LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਜਾਣ ਲਈ ਬਦਲ ਲਿਆ ਭੇਸ, 67 ਸਾਲਾ ਬਜ਼ੁਰਗ ਬਣ ਪੁੱਜਾ ਦਿੱਲੀ ਹਵਾਈ ਅੱਡੇ, ਅਗਲਿਆਂ ਨੇ...

canada young arrested

ਨਵੀਂ ਦਿੱਲੀ :  ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਉਤੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਇਕ 24 ਸਾਲਾ ਨੌਜਵਾਨ 67 ਸਾਲ ਦਾ ਬਜ਼ੁਰਗ ਬਣ ਕੇ ਕੈਨੇਡਾ ਦੀ ਫਲਾਈਟ ਲੈਣ ਲਈ ਪਹੁੰਚ ਗਿਆ। ਸੀਆਈਐਸਐਫ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਜਾਅਲੀ ਪਾਸਪੋਰਟ ਵੀ ਬਰਾਮਦ ਹੋਇਆ ਹੈ। ਦਰਅਸਲ, 18 ਜੂਨ ਨੂੰ ਸ਼ਾਮ ਕਰੀਬ 5.20 ਵਜੇ, ਪ੍ਰੋਫਾਈਲਿੰਗ ਅਤੇ Behaviour Detaction ਦੇ ਆਧਾਰ 'ਤੇ ਇੱਕ ਸੀਆਈਐਸਐਫ ਜਵਾਨ ਨੇ ਟਰਮੀਨਲ-3 ਦੇ ਚੈਕ-ਇਨ ਖੇਤਰ ਵਿੱਚ ਇੱਕ ਯਾਤਰੀ ਨੂੰ ਪੁੱਛਗਿੱਛ ਲਈ ਰੋਕਿਆ।
ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਰਸ਼ਵਿੰਦਰ ਸਿੰਘ ਸਹੋਤਾ (ਉਮਰ 67 ਸਾਲ) ਵਜੋਂ ਦੱਸੀ। ਪਾਸਪੋਰਟ ਵਿੱਚ ਉਸ ਦੀ ਜਨਮ ਮਿਤੀ 10.02.1957 ਅਤੇ ਪੀਪੀ ਨੰਬਰ 438851 ਨੇ ਉਸ ਦੀ ਪਛਾਣ ਭਾਰਤੀ ਵਜੋਂ ਕੀਤੀ ਸੀ। ਜੋ ਕਿ 2250 ਵਜੇ ਏਅਰ ਕੈਨੇਡਾ ਦੀ ਫਲਾਈਟ ਨੰਬਰ AC 043/STD ਰਾਹੀਂ ਕੈਨੇਡਾ ਜਾ ਰਹੀ ਸੀ। ਉਸ ਦਾ ਪਾਸਪੋਰਟ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਉਸ ਦੀ ਉਮਰ ਪਾਸਪੋਰਟ 'ਚ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ।
ਉਸ ਦੀ ਆਵਾਜ਼ ਅਤੇ ਸਕਿਨ ਵੀ ਉਸ ਜਵਾਨ ਵਿਅਕਤੀ ਵਰਗੀ ਸੀ ਜਿਹੜਾ ਪਾਸਪੋਰਟ ਵਿਚ ਦਿੱਤੇ ਵੇਰਵੇ ਨਾਲ ਮੇਲ ਨਹੀਂ ਖਾ ਰਿਹਾ ਸੀ। ਨੇੜਿਓਂ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਉਸ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਚਿੱਟੇ ਰੰਗ ਨਾਲ ਰੰਗਿਆ ਹੋਇਆ ਸੀ ਅਤੇ ਬੁੱਢਾ ਦਿਖਣ ਲਈ ਐਨਕਾਂ ਵੀ ਲਾਈਆਂ ਹੋਈਆਂ ਸਨ।
ਇਨ੍ਹਾਂ ਸ਼ੱਕਾਂ ਦੇ ਆਧਾਰ 'ਤੇ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾਣ ਵਾਲੀ ਥਾਂ 'ਤੇ ਲਿਜਾਇਆ ਗਿਆ। ਉਸ ਦੇ ਮੋਬਾਈਲ ਫੋਨ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਵਿਚ ਇਕ ਹੋਰ ਪਾਸਪੋਰਟ ਦੀ ਸਾਫਟ ਕਾਪੀ ਮਿਲੀ ਹੈ। ਜਿਸ ਅਨੁਸਾਰ ਪਾਸਪੋਰਟ ਨੰਬਰ V4770942, ਭਾਰਤੀ ਨਾਮ- ਗੁਰੂ ਸੇਵਕ ਸਿੰਘ, ਉਮਰ 24 ਸਾਲ (ਜਨਮ ਮਿਤੀ: 10.06.2000) ਸੀ।
ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਅਸਲੀ ਨਾਂ ਗੁਰੂ ਸੇਵਕ ਸਿੰਘ ਹੈ ਅਤੇ ਉਸ ਦੀ ਉਮਰ 24 ਸਾਲ ਹੈ। ਪਰ 67 ਸਾਲਾ ਰਸ਼ਵਿੰਦਰ ਸਿੰਘ ਸਹੋਤਾ ਦੇ ਨਾਂ 'ਤੇ ਜਾਰੀ ਕੀਤੇ ਪਾਸਪੋਰਟ 'ਤੇ ਸਫਰ ਕਰ ਰਿਹਾ ਸੀ। ਕਿਉਂਕਿ ਮਾਮਲਾ ਫਰਜ਼ੀ ਪਾਸਪੋਰਟ ਅਤੇ ਨਕਲ ਦਾ ਸੀ। ਇਸ ਲਈ ਯਾਤਰੀ ਨੂੰ ਉਸ ਦੇ ਸਮਾਨ ਸਮੇਤ ਕਾਨੂੰਨੀ ਕਾਰਵਾਈ ਲਈ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

In The Market