ਨਵੀਂ ਦਿੱਲੀ- ਸੀ.ਬੀ.ਐੱਸ.ਈ. ਨਤੀਜੇ 2022 ਕੇਂਦਰੀ ਮਾਧਿਅਮ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਨਤੀਜੇ ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਡਿਜੀਲਾਕਰ ਤੋਂ ਨਤੀਜੇ ਚੈੱਕ ਕਰ ਸਕਦੇ ਹਨ। ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪ੍ਰੀਖਿਆ ਵਿਚ 94.54 ਫੀਸਦੀ ਵਿਦਿਆਰਥੀ ਅਤੇ 91.25 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਜਵਾਹਰ ਨਵੋਦਿਆ ਵਿਦਿਆਲੇ ਦਾ ਨਤੀਜੇ 98.93 ਫੀਸਦੀ ਰਿਹਾ ਹੈ, ਉਥੇ ਹੀ ਕੇਂਦਰੀ ਵਿਦਿਆਲੇ ਦਾ ਨਤੀਜਾਾ 97.04 ਫੀਸਦੀ ਰਿਹਾ ਹੈ। ਇਸ ਸਾਲ ਨਤੀਜੇ ਵਿਚ ਸਾਰੇ ਜ਼ੋਨ ਵਿਚ ਤ੍ਰਿਵੇਂਦਰਮ ਸਭ ਤੋਂ ਉਪਰ ਰਿਹਾ ਹੈ।2 ਵਜੇ ਆਵੇਗਾ 10ਵੀਂ ਦਾ ਨਤੀਜਾਸੀ.ਬੀ.ਐੱਸ.ਈ. ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੁਪਹਿਰ ਦੋ ਵਜੇ 10ਵੀਂ ਦਾ ਨਤੀਜਾ ਵੀ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਜਾਵੇਗਾ। ਉਥੇ ਹੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਨਤੀਜੇ ਐਲਾਨ ਹੋ ਚੁੱਕੇ ਹਨ। ਦੱਸ ਦਈਏ ਕਿ ਸੀ.ਬੀ.ਐੱਸ.ਈ. ਬੋਰਡ ਨਤੀਜੇ ਨੂੰ ਲੈ ਕੇ ਵਿਦਿਆਰਥੀ ਲੰਬੇ ਸਮੇਂ ਤੋਂ ਚੱਕਰਾਂ ਵਿਚ ਪਏ ਹੋਏ ਸਨ। ਪ੍ਰੀਖਿਆ ਨਵੰਬਰ- ਦਸੰਬਰ 2021 ਵਿਚ ਆਯੋਜਿਤ ਸੀ.ਬੀ.ਐੱਸ.ਈ. ਟਰਮ 1 ਬੋਰਡ ਪ੍ਰੀਖਿਆ ਐੱਮ.ਸੀ.ਕਿਊ ਫਾਰਮੈੱਟ ਵਿਚ ਹੋਈ ਸੀ। ਇਸ ਪ੍ਰੀਖਿਆ ਵਿਚ ਕਾਫੀ ਬਦਲਵੇਂ ਸਵਾਲ ਆਏ ਸਨ। ਉਥੇ ਹੀ ਟਰਮ 2 ਪ੍ਰੀਖਿਆ ਵਿਚ ਡਿਸਕ੍ਰਿਪਟਿਵ ਅਤੇ ਕੇਸ-ਅਧਾਰਿਤ ਸਵਾਲ ਪੁੱਛੇ ਗਏ ਸਨ। ਬੋਰਡ ਨੇ ਟਰਮ 1 ਦੇ ਨਤੀਜੇ ਵਿਚ ਸਿਰਫ ਵਿਦਿਆਰਥੀਆਂ ਕੋਲ, ਫੇਲ ਜਾਂ ਅਸੈਂਸ਼ੀਅਲ ਰਿਪੀਟ ਦੀ ਜਾਣਕਾਰੀ ਦਿੱਤੀ ਸੀ। ਉਥੇ ਹੀ ਪ੍ਰੀਖਿਆ ਦੇ ਫਾਈਨਲ ਨਤੀਜੇ ਹੁਣ ਟਰਮ 2 ਨਤੀਜੇ ਦੇ ਨਾਲ ਜਾਰੀ ਹੋਏ ਹਨ।ਸਭ ਤੋਂ ਪਹਿਲਾਂ ਆਫੀਸ਼ੀਅਲ ਵੈੱਬਸਾਈਟ digilocker.gov.in 'ਤੇ ਜਾਓ। ਹੁਣ ਆਧਾਰ ਨੰਬਰ ਅਤੇ ਮੰਗੀ ਗਈ ਹੋਰ ਜਾਣਕਾਰੀ ਸਬਮਿਟ ਕਰਕੇ ਲਾਗ ਇਨ ਕਰੋ। ਸੀ.ਬੀ.ਐੱਸ.ਈ. 12ਵੀਂ ਨਤੀਜੇ 2022 ਫਾਈਲ 'ਤੇ ਕਲਿੱਕ ਕਰੋ। ਹੁਣ ਤੁਹਾਡੀ ਸਕ੍ਰੀਨ 'ਤੇ ਮਾਰਕਸ਼ੀਟ ਨਜ਼ਰ ਆਵੇਗੀ। ਹੁਣ ਇਸ ਨੂੰ ਚੈੱਕ ਕਰੋ ਅਤੇ ਡਾਊਨਲੋਡ ਕਰ ਲਓ।
ਨਵੀਂ ਦਿੱਲੀ- ਐੱਨ.ਡੀ.ਏ. ਦੀ ਉਮੀਦਵਾਰ ਦਰੋਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਹੋਣਗੇ। ਉਹ ਇਸ ਸਰਵਉੱਚ ਸੰਵਿਧਾਨਕ ਅਹੁਦੇ 'ਤੇ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਆਦੀਵਾਸੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹੋਵੇਗੀ। ਵੀਰਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਈ ਕਾਉਂਟਿੰਗ ਵਿਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਦੀ ਉਮੀਦਵਾਰ ਦਰੋਪਦੀ ਮੁਰਮੂ ਨੇ ਯੂਨਾਈਟਿਡ ਪ੍ਰੋਗ੍ਰੈਸਿਵ ਅਲਾਇੰਸ (ਯੂ.ਪੀ.ਏ.) ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਨੂੰ ਤੀਜੇ ਰਾਉਂਡ ਦੀ ਗਿਣਤੀ ਵਿਚ ਹੀ ਹਰਾ ਦਿੱਤਾ।ਮੁਰਮੂ ਨੂੰ ਜਿੱਤ ਲਈ ਜ਼ਰੂਰੀ 5 ਲੱਖ 43 ਹਜ਼ਾਰ 261 ਵੋਟ ਤੀਜੇ ਰਾਉਂਡ ਵਿਚ ਹੀ ਮਿਲ ਗਏ। ਥਰਡ ਰਾਉਂਡ ਵਿਚ ਹੀ ਮੁਰਮੂ ਨੂੰ 5 ਲੱਖ 77 ਹਜ਼ਾਰ 777 ਵੋਟ ਮਿਲੇ। ਉਥੇ ਹੀ ਯਸ਼ਵੰਤ ਸਿਨ੍ਹਾ 2 ਲੱਖ 61 ਹਜ਼ਾਰ 62 ਵੋਟ ਹੀ ਮਿਲੇ। ਇਸ ਵਿਚ ਰਾਜ ਸਭਾ ਅਤੇ ਲੋਕਸਭਾ ਦੇ ਸੰਸਦ ਮੈਂਬਰਾਂ ਸਮੇਤ 20 ਸੂਬਿਆਂ ਦੀਆਂ ਵੋਟਾਂ ਸ਼ਾਮਲ ਹਨ। ਬਾਕੀ ਦੇ ਸੂਬਿਆਂ ਦੀ ਗਿਣਤੀ ਜਾਰੀ ਹੈ।ਰਾਜ ਸਭਾ ਦੇ ਸੈਕ੍ਰੇਟਰੀ ਜਨਰਲ ਪੀ.ਸੀ. ਮੋਦੀ ਮੁਤਾਬਕ ਦੁਪਹਿਰ 2 ਵਜੇ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਪੂਰੀ ਹੋਈ। ਇਸ ਵਿਚ ਦਰੋਪਦੀ ਮੁਰਮੂ ਨੂੰ 540 ਵੋਟਾਂ ਮਿਲੀਆਂ। ਇਨ੍ਹਾਂ ਦੀ ਕੁਲ ਵੈਲਿਊ 3 ਲੱਖ 78 ਹਜ਼ਾਰ ਹੈ। ਯਸ਼ਵੰਤ ਸਿਨ੍ਹਾ ਨੂੰ 208 ਸੰਸਦ ਮੈਂਬਰਾਂ ਦੀਆਂ ਵੋਟਾਂ ਮਿਲੀਆਂ। ਜਿਨ੍ਹਾਂ ਦੀ ਵੋਟ ਵੈਲਿਊ 1 ਲੱਖ 45 ਹਜ਼ਾਰ 600 ਹੈ। ਸੰਸਦ ਮੈਂਬਰਾਂ ਦੀਆਂ ਕੁਲ 15 ਵੋਟਾਂ ਰੱਦ ਹੋ ਗਈਆਂ। ਸੂਤਰਾਂ ਮੁਤਾਬਕ 17 ਸੰਸਦ ਮੈਂਬਰਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ।
ਨਵੀਂ ਦਿੱਲੀ- ਪੂਰੀ ਦੁਨੀਆ ਵਿਚ ਆਰਥਿਕ ਮੰਦੀ ਦੇ ਖਦਸ਼ੇ ਤੋਂ ਬਾਅਦ ਵੀ ਸੋਨੀ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ। ਆਮ ਤੌਰ 'ਤੇ ਮੰਦੀ, ਜੰਗ ਆਦਿ ਵਰਗੇ ਸੰਕਟ ਆਉਣ 'ਤੇ ਸੋਨੇ ਦੀਆਂ ਕੀਮਤਾਂ ਵੱਧਦੀਆਂ ਹਨ ਪਰ ਇਸ ਵਾਰ ਹਾਲਾਤ ਬਦਲੇ ਹੋਏ ਹਨ। ਅਮਰੀਕਾ ਵਿਚ ਟ੍ਰੇਜਰੀ ਯੀਲਡ ਵਧਣ ਅਤੇ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਵਿਚ ਗਿਰਾਵਟ ਆ ਰਹੀ ਹੈ। ਇਸ ਕਾਰਣ ਵੀਰਵਾਰ ਨੂੰ ਸੋਨੇ ਦੀਆਂ ਸੰਸਾਰਕ ਕੀਮਤਾਂ ਘੱਟ ਹੋ ਕੇ ਤਕਰੀਬਨ ਇਕ ਸਾਲ ਦੇ ਹੇਠਲੇ ਪੱਧਰ 'ਤੇ ਢੁੱਕੀਆਂ ਹਨ। ਇਸ ਦਾ ਅਸਰ ਘਰੇਲੂ ਬਾਜ਼ਾਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸੋਨੇ ਦੀ ਕੀਮਤ ਘਰੇਲੂ ਬਾਜ਼ਾਰ ਵਿਚ ਲਗਾਤਾਰ ਦੂਜੇ ਦਿਨ ਘੱਟ ਹੋ ਕੇ 16 ਮਹੀਨੇ ਵਿਚ ਸਭ ਤੋਂ ਸਸਤਾ ਹੋ ਗਿਆ ਹੈ।ਗਲੋਬਲ ਮਾਰਕੀਟ ਵਿਚ ਹਾਜ਼ਰ ਬਾਜ਼ਾਰ ਵਿਚ ਸੋਨੇ ਦੀ ਕੀਮਤ ਅੱਜ 0.5 ਫੀਸਦੀ ਡਿੱਗ ਕੇ 1687.29 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਹ ਅਗਸਤ 2021 ਦੀ ਸ਼ੁਰੂਆਤ ਤੋਂ ਬਾਅਦ ਤੋਂ ਸੋਨੇ ਦਾ ਸਭ ਤੋਂ ਹੇਠਲਾ ਪੱਧਰ ਹੈ। ਉਥੇ ਹੀ ਅਮਰੀਕਾ ਵਿਚ ਗੋਲਡ ਫਿਊਚਰ ਦੀ ਕੀਮਤ 0.6 ਫੀਸਦੀ ਘੱਟ ਹੋ ਕੇ 1687.30 ਡਾਲਰ ਪ੍ਰਤੀ ਔਂਸ 'ਤੇ ਆ ਗਈ। ਸੋਨੇ ਦੇ ਨਾਲ ਹੀ ਚਾਂਦੀ ਦੇ ਭਾਅ ਵਿਚ ਵੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਗਲੋਬਲ ਮਾਰਕੀਟ ਵਿਚ ਸਪਾਟ ਸਿਲਵਰ ਦੀ ਕੀਮਤ 0.9 ਫੀਸਦੀ ਘੱਟ ਹੋ ਕੇ 18.49 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਪਲੈਟੀਨਮ ਵੀ 0.7 ਫੀਸਦੀ ਸਸਤਾ ਹੋ ਕੇ 852.14 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਹਾਲਾਂਕਿ ਪੈਲੇਡੀਅਮ ਵਿਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਸ ਦੀ ਕੀਮਤ 0.1 ਫੀਸਦੀ ਚੜ੍ਹ ਕੇ 1,863.47 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।ਅਮਰੀਕੀ ਡਾਲਰ ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਤੇਜ਼ੀ ਆ ਰਹੀ ਹੈ। ਡਾਲਰ 20 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਣ ਨੇੜੇ ਹੈ। ਉਥੇ ਹੀ ਅਮਰੀਕਾ ਵਿਚ ਟ੍ਰੇਜ਼ਰੀ ਯੀਲਡ 10 ਸਾਲ ਵਿਚ ਸਭ ਤੋਂ ਜ਼ਿਆਦਾ ਹੈ। ਇਸ ਕਾਰਣ ਨਿਵੇਸ਼ਕਾਂ ਦੇ ਸਾਹਮਣੇ ਸੁਰੱਖਿਅਤ ਨਿਵੇਸ਼ ਦੇ ਬਿਹਤਰ ਰਿਟਰਨ ਵਾਲੇ ਉਪਾਅ ਮੁਹੱਈਆ ਹਨ। ਸੋਨੇ ਸਮੇਤ ਕਈ ਮਹਿੰਗੀਆਂ ਧਾਤਾਂ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਣ ਇਹੀ ਹੈ। ਫੈਡਰਲ ਰਿਜ਼ਰਵ ਦੀ ਵਿਆਜ ਦਰ ਵਿਚ ਵਾਧਾ ਇਸ ਵਿਚ ਹੋਰ ਯੋਗਦਾਨ ਦੇ ਰਹੀ ਹੈ। ਫੈਡਰਲ ਰਿਜ਼ਰਵ ਅਗਲੇ ਹਫਤੇ ਹੋਣ ਜਾ ਰਹੀ ਨੀਤੀਗਤ ਮੀਟਿੰਗ ਵਿਚ ਵਿਆਜ ਦਰ ਇਕ ਝਟਕੇ ਵਿਚ 0.75 ਫੀਸਦੀ ਵਧਾਉਣ ਦਾ ਐਲਾਨ ਕਰ ਸਕਦਾ ਹੈ।...
ਨਵੀਂ ਦਿੱਲੀ- ਆਈ.ਟੀ. ਸੈਕਟਰ (ਆਈ.ਟੀ. ਸੈਕਟਰ) ਇਨ੍ਹੀਂ ਦਿਨੀਂ ਮੁਲਾਜ਼ਮਾਂ ਦੇ ਨੌਕਰੀ ਛੱਡ ਕੇ ਜਾਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਛੋਟੀ ਆਈ.ਟੀ. ਕੰਪਨੀਆਂ ਹੀ ਨਹੀਂ ਸਗੋਂ ਟੀ.ਸੀ.ਐੱਸ. (ਟੀ.ਸੀ.ਐੱਸ.) ਇੰਫੋਸਿਸ ਅਤੇ ਵਿਪਰੋ ਵਰਗੀਆਂ ਧਾਕੜ ਆਈ.ਟੀ. ਕੰਪਨੀਆਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਤੋਂ ਨਿਜਾਤ ਪਾਉਣ ਲਈ ਵਿਪਰੋ ਨੇ ਇਕ ਅਨੋਖੀ ਯੋਜਨਾ ਤਿਆਰ ਕੀਤੀ ਹੈ। ਮੁਲਾਜ਼ਮਾਂ ਨੂੰ ਜੋੜੀ ਰੱਖਣ ਲਈ ਵਿਪਰੋ ਨੇ ਹਰ ਤਿਮਾਹੀ ਯਾਨੀ ਹਰ ਤਿੰਨ ਮਹੀਨੇ 'ਤੇ ਸੈਲਰੀ ਹਾਈਕ ਅਤੇ ਪ੍ਰਮੋਸ਼ਨ ਦੇਣ ਦੀ ਤਿਆਰੀ ਕਰ ਲਈ ਹੈ।ਵਿਪਰੋ ਦੇ ਚੀਫ ਐਗਜ਼ੀਕਿਊਟਿਵ ਅਫਸਰ ਅਤੇ ਮੈਨੇਜਰ ਡਾਇਰੈਕਟਰ ਥਿਏਰੀ ਡੇਲਾਪੋਰਟੇ ਨੇ ਜੂਨ ਤਿਮਾਹੀ ਦਾ ਫਾਈਨਾਂਸ਼ੀਅਲ ਰਿਜ਼ਲਟ ਜਾਰੀ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਪਰੋ ਵਿਚ ਹੁਣ ਹਰ ਮੁਲਾਜ਼ਮਾਂ ਨੂੰ ਤਿਮਾਹੀ ਆਧਾਰ 'ਤੇ ਪ੍ਰਮੋਸ਼ਨ ਮਿਲੇਗਾ ਅਤੇ ਇਸ ਦੀ ਸ਼ੁਰੂਆਤ ਜੁਲਾਈ ਯਾਨੀ ਇਸੇ ਮਹੀਨੇ ਤੋਂ ਹੋ ਜਾਵੇਗੀ। ਇਸ ਤਰ੍ਹਾਂ ਵਿਪਰੋ ਹਰ ਤਿੰਨ ਮਹੀਨੇ 'ਤੇ ਮੁਲਾਜ਼ਮਾਂ ਦੀ ਤਨਖਾਹ ਵੀ ਵੱਧਣ ਵਾਲੀ ਹੈ। ਇਸ ਦਾ ਲਾਭ ਮੁਲਾਜ਼ਮਾਂ ਨੂੰ ਅਗਲੀ ਤਿਮਾਹੀ ਯਾਨੀ ਸਤੰਬਰ ਤੋਂ ਮਿਲਣ ਲੱਗੇਗਾ।ਡੇਲਾਪੋਰਟੇ ਨੇ ਕਿਹਾ ਕਿ ਅਸੀਂ ਟੈਲੇਂਟ ਵਿਚ ਜੋ ਇਨਵੈਸਟਮੈਂਟ ਕੀਤਾ ਹੈ, ਮੈਨੂੰ ਲੱਗਦਾ ਹੈ ਉਸ ਦਾ ਨਤੀਜਾ ਮਿਲਣ ਲੱਗਾ ਹੈ। ਤੁਹਾਨੂੰ ਯਾਦ ਦਿਵਾ ਦਈਏ ਕਿ ਅਸੀਂ ਤਿਮਾਹੀ ਦੇ ਆਧਾਰ 'ਤੇ ਪ੍ਰਮੋਸ਼ਨ ਦੇਣ ਦੀ ਨੀਤੀ ਦਾ ਐਲਾਨ ਕੀਤਾ ਹੈ, ਜੋ ਕਾਫੀ ਨਵਾਂ ਹੈ। ਇਸ ਤੋਂ ਪਹਿਲਾਂ ਅਸੀਂ ਵੀ ਸਾਲਾਨਾ ਸਾਈਕਲ ਦੇ ਹਿਸਾਬ ਨਾਲ ਕੰਮ ਕਰ ਰਹੇ ਸੀ। ਤਿਮਾਹੀ ਸਾਈਕਲ ਦੇ ਆਧਾਰ 'ਤੇ ਪ੍ਰਮੋਸ਼ਨ ਇਸੇ ਮਹੀਨੇ ਤੋਂ ਪ੍ਰਭਾਵੀ ਹੋ ਜਾਵੇਗਾ। ਜਦੋਂ ਕਿ ਪਾਤਰ ਮੁਲਾਜ਼ਮਾਂ ਲਈ ਸੈਲਰੀ ਹਾਈਕ ਸਤੰਬਰ ਤੋਂ ਲਾਗੂ ਹੋ ਜਾਵੇਗਾ।ਤੁਹਾਨੂੰ ਦੱਸ ਦਈਏ ਕਿ ਅਪ੍ਰੈਲ-ਜੂਨ ਤਿਮਾਹੀ ਦੇ ਦੌਰਾਨ ਵਿਪਰੋ ਨੇ ਟੀ.ਸੀ.ਐੱਸ. ਅਤੇ ਐੱਚ.ਸੀ.ਐੱਲ. ਟੈੱਕ ਵਰਗੀਆਂ ਕੰਪਨੀਆਂ ਤੋਂ ਵੀ ਜ਼ਿਆਦਾ ਹਾਇਰਿੰਗ ਕੀਤੀ। ਇਸ ਦੌਰਾਨ ਵਿਪਰੋ ਦੇ ਮੁਲਾਜ਼ਮਾਂ ਦੀ ਗਿਣਤੀ 15,446 ਵਧੀ ਅਤੇ 30 ਜੂਨ 2022 ਤੱਕ ਇਨ੍ਹਾਂ ਦੀ ਗਿਣਤੀ ਵਧ ਕੇ 2,58,574 'ਤੇ ਪਹੁੰਚ ਗਈ। ਇਸ ਦੌਰਾਨ ਕੰਪਨੀ ਛੱਡ ਕੇ ਜਾਣ ਵਾਲੇ ਮੁਲਾਜ਼ਮਾਂ ਦੀ ਦਰ ਮਾਰਚ ਤਿਮਾਹੀ ਦੇ 23.8 ਫੀਸਦੀ ਤੋਂ ਕੁਝ ਘੱਟ ਹੋ ਕੇ 23.3 ਫੀਸਦੀ 'ਤੇ ਆ ਗਈ। ਡੇਲਾਪੋਰਟੇ ਨੇ ਇਸ ਬਾਰੇ ਵਿਚ ਕਿਹਾ ਕਿ ਵਿਪਰੋ ਛੱਡ ਕੇ ਜਾਣ ਵਾਲਿਆਂ ਦੀ ਦਰ ਵਿਚ ਲਗਾਤਾਰ ਤਿੰਨ ਤਿਮਾਹੀ ਤੋਂ ਕਮੀ ਆ ਰਹੀ ਹੈ।ਵਿਪਰੋ ਨੇ ਬੁੱਧਵਾਰ ਨੂੰ ਜੂਨ ਤਿਮਾਹੀ ਦਾ ਰਿਜ਼ਲਟ ਜਾਰੀ ਕੀਤਾ। ਕੰਪਨ ਨੂੰ ਜੂਨ ਤਿਮਾਹੀ ਵਿਚ ਟੈਕਸ ਭਰਨ ਤੋਂ ਬਾਅਦ 2,563.6 ਕਰੋੜ ਰੁਪਏ ਦਾ ਪ੍ਰਾਫਿਟ ਹੋਇਆ, ਜੋ ਸਾਲ ਭਰ ਪਹਿਲਾਂ ਯਾਨੀ ਜੂਨ 2021 ਤਿਮਾਹੀ ਦੇ 3,242.6 ਕਰੋੜ ਰੁਪਏ ਦੇ ਮੁਕਾਬਲੇ ਵਿਚ 20.93 ਫੀਸਦੀ ਘੱਟ ਹੈ। ਮਾਰਚ ਤਿਮਾਹੀ ਦੇ ਮੁਕਾਬਲੇ ਵਿਚ ਵੀ ਪ੍ਰਾਫਿਟ ਵਿਚ 16.96 ਫੀਸਦੀ ਦੀ ਗਿਰਾਵਟ ਆਈ। ਕੰਪਨੀ ਦਾ ਮਾਲੀਆ ਜੂਨ ਤਿਮਾਹੀ ਵਿਚ ਸਾਲਾਨਾ ਆਧਾਰ 'ਤੇ 15.51 ਫੀਸਦੀ ਵਧ ਕੇ 22,001 ਕਰੋੜ ਰੁਪਏ 'ਤੇ ਪਹੁੰਚ ਗਿਆ। ਤਿਮਾਹੀ ਆਧਾਰ 'ਤੇ ਇਸ ਵਿਚ 2.98 ਫੀਸਦੀ ਦੀ ਤੇਜ਼ੀ ਆਈ।...
ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਨੈਸ਼ਨਲ ਹੈਰਾਲਡ ਮਾਮਲੇ ’ਚ ਈ.ਡੀ. ਦਫ਼ਤਰ 'ਚ ਪੁੱਛਗਿੱਛ ਜਾਰੀ ਹੈ। ਗਾਂਧੀ ‘ਜ਼ੈੱਡ ਪਲੱਸ’ ਸੁਰੱਖਿਆ ਘੇਰੇ ’ਚ ਦੁਪਹਿਰ ਦੇ ਸਮੇਂ ਮੱਧ ਦਿੱਲੀ ’ਚ ਏ.ਪੀ.ਜੇ. ਅਬਦੁਲ ਕਲਾਮ ਰੋਡ ’ਤੇ ਵਿਧੁਤ ਲੇਨ ਸਥਿਤ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੀ। ਹਾਲਹੀ ’ਚ ਕੋਰੋਨਾ ਵਾਇਰਸ ਨਾਲ ਪੀੜਤ ਹੋਈ ਗਾਂਧੀ ਨੇ ਮਾਸਕ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਧੀ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਲੰਚ ਲਈ ਈਡੀ ਦਫਤਰ ਵਿਚੋਂ ਨਿਕਲੇ ਹਨ। ਅਜੇ ਉਨ੍ਹਾਂ ਤੋਂ ਪਹਿਲੇ ਦੌਰ ਦੀ ਪੁੱਛਗਿੱਛ ਕੀਤੀ ਗਈ ਹੈ। Also Read: ਕੀ ਭਾਰਤੀ ਮੂਲ ਦੇ ਰਿਸ਼ੀ ਇੰਗਲੈਂਡ 'ਚ ਰਚਣਗੇ ਇਤਿਹਾਸ? PM ਦੌੜ 'ਚ ਇਸ ਮੰਤਰੀ ਨਾਲ ਸਖਤ ਟੱਕਰ ਦਿੱਲੀ ਪੁਲਸ ਨੇ ਗਾਂਧੀ ਦੇ ਜਨਪਥ ਸਥਿਤ ਘਰ ਅਤੇ ਈ.ਡੀ. ਦਫ਼ਤਰ ਵਿਚਕਾਰ ਇਕ ਕਿਲੋਮੀਟਰ ਦੇ ਰਸਤੇ ’ਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ। ਇਲਾਕੇ ਦੇ ਆਲੇ-ਦੁਆਲੇ ਆਵਾਜਾਈ ’ਤੇ ਪਾਬੰਦੀ ਹੈ। ਪਾਰਟੀ ਨੇ ਸਿਖਰਲੀ ਲੀਡਰਸ਼ਿਪ ਵਿਰੁੱਧ ਏਜੰਸੀ ਦੀ ਕਾਰਵਾਈ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ ਹੈ। Also Read: ਕੋਰੋਨਾ ਨੇ ਮਾਪਿਆਂ ਦੀ ਉਡਾਈ ਨੀਂਦ! ਸਰਕਾਰੀ ਸਕੂਲ ਦੇ 21 ਵਿਦਿਆਰਥੀ ਨਿਕਲੇ ਕੋਰੇਨਾ ਪਾਜ਼ੀਟਿਵ ਸਿਹਤ ਬਾਰੇ ਪੁੱਛਿਆ ਪਹਿਲਾ ਸਵਾਲਸੋਨੀਆ ਗਾਂਧੀ ਤੋਂ ਈ.ਡੀ. ਦੀ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ। ਈ.ਡੀ. ਨੇ ਸਭ ਤੋਂ ਪਹਿਲਾਂ ਸੋਨੀਆ ਗਾਂਧੀ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਦੱਸ ਦੇਈਏ ਕਿ ਸੋਨੀਆ ਗਾਂਧੀ ਪਿਛਲੇ ਦਿਨੀਂ ਕੋਰੋਨਾ ਨਾਲ ਪੀੜਤ ਹੋ ਗਈ ਸੀ, ਜਿਸ ਕਾਰਨ ਈ.ਡੀ. ਤੋਂ ਉਨ੍ਹਾਂ ਨੇ ਕੁਝ ਦਿਨਾਂ ਦਾ ਸਮਾਂ ਮੰਗਿਆ ਸੀ। ...
ਨਵੀਂ ਦਿੱਲੀ : ਮੁੱਖ ਮੰਤਰੀ ਭਗਵੰਤ ਮਾਨ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਹੋਏ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਐੱਮ ਮਾਨ ਦੀ ਸਿਹਤ ਬਾਰੇ ਜਾਣਿਆ। Also Read: ਭਰੀ ਮੈਟਰੋ 'ਚ ਕੁੜੀ ਦੇ ਡਾਂਸ ਦੀ ਵੀਡੀਓ ਵਾਇਰਲ, ਲੋਕਾਂ ਕਿਹਾ- ਫੜੋ ਇਸਨੂੰ! Punjab CM Bhagwant Mann admitted to hospital in DelhiRead @ANI Story | https://t.co/VSMw7uQJJM#BhagwantMann #PunjabCM pic.twitter.com/FEloBfBkmJ — ANI Digital (@ani_digital) July 21, 2022 CM ਮਾਨ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਅਪੋਲੋ ਹਸਪਤਾਲ 'ਚ ਦਾਖਲ ਕੀਤਾ ਗਿਆ। ਇਨਫੈਕਸ਼ਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ CM ਭਗਵੰਤ ਮਾਨ ਦੀ ਸਿਹਤ ਠੀਕ ਹੈ। Also Read: ਪੰਜਾਬ 'ਚ ਲੱਗੀ 'ਸਾਓਣ ਦੀ ਝੜੀ', IMD ਵਲ...
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਲੜਕੀ ਮੈਟਰੋ ਦੇ ਅੰਦਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਭੀੜ-ਭੜੱਕੇ ਵਾਲੀ ਮੈਟਰੋ 'ਚ ਲੜਕੀ ਦਾ ਡਾਂਸ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਮੁੱਦੇ 'ਤੇ ਬਹਿਸ ਛਿੜ ਗਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਸਹੀ ਨਹੀਂ ਹੈ, ਜਦੋਂ ਕਿ ਕੁਝ ਲੋਕਾਂ ਮੁਤਾਬਕ ਇਸ ਨਾਲ ਆਮ ਯਾਤਰੀਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਇਸ 'ਤੇ ਯੂਜ਼ਰਸ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਇਸੇ ਦੌਰਾਨ ਕੁਝ ਨੇ ਕਿਹਾ ਕਿ ਲੜਕੀ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। Also Read: ਪੰਜਾਬ 'ਚ ਲੱਗੀ 'ਸਾਓਣ ਦੀ ਝੜੀ', IMD ਵਲੋਂ ਭਾਰੀ ਮੀਂਹ ਦਾ ਆਰੇਂਜ ਅਲਰਟ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਲੜਕੀ ਮੈਟਰੋ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਮੈਟਰੋ ਦੇ ਅੰਦਰ ਡਾਂਸ ਕਰਦੇ ਹੋਏ ਇੰਸਟਾਗ੍ਰਾਮ ਰੀਲ ਬਣਾਉਣ ਦਾ ਇਹ ਵੀਡੀਓ ਹੈਦਰਾਬਾਦ ਮੈਟਰੋ ਦਾ ਦੱਸਿਆ ਜਾ ਰਿਹਾ ਹੈ। ਇਕ ਹੋਰ ਵੀਡੀਓ 'ਚ ਲੜਕੀ ਮੈਟਰੋ ਸਟੇਸ਼ਨ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਕੋਲ ਮੁਸਾਫ਼ਰ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਟਿੱਪਣੀਆਂ ਦੀ ਬਾਰਿਸ਼ ਹੋਣ ਲੱਗੀ। ਕੁਝ ਯੂਜ਼ਰਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਤਾਂ ਕੁਝ ਇਸ ਦੀ ਨਿੰਦਾ ਕਰ ਰਹੇ ਹਨ। Don't encourage this type of useless things.Metro is not your private property to deal. — Sathish D (@DonakaSathish) July 20, 2022 ਮੈਟਰੋ 'ਚ ਡਾਂਸ ਦੇ ਮੁੱਦੇ...
ਬੈਂਗਲੁਰੂ- ਐਂਬੂਲੈਂਸ ਜਿਸ ਨੂੰ ਕਿ ਜਾਨ ਬਚਾਉਣ ਵਾਲੀ ਗੱਡੀ ਮੰਨਿਆ ਜਾਂਦਾ ਹੈ ਕਿਉਂਕਿ ਐਂਬੂਲੈਂਸ ਰਾਹੀਂ ਹੀ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਜੋ ਉਸ ਨੂੰ ਸਮੇਂ ਸਿਰ ਇਲਾਜ ਮਿਲ ਸਕੇ ਅਤੇ ਉਸ ਦਾ ਇਲਾਜ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ ਜਾ ਸਕੇ। ਪਰ ਇਥੇ ਇਕ ਐਂਬੂਲੈਂਸ ਕਾਰਨ ਹੀ 3 ਲੋਕਾਂ ਦੀ ਮੌਤ ਹੋ ਗਈ। ਕਰਨਾਟਕ 'ਚ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦਰਅਸਲ ਉੱਤਰੀ ਕੰਨੜ ਦੇ ਹੋਨਾਵਰ ਵਿਚ ਜਾਨ ਬਚਾਉਣ ਵਾਲੀ ਐਂਬੂਲੈਂਸ ਹੀ ਕੁਝ ਲੋਕਾਂ ਲਈ ਕਾਲ ਬਣ ਗਈ। ਤੇਜ਼ ਰਫਤਾਰ ਐਂਬੂਲੈਂਸ ਨੇ ਬੁੱਧਵਾਰ ਨੂੰ ਟੋਲ ਪਲਾਜ਼ਾ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਐਂਬੂਲੈਂਸ ਕੁੰਡਾਪੁਰ ਦੇ ਸ਼ਿਰੂਰ ਵਿਚ ਟੋਲ ਬੂਥ 'ਤੇ ਹਾਦਸੇ ਦੀ ਸ਼ਿਕਾਰ ਹੋਈ ਹੈ। ਐਂਬੂਲੈਂਸ ਦੇ ਟੋਲ ਪਲਾਜ਼ਾ 'ਤੇ ਟਕਰਾਉਣ ਤੋਂ ਬਾਅਦ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਦੀ ਹਸਪਤਾਲ ਵਿਚ ਮੌਤ ਹੋ ਗਈ।ਘਟਨਾ ਦਾ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ ਉਸ ਵਿਚ ਸਾਫ ਤੌਰ 'ਤੇ ਦੇਖ ਰਿਹਾ ਹੈ ਕਿ ਤੇਜ਼ ਰਫਤਾਰ ਹੋਣ ਕਾਰਣ ਟੋਲ ਨੇੜੇ ਪਹੁੰਚਣ 'ਤੇ ਐਂਬੂਲੈਂਸ ਨੇ ਕੰਟਰੋਲ ਗੁਆ ਦਿੱਤਾ ਅਤੇ ਟਕਰਾ ਗਈ। ਉਥੇ ਹੀ ਪੁਲਿਸ ਨੇ ਇਸ ਹਾਦਸੇ ਨੂੰ ਲੈ ਕੇ ਕਿਹਾ ਹੈ ਕਿ ਸਾਨੂੰ ਨਹੀਂ ਪਤਾ ਕਿ ਡਰਾਈਵਰ ਅਜੇ ਕਿੱਥੇ ਹੈ ਜਾਂ ਮਰੀਜ਼ ਜੀਉਂਦਾ ਹੈ ਜਾਂ ਮਰ ਗਿਆ ਹੈ। ਅਸੀਂ ਮਾਮਲੇ ਦੀ ਪੁਸ਼ਟੀ ਕਰ ਰਹੇ ਹਾਂ। ਇਸ ਮਾਮਲੇ ਵਿਚ ਐੱਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ ਅਤੇ ਉਡੁਪੀ ਐੱਸ.ਪੀ. ਮੌਕੇ 'ਤੇ ਪਹੁੰਚ ਰਹੇ ਹਨ। ਜਾਣਕਾਰੀ ਮੁਤਾਬਕ ਐਂਬੂਲੈਂਸ ਨਿੱਜੀ ਹਸਪਤਾਲ ਦੀ ਸੀ ਅਤੇ ਸੀਸੀਟੀਵੀ ਫੁਟੇਜ ਨੂੰ ਦੇਖਣ 'ਤੇ ਸਾਫ ਤੌਰ 'ਤੇ ਪਤਾ ਲੱਗਾ ਹੈ ਕਿ ਐਂਬੂਲੈਂਸ ਦੀ ਜ਼ਿਆਦਾਤਰ ਸਪੀਡ ਨੂੰ ਦੇਖ ਕੇ ਟੋਲਕਰਮੀ ਪਹਿਲਾਂ ਹੀ ਲੱਗੀ ਬੈਰੀਕੇਟਿੰਗ ਨੂੰ ਹਟਾ ਰਹੇ ਸਨ ਪਰ ਉਨ੍ਹਾਂ ਨੂੰ ਇੰਨਾ ਵੀ ਮੌਕਾ ਨਹੀਂ ਮਿਲਿਆ ਕਿ ਉਹ ਉਥੋਂ ਭੱਜ ਸਕਦੇ।...
ਨਵੀਂ ਦਿੱਲੀ-ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਗੂਗਲ ਨੂੰ ਕਿਸੇ ਵੀ ਜਾਣਕਾਰੀ ਲਈ ਲਾਇਬ੍ਰੇਰੀ ਮੰਨਦੇ ਹਨ। ਤੁਸੀਂ ਹਰ ਛੋਟੀ-ਛੋਟੀ ਗੱਲ ਜਾਣਨ ਲਈ ਗੂਗਲ ਦੀ ਮਦਦ ਲੈਂਦੇ ਹੋ। ਜੇਕਰ ਤੁਸੀਂ ਖੋਜ ਕਰਨ ਤੋਂ ਪਹਿਲਾਂ ਕਿਸੇ ਚੀਜ਼ ਬਾਰੇ ਨਹੀਂ ਸੋਚਦੇ ਤਾਂ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ। Also Read: ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਜਾਰੀ, ਕਵਰਿੰਗ ਕਰ ਰਹੇ ਇਕ ਮੀਡੀਆ ਕਰਮੀ ਦੀ ਲੱਤ ’ਤੇ ਲੱਗੀ ਗੋਲੀ (Video) ਵੈਸੇ ਇੱਕ ਵਿਸ਼ੇ ਬਾਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਇਸ ਲਈ ਗੂਗਲ ਉੱਤੇ ਜਾਣਾ ਇਕ ਆਸਾਨ ਤਰੀਕਾ ਹੈ। ਪਰ ਕਦੇ-ਕਦੇ ਤੁਸੀਂ ਜਿਸ ਬਾਰੇ ਖੋਜ ਕਰ ਰਹੇ ਹੋ, ਉਹ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਕੁਝ ਅਜਿਹੀਆਂ ਗੱਲਾਂ ਵੀ ਹਨ ਜੋ ਤੁਹਾਨੂੰ ਜੇਲ੍ਹ ਦੀ ਕਗਾਰ 'ਤੇ ਵੀ ਖੜਾ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਸ਼ਬਦ, ਜਿਨ੍ਹਾਂ ਬਾਰੇ ਤੁਹਾਨੂੰ ਗੂਗਲ 'ਤੇ ਸਰਚ ਨਹੀਂ ਕਰਨਾ ਚਾਹੀਦਾ। ਕਿਸੇ ਵੀ ਅਪਰਾਧਿਕ ਢੰਗ ਨੂੰ ਨਹੀਂ ਕਰਨਾ ਚਾਹੀਦਾ ਸਰਚਮੰਨ ਲਓ ਕੋਈ ਵਿਅਕਤੀ ਗੂਗਲ 'ਤੇ ਸਰਚ ਕਰ ਰਿਹਾ ਹੈ ਕਿ ਘਰ ਵਿਚ ਬੰਬ ਕਿਵੇਂ ਬਣਾਇਆ ਜਾਵੇ ਜਾਂ ਬੰਦੂਕ ਕਿਵੇਂ ਬਣਾਈ ਜਾਵੇ। ਅਜਿਹੇ ਵਿਅਕਤੀ ਦਾ ਮੁਸੀਬਤ ਵਿੱਚ ਪੈਣਾ ਸੁਭਾਵਿਕ ਹੈ। ਇਸ ਨਾਲ ਤੁਸੀਂ ਤੁਰੰਤ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ 'ਤੇ ਆ ਜਾਓਗੇ ਅਤੇ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ। ਭਾਵੇਂ ਤੁਸੀਂ ਖੋਜ ਸਿਰਫ਼ ਮਨੋਰੰਜਨ ਲਈ ਕੀਤੀ ਹੈ, ਪਰ ਇਹ ਯਕੀਨੀ ਤੌਰ 'ਤੇ ਤੁਹਾਡੇ ਲਈ ਸਮੱਸਿਆ ਬਣ ਸਕਦੀ ਹੈ। ਸਾਡੀ ਸਲਾਹ ਇਹ ਹੋਵੇਗੀ ਕਿ ਤੁਸੀਂ ਅਜਿਹੇ ਸ਼ਬਦਾਂ ਦੀ ਖੋਜ ਨਾ ਕਰੋ। ਪੋਰਨਹਾਲਾਂਕਿ ਭਾਰਤ ਵਿਚ ਸਾਰੀਆਂ ਪੋਰਨ ਸਾਈਟਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ, ਪਰ ਚਾਈਲਡ ਪੋਰਨੋਗ੍ਰਾਫੀ ਇੱਕ ਅਜਿਹਾ ਸ਼ਬਦ ਹੈ ਜੋ ਤੁਹਾਨੂੰ ਜੇਲ੍ਹ ਦੀ ਹਵਾ ਖਵਾ ਸਕਦਾ ਹੈ। ਗਲਤੀ ਨਾਲ ਵੀ ਗੂਗਲ 'ਤੇ ਅਜਿਹੇ ਸ਼ਬਦਾਂ ਨੂੰ ਨਾ ਸਰਚ ਕਰੋ। ਨਹੀਂ ਤਾਂ ਤੁਹਾਡੇ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। Also Read: ਕੀ ਫ਼ੋਨ ਨੰਬਰ ਤੋਂ ਟ੍ਰੈਕ ਕੀਤੀ ਜਾ ਸਕਦੀ ਹੈ ਲੋਕੇਸ਼ਨ? ਪੁਲਿਸ ਵਰਤਦੀ ਹੈ ਇਹ ਤਰੀਕਾ ਮੈਡੀਕਲ ਐਡਵਾਈਜ਼ਤੁਹਾਨੂੰ ਡਾਕਟਰੀ ਸਲਾਹ ਲਈ ਗੂਗਲ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਇਸ ਨਾਲ ਤੁਸੀਂ ਜੇਲ੍ਹ ਨਹੀਂ ਜਾਵੋਗੇ, ਪਰ ਹਸਪਤਾਲ ਪਹੁੰਚ ਸਕਦੇ ਹੋ। ਬਿਹਤਰ ਹੋਵੇਗਾ ਕਿ ਤੁਸੀਂ ਗੂਗਲ ਦੀ ਮਦਦ ਨਾਲ ਦਵਾਈ ਲੈਣ ਦੀ ਬਜਾਏ ਕਿਸੇ ਡਾਕਟਰ ਨਾਲ ਸੰਪਰਕ ਕਰੋ। ਵਿਗਿਆਪਨ ਜੋ ਤੁਹਾਨੂੰ ਕਰ ਸਕਦੇ ਹਨ ਸ਼ਰਮਿੰਦਾਸਾਡਾ ਮੰਨਣਾ ਹੈ ਕਿ ਤੁਹਾਨੂੰ ਅਜਿਹੇ ਸ਼ਬਦਾਂ ਦੀ ਖੋਜ ਕਰਨ ਤੋਂ ਵੀ ਬਚਣਾ ਚਾਹੀਦਾ ਹੈ ਜੋ ਤੁਹਾਨੂੰ ਸ਼ਰਮਿੰਦਾ ਕਰ ਸਕਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਗੂਗਲ ਤੁਹਾਡੇ ਖੋਜ ਪੈਟਰਨ 'ਤੇ ਵਿਗਿਆਪਨ ਦਿਖਾਉਂਦਾ ਹੈ। ਹੁਣ ਤੁਸੀਂ ਕਿ...
ਨਵੀਂ ਦਿੱਲੀ- ਕੀ ਤੁਸੀਂ ਕਿਸੇ ਦੇ ਫ਼ੋਨ ਨੰਬਰ ਦੁਆਰਾ ਉਸਦੀ ਲੋਕੇਸ਼ਨ ਨੂੰ ਟ੍ਰੈਕ ਕਰਨਾ ਚਾਹੁੰਦੇ ਹੋ? ਬਹੁਤ ਸਾਰੇ ਲੋਕ ਇਸ ਫਿਰਾਕ ਵਿਚ ਰਹਿੰਦੇ ਹਨ। ਗਰਲਫ੍ਰੈਂਡ/ਬੁਆਏਫ੍ਰੈਂਡ ਦੀ ਲੋਕੇਸ਼ਨ ਨੂੰ ਟ੍ਰੈਕ ਕਰਨੀ ਹੋਵੇ ਜਾਂ ਕਿਸੇ ਵਿਅਕਤੀ ਦੀ ਲਾਈਵ ਲੋਕੇਸ਼ਨ ਜਾਨਣਾ ਹੈ, ਤੁਸੀਂ ਅਜਿਹਾ ਬਿਨਾਂ ਉਸ ਦੀ ਮਰਜ਼ੀ ਦੇ ਸਿਰਫ ਉਸ ਦੇ ਮੋਬਾਇਲ ਨੰਬਰ ਨਾਲ ਨਹੀਂ ਕਰ ਸਕਦੇ। ਬਹੁਤ ਸਾਰੇ ਲੋਕ ਅਜਿਹੇ ਤਰੀਕਿਆਂ ਦੀ ਤਲਾਸ਼ ਵਿਚ ਗੂਗਲ ਦੇ ਪੇਜ ਖੰਗਾਲਦੇ ਰਹਿੰਦੇ ਹਨ ਪਰ ਉਨ੍ਹਾਂ ਦੇ ਹੱਥ ਟ੍ਰੈਪਸ ਹੀ ਲੱਗਦੇ ਹਨ। Also Read: ਭਾਰਤੀ Passport ਦੀ ਤਾਕਤ! ਇਨ੍ਹਾਂ ਦੇਸ਼ਾਂ 'ਚ ਬਿਨਾਂ ਵੀਜ਼ਾ ਲੈ ਸਕਦੇ ਹੋ ਜ਼ਿੰਦਗੀ ਦੇ ਮਜ਼ੇ ਜੇਕਰ ਤੁਸੀਂ ਅਜਿਹੇ ਕਿਸੇ ਤਰੀਕੇ ਦੀ ਤਲਾਸ਼ ਵਿਚ ਨਿਕਲਦੇ ਹੋ ਤਾਂ ਗੂਗਲ ਤੁਹਾਨੂੰ ਕਿਸੇ ਭੁੱਲ ਭੁਲੱਈਏ ਵਾਂਗ ਇੱਧਰ-ਉੱਧਰ ਘੁਮਾਉਂਦਾ ਰਹੇਗਾ। ਤੁਹਾਡੇ ਹੱਥ ਕੋਈ ਸਹੀ ਜਵਾਬ ਨਹੀਂ ਲੱਗੇਗਾ। ਕੀ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਅਜਿਹਾ ਕੋਈ ਤਰੀਕਾ ਨਹੀਂ ਹੈ? ਨਹੀਂ, ਤਰੀਕੇ ਬਹੁਤ ਹਨ, ਪਰ ਤੁਹਾਡੇ ਲਈ ਉਹਨਾਂ ਤੱਕ ਪਹੁੰਚ ਕਰਨਾ ਮੁਸ਼ਕਲ ਹੈ। ਆਓ ਜਾਣਦੇ ਹਾਂ ਮੋਬਾਈਲ ਨੰਬਰ ਨਾਲ ਕਿਸੇ ਦਾ ਫ਼ੋਨ ਕਿਵੇਂ ਟ੍ਰੈਪ ਕੀਤਾ ਜਾ ਸਕਦਾ ਹੈ। ਸਪਾਈ ਸਾਫਟਵੇਅਰਤੁਸੀਂ ਪੈਗਾਸਸ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਇਹ ਇਕ ਸਪਾਈਵੇਅਰ ਹੈ, ਜਿਸ ਦੀ ਮਦਦ ਨਾਲ ਬਿਨਾਂ ਉਸ ਦੀ ਜਾਣਕਾਰੀ ਦੇ ਕਿਸੇ ਦੀ ਜਾਸੂਸੀ ਕੀਤੀ ਜਾ ਸਕਦੀ ਹੈ। ਪਰ ਇਹ ਕੋਈ 100 ਜਾਂ ਹਜ਼ਾਰ ਰੁਪਏ ਦਾ ਸਾਫਟਵੇਅਰ ਨਹੀਂ ਹੈ। ਇਸ ਦੀ ਵਰਤੋਂ ਕਈ ਦੇਸ਼ਾਂ ਦੀਆਂ ਫੌਜਾਂ ਅਤੇ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਸੀ। ਹਾਲਾਂਕਿ ਫੜੇ ਜਾਣ ਤੋਂ ਬਾਅਦ ਇਸ ਸਾਫਟਵੇਅਰ ਨੂੰ ਬੈਨ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਗੂਗਲ ਸਰਚ ਦੀ ਮਦਦ ਲਓਗੇ ਤਾਂ ਤੁਹਾਨੂੰ ਅਜਿਹੇ ਕਈ ਫਰਜ਼ੀ ਸਾਫਟਵੇਅਰ ਮਿਲਣਗੇ। ਇਹ ਸਾਫਟਵੇਅਰ ਨਾ ਸਿਰਫ ਤੁਹਾਡੇ ਫੋਨ ਤੋਂ ਡਾਟਾ ਚੋਰੀ ਕਰ ਸਕਦੇ ਹਨ, ਸਗੋਂ ਤੁਹਾਨੂੰ ਗਲਤ ਜਾਣਕਾਰੀ ਵੀ ਦੇਣਗੇ। ਇਸ ਨਾਲ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਸਾਫਟਵੇਅਰ ਫੋਨ ਨੰਬਰਾਂ ਦੀ ਮਦਦ ਨਾਲ ਦੂਜੇ ਯੂਜ਼ਰਸ ਨੂੰ ਟ੍ਰੈਕ ਕਰ ਰਿਹਾ ਹੈ। Also Read: Work From Home ਦੇ ਨਵੇਂ ਨਿਯਮਾਂ ਦਾ ਐਲਾਨ, ਇੱਕ ਸਾਲ ਤੱਕ ਕਰ ਸਕੋਗੇ ਘਰ ਤੋਂ ਕੰਮ! ਪੁਲਿਸ ਕਿਵੇਂ ਕੰਮ ਕਰਦੀ ਹੈ?ਪੁਲਿਸ ਕਿਸੇ ਨੂੰ ਟ੍ਰੈਕ ਕਰਨ ਲਈ ਉਨ੍ਹਾਂ ਦੇ ਮੋਬਾਈਲ ਨੰਬਰ ਜਾਂ ਫ਼ੋਨ ਦੇ ਆਈਐੱਮਈਆਈ ਨੰਬਰ ਦੀ ਵਰਤੋਂ ਵੀ ਕਰਦੀ ਹੈ। ਇਸ ਦੇ ਲਈ ਪੁਲਿਸ ਨੂੰ ਟੈਲੀਕਾਮ ਕੰਪਨੀ ਨਾਲ ਕੰਮ ਕਰਨਾ ਹੁੰਦਾ ਹੈ। ਟੈਲੀਕਾਮ ਕੰਪਨੀ ਪੁਲਿਸ ਨੂੰ ਸੂਚਿਤ ਕਰਦੀ ਹੈ ਕਿ ਟ੍ਰੈਕਿੰਗ ਨੰਬਰ ਇੱਕ ਸੈੱਲ ਟਾਵਰ ਦੇ ਨੇੜੇ ਅਤੇ ਕਿੰਨੀ ਦੂਰੀ 'ਤੇ ਸਰਗਰਮ ਹੈ। ਇਸ ਨਾਲ ਪੁਲਿਸ ਟੀਮ ਨੂੰ ਅਪਰਾਧੀਆਂ ਦੇ ਟਿਕਾਣੇ ਬਾਰੇ ਲਗਭਗ ਜਾਣਕਾਰੀ ਮਿਲ ਜਾਂਦੀ ਹੈ।...
ਨਵੀਂ ਦਿੱਲੀ: ਵਣਜ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਵਿਸ਼ੇਸ਼ ਆਰਥਿਕ ਖੇਤਰ (SEZ) ਵਿੱਚ ਵੱਧ ਤੋਂ ਵੱਧ ਇੱਕ ਸਾਲ ਦੀ ਮਿਆਦ ਲਈ ਘਰ ਤੋਂ ਕੰਮ (WFH) ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਨੂੰ ਕੁੱਲ ਕਰਮਚਾਰੀਆਂ ਦੇ 50 ਫੀਸਦੀ ਤੱਕ ਲਾਗੂ ਕੀਤਾ ਜਾ ਸਕਦਾ ਹੈ। ਵਣਜ ਵਿਭਾਗ ਨੇ ਵਿਸ਼ੇਸ਼ ਆਰਥਿਕ ਖੇਤਰ ਨਿਯਮ, 2006 ਵਿੱਚ ਘਰ ਤੋਂ ਕੰਮ ਕਰਨ ਲਈ ਨਵੇਂ ਨਿਯਮ 43A ਨੂੰ ਅਧਿਸੂਚਿਤ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਉਦਯੋਗ ਦੀ ਮੰਗ ਦੇ ਆਧਾਰ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਦਯੋਗ ਨੇ ਸਾਰੇ ਵਿਸ਼ੇਸ਼ ਆਰਥਿਕ ਜ਼ੋਨਾਂ ਲਈ WFH ਨੀਤੀ ਨੂੰ ਇਕਸਾਰ ਲਾਗੂ ਕਰਨ ਦੀ ਮੰਗ ਕੀਤੀ ਸੀ। Also Read: ਸੁਖਬੀਰ ਤੇ ਹਰਸਿਮਰਤ ਬਾਦਲ ਨੇ ਗ੍ਰਹਿ ਮੰਤਰੀ ਕੋਲ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ, ਜੰਤਰ-ਮੰਤਰ ਵਿਖੇ ਮਾਰਚ ਨਵੇਂ ਨਿਯਮਾਂ ਦੇ ਤਹਿਤ SEZ ਯੂਨਿਟਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਕਰਮਚਾਰੀਆਂ ਵਿੱਚ ਸੂਚਨਾ ਤਕਨਾਲੋਜੀ ਅਤੇ SEZ ਯੂਨਿਟਾਂ ਵਿਚ ਕੰਮ ਕਰਨ ਵਾਲੇ ਸਹਾਇਕ ਖੇਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ। ਉਹ ਕਰਮਚਾਰੀ ਵੀ ਇਸ ਦੇ ਦਾਇਰੇ 'ਚ ਆਉਣਗੇ, ਜੋ ਅਸਥਾਈ ਤੌਰ 'ਤੇ ਕੰਮ 'ਤੇ ਆਉਣ ਤੋਂ ਅਸਮਰੱਥ ਹਨ। ਮੰਤਰਾਲੇ ਦੇ ਅਨੁਸਾਰ ਕੁੱਲ ਕਰਮਚਾਰੀਆਂ ਦੇ 50 ਪ੍ਰਤੀਸ਼ਤ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਇਸ ਵਿੱਚ ਯੂਨਿਟ ਵਿੱਚ ਠੇਕਾ ਮੁਲਾਜ਼ਮ ਵੀ ਸ਼ਾਮਲ ਹਨ। Also Read: ਮਹਿਲਾ ਨੂੰ ਭੇਜਿਆ I Like You ਮੈਸੇਜ, ਪਤੀ ਨੇ ਕਰ ਦਿੱਤੀ ਛਿੱਤਰ ਪਰੇਡ! SEZ ਦੇ ਵਿਕਾਸ ਕਮਿਸ਼ਨਰ ਨੂੰ 50 ਪ੍ਰਤੀਸ਼ਤ ਤੋਂ ਵੱਧ ਕਰਮਚਾਰੀਆਂ ਨੂੰ ਵੈਧ ਆਧਾਰਾਂ 'ਤੇ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ। ਮੰਤਰਾਲੇ ਨੇ ਕਿਹਾ, “ਘਰ ਤੋਂ ਕੰਮ ਕਰਨ ਦੀ ਹੁਣ ਵੱਧ ਤੋਂ ਵੱਧ ਇੱਕ ਸਾਲ ਦੀ ਮਿਆਦ ਲਈ ਆਗਿਆ ਦਿੱਤੀ ਗਈ ਹੈ। ਹਾਲਾਂਕਿ, ਵਿਕਾਸ ਕਮਿਸ਼ਨਰ ਯੂਨਿਟਾਂ ਦੀ ਬੇਨਤੀ 'ਤੇ ਇਸ ਨੂੰ ਇਕ ਸਾਲ ਦੀ ਮਿਆਦ ਲਈ ਵਧਾ ਸਕਦੇ ਹਨ।''...
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੋਰਚਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਦੇ ਮੁਖੀ ਸੰਸਦ ਮੈਂਬਰ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ ਨੇ ਇਹ ਮੁੱਦਾ ਸੰਸਦ ਦੇ ਬਾਹਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਉਠਾਇਆ। Also Read: ਮਹਿਲਾ ਨੂੰ ਭੇਜਿਆ I Like You ਮੈਸੇਜ, ਪਤੀ ਨੇ ਕਰ ਦਿੱਤੀ ਛਿੱਤਰ ਪਰੇਡ! ਇਸ ਦੇ ਨਾਲ ਹੀ ਅਕਾਲੀ ਦਲ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਰੋਸ ਪ੍ਰਦਰਸ਼ਨ ਕੀਤਾ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਕਈ ਬੰਦੀ ਸਿੱਖ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ ਕਰਨ ਦਾ ਕਾਨੂੰਨੀ ਹੱਕ ਹੈ। Also Read: ਚੰਡੀਗੜ੍ਹ ਦੇ ਹੋਟਲ ਡਾਇਮੰਡ ਪਲਾਜ਼ਾ 'ਚ AK-47 ਤੋਂ ਚੱਲੀ ਗੋਲੀ, ਪੰਜਾਬ ਪੁਲਿਸ ਦਾ ਮੁਲਾਜ਼ਮ ਜ਼ਖ਼ਮੀ PM ਨੇ ਕੀਤਾ ਸੀ ਐਲਾਨ: ਸੁਖਬੀਰ ਬਾਦਲਸੁਖਬੀਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਦੀ ਸਿੱਖਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ। ਅਜੇ ਤੱਕ ਉਨ੍ਹਾਂ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਨੂੰ ਕਿਹਾ ਸੀ ਕਿ ਤੁਸੀਂ ਬੰਦੀ ਸਿੱਖਾਂ ਦੀ ਰਿਹਾਈ ਦਾ ਵਾਅਦਾ ਕੀਤਾ ਸੀ। ਉਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ। ਜਵਾਬ ਵਿਚ ਗ੍ਰਹਿ ਮੰਤਰੀ ਸ਼ਾਹ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ।...
ਨਵੀਂ ਦਿੱਲੀ- ਹਰਿਆਣਾ ਦੇ ਨੂੰਹ ਵਿਚ ਡੀ.ਐੱਸ.ਪੀ. ਸੁਰਿੰਦਰ ਬਿਸ਼ਨੋਈ ਦੀ ਹੱਤਿਆ ਦੇ ਮੁਲਜ਼ਮਾਂ ਨੂੰ ਫੜਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਾਂ ਨਾਲ ਪੁਲਿਸ ਵਿਚਾਲੇ ਮੁਕਾਬਲਾ ਵੀ ਹੋਇਆ। ਇਸ ਵਿਚ ਡੰਪਰ ਦੇ ਡਰਾਈਵਰ ਇਕਰਾਰ ਨੂੰ ਫੜ ਲਿਆ ਗਿਆ ਹੈ। ਐਨਕਾਉਂਟਰ ਵਿਚ ਉਸ ਨੂੰ ਗੋਲੀ ਵੀ ਲੱਗੀ ਹੈ। ਗਿੱਟੇ 'ਚ ਗੋਲੀ ਲੱਗਣ ਤੋਂ ਬਾਅਦ ਇਕਰਾਰ ਨੂੰ ਨਲਹਰ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ। ਡੀ.ਐੱਸ.ਪੀ. ਸੁਰਿੰਦਰ ਬਿਸ਼ਨੋਈ ਨੂੰਹ ਜ਼ਿਲੇ ਵਿਚ ਨਾਜਾਇਜ਼ ਖਨਨ ਰੋਕਣ ਗਏ ਸਨ। ਉਸ ਦੌਰਾਨ ਉਨ੍ਹਾਂ ਨੂੰ ਡੰਪਰ ਤੋਂ ਕੁਚਲ ਕੇ ਮਾਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸੀ.ਆਈ.ਏ. ਇੰਚਾਰਜ ਸੁਰਿੰਦਰ ਸਿੱਧੂ ਦੀ ਟੀਮ ਅਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ ਹੋਇਆ ਸੀ। ਮੁਲਜ਼ਮਾਂ ਨੂੰ ਫੜਣ ਦੀ ਕਾਰਵਾਈ ਦੌਰਾਨ ਇਹ ਐਨਕਾਉਂਟਰ ਹੋਇਆ ਸੀ।ਨੂੰਹ ਪੁਲਿਸ ਨੇ ਦੱਸਿਆ ਸੀ ਕਿ ਤਾਵੜੂ (ਮੇਵਾਤ) ਦੇ ਡੀ.ਐੱਸ.ਪੀ. ਸੁਰਿੰਦਰ ਸਿੰਘ ਬਿਸ਼ਨੋਈ ਨੂੰਹ ਵਿਚ ਨਾਜਾਇਜ਼ ਖਨਨ ਦੀ ਘਟਨਾ ਦੀ ਜਾਂਚ ਲਈ ਗਏ ਸਨ। ਜਿਨ੍ਹਾਂ ਨੂੰ ਡੰਪਰ ਚਾਲਕ ਨੇ ਦਰੜ ਦਿੱਤਾ ਸੀ। ਚੰਡੀਗੜ੍ਹ ਏ.ਡੀ.ਜੀ.ਪੀ. (ਕਾਨੂੰਨ ਵਿਵਸਥਾ) ਸੰਦੀਪ ਖਿਰਵਾਰ ਦਾ ਵੀ ਇਸ 'ਤੇ ਬਿਆਨ ਆਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਘਟਨੇ ਵੇਲੇ ਚਾਰ ਪੁਲਿਸ ਮੁਲਾਜ਼ਮ ਡੀ.ਐੱਸ.ਪੀ. ਦੇ ਨਾਲ ਸਨ।ਦੱਸਿਆ ਗਿਆ ਹੈ ਕਿ ਡੀ.ਐੱਸ.ਪੀ. ਸੁਰਿੰਦਰ ਦੇ ਨਾਲ ਇਕ ਗਨਮੈਨ ਅਤੇ ਇਕ ਡਰਾਈਵਰ ਵੀ ਸੀ। ਘਟਨਾ ਸੋਮਵਾਰ ਰਾਤ 11ਚ30 ਵਜੇ ਦੀ ਹੈ। ਡੀ.ਐੱਸ.ਪੀ. ਨੂੰ ਜਾਣਕਾਰੀ ਮਿਲੀ ਸੀ ਕਿ ਨਾਜਾਇਜ਼ ਖਨਨ ਹੋ ਰਿਹਾ ਹੈ। ਉਹ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਖਨਨ ਕਰ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਦੋਂ ਹੀ ਡੀ.ਐੱਸ.ਪੀ. 'ਤੇ ਗੱਡੀ ਚੜ੍ਹਾ ਦਿੱਤੀ ਗਈ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ 'ਤੇ ਕਿਹਾ ਸੀ ਕਿ ਅਸੀਂ ਸ਼ਹੀਦ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿਆਂਗੇ। ਉਨ੍ਹਾਂ ਦੇ ਪਰਿਵਾਰ ਤੋਂ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਵੀ ਮਿਲੇਗੀ। ਡੀ.ਐੱਸ.ਪੀ. ਦੇ ਛੋਟੇ ਭਰਾ ਅਸ਼ੋਕ ਮੰਜੂ ਦਾ ਵੀ ਬਿਆਨ ਆਇਆ ਸੀ। ਉਹ ਬੋਲੇ ਕਿ ਮੈਂ ਉਨ੍ਹਾਂ ਨਾਲ ਅੱਜ ਹੀ ਗੱਲ ਕੀਤੀ ਸੀ। ਉਹ ਇਸੇ ਸਾਲ ਰਿਟਾਇਰ ਹੋਣ ਵਾਲੇ ਸਨ। ਉਨ੍ਹਾਂ ਦੇ ਦੋ ਬੱਚੇ ਹਨ।ਇਸ ਮਾਮਲੇ 'ਤੇ ਹਰਿਆਣਾ ਦੇ ਖਨਨ ਮੰਤਰੀ ਮੂਲ ਚੰਦ ਦਾ ਵੀ ਬਿਆਨ ਆਇਆ ਸੀ। ਉਹ ਬੋਲੇ ਕਿ ਉਹ ਇਲਾਕਾ ਮਾਈਨਿੰਗ ਦਾ ਨਹੀਂ, ਵਣ ਖੇਤਰ ਦਾ ਹੈ। ਉਸ ਜਗ੍ਹਾ ਨਾਜਾਇਜ਼ ਖਨਨ ਰੋਕਣ ਲਈ ਸਾਰੇ ਅਧਿਕਾਰੀ ਸਮੇਂ-ਸਮੇਂ 'ਤੇ ਕਾਰਵਾਈ ਕਰਦੇ ਰਹਿੰਦੇ ਹਨ। ਪਿਛਲੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਹ ਬੋਲੇ ਕਿ ਜੇਕਰ ਸਾਬਕਾ ਮੁੱਖ ਮੰਤਰੀ ਨੇ ਕੰਮ ਕੀਤਾ ਹੁੰਦਾ ਤਾਂ ਇਹ ਦਿਨ ਨਹੀਂ ਦੇਖਣਾ ਪੈਂਦਾ।
ਨਵੀਂ ਦਿੱਲੀ- ਇਕ ਕੈਫੇ 'ਚ ਕੰਮ ਕਰਨ ਵਾਲੀ ਮਹਿਲਾ ਵੇਟਰ ਉਸ ਵੇਲੇ ਦੰਗ ਰਹਿ ਗਈ, ਜਦੋਂ ਇਕ ਗਾਹਕ ਨੇ ਅਜਿਹੀ ਟਿੱਪ ਦਿੱਤੀ ਜਿਸ ਬਾਰੇ ਉਨ੍ਹਾਂ ਕਦੇ ਵੀ ਸੋਚਿਆ ਨਹੀਂ ਸੀ। ਗਾਹਕ ਦੀ ਦਰਿਆਦਿਲੀ ਦੇਖ ਕੇ ਮਹਿਲਾ ਵੇਟਰ ਹੈਰਾਨ ਰਹਿ ਗਈ। ਮਹਿਲਾ ਨੂੰ 2 ਲੱਖ ਤੋਂ ਵੀ ਜ਼ਿਆਦਾ ਦੀ ਟਿੱਪ ਮਿਲੀ। ਜਦੋਂ ਕਿ ਖਾਣਾ ਟਿੱਪ ਦੇ ਮੁਕਾਬਲੇ ਕਾਫੀ ਸਸਤਾ ਸੀ।ਮੈਰੀਆਨਾ ਲੈਂਬਰਟ ਨਾਂ ਦੀ ਮਹਿਲਾ ਵੇਟਰ ਸਕ੍ਰੈਂਟਨ, ਪੈਂਸਿਲਵੇਨੀਆ (ਅਮਰੀਕਾ) ਦੇ ਅਲਫ੍ਰੈਡੋ ਪਿੱਜ਼ਾ ਕੈਫੇ ਵਿਚ ਕੰਮ ਕਰਦੀ ਹੈ। ਉਹ ਆਪਣੀ ਸ਼ਿਫਟ ਵਿਚ ਆਉਂਦੀ ਹੈ ਅਤੇ ਗਾਹਕਾਂ ਨੂੰ ਉਨ੍ਹਾਂ ਦਾ ਖਾਣਾ ਪਰੋਸਦੀ ਹੈ। ਜਦੋਂ ਗਾਹਕ ਆਪਣਾ ਖਾਣਾ ਖਾ ਲੈਂਦੇ ਹਨ ਤਾਂ ਉਹ ਉਨ੍ਹਾਂ ਨੂੰ ਬਿੱਲ ਦੇ ਦਿੰਦੀ ਹੈ।ਪਿਛਲੇ ਮਹੀਨੇ ਜੂਨ ਵਿਚ ਇਕ ਵਿਅਕਤੀ ਆਇਆ ਅਤੇ ਉਸ ਨੇ ਸਟ੍ਰੋਮਬੋਲੀ ਖਾਣ ਵਿਚ ਆਰਡਰ ਕੀਤਾ। ਜਿਸ ਦਾ ਬਿੱਲ 1038 ਰੁਪਏ ਆਇਆ ਪਰ ਇਸ ਵਿਅਕਤੀ ਨੇ ਟਿਪ ਵਿਚ ਮੈਰੀਆਨਾ ਲੈਂਬਰਟ ਨੂੰ 2 ਲੱਖ 39 ਹਜ਼ਾਰ ਰੁਪਏ ਦੇ ਦਿੱਤੇ।ਮੈਰੀਆਨਾ ਲੈਂਬਰਟ ਨੇ ਦੱਸਿਆ, ਜਦੋਂ ਉਨ੍ਹਾਂ ਨੂੰ ਇਹ ਟਿੱਪ ਮਿਲੀ ਤਾਂ ਉਹ ਹੈਰਾਨ ਰਹਿ ਗਈ। ਉਨ੍ਹਾਂ ਨੇ ਕਿਹਾ ਕਿ ਵਿਅਕਤੀ ਨੇ ਉਨ੍ਹਾਂ ਦਾ ਦਿਲ ਛੂ ਲਿਆ। ਉਹ ਹੁਣ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੀ ਹੈ ਕਿ ਉਨ੍ਹਾਂ ਦੇ ਨਾਲ ਅਜਿਹਾ ਹੋਇਆ ਹੈ। ਅਲਫ੍ਰੈਡੋ ਪਿੱਜ਼ਾ ਕੈਫੇ ਵਿਚ ਕੰਮ ਕਰਨ ਵਾਲੇ ਹੋਰ ਮੁਲਾਜ਼ਮਾਂ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਹੋਇਆ। ਮਹਿਲਾ ਵੇਟਰ ਨੂੰ ਦਿੱਤੇ ਗਏ ਇਸ ਖਾਸ ਸਰਪ੍ਰਾਈਜ਼ ਨੂੰ ਟਿੱਪ ਆਫ ਜੀਸਸ ਮੂਵਮੈਂਟ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਦਿ ਕ੍ਰਿਸਟੀਅਨ ਪੋਸਟ ਦੀ ਖਬਰ ਮੁਤਾਬਕ ਇਹ ਮੁਹਿੰਮ ਤਕਰੀਬਨ 9 ਸਾਲ ਪਹਿਲਾਂ ਸ਼ੁਰੂ ਹੋਇਆ ਸੀ।ਠੀਕ ਇਸੇ ਤਰ੍ਹਾਂ ਸਾਲ 2015 ਵਿਚ ਵੀ ਇਕ ਬਾਰਟੈਂਡਰ ਕਲਿੰਟ ਸਪਾਟਲੈੱਸ ਨੂੰ ਰੈਸਟੋਰੈਂਟ ਵਿਚ 8 ਲੱਖ ਰੁਪਏ ਤੋਂ ਵੀ ਜ਼ਿਆਦਾ ਦੀ ਟਿੱਪ ਮਿਲੀ ਸੀ। ਬਿੱਲ 33 ਹਜ਼ਾਰ ਰੁਪਏ ਆਉਂਦਾ ਸੀ। ਕਲਿੰਟ ਉਦੋਂ ਫੀਨਿਕਸ, ਐਰੀਜ਼ੋਨਾ (ਅਮਰੀਕਾ) ਵਿਚ ਮੌਜੂਦ ਕਰੂਡੋ ਨਾਂ ਦੇ ਰੈਸਟੋਰੈਂਟ ਵਿਚ ਕੰਮ ਕਰਦੇ ਸਨ। ਰਿਪੋਰਟ ਮੁਤਾਬਕ ਉਦੋਂ ਕਥਿਤ ਤੌਰ 'ਤੇ ਇਹ ਕਿਹਾ ਗਿਆ ਸੀ ਕਿ ਇੰਨਾ ਮੋਟੀ ਟਿੱਪ ਪੇਪਲ ਦੇ ਵਾਈਸ ਪ੍ਰੈਜ਼ੀਡੈਂਟ ਜੈਕ ਸੈਲਬੀ ਨੇ ਦਿੱਤੀ ਸੀ। ਵੈਸੇ ਇਸ ਤਰ੍ਹਾਂ ਦੇ ਅਨੋਖੀ ਮੁਹਿੰਮ ਦੀ ਸ਼ੁਰੂਆਤ ਸਤੰਬਰ 2013 ਵਿਚ ਹੋਈ ਸੀ।ਉਦੋਂ ਟਿਪ ਦੇਣ ਵਾਲੇ ਵਿਅਕਤੀ ਨੇ 150 ਰੁਪਏ ਦੀ ਕਾਫੀ ਮਿਸ਼ੀਗਨ ਵਿਚ ਮੌਜੂਦ ਬਾਰ ਵਿਚ ਪੀਤੀ ਸੀ। ਇਹ ਵਿਅਕਤੀ ਆਪਣੇ ਕਾਲਜ ਤੋਂ ਫੁੱਟਬਾਲ ਖੇਡਣ ਤੋਂ ਬਾਅਦ ਆਇਆ ਸੀ। ਇਸ ਵਿਅਕਤੀ ਨੇ ਦੱਸਿਆ ਸੀ ਉਹ ਅਤੇ ਉਸ ਦੇ ਦੋਸਤ ਉਦਾਰਤਾ ਦਿਖਾਉਣ ਕਾਰਣ ਟਿਪ ਦਿੰਦੇ ਹਨ। ਉਦੋਂ ਇਹ ਲੋਕ 2 ਲੱਖ 40 ਹਜ਼ਾਰ ਰੁਪਏ ਦੀ ਟਿਪ ਦੇ ਕੇ ਗਏ ਸਨ। ਤਕਰੀਬਨ ਦੋ ਮਹੀਨੇ ਬਾਅਦ ਇਸ ਵਿਅਕਤੀ ਅਤੇ ਉਸ ਦੇ ਦੋਸਤਾਂ ਨੇ 39 ਹਜ਼ਾਰ ਰੁਪਏ ਦੀ ਟਿਪ ਦਿੱਤੀ ਸੀ ਜਿਸ ਤੋਂ ਬਾਅਦ ਇਹ ਖਬਰ ਇੰਟਰਨੈਟ 'ਤੇ ਫੈਲ ਗਈ ਸੀ।
ਨਵੀਂ ਦਿੱਲੀ- ਪੈਟਰੋਲੀਅਮ ਦੀਆਂ ਲੋੜਾਂ ਲਈ ਦਰਾਮਦ 'ਤੇ ਨਿਰਭਰਤਾ ਕਾਰਨ ਭਾਰਤ ਨੂੰ ਕਈ ਮੋਰਚਿਆਂ 'ਤੇ ਨੁਕਸਾਨ ਝੱਲਣਾ ਪੈਂਦਾ ਹੈ। ਮੰਗਲਵਾਰ ਨੂੰ ਪਹਿਲੀ ਵਾਰ ਡਾਲਰ ਦੇ ਮੁਕਾਬਲੇ ਰੁਪਿਆ 80 ਨੂੰ ਪਾਰ ਕਰ ਗਿਆ, ਇਸ ਦਾ ਮੁੱਖ ਕਾਰਨ ਕੱਚਾ ਤੇਲ ਹੀ ਹੈ। ਇਸ ਦੌਰਾਨ ਵੇਦਾਂਤਾ ਲਿਮਟਿਡ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਅਜਿਹਾ ਸੁਝਾਅ ਦਿੱਤਾ ਹੈ, ਜਿਸ ਨੂੰ ਜੇਕਰ ਸਰਕਾਰ ਮੰਨ ਲਵੇ ਤਾਂ ਕੱਚੇ ਤੇਲ ਦੀ ਦਰਾਮਦ 'ਤੇ 75 ਫੀਸਦੀ ਤੱਕ ਦੀ ਬੱਚਤ ਹੋ ਸਕਦੀ ਹੈ। Also Read: ਚੰਡੀਗੜ੍ਹ 'ਚ ਫਿਰ ਵਾਪਰਿਆ ਦਰੱਖਤ ਹਾਦਸਾ! ਪਿਤਾਂ-ਬੱਚਿਆਂ ਦੀ ਮਸਾਂ ਬਚੀ ਜਾਨ ਆਲ ਟਾਈਮ ਹਾਈ ਹੈ ਵਪਾਰ ਘਾਟਾਅਨਿਲ ਅਗਰਵਾਲ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਖੋਜ ਅਤੇ ਉਤਪਾਦਨ ਵਿੱਚ ਨਿੱਜੀ ਖੇਤਰ ਨੂੰ ਵਧੇਰੇ ਹਿੱਸੇਦਾਰੀ ਦੀ ਮਨਜ਼ੂਰੀ ਦਿੰਦੀ ਹੈ ਤਾਂ ਭਾਰਤ ਖੁਦ ਕੱਚੇ ਤੇਲ ਦਾ ਉਤਪਾਦਨ ਕਰ ਸਕਦਾ ਹੈ, ਜੋ ਕਿ ਦਰਾਮਦ ਕੀਤੇ ਕੱਚੇ ਤੇਲ ਦੇ ਮੁਕਾਬਲੇ ਤਿੰਨ-ਚੌਥਾਈ ਸਸਤਾ ਹੋ ਜਾਵੇਗਾ। ਅਨਿਲ ਅਗਰਵਾਲ, ਜੋ ਧਾਤੂ ਅਤੇ ਊਰਜਾ ਖੇਤਰ ਵਿਚ ਕਾਰੋਬਾਰ ਕਰਦੇ ਹਨ, ਦੇਸ਼ ਦੇ ਕੁਦਰਤੀ ਸਰੋਤਾਂ ਦੀ ਸਰਵੋਤਮ ਵਰਤੋਂ ਲਈ ਨਿੱਜੀ ਖੇਤਰ ਦੀ ਵੱਧ ਤੋਂ ਵੱਧ ਹਿੱਸੇਦਾਰੀ ਦੀ ਵਕਾਲਤ ਕਰਦੇ ਰਹੇ ਹਨ। ਇਸ ਵਾਰ ਅਗਰਵਾਲ ਨੇ ਇਹ ਸੁਝਾਅ ਅਜਿਹੇ ਸਮੇਂ 'ਚ ਦਿੱਤਾ ਹੈ ਜਦੋਂ ਇਕ ਦਿਨ ਪਹਿਲਾਂ ਹੀ ਰੁਪਿਆ ਡਿੱਗਣ ਦਾ ਰਿਕਾਰਡ ਬਣਾ ਚੁੱਕਾ ਹੈ ਅਤੇ ਦੇਸ਼ ਦਾ ਵਪਾਰ ਘਾਟਾ ਸਭ ਤੋਂ ਉੱਚੇ ਪੱਧਰ 'ਤੇ ਚਲਾ ਗਿਆ ਹੈ। ਇਸ ਦਾ ਮੁੱਖ ਕਾਰਨ ਕੱਚੇ ਤੇਲ ਅਤੇ ਕੋਲੇ ਸਮੇਤ ਕੁਝ ਉਤਪਾਦਾਂ ਦੀ ਦਰਾਮਦ 'ਚ ਵਾਧਾ ਹੈ। Also Read: ਸਿਮਰਨਜੀਤ ਮਾਨ ਦੀਆਂ ਵਧੀਆਂ ਮੁਸ਼ਕਲਾਂ, ਸ਼ਹੀਦ ਭਗਤ ਸਿੰਘ ਬਾਰੇ ਟਿੱਪਣੀ 'ਤੇ ਦਿੱਲੀ ਥਾਣੇ 'ਚ ਸ਼ਿਕਾਇਤ ਦਰਜ ਇੰਨਾ ਸਸਤਾ ਹੋਵੇਗਾ ਘਰੇਲੂ ਕੱਚਾ ਤੇਲਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਭਾਰਤ ਔਸਤਨ 100 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਕੱਚੇ ਤੇਲ ਦੀ ਦਰਾਮਦ ਕਰ ਰਿਹਾ ਹੈ। ਇੱਕ ਬੈਰਲ ਵਿੱਚ ਲਗਭਗ 159 ਲੀਟਰ ਕੱਚਾ ਤੇਲ ਹੁੰਦਾ ਹੈ। ਇਸ ਤਰ੍ਹਾਂ ਭਾਰਤ ਨੂੰ ਇਸ ਸਮੇਂ ਬਾਹਰੋਂ ਕੱਚਾ ਤੇਲ ਖਰੀਦਣ 'ਤੇ ਪ੍ਰਤੀ ਲੀਟਰ ਪ੍ਰਤੀ 50 ਰੁਪਏ ਖਰਚ ਕਰਨੇ ਪੈ ਰਹੇ ਹਨ। ਅਨਿਲ ਅਗਰਵਾਲ ਦੀ ਮੰਨੀਏ ਤਾਂ ਘਰੇਲੂ ਪੱਧਰ 'ਤੇ ਪੈਦਾ ਹੋਇਆ ਕੱਚਾ ਤੇਲ ਇਕ ਚੌਥਾਈ ਕੀਮਤ 'ਚ ਮਿਲੇਗਾ। ਇਸ ਦਾ ਮਤਲਬ ਹੈ ਕਿ ਘਰੇਲੂ ਕੱਚੇ ਤੇਲ ਦੇ ਮਾਮਲੇ 'ਚ ਸਰਕਾਰ ਨੂੰ ਪ੍ਰਤੀ ਬੈਰਲ 'ਤੇ ਲਗਭਗ 25 ਡਾਲਰ ਯਾਨੀ ਪ੍ਰਤੀ ਲੀਟਰ 'ਤੇ ਲਗਭਗ 12 ਰੁਪਏ ਖਰਚ ਕਰਨੇ ਪੈਣਗੇ। ਜੇਕਰ ਕੱਚਾ ਤੇਲ ਸਸਤਾ ਹੁੰਦਾ ਹੈ ਤਾਂ ਆਮ ਲੋਕਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਕਿਉਂਕਿ ਡੀਜ਼ਲ-ਪੈਟਰੋਲ ਵੀ ਇਸੇ ਅਨੁਪਾਤ ਵਿਚ ਸਸਤਾ ਹੋ ਜਾਵੇਗਾ। ਸਰਕਾਰ ਨੂੰ ਵੀ ਹੋਣਗੇ ਕਈ ਫਾਇਦੇਅਗਰਵਾਲ ਨੇ ਬਿਆਨ 'ਚ ਕਿਹਾ, ''ਭਾਰਤ ਦਰਾਮਦ ਦੀ ਲਾਗਤ ਦੇ ਇਕ ਚੌਥਾਈ 'ਤੇ ਕੱਚੇ ਤੇਲ ਦਾ ਉਤਪਾਦਨ ਕਰ ਸਕਦਾ ਹੈ, ਜਿਵੇਂ ਕੇਅਰਨ ਸਰਕਾਰ ਨੂੰ 26 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਤੇਲ ਦੇ ਰਹੀ ਹੈ। ਸਾਡਾ ਆਰਥਿਕ ਵਿਕਾਸ ਰਵਾਇਤੀ ਉਦਯੋਗ ਅਤੇ ਸਟਾਰਟਅੱਪ ਦੋਵਾਂ ਦੁਆਰਾ ਚਲਾਇਆ ਜਾ ਰਿਹਾ ਹੈ। ਸਾਡੇ ਸਟਾਰਟਅੱਪਸ ਅਤੇ ਉੱਦਮੀਆਂ ਨੂੰ ਬਿਨਾਂ ਕਿਸੇ ਡਰ ਦੇ ਕੰਮ ਵਿਚ ਊਰਜਾ ਲਗਾਉਣ ਲਈ ਉਤਸ਼ਾਹਿਤ ਕਰਨ ਨਾਲ ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਹੋਵੇਗਾ ਅਤੇ ਸਰਕਾਰ ਨੂੰ ਭਾਰੀ ਮਾਲੀਆ ਪ੍ਰਾਪਤ ਹੋਵੇਗਾ। Also Read: MSP 'ਤੇ ਮੋਦੀ ਸਰਕਾਰ ਨੇ ਬਣਾਈ ਕਮੇਟੀ, ਰਾਘਵ ਚੱਢਾ ਨੇ ਦ...
ਨਵੀਂ ਦਿੱਲੀ- ਇਕ ਮਹਿਲਾ ਨੇ ਨਵੀਂ ਨੌਕਰੀ ਵਿਚ ਸੈਲਰੀ ਵਿਚ ਤਕਰੀਬਨ 16 ਲੱਖ ਦੇ ਵਾਧੇ ਬਾਰੇ ਦੱਸਣ ਲਈ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਦਿੱਤੀ। ਜਿਸ ਕਾਰਨ ਉਸ ਨੂੰ ਨਵੀਂ ਨੌਕਰੀ ਤੋਂ ਕੱਢ ਦਿੱਤਾ ਗਿਆ। ਜੂਨ ਵਿਚ ਲੈਕਸੀ ਲਾਰਸਨ ਨੇ ਟਿਕਟਾਕ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਮਾਰਕੀਟਿੰਗ ਏਜੰਸੀ ਵਿਚ ਉਸ ਦੀ ਸੈਲਰੀ ਤਕਰੀਬਨ 56 ਲੱਖ ਸੀ। ਟੈੱਕ ਇੰਡਸਟਰੀ ਵਿਚ ਉਸ ਨੂੰ ਨਵੀਂ ਨੌਕਰੀ ਮਿਲੀ। ਇਥੇ ਉਸ ਨੂੰ ਤਕਰੀਬਨ 72 ਲੱਖ ਰੁਪਏ ਸਾਲਾਨਾ ਮਿਲਣਗੇ।ਵੀਡੀਓ ਵਿਚ ਲੈਕਸੀ ਨੇ ਅਮਰੀਕਾ ਦੇ ਡੈਨਵਰ ਵਿਚ ਰਹਿੰਦੇ ਹੋਏ ਆਪਣੀ ਸਪੈਂਡਿੰਗ ਹੈਬਿਟਸ ਬਾਰੇ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਉਸ ਨੂੰ ਨਵੀਂ ਨੌਕਰੀ ਕਿਵੇਂ ਮਿਲੀ। ਪਰ ਲੈਕਸੀ ਨੇ ਕਿਹਾ ਕਿ ਕੰਪਨੀ ਨੇ ਜਦੋਂ ਉਸ ਦਾ ਟਿਕਟਾਕ ਅਕਾਉਂਟ ਲੱਭਿਆ ਤਾਂ ਉਸ ਨੇ ਵੀਡੀਓ ਡਲੀਟ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਬੌਸ ਦੇ ਗੁੱਸੇ ਤੋਂ ਬੱਚ ਸਕੇ।ਯੂ.ਐੱਸ.ਏ. ਟੁਡੇ ਦੀ ਇਕ ਰਿਪੋਰਟ ਮੁਤਾਬਕ ਲੈਕਸੀ ਨੂੰ ਪਤਾ ਸੀ ਕਿ ਨੈਸ਼ਨਲ ਲੇਬਰ ਰਿਲੇਸ਼ਨ ਐਕਟ ਦੇ ਤਹਿਤ ਉਨ੍ਹਾਂ ਨੂੰ ਤਨਖਾਹ ਡਿਸਕਸ ਕਰਨ ਦਾ ਅਧਿਕਾਰ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਵੀਡੀਓ ਡਿਲੀਟ ਕਰ ਦਿੱਤੀ ਸੀ। ਆਖਿਰ ਵਿਚ ਸੁਪਰਵਾਈਜ਼ਰ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਟਿਕਟਾਕ ਅਕਾਉਂਟ ਬਾਰੇ ਗੱਲਬਾਤ ਕੀਤੀ।ਲੈਕਸੀ ਨੇ ਇਕ ਵੀਡੀਓ 'ਚ ਦੱਸਿਆ ਕਿ ਕੰਪਨੀ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਤਨਖਾਹ ਬਾਰੇ ਡਿਸਕਸ ਕਰਨਾ ਬਿਲਕੁਲ ਵੀ ਪਸੰਦ ਨਹੀਂ ਆਇਆ। ਜਦੋਂ ਉਨ੍ਹਾਂ ਨੇ ਕੰਪਨੀ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੀ ਵੀਡੀਓ ਨੇ ਕਿਸੇ ਸਕਿਓਰਿਟੀ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਦੇ ਸੀਨੀਅਰ ਨੇ ਇਸ ਨੂੰ ਨਕਾਰ ਦਿੱਤਾ ਪਰ ਕੰਪਨੀ ਵਲੋਂ ਕਿਹਾ ਗਿਆ ਕਿ ਉਹ ਲੋਕ ਅਜਿਹਾ ਰਿਸਕ ਨਹੀਂ ਲੈਣਾ ਚਾਹੁੰਦੇ ਹਨ।ਲੈਕਸੀ ਨੇ ਵੀਡੀਓ ਵਿਚ ਕਿਹਾ ਕਿ ਟਿਕਟਾਕ ਦੀ ਵਜ੍ਹਾ ਨਾਲ ਮੇਰੀ ਨੌਕਰੀ ਚਲੀ ਗਈ। ਉਨ੍ਹਾਂ ਨੇ ਦੱਸਿਆ ਕਿ ਹਾਇਰਿੰਗ ਦੇ ਦੋ ਹਫਤੇ ਬਾਅਦ ਹੀ ਉਨ੍ਹਾਂ ਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ ਹੈ। ਲੈਕਸੀ ਨੇ ਕਿਹਾ ਕਿ ਕੰਪਨੀ ਨੇ ਇਸ ਦੇ ਪਿੱਛੇ ਸਕਿਓਰਿਟੀ ਕੰਸਰਨ ਦਾ ਕਾਰਣ ਦੱਸਿਆ।ਐਂਪਲਾਇਰਸ ਲਈ ਸੋਸ਼ਲ ਮੀਡੀਆ ਮਾਨੀਟਰਿੰਗ ਪਾਲਿਸੀ ਨੂੰ ਲੈ ਕੇ ਯੂ.ਐੱਸ.ਏ. ਟੁਡੇ ਨੇ ਲਾਅ ਫਰਮ ਜੋਸਫ ਐਂਡ ਨੋਰਿੰਸਬਰਗ ਐੱਲ.ਐੱਲ.ਸੀ. ਦੇ ਪਾਰਟਨਰ ਬੇਨਿਟਾ ਜੋਸੇਫ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਇਸ ਗੱਲ ਦਾ ਖਾਸ ਖਿਆਲ ਰੱਖਦੀ ਹੈ ਕਿ ਤੁਸੀਂ ਕੋਈ ਭੇਦਭਾਵਪੂਰਨ ਬਿਆਨ ਨਾ ਦੇਵੇ, ਟ੍ਰੇਡ ਸੀਕ੍ਰੇਟਸ ਦਾ ਖੁਲਾਸਾ ਨਾ ਕਰੇ, ਹਿੰਸਾ ਦੀ ਧਮਕੀ ਨਾ ਦੇਵੇ ਅਤੇ ਕੋਈ ਗੈਰਕਾਨੂੰਨੀ ਹਰਕਤ ਨਾ ਕਰੇ। ਜੇਕਰ ਕੰਪਨੀ ਤੁਹਾਨੂੰ ਇਨ੍ਹਾਂ ਵਿਚੋਂ ਕੋਈ ਵੀ ਕੰਮ ਕਰਦਾ ਦੇਖਦੀ ਹੈ, ਤਾਂ ਇਸ ਆਧਾਰ 'ਤੇ ਤੁਹਾਡੀ ਨੌਕਰੀ ਜਾ ਸਕਦੀ ਹੈ।ਵੀਡੀਓ ਦੀ ਵਜ੍ਹਾ ਤੋਂ ਲੈਕਸੀ ਦੇ ਟਿਕਟਾਕ ਫਾਲੋਅਰਸ ਕਾਫੀ ਤੇਜ਼ੀ ਵਧੇ। ਹੁਣ ਉਨ੍ਹਾਂ ਨੂੰ ਤਕਰੀਬਨ 33 ਹਜ਼ਾਰ ਲੋਕ ਫਾਲੋ ਕਰਦੇ ਹਨ। ਉਨ੍ਹਾਂ ਨੇ ਵੀਡੀਓ ਦੇ ਆਖਿਰ ਵਿਚ ਦੱਸਿਆ ਕਿ ਨੌਕਰੀ ਤੋਂ ਕੱਢੇ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁਰਾਣੇ ਮੈਨੇਜਰ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੇ ਅਕਾਉਂਟ ਮੈਨੇਜਰ ਦੀ ਜੌਬ 'ਤੇ ਲੈਕਸੀ ਨੂੰ ਫਿਰ ਤੋਂ ਬਹਾਲ ਕਰ ਲਿਆ। ਲੈਕਸੀ ਦੀ ਇਸ ਵੀਡੀਓ ਨੂੰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ।
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ MSP ਪੈਨਲ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਯੂਨਾਈਟਿਡ ਕਿਸਾਨ ਮੋਰਚਾ ਦੇ ਤਿੰਨ ਮੈਂਬਰ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਹੀ ਐਲਾਨ ਕੀਤਾ ਸੀ ਕਿ ਐੱਮਐੱਸਪੀ ਲਈ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਜਾਵੇਗੀ। ਹੁਣ ਉਸ ਵਾਅਦੇ ਨੂੰ ਪੂਰਾ ਕਰਦਿਆਂ ਸਰਕਾਰ ਨੇ ਐਲਾਨ ਕਰ ਦਿੱਤਾ ਹੈ। Also Read: 'ਇਮਤਿਹਾਨ ਦੇਣਾ ਹੈ ਤਾਂ ਪਹਿਲਾਂ ਉਤਾਰੋ...' NEET ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥਣਾਂ ਨਾਲ ਬਦਸਲੂਕੀ 'ਤੇ ਮਾਮਲਾ ਦਰਜ ਸਰਕਾਰ ਮੁਤਾਬਕ ਇਹ ਕਮੇਟੀ ਐੱਮਐੱਸਪੀ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਬਣਾਈ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਸਾਲ ਪੂਰੇ ਦੇਸ਼ ਵਿੱਚ ਕਿਸਾਨ ਅੰਦੋਲਨ ਹੋਇਆ ਸੀ। ਰਾਕੇਸ਼ ਟਿਕੈਤ ਨੇ ਉਸ ਅੰਦੋਲਨ ਦੀ ਅਗਵਾਈ ਕੀਤੀ ਸੀ ਅਤੇ ਕਿਸਾਨਾਂ ਦੇ ਇੱਕ ਵੱਡੇ ਹਿੱਸੇ ਨੂੰ ਮੋਦੀ ਸਰਕਾਰ ਵਿਰੁੱਧ ਖੜ੍ਹਾ ਕੀਤਾ ਸੀ। ਉਦੋਂ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਉਹ ਇਨ੍ਹਾਂ ਤਿੰਨਾਂ ਦੇ ਕਾਨੂੰਨ ਦੀ ਵਾਪਸੀ ਚਾਹੁੰਦੇ ਸਨ। ਉਸ ਕਿਸਾਨ ਅੰਦੋਲਨ ਕਾਰਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ ਸੀ। ਇਸੇ ਸੰਬੋਧਨ ਵਿਚ ਉਨ੍ਹਾਂ ਨੇ ਐੱਮਐੱਸਪੀ ਬਾਰੇ ਇੱਕ ਕਮੇਟੀ ਬਣਾਉਣ ਦੀ ਗੱਲ ਵੀ ਕਹੀ ਸੀ। ਸਰਕਾਰ ਵੱਲੋਂ ਬਣਾਈ ਗਈ ਕਮੇਟੀ ਵਿੱਚ ਯੂਨਾਈਟਿਡ ਕਿਸਾਨ ਮੋਰਚਾ ਦੇ ਤਿੰਨ ਮੈਂਬਰ ਵੀ ਸ਼ਾਮਲ ਹੋਣਗੇ। ਕੇਂਦਰ ਦੀ ਤਰਫੋਂ ਜਥੇਬੰਦੀ ਨੂੰ ਤਿੰਨ ਨਾਂ ਭੇਜਣ ਲਈ ਕਿਹਾ ਗਿਆ ਹੈ। ਜਿਵੇਂ ਹੀ ਐਸ.ਕੇ.ਐਮ ਦੀ ਤਰਫੋਂ ਨਾਮ ਆਉਂਦੇ ਹਨ, ਕਮੇਟੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ। ਇਸ ਕਮੇਟੀ ਦੀ ਗੱਲ ਕਰੀਏ ਤਾਂ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਇਸ ਦਾ ਚੇਅਰਮੈਨ ਬਣਾਇਆ ਗਿਆ ਹੈ। ਖੇਤੀ ਅਰਥ ਸ਼ਾਸਤਰੀ ਸੁਖਪਾਲ ਸਿੰਘ ਅਤੇ ਸੀਐਸਸੀ ਸ਼ੇਖਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। Also Read: ਮਹਿੰਗਾਈ ਦੀ ਮਾਰ! ਦੁੱਧ-ਦਹੀਂ, ਪਨੀਰ ਤੋਂ ਲੈ ਕੇ ਇਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ, ਦੇਖੋ ਸੂਚੀ ਆਈਸੀਏਆਰ ਦੇ ਡਾਇਰੈਕਟਰ ਜਨਰਲ, ਕਰਨਾਟਕ, ਆਂਧਰਾ ਪ੍ਰਦੇਸ਼, ਸਿੱਕਮ ਅਤੇ ਉੜੀਸਾ ਦੀਆਂ ਚਾਰ ਰਾਜ ਸਰਕਾਰਾਂ ਦੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਹਨ। ਸਰਕਾਰ ਨੇ ਇਸ ਕਮੇਟੀ ਵਿੱਚ ਹੋਰ ਕਿਸਾਨ ਜਥੇਬੰਦੀਆਂ ਨੂੰ ਵੀ ਥਾਂ ਦਿੱਤੀ ਹੈ। ਭਾਰਤੀ ਕਿਸਾਨ ਸਭਾ ਦੇ ਪ੍ਰਧਾਨ ਡਾਕਟਰ ਕ੍ਰਿਸ਼ਨਵੀਰ ਚੌਧਰੀ, ਗੁਣਵੰਤ ਪਾਟਿਲ, ਪ੍ਰਮੋਦ ਕੁਮਾਰ ਚੌਧਰੀ, ਸਈਅਦ ਪਾਸ਼ਾ ਪਟੇਲ ਨੂੰ ਵੀ ਇਸ ਪੈਨਲ ਦਾ ਹਿੱਸਾ ਬਣਾਇਆ ਗਿਆ ਹੈ। ਕੇਂਦਰ ਵੱਲੋਂ MSP ‘ਤੇ ਬਣਾਈ ਗਈ ਕਮੇਟੀ ਕਾਲ਼ੇ ਕਨੂੰਨਾਂ ਦੇ ਹਿਮਾਇਤੀ ਮੈਂਬਰਾਂ ਵਾਲੀ ਹੈਅੰਨ ਭੰਡਾਰ ਭਰਨ ਵਾਲੇ ਸੂਬੇ ਨੂੰ ਕਮੇਟੀ ‘ਚ ਨੁਮਾਇੰਦਗੀ ਨਾ ਦੇਣਾ, ਪੰਜਾਬ ਅਤੇ ਕਿਸਾਨ ਭਰਾਵਾਂ ਨਾਲ ਧੋਖਾ ਹੈ-@raghav_chadha MP, ਰਾਜ ਸਭਾ pic.twitter.com/vf6TLAcrn4 — AAP Punjab (@AAPPunjab) July 19, 2022 ਪੰਜਾਬ ਤੇ ਕਿਸਾਨ ਭਰਾਵਾਂ ਨਾਲ ਧੋਖਾ-ਰਾਘਵ ਚੱਢਾਸਰਕਾਰ ਦੇ ਇਸ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਦਾ ਇਕ ਵੀਡੀਓ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਈ ਗਈ ਕਮੇਟੀ ਕਾਲੇ ਕਾਨੂੰਨਾਂ ਦੇ ਹਿਮਾਇਤੀ ਮੈਂਬਰਾਂ ਵਾਲੀ ਹੈ। ਅੰਨ੍ਹ ਭੰਡਾਰ ਭਰਨ ਵਾਲੇ ਸੂਬੇ ਨੂੰ ਕਮੇਟੀ ਵਿਚ ਨੁਮਾਇੰਦਗੀ ਨਾ ਦੇਣਾ ਪੰਜਾਬ ਤੇ ਕਿਸਾਨ ਭਰਾਵਾਂ ਨਾਲ ਧੋਖਾ ਹੈ।...
ਨਵੀਂ ਦਿੱਲੀ- ਦੇਸ਼ ਭਰ 'ਚ 18 ਜੁਲਾਈ 2022 ਸੋਮਵਾਰ ਤੋਂ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ. ਦਰਾਂ) 'ਚ ਬਦਲਾਅ ਲਾਗੂ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ। ਨਵੀਆਂ ਦਰਾਂ ਲਾਗੂ ਹੋਣ ਨਾਲ ਅੱਜ ਤੋਂ ਕਈ ਉਤਪਾਦ ਮਹਿੰਗੇ ਹੋ ਗਏ ਹਨ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਜੀਐੱਸਟੀ ਕੌਂਸਲ ਨੇ ਆਪਣੀ ਪਿਛਲੀ ਮੀਟਿੰਗ ਵਿੱਚ ਡੱਬਾਬੰਦ ਜਾਂ ਪੈਕ ਕੀਤੇ ਅਤੇ ਲੇਬਲ ਵਾਲੇ (ਫਰੋਜ਼ਨ ਨੂੰ ਛੱਡ ਕੇ) ਮੱਛੀ, ਦਹੀਂ, ਪਨੀਰ, ਲੱਸੀ, ਸ਼ਹਿਦ, ਸੁੱਕਾ ਮਖਾਨਾ, ਸੁੱਕਾ ਸੋਇਆਬੀਨ, ਮਟਰ, ਕਣਕ ਅਤੇ ਹੋਰ ਉਤਪਾਦਾਂ ਨੂੰ ਮਨਜ਼ੂਰੀ ਦਿੱਤੀ। ਅਨਾਜ ਅਤੇ ਮੁਰਮੁਰਾ 'ਤੇ ਪੰਜ ਫੀਸਦੀ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਖੁੱਲੇ ਵਿਚ ਵੇਚੇ ਜਾਣ ਵਾਲੇ ਗੈਰ-ਬ੍ਰਾਂਡ ਵਾਲੇ ਉਤਪਾਦਾਂ 'ਤੇ ਜੀਐੱਸਟੀ ਛੋਟ ਜਾਰੀ ਰਹੇਗੀ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਪ੍ਰੀ-ਪੈਕ ਕੀਤੇ ਅਤੇ ਲੇਬਲ ਕੀਤੇ ਉਤਪਾਦਾਂ 'ਤੇ ਜੀਐੱਸਟੀ ਦੀ ਦਰ ਨੂੰ ਲੈ ਕੇ FAQ (frequently asked questions) ਜਾਰੀ ਕੀਤਾ, ਜਿਸ ਵਿੱਚ ਇਸ 'ਤੇ ਉੱਠ ਰਹੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਕੀ ਮਹਿੰਗਾ ਹੋ ਗਿਆ?1. ਆਟਾ, ਪਨੀਰ, ਲੱਸੀ ਅਤੇ ਦਹੀਂ ਵਰਗੀਆਂ ਪਹਿਲਾਂ ਤੋਂ ਪੈਕ ਕੀਤੀਆਂ ਅਤੇ ਲੇਬਲ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ। ਸ਼ਹਿਦ, ਸੁੱਕਾ ਮਖਾਨਾ, ਸੁੱਕਾ ਸੋਇਆਬੀਨ, ਮਟਰ, ਕਣਕ ਅਤੇ ਹੋਰ ਅਨਾਜ ਅਤੇ ਪਫਡ ਚਾਵਲ ਵਰਗੇ ਉਤਪਾਦ ਵੀ ਮਹਿੰਗੇ ਹੋ ਜਾਣਗੇ। ਪਹਿਲਾਂ ਤੋਂ ਪੈਕ ਕੀਤੇ, ਲੇਬਲ ਕੀਤੇ ਦਹੀਂ, ਲੱਸੀ ਅਤੇ ਪਨੀਰ 'ਤੇ 5% ਜੀਐੱਸਟੀ ਲੱਗੇਗਾ। ਚੂੜਾ, ਖੋਈ, ਚਾਵਲ, ਸ਼ਹਿਦ ਅਨਾਜ, ਮੀਟ, ਮੱਛੀ ਵੀ ਇਸ ਵਿੱਚ ਸ਼ਾਮਲ ਹਨ। 2. ਟੈਟਰਾ ਪੈਕ ਅਤੇ ਬੈਂਕ ਦੁਆਰਾ ਚੈੱਕ ਜਾਰੀ ਕਰਨ 'ਤੇ ਐਟਲਸ ਸਮੇਤ ਨਕਸ਼ਿਆਂ ਅਤੇ ਚਾਰਟ 'ਤੇ 18 ਪ੍ਰਤੀਸ਼ਤ ਜੀਐੱਸਟੀ ਅਤੇ 12 ਪ੍ਰਤੀਸ਼ਤ ਜੀਐੱਸਟੀ ਲੱਗੇਗਾ। 3. 'ਪ੍ਰਿੰਟਿੰਗ/ਡਰਾਇੰਗ ਸਿਆਹੀ', ਤਿੱਖੇ ਚਾਕੂ, ਪੇਪਰ ਕੱਟਣ ਵਾਲੇ ਚਾਕੂ ਅਤੇ 'ਪੈਨਸਿਲ ਸ਼ਾਰਪਨਰ', LED ਲੈਂਪ, ਡਰਾਇੰਗ ਅਤੇ ਮਾਰਕਿੰਗ ਉਤਪਾਦਾਂ 'ਤੇ ਟੈਕਸ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਸੋਲਰ ਵਾਟਰ ਹੀਟਰਾਂ 'ਤੇ ਹੁਣ 12 ਫੀਸਦੀ ਜੀਐੱਸਟੀ ਲੱਗੇਗਾ ਜੋ ਪਹਿਲਾਂ ਪੰਜ ਫੀਸਦੀ ਟੈਕਸ ਸੀ। 4. 5,000 ਰੁਪਏ ਤੋਂ ਵੱਧ ਕਿਰਾਏ ਵਾਲੇ ਹਸਪਤਾਲ ਦੇ ਕਮਰਿਆਂ 'ਤੇ ਵੀ GST ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ 1000 ਰੁਪਏ ਪ੍ਰਤੀ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲਾਂ ਦੇ ਕਮਰਿਆਂ 'ਤੇ 12 ਫੀਸਦੀ ਦੀ ਦਰ ਨਾਲ ਟੈਕਸ ਲਗਾਉਣ ਦੀ ਗੱਲ ਕਹੀ ਗਈ ਹੈ। 5. ਬਾਗਡੋਗਰਾ ਤੋਂ ਉੱਤਰ-ਪੂਰਬੀ ਰਾਜਾਂ ਦੀ ...
ਨਵੀਂ ਦਿੱਲੀ: ਪਾਣੀ ਕਈ ਬੀਮਾਰੀਆਂ ਦਾ ਇਲਾਜ ਕਰ ਦਿੰਦਾ ਹੈ। ਜੇਕਰ ਅਸੀਂ ਦਿਨ ’ਚ ਸਹੀ ਮਾਤਰਾ ’ਚ ਪਾਣੀ ਪੀਏ ਤਾਂ ਸਾਡੀ ਸਿਹਤ ਨੂੰ ਤਾਂ ਬਹੁਤ ਸਾਰੇ ਲਾਭ ਮਿਲਦੇ ਹਨ। ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਦੇ ਅੰਦਰ ਸਾਰੇ ਗੰਦੇ ਕਣ ਨਿਕਲ ਜਾਂਦੇ ਹਨ ਜਿਸ ਨਾਲ ਇਕ ਤਾਂ ਸਾਡੀ ਸਕਿਨ ਸਾਫ ਹੁੰਦੀ ਹੈ ਤਾਂ ਦੂਜਾ ਸਾਡਾ ਸਰੀਰ ਰੋਗਾਂ ਤੋਂ ਦੂਰ ਰਹਿੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਦਿਨ ’ਚ 2 ਤੋਂ 3 ਲੀਟਰ ਤੱਕ ਪਾਣੀ ਪੀ ਲੈਂਦੇ ਹਨ ਪਰ ਇਸ ਦੇ ਬਾਵਜੂਦ ਪਾਣੀ ਉਨ੍ਹਾਂ ਦੇ ਸਰੀਰ ਨੂੰ ਲਾਭ ਨਹੀਂ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਕਾਰਨ ਤੁਹਾਡੇ ਵੱਲੋਂ ਕੀਤੀਆਂ ਗਈਆਂ ਇਹ ਗਲਤੀਆਂ ਹੋ ਸਕਦੀਆਂ ਹਨ। Also Read: 'ਕਾਤਲ ਨੂੰ ਪੇਸ਼ੀ 'ਤੇ 200 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ', Moosewala ਦੇ ਪਿਤਾ ਨੇ ਚੁੱਕੇ ਸਵਾਲ ਪਾਣੀ ਪੀਂਦੇ ਸਮੇਂ ਨਾ ਕਰੋ ਇਹ ਗਲਤੀਆਂ ਬਹੁਤ ਸਾਰੇ ਲੋਕ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ’ਚ ਪਾਣੀ ਨਹੀਂ ਪੀਂਦੇ ਪਰ ਜੇਕਰ ਤੁਸੀਂ ਪਾਣੀ ਪੀਂਦੇ ਸਮੇਂ ਇਹ 5 ਗਲਤੀਆਂ ਕਰਦੇ ਹੋ ਇਹ ਪਾਣੀ ਤੁਹਾਡੇ ਲਈ ਹਾਨੀਕਾਰਕ ਬਣ ਸਕਦਾ ਹੈ। ਕਸਰਤ ਕਰਨ ਤੋਂ ਬਾਅਦ ਪਾਣੀ ਨਾ ਪੀਣਾਸਰੀਰ ਨੂੰ ਫਿਟ ਰੱਖਣ ਵਾਲੇ ਲੋਕ ਹਮੇਸ਼ਾ ਕਸਰਤ ਤੋਂ ਪਹਿਲਾਂ ਤਾਂ ਪਾਣੀ ਪੀ ਕੇ ਜਾਂਦੇ ਹੀ ਹਨ ਪਰ ਕਸਰਤ ਤੋਂ ਬਾਅਦ ਉਹ ਪਾਣੀ ਨਹੀਂ ਪੀਂਦੇ ਹਨ ਅਤੇ ਉਹ ਅਜਿਹਾ ਕਰਕੇ ਸਭ ਤੋਂ ਵੱਡੀ ਗਲਤੀ ਕਰਦੇ ਹਨ। ਇਸ ਲਈ ਜੇਕਰ ਤੁਸੀਂ ਆਪਣੇ ਸਰੀਰ ਨੂੰ ਹੈਲਦੀ ਅਤੇ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਕਸਤਰ ਤੋਂ ਬਾਅਦ ਪਾਣੀ ਜ਼ਰੂਰ ਪੀਓ। ਖੜ੍ਹੇ ਹੋ ਕੇ ਪਾਣੀ ਪੀਣਾਦੂਜੀ ਜੋ ਸਭ ਤੋਂ ਵੱਡੀ ਗਲਤੀ ਲੋਕ ਕਰਦੇ ਹਨ ਉਹ ਹੈ ਖੜ੍ਹੇ ਹੋ ਕੇ ਪਾਣੀ ਪੀਣ ਦੀ। ਤੁਸੀਂ ਅਜਿਹੀ ਗਲਤੀ ਭੁੱਲ ਕੇ ਨਾ ਕਰੋ। ਤੁਹਾਨੂੰ ਵੱਡੇ ਬਜ਼ੁਰਗਾਂ ਨੇ ਵੀ ਇਸ ਤਰ੍ਹਾਂ ਪਾਣੀ ਪੀਣ ਤੋਂ ਮਨ੍ਹਾ ਕੀਤਾ ਹੋਵੇਗਾ। ਹਾਲਾਂਕਿ ਇਹ ਗੱਲ ਸੱਚ ਹੈ ਕਿ ਤੁਹਾਨੂੰ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਤੁਹਾਡੇ ਸਰੀਰ ਨੂੰ ਪੂਰੇ ਪੋਸ਼ਕ ਤੱਤ ਨਹੀਂ ਮਿਲਦੇ ਹਨ। Also Read: Sangrur ਦੇ ਸੰਸਦ ਮੈਂਬਰ ਵਜੋਂ ਸਿਮਰਨਜੀਤ ਸਿੰਘ ਮਾਨ ਨੇ ਸੰਵਿਧਾਨ ਦੀ ਚੁੱਕੀ ...
ਨਵੀਂ ਦਿੱਲੀ- ਭਾਰਤੀ ਰੁਪਿਆ ਇਨ੍ਹੀਂ ਦਿਨੀਂ ਸੰਭਵਤਾ ਆਪਣੇ ਸਭ ਤੋਂ ਬੁਰੇ ਦੌਰ ਨੂੰ ਦੇਖ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਿਆ ਇਤਿਹਾਸਕ ਰੂਪ ਨਾਲ ਸਰਵਕਾਲਿਕ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ, ਪਰ ਜੇਕਰ 2022 ਦੀ ਸ਼ੁਰੂਆਤ ਨਾਲ ਹੁਣ ਤੱਕ ਦੇ ਹਾਲਾਤ ਨੂੰ ਦੇਖੀਏ ਤਾਂ ਡਾਲਰ ਨੇ ਸਿਰਫ ਰੁਪਏ ਨੂੰ ਹੀ ਨਹੀਂ ਰੁਲਾਇਆ ਹੈ, ਸਗੋਂ ਯੂਰਪ ਤੋਂ ਲੈ ਕੇ ਅਮਰੀਕੀ ਮਹਾਦੀਪ ਦੀਆਂ ਕਈ ਵੱਡੀਆਂ ਅਰਥਵਿਵਸਥਾਵਾਂ ਦੀਆਂ ਮੁਦਰਾਵਾਂ ਨੂੰ ਵੀ ਪਛਾੜ ਦਿੱਤਾ ਹੈ। ਇਸ ਵਿਚ ਯੂਰੋ ਤੋਂ ਲੈ ਕੇ ਬ੍ਰਿਟਿਸ਼ ਪੌਂਡ ਅਤੇ ਜਾਪਾਨੀ ਯੈੱਨ ਵੀ ਸ਼ਾਮਲ ਹੈ।ਦਸੰਬਰ 2021 ਵਿਚ ਇਕ ਡਾਲਰ 74.50 ਰੁਪਏ ਦੇ ਬਰਾਬਰ ਸੀ। ਹੁਣ 15 ਜੁਲਾਈ ਦੇ ਅੰਕੜਿਆੰ ਨੂੰ ਦੇਖੀਏ ਤਾਂ ਇਹ 79.74 ਰੁਪਏ ਦਾ ਹੋ ਗਿਆ ਹੈ। ਇਸ ਤਰ੍ਹਾਂ ਡਾਲਰ ਦੇ ਮੁਕਾਬਲੇ ਰੁਪਿਆ ਪਿਛਲੇ ਸਾਢੇ 6 ਮਹੀਨੇ ਵਿਚ ਤੇਜ਼ੀ ਨਾਲ ਡਿੱਗਿਆ ਹੈ ਅਤੇ ਇਸ ਦੀ ਕੀਮਤ 7 ਫੀਸਦੀ ਤੱਕ ਹੇਠਾਂ ਆ ਗਿਆ ਹੈ। ਰੁਪਏ ਦਾ ਇਹ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ।ਸਰਕਾਰੀ ਸੂਤਰਾਂ ਨੇ ਕਿਹਾ ਕਿ ਜੇਕਰ ਤੁਸੀਂ ਸੋਚ ਰਹੇ ਹੋ ਕਿ ਡਾਲਰ ਦੀ ਇਹ ਮਜ਼ਬੂਤੀ ਸਿਰਫ ਰੁਪਏ ਦੇ ਅੱਗੇ ਚੱਲ ਰਹੀ ਹੈ। ਤਾਂ ਸਾਲ 2022 ਦੀ ਸ਼ੁਰੂਆਤ ਨਾਲ ਹੁਣ ਤੱਕ ਦੁਨੀਆ ਦੀਆਂ ਕਈ ਵੱਡੀਆਂ ਅਰਥਵਿਵਸਥਾਵਾਂ ਦੇ ਮੁਕਾਬਲੇ ਡਾਲਰ ਤੇਜ਼ੀ ਨਾਲ ਮਜ਼ਬੂਤ ਹੋਇਆ ਹੈ। ਯੂਰਪੀ ਦੇਸ਼ਾਂ ਦੀ ਮੁਦਰਾ ਯੂਰੋ, ਬ੍ਰਿਟੇਨ ਦੀ ਪੌਂਡ, ਜਾਪਾਨ ਦੀ ਯੈੱਨ, ਸਵਿੱਟਜ਼ਰਲੈਂਡ ਦੀ ਫ੍ਰੈਂਕ, ਕੈਨੇਡਾ ਦੇ ਡਾਲਰ ਅਤੇ ਸਵੀਡਨ ਦੀ ਕ੍ਰੋਨਾ ਦੇ ਮੁਕਾਬਲੇ ਡਾਲਰ ਇਸ ਸਾਲ ਹੁਣ ਤੱਕ 13 ਫੀਸਦੀ ਤੱਕ ਮਜ਼ਬੂਤੀ ਹਾਸਲ ਕਰ ਚੁੱਕਾ ਹੈ। ਅਜਿਹੇ ਵਿਚ ਰੁਪਏ ਦੀ ਇਸ ਕਮਜ਼ੋਰੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर