜਕ ਕੰਢੇ ਸੁੱਟਿਆ, ਮੌਤ

italy news

Italy News :  ਇਟਲੀ ਦੇ ਲੈਟੀਨਾ ਇਲਾਕੇ ਵਿਚ ਖੇਤਾਂ ਵਿਚ ਕੰਮ ਕਰਨ ਵਾਲੇ 30 ਸਾਲਾ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਬੁੱਧਵਾਰ ਨੂੰ ਮੌਤ ਹੋ ਗਈ ਹੈ। ਖੇਤ ਵਿਚ ਘਾਹ ਕੱਟਦੇ ਸਮੇਂ ਮਸ਼ੀਨ ਨਾਲ ਸਤਨਾਮ ਦਾ ਹੱਥ ਕੱਟਿਆ ਗਿਆ। ਇਸ ਤੋਂ ਬਾਅਦ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੇ ਮਾਲਕ ਨੇ ਉਸ ਨੂੰ ਘਰ ਦੇ ਕੋਲ ਇਕ ਸੜਕ ਕੰਢੇ ਇਕੱਲਾ ਛੱਡ ਦਿੱਤਾ।
ਇਸ ਮਗਰੋਂ ਸਤਨਾਮ ਦੀ ਪਤਨੀ ਤੇ ਉਸ ਦੇ ਦੋਸਤਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਫਿਰ ਉਸ ਨੂੰ ਏਅਰ ਐਂਬੂਲੈਂਸ ਜ਼ਰੀਏ ਇਲਾਜ ਲਈ ਰਾਜਧਾਨੀ ਰੋਮ ਦੇ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ। ਇਟਲੀ ਦੇ ਟਰੇਡ ਯੂਨੀਅਨ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਸਤਨਾਮ ਨੂੰ ਕੂੜੇ ਦੀ ਤਰ੍ਹਾਂ ਸੁੱਟ ਦਿੱਤਾ ਗਿਆ। ਇਹ ਇਕ ਡਰਾਉਣੀ ਫਿਲਮ ਜਿਹਾ ਹੈ।ਮ੍ਰਿਤਕ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਜੰਮਪਲ ਦੱਸਿਆ ਜਾ ਰਿਹਾ ਹੈ।
ਘਟਨਾ ਦਰਿੰਦਗੀ ਦਾ ਉਦਾਹਰਣ, ਦੋਸ਼ੀਆਂ ਨੂੰ ਸਜ਼ਾ ਹੋਵੇਗੀ : ਸਰਕਾਰ
ਉਧਰ, ਇਟਲੀ ਦੀ ਲੇਬਰ ਮੰਤਰੀ ਮਾਰੀਨਾ ਕੈਲਡਰੋਨ ਨੇ ਘਟਨਾ ਦੀ ਨਿਖੇਧੀ ਕੀਤੀ ਹੈ। ਸੰਸਦ ਵਿਚ ਇਸ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਘਟਨਾ ਦਰਿੰਦਗੀ ਦੀ ਉਦਾਹਰਨ ਹੈ। ਭਾਰਤੀ ਕਾਮੇ ਨੂੰ ਗੰਭੀਰ ਹਾਲਤ ਵਿਚ ਇਕੱਲੇ ਛੱਡ ਦਿੱਤਾ ਗਿਆ ਸੀ। ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇਗੀ।
ਰੋਜ਼ ਮੁਜ਼ਾਹਰੇ ਦਾ ਐਲਾਨ
ਇਸ ਸਬੰਧੀ 25 ਜੂਨ ਨੂੰ ਲਾਤੀਨਾ ਦੇ ਪ੍ਰਫੇਤੂਰੇ ਸਾਹਮਣੇ ਰੋਸ ਮੁਜ਼ਾਹਰਾ ਵੀ ਰਖਿਆ ਗਿਆ ਹੈ, ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ। ਇੰਡੀਅਨ ਕਮਿਊਨਿਟੀ ਲਾਸੀਓ ਦੇ ਮੁਖੀ ਗੁਰਮੁਖ ਸਿੰਘ ਹਜ਼ਾਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਸਤਨਾਮ ਸਿੰਘ ਦਾ ਪਿਛੋਕੜ ਮੋਗਾ ਜ਼ਿਲ੍ਹੇ ਨਾਲ ਹੈ ਤੇ ਉਹ ਬਿਨਾ ਅਧਿਕਾਰਤ ਦਸਤਾਵੇਜ਼ਾਂ ਤੋਂ ਹੈ। ਦਸਣਯੋਗ ਹੈ ਕਿ ਇਸ ਇਲਾਕੇ ਵਿਚ ਪਹਿਲਾਂ ਵੀ ਬਹੁਤ ਸਾਰੇ ਮਾਲਕਾਂ ਵਲੋਂ ਖੇਤ ਮਜ਼ਦੂਰਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ।

In The Market