LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CBSE 12th Result 2022: ਸੀ.ਬੀ.ਐੱਸ.ਈ. 12ਵੀਂ ਦਾ ਨਤੀਜਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ

22 july cbse result

ਨਵੀਂ ਦਿੱਲੀ- ਸੀ.ਬੀ.ਐੱਸ.ਈ. ਨਤੀਜੇ 2022 ਕੇਂਦਰੀ ਮਾਧਿਅਮ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਨਤੀਜੇ ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਡਿਜੀਲਾਕਰ ਤੋਂ ਨਤੀਜੇ ਚੈੱਕ ਕਰ ਸਕਦੇ ਹਨ। ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪ੍ਰੀਖਿਆ ਵਿਚ 94.54 ਫੀਸਦੀ ਵਿਦਿਆਰਥੀ ਅਤੇ 91.25 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਜਵਾਹਰ ਨਵੋਦਿਆ ਵਿਦਿਆਲੇ ਦਾ ਨਤੀਜੇ 98.93 ਫੀਸਦੀ ਰਿਹਾ ਹੈ, ਉਥੇ ਹੀ ਕੇਂਦਰੀ ਵਿਦਿਆਲੇ ਦਾ ਨਤੀਜਾਾ 97.04 ਫੀਸਦੀ ਰਿਹਾ ਹੈ। ਇਸ ਸਾਲ ਨਤੀਜੇ ਵਿਚ ਸਾਰੇ ਜ਼ੋਨ ਵਿਚ ਤ੍ਰਿਵੇਂਦਰਮ ਸਭ ਤੋਂ ਉਪਰ ਰਿਹਾ ਹੈ।
2 ਵਜੇ ਆਵੇਗਾ 10ਵੀਂ ਦਾ ਨਤੀਜਾ
ਸੀ.ਬੀ.ਐੱਸ.ਈ. ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੁਪਹਿਰ ਦੋ ਵਜੇ 10ਵੀਂ ਦਾ ਨਤੀਜਾ ਵੀ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਜਾਵੇਗਾ। ਉਥੇ ਹੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਨਤੀਜੇ ਐਲਾਨ ਹੋ ਚੁੱਕੇ ਹਨ। ਦੱਸ ਦਈਏ ਕਿ ਸੀ.ਬੀ.ਐੱਸ.ਈ. ਬੋਰਡ ਨਤੀਜੇ ਨੂੰ ਲੈ ਕੇ ਵਿਦਿਆਰਥੀ ਲੰਬੇ ਸਮੇਂ ਤੋਂ ਚੱਕਰਾਂ ਵਿਚ ਪਏ ਹੋਏ ਸਨ। ਪ੍ਰੀਖਿਆ ਨਵੰਬਰ- ਦਸੰਬਰ 2021 ਵਿਚ ਆਯੋਜਿਤ ਸੀ.ਬੀ.ਐੱਸ.ਈ. ਟਰਮ 1 ਬੋਰਡ ਪ੍ਰੀਖਿਆ ਐੱਮ.ਸੀ.ਕਿਊ ਫਾਰਮੈੱਟ ਵਿਚ ਹੋਈ ਸੀ। ਇਸ ਪ੍ਰੀਖਿਆ ਵਿਚ ਕਾਫੀ ਬਦਲਵੇਂ ਸਵਾਲ ਆਏ ਸਨ। ਉਥੇ ਹੀ ਟਰਮ 2 ਪ੍ਰੀਖਿਆ ਵਿਚ ਡਿਸਕ੍ਰਿਪਟਿਵ ਅਤੇ ਕੇਸ-ਅਧਾਰਿਤ ਸਵਾਲ ਪੁੱਛੇ ਗਏ ਸਨ। ਬੋਰਡ ਨੇ ਟਰਮ 1 ਦੇ ਨਤੀਜੇ ਵਿਚ ਸਿਰਫ ਵਿਦਿਆਰਥੀਆਂ ਕੋਲ, ਫੇਲ ਜਾਂ ਅਸੈਂਸ਼ੀਅਲ ਰਿਪੀਟ ਦੀ ਜਾਣਕਾਰੀ ਦਿੱਤੀ ਸੀ। ਉਥੇ ਹੀ ਪ੍ਰੀਖਿਆ ਦੇ ਫਾਈਨਲ ਨਤੀਜੇ ਹੁਣ ਟਰਮ 2 ਨਤੀਜੇ ਦੇ ਨਾਲ ਜਾਰੀ ਹੋਏ ਹਨ।
ਸਭ ਤੋਂ ਪਹਿਲਾਂ ਆਫੀਸ਼ੀਅਲ ਵੈੱਬਸਾਈਟ digilocker.gov.in 'ਤੇ ਜਾਓ। ਹੁਣ ਆਧਾਰ ਨੰਬਰ ਅਤੇ ਮੰਗੀ ਗਈ ਹੋਰ ਜਾਣਕਾਰੀ ਸਬਮਿਟ ਕਰਕੇ ਲਾਗ ਇਨ ਕਰੋ। ਸੀ.ਬੀ.ਐੱਸ.ਈ. 12ਵੀਂ ਨਤੀਜੇ 2022 ਫਾਈਲ 'ਤੇ ਕਲਿੱਕ ਕਰੋ। ਹੁਣ ਤੁਹਾਡੀ ਸਕ੍ਰੀਨ 'ਤੇ ਮਾਰਕਸ਼ੀਟ ਨਜ਼ਰ ਆਵੇਗੀ। ਹੁਣ ਇਸ ਨੂੰ ਚੈੱਕ ਕਰੋ ਅਤੇ ਡਾਊਨਲੋਡ ਕਰ ਲਓ।

In The Market