LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਸੰਕਟ! ਐਵੀਂ ਨਹੀਂ ਲੱਗ ਰਹੇ ਕੱਟ, ਪੰਜਾਬ ਵਿਚ ਗਰਮੀ ਦੇ ਨਾਲ ਬਿਜਲੀ ਦੀ ਮੰਗ ਨੇ ਵੀ ਤੋੜੇ ਰਿਕਾਰਡ

electricity news punjab

ਪੰਜਾਬ ਵਿੱਚ ਅੱਤ ਦੀ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿਚ ਗਰਮੀ ਨੇ ਹੀ ਨਹੀਂ ਬਿਜਲੀ ਦੀ ਵਧੀ ਮੰਗ ਨੇ ਵੀ ਰਿਕਾਰਡ ਤੋੜ ਦਿੱਤੇ ਹਨ। ਇਕ ਕਹਿਰ ਦੀ ਗਰਮੀ ਉਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਕਾਰਨ ਬਿਜਲੀ ਦੀ ਮੰਗ ਕਾਫੀ ਵੱਧ ਗਈ ਹੈ। ਜੋ 15963 ਮੈਗਾਵਾਟ ਤੱਕ ਪਹੁੰਚ ਗਈ ਹੈ ਜੋ ਕਿ ਇੱਕ ਨਵਾਂ ਰਿਕਾਰਡ ਹੈ। ਜਦਕਿ ਕੱਲ੍ਹ ਵਾਲੇ ਦਿਨ 2022 ਵਿੱਚ 11,430 ਡਿਮਾਂਡ ਰਿਕਾਰਡ ਹੋਈ ਸੀ ਤੇ 2023 ਵਿੱਚ 11 929 ਰਿਕਾਰਡ ਕੀਤੀ ਗਈ ਸੀ। ਅੱਜ ਦੀ ਗੱਲ ਕਰੀਏ ਤਾਂ 15,259 ਬਿਜਲੀ ਦੀ ਮੰਗ ਨੂੰ ਰਿਕਾਰਡ ਕੀਤਾ ਗਿਆ।
ਹਾਲਾਂਕਿ ਹੁਣ ਤੱਕ ਕਦੇ ਵੀ ਬਿਜਲੀ ਦੀ ਇੰਨੀ ਮੰਗ ਨਹੀਂ ਆਈ ਹੈ। ਪਾਵਰਕੌਮ ਵੱਲੋਂ 16 ਹਜ਼ਾਰ ਮੈਗਾਵਾਟ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ। ਅੱਤ ਦੀ ਗਰਮੀ ਕਾਰਨ ਕਿਸਾਨ ਅਜੇ ਵੀ ਝੋਨਾ ਲਾਉਣ ਤੋਂ ਗੁਰੇਜ਼ ਕਰ ਰਹੇ ਹਨ ਪਰ 20 ਜੂਨ ਤੋਂ ਬਾਅਦ ਇਹ ਕੰਮ ਰਫ਼ਤਾਰ ਫੜੇਗਾ। ਅਜਿਹੇ 'ਚ ਬਿਜਲੀ ਦੀ ਮੰਗ ਹੋਰ ਵੱਧ ਜਾਵੇਗੀ।
ਦੱਸ ਦਈਏ ਕਿ ਬਿਜਲੀ ਵਿਭਾਗ ਕੋਲ 16 ਹਜ਼ਾਰ MW ਦੇ ਕਰੀਬ ਬਿਜਲੀ ਹੈ। ਬੀਤੇ ਦਿਨੀਂ ਬਿਜਲੀ ਵਿਭਾਗ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਅਧਿਕਾਰੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਜਾਣਕਾਰੀ ਦਿੱਤੀ ਸੀ। ਪੰਜਾਬ ਇਸ ਸਮੇਂ 6500 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ।  2500 ਮੈਗਾਵਾਟ ਬਿਜਲੀ ਪੰਜਾਬ ਨੇ ਸਟੋਰ ਕੀਤੀ ਹੋਈ ਹੈ, ਜੋ ਦੂਸਰੇ ਰਾਜਾਂ ਨੂੰ ਦਿੱਤੀ ਜਾਂਦੀ ਹੈ। ਪਿਛਲੀ ਵਾਰ ਬਿਜਲੀ ਦੀ ਸਭ ਤੋਂ ਜ਼ਿਆਦਾ ਡਿਮਾਂਡ 15300 ਮੈਗਾਵਾਟ ਦੇ ਕਰੀਬ ਸੀ। ਇਸ ਵਾਰ ਵਿਭਾਗ 16 ਹਜ਼ਾਰ ਮੈਗਾਵਾਟ ਬਿਜਲੀ ਲਈ ਤਿਆਰ ਹੈ। ਜ਼ਰੂਰਤ ਪੈਣ ਉੱਤੇ 9500 ਮੈਗਾਵਾਟ ਬਿਜਲੀ ਬਾਹਰ ਤੋਂ ਲੈਣ ਲਈ ਡਿਪਾਰਟਮੇਂਟ ਸਮਰੱਥ ਹੈ।

ਬਿਜਲੀ ਦੀ ਖਪਤ ਵਿੱਚ ਭਾਰੀ ਵਾਧਾ 
ਜੂਨ ਮਹੀਨੇ ਵਿੱਚ ਬਿਜਲੀ ਦੀ ਖਪਤ ਵਿੱਚ ਭਾਰੀ ਵਾਧਾ ਹੋਇਆ ਹੈ। 43 ਫੀਸਦੀ ਦਾ ਸਿੱਧਾ ਵਾਧਾ ਹੋਇਆ ਹੈ। ਪਹਿਲੀ ਜੂਨ ਨੂੰ ਬਿਜਲੀ ਦੀ ਮੰਗ 12433 ਮੈਗਾਵਾਟ ਸੀ ਜੋ ਪਿਛਲੇ ਸਾਲ ਜੂਨ ਵਿੱਚ 6219 ਮੈਗਾਵਾਟ ਸੀ। ਇਸ ਤੋਂ ਸਾਫ਼ ਹੈ ਕਿ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਦੂਜਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦਾ ਬਿੱਲ ਜ਼ੀਰੋ ਹੋਣ ਕਾਰਨ ਲੋਕ ਬਿਜਲੀ ਦੀ ਵਰਤੋਂ ਸੰਜਮ ਨਾਲ ਨਹੀਂ ਕਰ ਰਹੇ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅੱਠ ਘੰਟੇ ਬਿਜਲੀ ਦਿੱਤੀ ਜਾਵੇਗੀ।

In The Market